Monday, February 21, 2011

ਗਰਭ ਅਵਸਥਾ ‘ਚ ਖਾਓ ਪੌਸ਼ਟਿਕ ਭੋਜਨ - ਸੋਨੀ ਮਲਹੋਤਰਾ

ਇਕ ਤੰਦਰੁਸਤ ਮਾਂ ਹੀ ਤੰਦਰੁਸਤ ਬੱਚੇ ਨੂੰ ਜਨਮ ਦੇ ਸਕਦੀ ਹੈ ਅਤੇ ਤੰਦਰੁਸਤ ਰਹਿਣ ਲਈ ਸਭ ਤੋਂ ਜ਼ਰੂਰੀ ਹੈ ਸੰਤੁਲਿਤ ਭੋਜਨ। ਗਰਭ ਅਵਸਥਾ ‘ਚ ਸੰਤੁਲਿਤ ਭੋਜਨ ਦੀ ਸਭ ਤੋਂ ਵਧੇਰੇ ਲੋੜ ਹੁੰਦੀ ਹੈ ਕਿਉਂਕਿ ਗਰਭ ਵਿਚਲੇ ਬੱਚੇ ਨੂੰ ਸਾਰੇ ਜ਼ਰੂਰੀ ਤੱਤ ਮਾਂ ਵਲੋਂ ਹੀ ਪ੍ਰਾਪਤ ਹੁੰਦੇ ਹਨ। ਜੇਕਰ ਬੱਚੇ ਨੂੰ ਸਾਰੇ ਤੱਤ ਲੋੜੀਂਦੀ ਮਾਤਰਾ ‘ਚ ਨਹੀਂ ਮਿਲਦੇ ਤਾਂ ਬੱਚੇ ਅਤੇ ਮਾਂ ਦੋਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਬੱਚੇ ਦੇ ਵਿਕਾਸ ‘ਤੇ ਵੀ ਅਸਰ ਪੈ ਸਕਦਾ ਹੈ।

ਗਰਭ ਅਵਸਥਾ ‘ਚ ਸ਼ੁਰੂਆਤੀ 12 ਹਫਤਿਆਂ ਤਕ ਮਾਂ ਦੇ ਸਰੀਰ ਨੂੰ ਫੋਲਿਕ ਐਸਿਡ ਦੀ ਲੋੜੀਂਦੀ ਮਾਤਰਾ ਮਿਲਣੀ ਚਾਹੀਦੀ ਹੈ। ਫੋਲਿਕ ਐਸਿਡ ਦੀ ਲੋੜੀਂਦੀ ਮਾਤਰਾ ਨਾਲ ਬੱਚੇ ਦੀ ਰੀੜ੍ਹ ਦੀ ਹੱਡੀ ‘ਚ ਕੋਈ ਰੋਗ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਫੋਲਿਕ ਐਸਿਡ ਦੇ ਚੰਗੇ ਸਰੋਤ ਹਨ ਪਾਲਕ, ਅਨਾਜ ਅਤੇ ਪੁੰਗਰੀਆਂ ਦਾਲਾਂ। ਗਰਭ ਅਵਸਥਾ ਦੌਰਾਨ ਮਾਂ ਨੂੰ 250 ਕੈਲੋਰੀ ਵਧੇਰੇ ਚਾਹੀਦੀ ਹੁੰਦੀ ਹੈ। ਇਸ ਦੇ ਲਈ ਵਧੇਰੇ ਕੈਲੋਰੀ ਵਾਲੇ ਭੋਜਨ ਅਤੇ ਮਠਿਆਈਆਂ ਆਦਿ ਵਧੇਰੇ ਖਾਣ ਦੀ ਅਤੇ ਗਰਭ ਅਵਸਥਾ ਦੌਰਾਨ ਵਧੇਰੇ ਪ੍ਰੋਟੀਨ ਲੈਣ ਦੀ ਲੋੜ ਨਹੀਂ ਹੁੰਦੀ। ਗਰਭ ਅਵਸਥਾ ਦੌਰਾਨ ਮਾਂ ਨੂੰ ਸਭ ਤੋਂ ਵਧੇਰੇ ਲੋੜ ਹੁੰਦੀ ਹੈ ਆਇਰਨ ਦੀ ਕਿਉਂਕਿ ਬੱਚੇ ਦੇ ਜਨਮ ਦੀ ਸ਼ੁਰੂਆਤ ਤੋਂ 6 ਮਹੀਨਿਆਂ ਤਕ ਉਹ ਮਾਂ ਦਾ ਦੁੱਧ ਪੀਂਦਾ ਹੈ ਅਤੇ ਇਸ ਦੁੱਧ ‘ਚ ਆਇਰਨ ਦੀ ਮਾਤਰਾ ਘੱਟ ਹੁੰਦੀ ਹੈ। ਆਇਰਨ ਦੇ ਚੰਗੇ ਸਰੋਤ ਹਨ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਸੁੱਕੇ ਫਲ। ਗਰਭ ਅਵਸਥਾ ਦੌਰਾਨ ਤੁਸੀਂ ਜਿਸ ਵੀ ਡਾਕਟਰ ਤੋਂ ਚੈੱਕਅੱਪ ਕਰਵਾ ਰਹੇ ਹੋ, ਉਹ ਤੁਹਾਡੇ ਆਇਰਨ ਦੇ ਪੱਧਰ ਦੀ ਸਮੇਂ-ਸਮੇਂ ‘ਤੇ ਜਾਂਚ ਕਰਦੀ ਰਹਿੰਦੀ ਹੈ ਅਤੇ ਲੋੜ ਹੋਣ ‘ਤੇ ਆਇਰਨ ਦੀਆਂ ਗੋਲੀਆਂ ਖਾਣ ਦੀ ਵੀ ਸਲਾਹ ਦਿੰਦੀ ਹੈ।

ਗਰਭ ਅਵਸਥਾ ਦੌਰਾਨ ਕੈਲਸ਼ੀਅਮ ਦੀ ਲੋੜ ਵੀ ਦੁੱਗਣੀ ਹੋ ਜਾਂਦੀ ਹੈ ਕਿਉਂਕਿ ਬੱਚੇ ਦੀਆਂ ਹੱਡੀਆਂ ਅਤੇ ਜਨਮ ਪਿੱਛੋਂ ਦੰਦ ਬਣਨ ‘ਚ ਕੈਲਸ਼ੀਅਮ ਦੀ ਲੋੜ ਹੁੰਦੀ ਹੈ, ਇਸ ਲਈ ਇਸ ਦੌਰਾਨ ਦੁੱਧ ਜ਼ਰੂਰ ਪੀਓ। ਵਿਟਾਮਿਨ ਦੀ ਮਾਤਰਾ ਦੀ ਵੀ ਵਧੇਰੇ ਲੋੜ ਹੁੰਦੀ ਹੈ, ਇਸ ਲਈ ਸਾਰੇ ਤੱਤਾਂ ਵਾਲੇ ਸੰਤੁਲਿਤ ਭੋਜਨ ਨੂੰ ਪਹਿਲ ਦਿਓ, ਜੋ ਤੁਹਾਡੇ ਅਤੇ ਬੱਚੇ ਦੋਹਾਂ ਦੀ ਸਿਹਤ ਲਈ ਚੰਗਾ ਹੈ। ਗਰਭ ਅਵਸਥਾ ਦੌਰਾਨ ਚਾਹ ਅਤੇ ਕੌਫੀ ਦੀ ਮਾਤਰਾ ਵੀ ਘਟਾ ਦਿਓ। ਸਬਜ਼ੀਆਂ, ਫਲ, ਅਨਾਜ ਵਧੇਰੇ ਮਾਤਰਾ ‘ਚ ਲਓ। ਗਰਭ ਅਵਸਥਾ ‘ਚ ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 17.02.2011


ਗਰਭ ਅਵਸਥਾ ‘ਚ ਖੁਰਾਕ ਕਿਹੋ ਜਿਹੀ ਹੋਵੇ

ਇਹ ਤਾਂ ਸਭ ਨੂੰ ਪਤਾ ਹੈ ਕਿ ਗਰਭ ਅਵਸਥਾ ਦੌਰਾਨ ਮਨ ਮਚਲਦਾ ਰਹਿੰਦਾ ਹੈ। ਕਦੇ ਖੱਟਾ ਖਾਣ ਨੂੰ ਜੀਅ ਕਰਦਾ ਹੈ ਤਾਂ ਕਦੇ ਮਿੱਠਾ। ਚਾਕਲੇਟ, ਸਪਾਇਸੀ ਫੂਡ, ਆਈਸਕ੍ਰੀਮ, ਪਿੱਜ਼ੇ ਤੋਂ ਲੈ ਕੇ ਉਬਲੇ ਆਲੂ, ਸੈਂਡਵਿਚ ਨੂੰ ਦੇਖਦਿਆਂ ਹੀ ਗਰਭਵਤੀ ਔਰਤਾਂ ਦੇ ਮੂੰਹ ‘ਚ ਪਾਣੀ ਭਰ ਆਉਂਦਾ ਹੈ। ਕਈ ਔਰਤਾਂ ਤਾਂ ਮਿੱਠਾ ਖਾਣ ਲਈ ਉਤਾਵਲੀਆਂ ਰਹਿੰਦੀਆਂ ਹਨ।

ਆਖਿਰ ਇਸ ਉਤਾਵਲੇਪਨ ਦਾ ਕੀ ਕਾਰਨ ਹੈ, ਇਸ ਬਾਰੇ ਮਾਹਰ ਵੀ ਇਕਮਤ ਨਹੀਂ ਹਨ। ਭਾਵੇਂਕਿ ਇਸ ਨੂੰ ਲੈ ਕੇ ਕੁਝ ਸਟੱਡੀ ਹੋਈ ਹੈ, ਜਿਸ ‘ਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗਰਭਵਤੀ ਔਰਤ ‘ਚ ਖਾਣ ਪ੍ਰਤੀ ਪਸੰਦ ਅਤੇ ਨਾਪਸੰਦ ਕਿਉਂ ਵਿਕਸਿਤ ਹੋ ਜਾਂਦੀ ਹੈ। ਡਾਕਟਰਾਂ ਦਾ ਕਹਿਣੈ ਕਿ ਕੁਝ ਖਾਸ ਖਾਣ ਲਈ ਜੀਅ ਮਚਲਣਾ ਹਾਰਮੋਨਲ ਤਬਦੀਲੀ ਕਾਰਨ ਹੁੰਦਾ ਹੈ। ਇਨ੍ਹਾਂ ਹਾਰਮੋਨਾਂ ਕਾਰਨ ਟੇਸਟ ਅਤੇ ਸਮੈੱਲ ਪ੍ਰਭਾਵਿਤ ਹੁੰਦੀ ਹੈ।

ਇਸ ਨਾਲ ਗਰਭਵਤੀ ਔਰਤਾਂ ਦਾ ਮਨ ਜਾਂ ਤਾਂ ਖਾਣੇ ਨੂੰ ਲੈ ਕੇ ਮਚਲਣ ਲੱਗਦਾ ਹੈ ਜਾਂ ਖਾਣੇ ਤੋਂ ਦੂਰ ਹੋਣ ਲੱਗਦਾ ਹੈ। ਸਟੱਡੀ ਮੁਤਾਬਕ ਗਰਭ ਅਵਸਥਾ ਦੇ ਤੀਜੇ ਤੋਂ ਛੇਵੇਂ ਮਹੀਨੇ ‘ਚ ਮਿੱਠਾ ਖਾਣ ਦਾ ਮਨ ਵਧੇਰੇ ਕਰਦਾ ਹੈ। ਅਜਿਹੇ ‘ਚ ਆਈਸਕ੍ਰੀਮ, ਸਵੀਟਸ, ਕੈਂਡੀ, ਫਰੂਟਸ ਅਤੇ ਫਿਸ਼ ਚੰਗੀ ਲੱਗਦੀ ਹੈ। ਭਾਵੇਂਕਿ ਕੁਝ ਲੋਕਾਂ ਦਾ ਮੰਨਣੈ ਕਿ ਔਰਤਾਂ ਕਿਸੇ ਖਾਸ ਪਕਵਾਨ ਪ੍ਰਤੀ ਇਸ ਲਈ ਦਿਲਚਸਪੀ ਦਿਖਾਉਣ ਲੱਗਦੀਆਂ ਹਨ ਕਿਉਂਕਿ ਉਨ੍ਹਾਂ ਨੇ ਭੈਣਾਂ, ਦੋਸਤਾਂ ਅਤੇ ਹੋਰ ਲੋਕਾਂ ਤੋਂ ਸੁਣਿਆ ਹੁੰਦਾ ਹੈ ਕਿ ਗਰਭ ਅਵਸਥਾ ‘ਚ ਕੁਝ ਖਾਸ ਖਾਣ ਦਾ ਮਨ ਕਰਦਾ ਹੈ, ਇਸ ਲਈ ਉਨ੍ਹਾਂ ਦੇ ਸਵਾਦ ‘ਤੇ ਅਜਿਹੀ ਮਾਨਸਿਕਤਾ ਹਾਵੀ ਹੋ ਜਾਂਦੀ ਹੈ।

ਕਈ ਔਰਤਾਂ ਦਾ ਚਾਕਲੇਟ ਖਾਣ ਦਾ ਮਨ ਕਰਦਾ ਹੈ। ਡਾਰਕ ਚਾਕਲੇਟ ਮੈਗਨੀਸ਼ੀਅਮ ਅਤੇ ਆਇਰਨ ਦਾ ਚੰਗਾ ਸਰੋਤ ਹੈ। ਇਸ ਲਈ ਜੇਕਰ ਤੁਹਾਡਾ ਮਨ ਚਾਕਲੇਟ ਖਾਣ ਨੂੰ ਕਰ ਰਿਹਾ ਹੈ ਤਾਂ ਇਸ ਦਾ ਅਰਥ ਹੈ ਕਿ ਤੁਸੀਂ ਥੋੜ੍ਹੇ ਜਿਹੇ ਐਨੀਮਿਕ ਹੋ। ਚਾਕਲੇਟ ਖਾਣ ਨਾਲ ਥਕਾਵਟ ਤੇ ਤਣਾਅ ਵੀ ਕੁਝ ਹੱਦ ਤਕ ਦੂਰ ਹੁੰਦਾ ਹੈ। ਉਂਝ ਤਾਂ ਗਰਭ ਅਵਸਥਾ ਦੌਰਾਨ ਸੁਆਦੀ ਚੀਜ਼ਾਂ ਖਾਣਾ ਕੋਈ ਬੁਰੀ ਗੱਲ ਨਹੀਂ ਪਰ ਜੇਕਰ ਇਹ ਸਵਾਦ ਸਿਹਤਮੰਦ ਚੀਜ਼ਾਂ ਲਈ ਹੋਵੇ ਤਾਂ ਵਧੀਆ ਹੋਵੇਗਾ। ਗੈਰ-ਸਿਹਤਮੰਦ ਪਕਵਾਨਾਂ ਲਈ ਜੀਅ ਮਚਲਣ ਨਾਲ ਜਿਥੇ ਤੁਹਾਨੂੰ ਨੁਕਸਾਨ ਹੁੰਦਾ ਹੈ ਉਥੇ ਹੀ ਤੁਹਾਡੇ ਗਰਭ ਵਿਚਲੇ ਬੱਚੇ ਨੂੰ ਵੀ ਨੁਕਸਾਨ ਹੁੰਦਾ ਹੈ। ਜੇਕਰ ਤੁਹਾਡਾ ਮਨ ਵਾਰ-ਵਾਰ ਅਜਿਹੇ ਪਕਵਾਨਾਂ ਲਈ ਕਰਦਾ ਹੈ ਤਾਂ ਆਪਣੇ ਡਾਕਟਰ ਨੂੰ ਦੱਸੋ। ਡਾਕਟਰ ਕਹਿੰਦੇ ਹਨ ਕਿ ਗਰਭਵਤੀ ਔਰਤਾਂ ਨੂੰ ਚਾਹੀਦੈ ਕਿ ਸਵਾਦ ਨਾਲ ਲੜਨ ਦੀ ਬਜਾਏ ਉਸ ਦਾ ਬਦਲ ਲੱਭਣ। ਜਿਵੇਂ ਜੇਕਰ ਆਈਸਕ੍ਰੀਮ ਖਾਣ ਦਾ ਬਹੁਤ ਮਨ ਕਰ ਰਿਹਾ ਹੈ ਤਾਂ ਨਾਨ-ਫੈਟ, ਠੰਡਾ ਦਹੀਂ ਖਾ ਸਕਦੇ ਹੋ।

• ਕਸਰਤ ਕਰੋ, ਇਸ ਦੌਰਾਨ ਤੁਹਾਨੂੰ ਭਾਵਨਾਤਮਕ ਸਹਾਰੇ ਦੀ ਲੋੜ ਹੁੰਦੀ ਹੈ ਇਸ ਲਈ ਕੋਈ ਅਜਿਹਾ ਵਿਅਕਤੀ ਚੁਣੋ ਜੋ ਤੁਹਾਨੂੰ ਭਾਵਨਾਤਮਕ ਸਹਾਰਾ ਦੇਵੇ।

• ਆਰਾਮ ਕਰੋ ਅਤੇ ਤਣਾਅ ਨੂੰ ਆਪਣੇ ਨੇੜੇ ਵੀ ਨਾ ਫਟਕਣ ਦਿਓ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 19.08.2011


ਹੋਰ ਸੰਬੰਧਿਤ ਲੇਖ:

ਮਾਂ ਬਣਨ ਤੋਂ ਪਹਿਲਾਂ ਰੱਖੋ ਧਿਆਨ

ਗਰਭ ਅਵਸਥਾ ਦੌਰਾਨ ਕਿਤੇ ਹੋ ਨਾ ਜਾਵੇ ਬੱਚੇ ‘ਚ ਡਿਫੈਕਟ

ਗਰਭ ਅਵਸਥਾ ਵੇਲੇ ਤੇ ਆਪਣਾ ਖਿਆਲ ਰੱਖ ਲਵੋ - ਪਤਵੰਤ ਕੌਰ ਸੇਖੋਂ

ਗਰਭ ਅਵਸਥਾ ਦੌਰਾਨ ਸਾਵਧਾਨੀਆਂ

ਗਰਭ ਅਵਸਥਾ ਵੇਲੇ ਨੀਂਦ ਵੀ ਜ਼ਰੂਰੀ

ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ - ਸਰਿਤਾ ਸ਼ਰਮਾ

ਗਰਭ ਕਾਲ ‘ਚ ਨਾ ਰੱਖੋ ਵਰਤ ਅਤੇ ਨਾ ਲਵੋ ‘ਵਿਟਾਮਿਨ ਏ’

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms