Friday, July 8, 2011

ਗਰਭ ਅਵਸਥਾ ਦੌਰਾਨ ਕਿਤੇ ਹੋ ਨਾ ਜਾਵੇ ਬੱਚੇ ‘ਚ ਡਿਫੈਕਟ

ਗਰਭ ਅਵਸਥਾ ਦੌਰਾਨ ਬੱਚੇ ਦੀ ਸੁਰੱਖਿਆ ਲਈ ਖਾਸ ਧਿਆਨ ਦੇਣ ਦੀ ਲੋੜ ਹੁੰਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਨਾਸਮਝੀ ਕਾਰਨ ਬੱਚੇ ਨੂੰ ਨੁਕਸਾਨ ਹੋ ਜਾਂਦਾ ਹੈ। ਗਰਭ ਅਵਸਥਾ ਦੌਰਾਨ ਹੇਠ ਲਿਖੀਆਂ ਸਾਵਧਾਨੀਆਂ ਰੱਖਣ ਨਾਲ ਮਾਂ ਤੇ ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕਦੇ ਹਨ :

ਐਕਸ-ਰੇਅ
ਗਰਭ ਅਵਸਥਾ ਦੌਰਾਨ ਐਕਸ-ਰੇਅ ਨਾ ਹੀ ਕਰਵਾਓ ਤਾਂ ਚੰਗਾ ਹੈ। ਡੈਂਟਲ ਐਕਸ-ਰੇਅ ਵੀ ਭਰੂਣ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਲੈੱਡ
ਗਰਭ ਅਵਸਥਾ ਵੇਲੇ ਲੈੱਡ ਤੋਂ ਜਿੰਨਾ ਦੂਰ ਰਿਹਾ ਜਾਵੇ, ਚੰਗਾ ਹੈ ਕਿਉਂਕਿ ਇਸ ਨਾਲ ਬ੍ਰੇਨ ਹੈਮਰੇਜ ਹੋਣ ਤੇ ਨਾੜੀਆਂ ਦਾ ਵਿਕਾਸ ਰੁਕਣ ਦਾ ਡਰ ਹੁੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਲੈੱਡ ਕਾਰਨ ਬੱਚੇ ਵਿਚ ਵਤੀਰੇ ਸੰਬੰਧੀ ਸਮੱਸਿਆਵਾਂ ਵੀ ਆ ਸਕਦੀਆਂ ਹਨ। ਉਸਦਾ ਦਿਮਾਗੀ ਵਿਕਾਸ ਪ੍ਰਭਾਵਿਤ ਹੁੰਦਾ ਹੈ ਅਤੇ ਬੀਮਾਰੀਆਂ ਬਣੀਆਂ ਰਹਿੰਦੀਆਂ ਹਨ। ਇਸ ਨਾਲ ਗਰਭਪਾਤ ਹੋਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਤੋਂ ਇਲਾਵਾ ਲੈੱਡ ਨਾਲ ਸਮੇਂ ਤੋਂ ਪਹਿਲਾਂ ਡਲਿਵਰੀ ਤੇ ਬੱਚੇ ਦਾ ਭਾਰ ਘੱਟ ਹੋਣ ਦੀ ਵੀ ਸਮੱਸਿਆ ਹੋ ਸਕਦੀ ਹੈ। ਪੈਟਰੋਲ ਦੇ ਧੂੰਏਂ, ਲੈੱਡ ਵਾਲੇ ਪੇਂਟ ਤੇ ਭੀੜ-ਭੜੱਕੇ ਤੋਂ ਗਰਭਵਤੀ ਔਰਤ ਜਿੰਨਾ ਦੂਰ ਰਹੇ, ਓਨਾ ਹੀ ਹੋਣ ਵਾਲੇ ਬੱਚੇ ਲਈ ਚੰਗਾ ਹੋਵੇਗਾ।

ਤਣਾਅ
ਤਣਾਅ ਦਾ ਲੈਵਲ ਜ਼ਿਆਦਾ ਹੋਣ ‘ਤੇ ਗਰਭ ਧਾਰਨ ਕਰਨ ‘ਚ ਕਾਫੀ ਸਮੱਸਿਆ ਆਉਂਦੀ ਹੈ। ਇਸ ਨਾਲ ਹਾਰਮੋਨ ਸੰਬੰਧੀ ਅਸੰਤੁਲਨ ਪੈਦਾ ਹੋ ਜਾਂਦਾ ਹੈ ਅਤੇ ਗਰਭਪਾਤ ਵੀ ਹੋ ਸਕਦਾ ਹੈ।

ਐਰੋਮਾ ਥੈਰੇਪੀ
ਐਰੋਮਾ ਥੈਰੇਪੀ ਲਈ ਜ਼ਰੂਰੀ ਤੇਲ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਇਨ੍ਹਾਂ ਨਾਲ ਮੇਂਸਟੁਅਲ ਬਲੀਡਿੰਗ ਹੋ ਸਕਦੀ ਹੈ। ਇਸ ਲਈ ਗਰਭ ਅਵਸਥਾ ਦੌਰਾਨ ਐਰੋਮਾ ਥੈਰੇਪੀ ਲੈਣ ਤੋਂ ਬਚੋ। ਨੇਰ ਆਇਲ (ਆਰੇਂਜ ਬਲਾਸਮ ਫਲਾਵਰ) ਤੇ ਮੈਨਡ੍ਰੇਨ ਅਜਿਹੇ ਤੇਲ ਹਨ ਜੋ ਜ਼ਿਆਦਾ ਆਰਾਮ ਦੇਣ ਵਾਲੇ ਤੇ ਸੁਰੱਖਿਅਤ ਹਨ। ਗਰਭ ਅਵਸਥਾ ਵੇਲੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਲੈਵੇਂਡਰ ਆਇਲ ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ ‘ਚ ਵਰਤੋਂ ਵਿਚ ਨਾ ਲਿਆਓ। ਇਸਨੂੰ 3 ਮਹੀਨੇ ਬਾਅਦ ਵਰਤਿਆ ਜਾਣਾ ਚਾਹੀਦਾ ਹੈ।

ਐਂਟੀ-ਪਰਸਪਿਰੈਂਟ ਤੇ ਡਿਓਡਰੈਂਟ
ਕਈ ਔਰਤਾਂ ਗਰਭ ਅਵਸਥਾ ਵੇਲੇ ਪਰਫਿਊਮ ਤੇ ਡਿਓਡਰੈਂਟ ਲਗਾਉਂਦੀਆਂ ਹਨ। ਅਜਿਹਾ ਕਰਨਾ ਠੀਕ ਨਹੀਂ। ਸਿਰਫ ਐਲੂਮੀਨੀਅਮ ਫ੍ਰੀ ਡਿਓਡਰੈਂਟਸ ਹੀ ਸੁਰੱਖਿਅਤ ਹੁੰਦੇ ਹਨ। ਇਹ ਹੋਣ ਵਾਲੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।

ਵਿਟਾਮਿਨ ਏ
ਵਿਟਾਮਿਨ ਏ ਦੀ ਲੋੜ ਤੋਂ ਵਧ ਵਰਤੋਂ ਨਾਲ ਬੱਚੇ ‘ਚ ਜਮਾਂਦਰੂ ਨੁਕਸ ਪੈ ਸਕਦੇ ਹਨ। ਇਸ ਲਈ ਗਰਭ ਅਵਸਥਾ ਵੇਲੇ ਵਾਧੂ ਵਿਟਾਮਿਨ ਏ ਨਾ ਲਵੋ। ਜੇ ਤੁਸੀਂ ਮਲਟੀ ਵਿਟਾਮਿਨ ਲੈ ਰਹੇ ਹੋ ਤਾਂ ਉਨ੍ਹਾਂ ਵਿਚ ਵਿਟਾਮਿਨ ਏ ਨਾ ਹੋਵੇ। ਐਂਟੀ-ਏਜਿੰਗ ਕ੍ਰੀਮ, ਐਕਨੇ ਟ੍ਰੀਟਮੈਂਟ ਆਦਿ ਦੀ ਵੀ ਵਰਤੋਂ ਨਾ ਕਰੋ ਕਿਉਂਕਿ ਇਨ੍ਹਾਂ ਵਿਚ ਵੀ ਕਿਸੇ ਨਾ ਕਿਸੇ ਤਰ੍ਹਾਂ ਵਿਟਾਮਿਨ ਏ ਮਿਲਿਆ ਹੁੰਦਾ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 08.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms