ਗਰਭ ਅਵਸਥਾ ਵਿਚ ਠੀਕ ਤਾਂ ਇਹੋ ਹੈ ਕਿ ਇਨ੍ਹਾਂ ਖਾਸ ਮਹੀਨਿਆਂ ਵਿਚ ਰੋਜ਼ ਦੀਆਂ ਤੇ ਕੰਮ ਦੀਆਂ ਚਿੰਤਾਵਾਂ ਅਤੇ ਤਕਲੀਫਾਂ ਨੂੰ ਆਪਣੀ ਜ਼ਿੰਦਗੀ ਵਿਚੋਂ ਕੱਢ ਕੇ ਆਉਣ ਵਾਲੀਆਂ ਖੁਸ਼ੀਆਂ ਦਾ ਸਵਾਗਤ ਕੀਤਾ ਜਾਵੇ ਪਰ ਇਹ ਪੂਰੀ ਤਰ੍ਹਾਂ ਸੰਭਵ ਨਹੀਂ ਹੋ ਸਕਦਾ। ਇਸ ਲਈ ਇਥੇ ਕੁਝ ਅਜਿਹੇ ਸੁਝਾਅ ਦਿੱਤੇ ਜਾ ਰਹੇ ਹਨ ਜਿਨ੍ਹਾਂ ਨੂੰ ਵਰਤ ਕੇ ਕੰਮਕਾਜੀ ਔਰਤਾਂ ਆਪਣੇ ਘਰ, ਪਰਿਵਾਰ ਅਤੇ ਦਫਤਰ ਦੇ ਤਣਾਅ ਕਾਫੀ ਹੱਦ ਤੱਕ ਘੱਟ ਕਰ ਸਕਦੀਆਂ ਹਨ-:
ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 17.02.2011
- ਪੌਸ਼ਟਿਕ ਭੋਜਨ ਵੱਲ ਵਧੇਰੇ ਧਿਆਨ ਦਿੱਤਾ ਜਾਵੇ।
- ਇਨ੍ਹਾਂ ਦਿਨਾਂ ਵਿਚ ਅੰਨ ਖਾਣ ਦੀ ਇੱਛਾ ਘੱਟ ਹੋ ਜਾਂਦੀ ਹੈ, ਇਸ ਕਰਕੇ ਫਲ, ਦੁੱਧ ਅਤੇ ਜੂਸ ਦਾ ਸੇਵਨ ਕਰਨ ਚਾਹੀਦਾ ਹੈ।
- ਬਹੁਤ ਜ਼ਿਆਦਾ ਥਕਾਵਟ ਕਾਰਨ ਇਨ੍ਹਾਂ ਦਿਨਾਂ ਵਿਚ ਆਲਸ ਬਹੁਤ ਹੁੰਦਾ ਹੈ। ਫਿਰ ਵੀ ਸਵੇਰ-ਸਾਰ 10-15 ਮਿੰਟ ਸੈਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ।
- ਜ਼ਿਆਦਾ ਦੇਰ ਤੱਕ ਭੁੱਖੇ ਨਾ ਰਹੋ। ਥੋੜ੍ਹੀ-ਥੋੜ੍ਹੀ ਦੇਰ ਮਗਰੋਂ ਕੁਝ ਨਾ ਕੁਝ ਖਾਂਦੇ ਰਹੋ।
- ਨੀਂਦ ਪੂਰੀ ਲਵੋ।
- ਅੱਡੀ ਵਾਲੀ ਜੁੱਤੀ ਦੀ ਥਾਂ ਫਲੈਟ ਚੱਪਲਾਂ ਦੀ ਵਰਤੋਂ ਕਰੋ।
- ਕਿਉਂਕਿ ਅੱਠ-ਨੌਂ ਘੰਟੇ ਦਫਤਰ ਵਿਚ ਬੀਤਦੇ ਹਨ, ਇਸ ਲਈ ਇਸ ਸਮੇਂ ਨੂੰ ਇਕ ਰੁਟੀਨ ਵਿਚ ਬੰਨ੍ਹ ਕੇ ਖਾਣ ਤਿਆਰ ਕਰ ਲਵੋ। ਇਸ ਨਾਲ ਤੁਹਾਡੀ ਰੁਚੀ ਤੇ ਪੌਸ਼ਟਿਕਤਾ ਦਾ ਖਿਆਲ ਰਹੇਗਾ।
- ਪੌੜੀਆਂ ਦੀ ਬਜਾਏ ਲ਼ਿਫਟ ਦੀ ਵਰਤੋਂ ਕਰੋ।
- ਸ਼ੁਰੂ ਦੇ ਤਿੰਨ ਮਹੀਨੇ ਡਾਕਟਰ ਦੀ ਸਲਾਹ ਲੈਂਦੇ ਰਹੋ।
- ਇਨ੍ਹਾਂ ਮਹੀਨਿਆਂ ਵਿਚ ਵੀ ਤੁਹਾਨੂੰ ਜ਼ਿਆਦਾ ਖੁਰਾਕ ਦੀ ਲੋੜ ਹੁੰਦੀ ਹੈ। ਇਸ ਕਰਕੇ ਆਪਣੀ ਰੁਚੀ ਅਨੁਸਾਰ ਭੋਜਨ ਦਾ ਚਾਰਟ ਤਿਆਰ ਕਰ ਲਵੋ।
- ਹਮੇਸ਼ਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਆਪਣੇ ਸਹਿਯੋਗੀਆਂ ਦਾ ਸਾਥ ਦਿਓ ਤੇ ਲਓ। ਇਸ ਨਾਲ ਬੱਚੇ 'ਤੇ ਚੰਗਾ ਅਸਰ ਪਵੇਗਾ।
- ਇਨ੍ਹਾਂ ਦਿਨਾਂ ਵਿਚ ਦਫਤਰ ਵਿਚ 'ਵਿਚਾਰੀ ਜਿਹੀ' ਬਣ ਕੇ ਨਾ ਰਹੋ ਕਿਉਂਕਿ ਅੱਗੇ ਚੱਲ ਕੇ ਇਹ ਤੁਹਾਡੇ ਅਕਸ ਨੂੰ ਪ੍ਰਭਾਵਿਤ ਕਰੇਗਾ।
- ਦਫਤਰ ਆਉਣ-ਜਾਣ ਵੇਲੇ ਵਰਤੇ ਜਾਣ ਵਾਲੇ ਸਾਧਨ ਦਾ ਵੀ ਧਿਆਨ ਰੱਖੋ। ਭੀੜ ਤੋਂ ਬਚਣ ਦੀ ਕੋਸ਼ਿਸ਼ ਕਰੋ।
- ਇਸ ਮਹੀਨੇ ਵਿਚ ਸਭ ਤੋਂ ਠੀਕ ਇਹ ਹੈ ਕਿ ਤੁਸੀਂ ਮੈਟਰਨਿਟੀ ਲੀਵ ਲੈ ਲਵੋ। ੲ ਜ਼ਿਆਦਾਤਰ ਸੰਸਥਾਵਾਂ ਵਿਚ ਇਹ ਛੁੱਟੀ ਚਾਰ ਮਹੀਨਿਆਂ ਦੀ ਹੈ। ਇਸ ਸਮੇਂ ਤੋਂ ਲਈ ਛੁੱਟੀ ਨਾਲ ਤੁਸੀਂ ਆਪਣੇ ਨਾਲ-ਨਾਲ ਆਪਣੇ ਬੱਚੇ ਦਾ ਵੀ ਧਿਆਨ ਰੱਖ ਸਕੋਗੇ।
ਮਕਾਨ ਨੰ: 3048, ਸੈਕਟਰ 70, ਮੁਹਾਲੀ। 94173-55157
mailme_patwant@rediffmail.com