ਜੀ ਆਇਆਂ ਨੂੰ

ਜੱਟਸਾਈਟ ਦੇ ਬਲੋਗ ਤੇ ਤੁਹਾਡਾ ਸੁਆਗਤ ਹੈ।

ਇਸ ਬਲੋਗ ਤੇ ਆਮ ਜੀਵਨ ਨਾਲ ਸੰਬੰਧਿਤ ਲੇਖ ਇਧਰੋਂ-ਉਧਰੋਂ ਕਾਪੀ ਕਰ ਕੇ ਲਾਏ ਜਾਣਗੇ। ਬਲੋਗ ਦਾ ਮਕਸਦ ਗਿਆਨ, ਜਾਣਕਾਰੀ ਅਤੇ ਵਿਚਾਰਾਂ ਦੀ ਸਾਂਝ ਹੈ।

ਇਹ ਬਲੋਗ ੩੦ ਜਨਵਰੀ ੨੦੧੧ ਨੂੰ ਸ਼ੁਰੂ ਕੀਤਾ ਗਿਆ।

Tuesday, May 14, 2019

ਮਿੱਟੀ ਨਾਲ ਸੰਪਰਕ ਬਨਾਮ ਕਈ ਰੋਗਾਂ ਦਾ ਇਲਾਜ - ਡਾ ਬਲਰਾਜ ਬੈਂਸ, ਡਾ ਕਰਮਜੀਤ ਕੌਰ ਬੈਂਸ,

ਮਿੱਟੀ ਦੇ ਸੰਪਰਕ ਵਿਚ ਰਹਿਣਾ ਹਰੇਕ ਲਈ ਜ਼ਰੂਰੀ ਹੈ। ਇਹ ਸਰੀਰ ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ ਤੇ ਅਨੇਕ ਲੋੜੀਂਦੇ ਤੱਤਾਂ ਨੂੰ ਦਿੰਦੀ ਵੀ ਹੈ। ਛੋਟੇ ਬੱਚਿਆਂ ਨੂੰ ਤਾਂ ਮਿੱਟੀ ਚ ਖੇਡਣਾ ਬਹੁਤ ਪਸੰਦ ਹੈ। ਵੈਸੇ ਮਿੱਟੀ ਬਹੁਤ ਤਰਾਂ ਦੀ ਹੈ। ਸਾਰੇ ਸੰਸਾਰ ਵਿੱਚ ਕਰੀਬ ਇੱਕ ਹਜ਼ਾਰ ਤੋਂ ਵੀ ਵੱਧ ਤਰਾਂ ਦੀ ਮਿੱਟੀ ਹੈ। ਇਹ ਮਿੱਟੀ ਵਿੱਚ ਤੱਤਾਂ ਦੀ ਹੋਂਦ ਤੇ ਉਹਨਾਂ ਦੀ ਮਾਤਰਾ ਤੇ ਆਧਾਰਿਤ ਹੁੰਦੀ ਹੈ। ਭਾਰਤ ਵਿੱਚ ਵੀ ਸਦੀਆਂ ਤੋਂ ਹੀ ਮੱਡ ਥਰੈਪੀ ਰਾਹੀਂ ਅਲੱਗ ਅਲੱਗ ਤਰਾਂ ਦੀਆਂ ਮਿੱਟੀਆਂ ਨਾਲ ਇਲਾਜ ਵੀ ਕੀਤੇ ਜਾਂਦੇ ਹਨ। ਨੈਚਰੋਪੈਥੀ ਵਿੱਚ ਮਿੱਟੀ ਰਾਹੀਂ ਵੱਖ ਵੱਖ ਰੋਗਾਂ ਦਾ ਇਲਾਜ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।

ਲੇਕਿਨ ਹੁਣ ਆਧੁਨਿਕਤਾ ਦੀ ਦੌੜ ਵਿੱਚ ਮਨੁੱਖ ਮਿੱਟੀ ਤੋਂ ਜ਼ਿਆਦਾ ਹੀ ਬਚਣ ਦੀ ਕੋਸ਼ਿਸ਼ ਕਰਨ ਲੱਗ ਪਿਆ ਹੈ। ਅਸਲ ਵਿੱਚ ਮਨੁੱਖ ਜਿੰਨਾ ਮਿੱਟੀ ਤੋਂ ਪਰੇ ਰਹਿਣ ਦੀ ਕੋਸ਼ਿਸ਼ ਕਰਨ ਲੱਗਾ ਹੈ ਓਨਾ ਹੀ ਮਨੁੱਖ ਅਲੱਰਜੀਜ਼ ਤੇ ਇਨਫੈਕਸ਼ਨਜ਼ ਦਾ ਸ਼ਿਕਾਰ ਹੋਣ ਲੱਗ ਪਿਆ ਹੈ। ਤੁਸੀਂ ਹੈਰਾਨ ਹੋਵੋਗੇ ਕਿ ਅਮੀਰ ਘਰਾਂ ਦੇ ਬੱਚਿਆਂ ਨੂੰ ਮਿੱਟੀ ਘੱਟੇ ਤੋਂ ਸਖਤੀ ਨਾਲ ਬਚਣ ਦੀ ਹਿਦਾਇਤ ਦਿੱਤੀ ਜਾਂਦੀ ਹੈ ਜਦੋਂ ਕਿ ਗਰੀਬ ਬੱਚਿਆਂ ਨੂੰ ਉਹਨਾਂ ਦੇ ਮਾਪੇ ਉਦੋਂ ਝਿੜਕਦੇ ਹਨ ਜਦ ਉਹ ਮਿੱਟੀ ਘੱਟੇ ਤੋਂ ਬਚਣ ਦੀ ਜ਼ਿਆਦਾ ਹੀ ਕੋਸ਼ਿਸ਼ ਕਰਦੇ ਹਨ। ਲੇਕਿਨ ਇਹ ਵੀ ਸੱਚ ਹੈ ਕਿ ਜ਼ਿਆਦਾ ਹੀ ਮਿੱਟੀ ਘੱਟੇ ਚ ਰਹਿਣ ਵਾਲੇ ਲੋਕਾਂ ਨੂੰ ਅਲੱਰਜੀ, ਦਮਾਂ, ਖਾਰਿਸ਼, ਖੰਘ ਆਦਿ ਬਹੁਤ ਘੱਟ ਹਨ ਜਦੋਂ ਕਿ ਜ਼ਿਆਦਾ ਹੀ ਸੁੱਚਮ ਸਫਾਈ ਰੱਖਣ ਵਾਲੇ ਤੇ ਹਰ ਵਕਤ ਮਿੱਟੀ ਘੱਟੇ ਤੋਂ ਬਚਾਉ ਕਰਨ ਵਾਲੇ ਲੋਕਾਂ ਨੂੰ ਬਹੁਤ ਜਲਦੀ ਇਨਫੈਕਸ਼ਨਜ਼ ਤੇ ਅਲੱਰਜੀਜ਼ ਹੋ ਜਾਂਦੀਆਂ ਹਨ। ਭੇਡਾਂ ਬੱਕਰੀਆਂ ਚਾਰਨ ਵਾਲੇ ਆਜੜੀ ਬਹੁਤਾ ਸਮਾਂ ਧੂੜ ਚ ਹੀ ਰਹਿੰਦੇ ਹਨ ਪ੍ਰੰਤੂ ਉਹਨਾਂ ਨੂੰ ਧੂੜ, ਮਿੱਟੀ ਤੋਂ ਬਣਨ ਵਾਲਾ ਕੋਈ ਰੋਗ ਨਹੀਂ ਹੈ। ਜਦੋਂ ਕਿ ਅਮਰੀਕਾ, ਕਨੇਡਾ, ਆਸਟਰੀਆ, ਨਿਊਜ਼ੀਲੈਂਡ ਆਦਿ ਧੂੜ ਰਹਿਤ ਵਾਤਾਵਰਣ ਵਿੱਚ ਰਹਿਣ ਵਾਲੇ ਲੋਕਾਂ ਦੇ ਧੂੜ, ਮਿੱਟੀ ਤੋਂ ਅਲੱਰਜੀ ਜ਼ਿਆਦਾ ਹੈ।
ਅਸੀਂ ਅਨੇਕਾਂ ਰੋਗਾਂ ਵਿੱਚ ਮਿੱਟੀ ਦੇ ਪ੍ਰਯੋਗ ਬਹੁਤ ਮਰੀਜ਼ਾਂ ਤੇ ਵੀ ਕੀਤੇ ਤੇ ਅਪਣੇ ਬੱਚਿਆਂ ਤੇ ਵੀ ਅਜ਼ਮਾਕੇ ਦੇਖੇ। ਜੋ ਬਹੁਤ ਸਫਲ ਹੋਏ। ਅਸੀਂ ਅਪਣੇ ਤਿੰਨੋਂ ਬੱਚਿਆਂ ਨੂੰ ਮਿੱਟੀ ਘੱਟੇ ਚ ਖੂਬ ਖੇਡਣ ਦਿੰਦੇ ਸਾਂ। ਹੁਣ ਸਾਡੇ ਬੱਚੇ ਮਿੱਟੀ ਘੱਟੇ ਦੀ ਐਨੀ ਪ੍ਰਵਾਹ ਨਹੀਂ ਕਰਦੇ ਤੇ ਉਹਨਾਂ ਨੂੰ ਕੋਈ ਅਲੱਰਜੀ ਖਾਰਿਸ਼ ਆਦਿ ਵੀ ਨਹੀਂ ਹੁੰਦੀ ਹੈ। ਅਸੀਂ ਕੋਠੇ ਤੇ ਗਮਲਿਆਂ ਚ ਜਦ ਵੀ ਕੋਈ ਜੜੀ ਬੂਟੀ, ਫੁੱਲ, ਸਲਾਦ, ਸਬਜ਼ੀ ਆਦਿ ਬੀਜਦੇ ਹਾਂ ਤਾਂ ਸਾਡੇ ਬੱਚੇ ਵੀ ਸਾਡੇ ਨਾਲ ਹੀ ਮਿੱਟੀ ਚ ਕੰਮ ਕਰਨਾ ਬਹੁਤ ਪਸੰਦ ਕਰਦੇ ਹਨ। 

ਆਉ, ਤੁਹਾਨੂੰ ਕੁੱਝ ਮਿੱਟੀ ਦੇ ਨੁਸਖੇ ਵੀ ਦੱਸੀਏ। ਉਂਜ ਮਿੱਟੀ ਨਾਲ ਕੋਈ ਵੀ ਇਲਾਜ ਕਰਨ ਤੋਂ ਪਹਿਲਾਂ ਕਾਫੀ ਟਰੇਨਿੰਗ ਦੀ ਤੇ ਪ੍ਰੀਕਾਸ਼ਨਜ਼ ਦੀ ਲੋੜ ਹੁੰਦੀ ਹੈ। ਚੀਕਣੀ ਮਿੱਟੀ ਖੱਟੀ ਲੱਸੀ ਚ ਮਿਲਾਕੇ ਸਰੀਰ ਤੇ ਲਾਉਣ ਤੇ ਸੋਜ਼, ਚਮੜੀ ਦਾ ਢਿੱਲਾਪਨ, ਥਕਾਵਟ ਤੇ ਚਮੜੀ ਦੀ ਇਨਫੈਕਸ਼ਨ ਠੀਕ ਹੁੰਦੀ ਹੈ। ਨਹਿਰ ਦੇ ਕਿਨਾਰੇ ਦੀ ਤਲਛਟੀ ਮਿਟੀ ਸਿਰ ਚ ਲਾਉਣ ਨਾਲ ਵਾਲ ਝੜਨੋਂ ਹਟਦੇ ਹਨ। ਚੀਕਣੀ ਮਿੱਟੀ ਚ ਗਾਚੀ ਮਿਲਾਕੇ ਚਿਹਰੇ ਤੇ ਲਾਉਣ ਨਾਲ ਕਿੱਲ, ਦਾਗ, ਛਾਹੀਆਂ ਹਟਦੀਆਂ ਹਨ। ਖੇਤਾਂ ਦੀ ਮਿੱਟੀ ਲੱਤਾਂ, ਬਾਹਾਂ ਤੇ ਲੱਗਣ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਖੇਤਾਂ ਦੀ ਮਿੱਟੀ ਦੀ ਧੂੜ ਚਮੜੀ ਰੋਗ ਨਹੀਂ ਹੋਣ ਦਿੰਦੀ। ਇਥੋਂ ਤੱਕ ਕਿ ਜੇ ਖੇਤ ਦੀ ਗਿੱਲੀ ਮਿੱਟੀ ਹੱਥਾਂ ਪੈਰਾਂ ਨੂੰ ਲਗਦੀ ਰਹੇ ਤਾਂ ਬੀ.ਪੀ. ਕੁੱਝ ਦਿਨਾਂ ਚ ਹੀ ਠੀਕ ਰਹਿਣ ਲਗਦਾ ਹੈ। ਜੇ ਕਿਸੇ ਦੀ ਸ਼ੂਗਰ ਨਾਂ ਘਟਦੀ ਹੋਵੇ ਤਾਂ ਉਹ ਆਪਣੇ ਖੇਤ ਜਾਂ ਘਰ ਦੀ ਬਗੀਚੀ ਵਿੱਚ ਰੋਜ਼ਾਨਾ ਵੱਧ ਤੋਂ ਵੱਧ ਸਮਾਂ ਹੱਥੀਂ ਕੰਮ ਕਰੇ। ਹਰ ਤਰ੍ਹਾਂ ਦਾ ਮਿੱਠਾ ਬੰਦ ਕਰੇ, ਸਾਦਾ ਘਰਦਾ ਖਾਣਾ ਖਾਵੇ, ਠੰਢਾ ਖਾਵੇ ਤੇ ਥੋੜਾ ਖਾਵੇ। ਜੇ ਬਹੁਤ ਜ਼ਿਆਦਾ ਸ਼ੂਗਰ ਵਧੀ ਰਹਿੰਦੀ ਹੋਵੇ ਤਾਂ ਕਿਸੇ ਛੁੱਟੀ ਵਾਲੇ ਦਿਨ ਹਰ ਦੋ ਘੰਟੇ ਬਾਅਦ ਖੇਤ ਜਾਂ ਬਗੀਚੀ ਵਿਚ ਹੱਥੀਂ ਕੰਮ ਕਰੇ। 

ਭੁੱਖ ਘੱਟ ਲੱਗਣਾ, ਕਮਜ਼ੋਰੀ, ਆਲਸ ਮਹਿਸੂਸ ਕਰਨਾ, ਦਿਲ ਨਾਂ ਲੱਗਣਾ, ਵਾਲ ਝੜਨਾ, ਖੁਰਾਕ ਨਾਂ ਲੱਗਣਾ, ਗੁੱਸਾ ਜ਼ਿਆਦਾ ਆਉਣਾ ਆਦਿ ਠੀਕ ਹੁੰਦਾ ਹੈ। ਜੋ ਬੱਚੇ ਮਿੱਟੀ ਚ ਜ਼ਿਆਦਾ ਖੇਡਦੇ ਹਨ ਉਹ ਜ਼ਿਆਦਾ ਕੱਦ ਵਾਲੇ, ਤਾਕਤਵਰ, ਵਧੀਆ ਹਾਜ਼ਮੇਂ ਵਾਲੇ, ਚੰਗੇ ਸੁਭਾਅ ਵਾਲੇ ਤੇ ਜਲਦੀ ਦੋਸਤ ਬਣਨ ਵਾਲੇ ਹੁੰਦੇ ਹਨ। ਲੇਕਿਨ ਮਿੱਟੀ ਘੱਟੇ ਤੋਂ ਜ਼ਿਆਦਾ ਹੀ ਪ੍ਰਹੇਜ਼ ਕਰਨ ਵਾਲੇ ਬੱਚੇ ਚਿੜਚਿੜੇ, ਗੁਸੈਲ, ਆਲਸੀ, ਕਮਜ਼ੋਰ, ਵਹਿਮੀ ਤੇ ਇਕੱਲਤਾ ਪਸੰਦ ਹੁੰਦੇ ਹਨ। ਮਿੱਟੀ ਘੱਟੇ ਚ ਰਹਿਣ ਵਾਲੇ ਬੱਚੇ ਨੂੰ ਕੋਈ ਵੀ ਇਨਫੈਕਸ਼ਨ ਬਹੁਤ ਘੱਟ ਹੁੰਦੀ ਹੈ। ਜੇ ਕੋਈ ਇਨਫੈਕਸ਼ਨ ਹੋ ਵੀ ਜਾਏ ਤਾਂ ਆਪੇ ਜਲਦੀ ਠੀਕ ਹੋ ਜਾਂਦੀ ਹੈ। ਸਾਰੇ ਸਰੀਰ ਤੇ ਜੇ ਉਪਜਾਊ ਖੇਤ ਦੀ ਗਿੱਲੀ ਮਿੱਟੀ ਨੂੰ ਸਿਰਫ ਦਸ ਮਿੰਟ ਸਵੇਰੇ ਸ਼ਾਮ ਲਾ ਕੇ ਇੱਕ ਹਫਤੇ ਤੱਕ ਦੇਖਿਆ ਜਾਏ ਤਾਂ ਰੰਗ ਗੋਰਾ ਹੁੰਦਾ ਹੈ। ਪੁਰਾਣੇ ਦਾਗ਼ ਠੀਕ ਹੁੰਦੇ ਹਨ। ਗਿਲਟੀ, ਗੰਢ ਠੀਕ ਹੁੰਦੀ ਹੈ। ਚਮੜੀ ਮਜ਼ਬੂਤ, ਸੁੰਦਰ, ਨਾਜ਼ੁਕ ਤੇ ਚਮਕੀਲੀ ਬਣਦੀ ਹੈ। ਜੇ ਕਿਸੇ ਦਾ ਸੁਭਾਅ ਜਲਦੀ ਟੈਂਸ਼ਨ ਪਾ ਲੈਣ ਵਾਲਾ ਹੋਵੇ ਜਾਂ ਉਹਦਾ ਆਤਮ ਹੱਤਿਆ ਕਰਨ ਲਈ ਦਿਲ ਕਰਦਾ ਹੋਵੇ ਜਾਂ ਕਿਸੇ ਨਸ਼ੇ ਦੀ ਆਦਤ ਨਾਂ ਹਟ ਰਹੀ ਹੋਵੇ ਤਾਂ ਉਸ ਨੂੰ ਰੋਜ਼ਾਨਾ ਸ਼ੁਰੂ ਚ ਤਿੰਨ ਚਾਰ ਘੰਟੇ ਤੇ ਬਾਅਦ ਚ ਅੱਠ ਦਸ ਘੰਟੇ ਤੱਕ ਹੱਥੀਂ ਕੰਮ ਮਿੱਟੀ ਘੱਟੇ ਵਾਲਾ ਕਰਨਾ ਚਾਹੀਦਾ ਹੈ। ਜ਼ੋਰਦਾਰ ਕੰਮ ਦੌਰਾਨ ਜੋ ਧੂੜ ਸਾਹ ਰਾਹੀਂ ਸਰੀਰ ਅੰਦਰ ਜਾਏਗੀ ਤੇ ਜੋ ਤੱਤ ਚਮੜੀ ਨੇ ਮਿੱਟੀ ਚੋਂ ਖਿੱਚਣੇ ਹਨ ਉਹ ਸਟਰੈੱਸ ਹਾਰਮੋਨ ਨਹੀਂ ਬਣਨ ਦਿੰਦੇ ਬਲਕਿ ਪਲੱਈਅਰ ਹਾਰਮੋਨ ਜ਼ਿਆਦਾ ਮਾਤਰਾ ਵਿੱਚ ਬਣਦੇ ਹਨ ਨਤੀਜੇ ਵਜੋਂ ਵਿਅਕਤੀ ਹਰ ਹਾਲ ਜੀਣ ਦੀ ਤਾਂਘ ਰੱਖਣ ਲਗਦਾ ਹੈ।

ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ
ਨੈਚਰੋਪੈਥੀ ਕਲੀਨਿਕ ਰਾਮਾ ਕਲੋਨੀ ਅਕਾਲਸਰ ਰੋਡ
ਆਰਾ ਰੋਡ ਦੇ ਨਾਲ ਵਾਲੀ ਗਲੀ ਮੋਗਾ
9463038229

Thursday, May 2, 2019

ਨਾਨਕਿਆਂ ਦਾਦਕਿਆਂ ਤੋਂ ਰੋਗ ਲੱਗਣ ਦੇ ਖ਼ਤਰੇ, ਬਚਾਅ - ਡਾ ਬਲਰਾਜ ਬੈਂਸ, ਡਾ ਕਰਮਜੀਤ ਕੌਰ ਬੈਂਸ, ਨੈਚਰੋਪੈਥੀ ਕਲੀਨਿਕ, ਰਾਮਾ ਕਲੋਨੀ, ਅਕਾਲਸਰ ਰੋਡ, ਮੋਗਾ।


ਤੁਸੀਂ ਆਪਣੇ ਆਪ ਵੀ ਪਤਾ ਲਾ ਸਕਦੇ ਹੋ ਕਿ ਤੁਹਾਨੂੰ ਕਿਹੜੇ ਕਿਹੜੇ ਰੋਗ ਲੱਗਣ ਦਾ ਖਤਰਾ ਹੈ। ਸਿਰਫ ਪਤਾ ਹੀ ਨਹੀਂ ਬਲਕਿ ਬਚਣ ਦਾ ਰਾਹ ਵੀ ਲੱਭ ਸਕਦੇ ਹੋ।


ਅਸਲ ਵਿੱਚ ਤੁਹਾਡੇ ਸੰਸਾਰ ਤੋਂ ਆਉਣ ਤੋਂ ਪਹਿਲਾਂ ਹੀ ਤੁਹਾਡੇ ਕੁੱਝ ਖਾਸ ਨਜ਼ਦੀਕੀ ਰਿਸ਼ਤੇਦਾਰ ਤੁਹਾਡਾ ਧਿਆਨ ਰੱਖਣ ਲਈ ਪ੍ਰਮਾਤਮਾ ਨੇ ਭੇਜੇ ਹਨ। ਇਹ ਗਿਣਤੀ ਵਿੱਚ ਕੁੱਲ ਤੇਰਾਂ ਹਨ। ਇਹਨਾਂ ਵਿੱਚ ਦਾਦਕਿਆਂ ਵਿਚੋਂ ਦਾਦਾ, ਦਾਦੀ, ਤਾਇਆ, ਚਾਚਾ, ਭੂਆ , ਬਾਪ, ਵੱਡਾ ਭਰਾ ਤੇ ਵੱਡੀ ਭੈਣ ਕੁੱਲ ਅੱਠ ਹਨ। ਇਸੇ ਤਰ੍ਹਾਂ ਨਾਨਕਿਆਂ ਵਿੱਚੋਂ ਨਾਨਾ, ਨਾਨੀ, ਮਾਮਾ, ਮਾਂ ਤੇ ਮਾਸੀ ਕੁੱਲ ਪੰਜ ਹਨ। ਇਹ ਸਭ ਲੋਕ ਤੁਹਾਨੂੰ ਸਾਰੀ ਉਮਰ ਹੀ ਦਿਲੋਂ ਤੰਦਰੁਸਤ ਵੇਖਣਾ ਚਾਹੁੰਦੇ ਹਨ ਤੇ ਤੁਹਾਡੀ ਹਰ ਕਾਮਯਾਬੀ ਤੇ ਖੁਸ਼ ਵੀ ਹੁੰਦੇ ਹਨ। ਤੁਸੀਂ ਵੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਤੇ ਇਹਨਾਂ ਨੂੰ ਤਕਲੀਫ ਚ ਤੁਸੀਂ ਵੀ ਦੇਖਣਾ ਨਹੀਂ ਚਾਹੁੰਦੇ ਹੋ। ਲੇਕਿਨ ਇਹਨਾਂ ਵਿੱਚ ਹੀ ਤੁਹਾਡੀ ਉਮਰ, ਤੁਹਾਡੇ ਰੋਗ ਲੱਗਣ ਦੇ ਖਤਰੇ ਛੁਪੇ ਹੋਏ ਹਨ।

ਤੁਸੀਂ ਇਹਨਾਂ ਅਪਣੇ ਪਿਆਰਿਆਂ ਨੂੰ ਜੇ ਗਹੁ ਨਾਲ ਦੇਖੋਗੇ ਤਾਂ ਇਹਨਾਂ ਚ ਕਿਸੇ ਨੂੰ ਕਬਜ਼, ਕਿਸੇ ਨੂੰ ਜੋੜ ਰੋਗ, ਕਿਸੇ ਨੂੰ ਫੇਫੜਿਆਂ ਦੇ ਰੋਗ ਤੇ ਕਿਸੇ ਨੂੰ ਮੋਟਾਪਾ ਜਾਂ ਸ਼ੂਗਰ ਆਦਿ ਰੋਗ ਹੋ ਸਕਦੇ ਹਨ। ਅਸਲ ਵਿੱਚ ਇਹ ਲੋਕ ਤੁਹਾਡੇ ਨਾਨਕਿਆਂ ਦਾਦਕਿਆਂ ਦੇ ਖਾਨਦਾਨ ਨਾਲ ਸੰਬੰਧਤ ਸਭ ਗੁਣ ਦੋਸ਼ ਤੁਹਾਡੇ ਚ ਉੱਭਰਨ ਤੋਂ ਪਹਿਲਾਂ ਹੀ ਤੁਹਾਨੂੰ ਦਿਖਾ ਸਕਦੇ ਹਨ। ਯਾਨੀ ਕਿ ਇਹਨਾਂ ਜਾਂ ਇਹਨਾਂ ਦੇ ਬੱਚਿਆਂ ਚ ਜੋ ਕੋਈ ਭਿਆਣਕ ਰੋਗ ਹਨ ਉਹਨਾਂ ਦੇ ਅੰਸ਼ ਤੁਹਾਡੇ ਖੂਨ ਚ ਵੀ ਛੁਪੇ ਹੋਏ ਹਨ।
ਇਸਲਈ ਜੇ ਤੁਹਾਡੇ ਨਾਨਕਿਆਂ ਜਾਂ ਦਾਦਕਿਆਂ ਚ ਸ਼ੂਗਰ ਰੋਗ ਹੈ ਤਾਂ ਤੁਹਾਨੂੰ ਹਰ ਤਰ੍ਹਾਂ ਦਾ ਮਿੱਠਾ, ਮਠਿਆਈਆਂ, ਚਾਹ, ਕੌਫੀ, ਕੋਲਡ ਡਰਿੰਕਸ ਆਦਿ ਘੱਟ ਤੋਂ ਘੱਟ ਵਰਤਣੇ ਚਾਹੀਦੇ ਹਨ। ਜੇ ਇਹਨਾਂ ਚ ਹਾਈ ਬੀਪੀ, ਹਾਰਟ ਅਟੈਕ ਆਦਿ ਹਨ ਤਾਂ ਨਮਕ, ਮਿਰਚ, ਮਸਾਲੇ, ਤਲੀਆਂ ਤੜਕੀਆਂ ਬਾਜ਼ਾਰੂ ਚੀਜ਼ਾਂ, ਸ਼ਰਾਬ, ਕੌਫੀ, ਚਾਹ ਆਦਿ ਦਾ ਪ੍ਰਹੇਜ਼ ਰੱਖਣਾ ਚਾਹੀਦਾ ਹੈ। 

ਜੇ ਮੋਟਾਪਾ ਜ਼ਿਆਦਾ ਹੈ ਤਾਂ ਘੱਟ ਖਾਣਾ, ਸਾਦਾ ਖਾਣਾ ਤੇ ਹੱਥੀਂ ਕੰਮ ਆਦਿ ਦੀ ਆਦਤ ਪਾਉਣੀ ਚਾਹੀਦੀ ਹੈ। ਜੇ ਕਬਜ਼, ਵਾਲ ਝੜਨੇ, ਹਾਈ ਕੋਲੈਸਟਰੋਲ, ਹਾਈ ਯੂਰਿਕ ਐਸਿਡ, ਤੇਜ਼ਾਬੀਪਨ, ਪੇਟ ਗੈਸ, ਪਥਰੀ, ਪ੍ਰੌਸਟਾਇਟਿਸ ਆਦਿ ਰੋਗ ਹਨ ਤਾਂ ਪਾਣੀ ਵਧੇਰੇ ਵਾਰ ਲੇਕਿਨ ਥੋੜਾ ਥੋੜਾ ਪੀਣਾ ਚਾਹੀਦਾ ਹੈ, ਖਾਣੇ ਚ ਸਲਾਦ ਤੇ ਪੈਦਲ ਚੱਲਣਾ ਚਾਹੀਦਾ ਹੈ। ਜੇ ਕੈਂਸਰ, ਰਸੌਲੀ, ਬੇਔਲਾਦ, ਤਣਾਉ, ਆਦਿ ਰੋਗ ਹਨ ਤਾਂ ਹਰ ਚੀਜ਼ ਠੰਢੀ, ਸਾਦੀ ਥੋੜੀ ਤੇ ਕੁਦਰਤੀ ਖਾਣੀ ਹੈ, ਖਾਣਾ ਟਾਈਮ ਸਿਰ ਚਾਹੀਦਾ ਹੈ ਲੇਕਿਨ ਰੂਹ ਅਫਜ਼ਾ, ਕੋਲਡ ਡਰਿੰਕਸ, ਬਾਜ਼ਾਰੂ ਬਿਸਕੁਟ, ਰਸ, ਚਾਹ, ਕੌਫੀ, ਬਾਜ਼ਾਰੂ ਜੂਸ ਆਦਿ ਨਹੀਂ ਵਰਤਣੇ ਚਾਹੀਦੇ ਹਨ। ਜੇ ਅੱਖਾਂ, ਨੱਕ, ਕੰਨ, ਗਲੇ, ਚਮੜੀ ਆਦਿ ਸੰਬੰਧੀ ਰੋਗ ਹਨ ਤਾਂ ਨਮਕ ਮਿਰਚ ਮਿੱਠਾ ਮਸਾਲੇ ਘੱਟ ਤੋਂ ਘੱਟ ਖਾਣੇ ਚਾਹੀਦੇ ਹੁੰਦੇ ਹਨ। ਲੇਕਿਨ ਹਰ ਤਰ੍ਹਾਂ ਦਾ ਰੁੱਤ ਮੁਤਾਬਕ ਸਲਾਦ, ਮੱਕੀ, ਓਟਸ ਜ਼ਿਆਦਾ ਵਰਤਣੇ ਚਾਹੀਦੇ ਹਨ। ਪਾਣੀ ਵਧੇਰੇ ਵਾਰ ਥੋੜਾ ਥੋੜਾ ਪੀਣਾ ਚਾਹੀਦਾ ਹੈ।

ਹਰ ਚੀਜ਼ ਸਾਦੀ ਖਾਣੀ ਚਾਹੀਦੀ ਹੈ। ਕੁੱਝ ਵੀ ਗਰਮ ਨਹੀਂ ਖਾਣਾ ਚਾਹੀਦਾ ਹੈ। ਯਾਨਿ ਕਿ ਜਿਸਤਰਾਂ ਦੇ ਉਹਨਾਂ ਚ ਰੋਗ ਹਨ ਉਹਨਾਂ ਤੋਂ ਬਚਣ ਲਈ ਲੋੜੀਂਦੇ ਟੈਸਟ ਕਰਾਉਣੇ ਚਾਹੀਦੇ ਹਨ ਤਾਂ ਕਿ ਰੋਗ ਬਣਨ ਤੋਂ ਪਹਿਲਾਂ ਈ ਢੰਗ ਸਿਰ ਖਾਣ ਪੀਣ ਕਰਕੇ ਰੋਗਾਂ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਜਿਸ ਤਰ੍ਹਾਂ ਦੇ ਰੋਗ ਤੁਹਾਡੇ ਨਾਨਕਿਆਂ ਜਾਂ ਦਾਦਕਿਆਂ ਵਿੱਚ ਹਨ ਉਹਨਾਂ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰੋ। ਤੇ ਲੋੜੀਂਦੇ ਪ੍ਰਹੇਜ਼ ਆਪ ਵੀ ਕਰੋ ਤੇ ਅਪਣੇ ਬਾਕੀ ਸਕੇ ਸਬੰਧੀਆਂ ਨੂੰ ਵੀ ਪ੍ਰਹੇਜ਼ ਕਰਾਉ।

ਤੁਸੀਂ ਨਿੱਕੇ ਹੁੰਦਿਆਂ ਤੋਂ ਹੀ ਅਪਣੇ ਵੱਡਿਆਂ ਨੂੰ ਖਾਂਦਿਆਂ ਪੀਂਦਿਆਂ ਦੇਖਦੇ ਹੋਵੋਗੇ। ਤੁਸੀਂ ਇਹ ਵੀ ਜ਼ਰੂਰ ਦੇਖਿਆ ਹੋਵੇਗਾ ਕਿ ਉਹਨਾਂ ਨੂੰ ਰੋਟੀ ਦੇ ਨਾਲ ਲੱਸੀ, ਦਹੀਂ ਵੀ ਦਿੱਤਾ ਜਾਂਦਾ ਸੀ ਤੇ ਪਾਣੀ ਦਾ ਗਿਲਾਸ ਵੀ ਦਿੱਤਾ ਜਾਂਦਾ ਸੀ। ਉਹ ਖਾਣਾ ਖਾਣ ਬਾਅਦ ਪਾਣੀ ਵੀ ਪੀਂਦੇ ਸੀ ਤੇ ਕੁਰਲੀ ਵੀ ਕਰਦੇ ਸੀ। ਹੁਣ ਪਾਣੀ ਪੀਣਾ ਵੀ ਬੰਦ ਤੇ ਕੁਰਲੀ ਵੀ ਨਹੀਂ ਕਰਦੇ। ਇੱਕ ਹੋਰ ਗੱਲ ਉਹ ਬਜ਼ੁਰਗ ਹਮੇਸ਼ਾ ਠੰਢਾ ਪਾਣੀ ਪੀੰਦੇ ਸੀ ਲੇਕਿਨ ਹੁਣ ਗਰਮ ਕਰ ਕਰ ਲੋਕ ਪਾਣੀ ਪੀ ਰਹੇ ਹਨ। ਉਹਨਾਂ ਬਜ਼ੁਰਗਾਂ ਦੇ ਬੀਪੀ, ਸ਼ੂਗਰ, ਕੈਂਸਰ, ਅਧਰੰਗ, ਹਾਰਟ ਅਟੈਕ, ਬੇਔਲਾਦ, ਮੋਟਾਪਾ, ਗਠੀਆ, ਹਾਈ ਕੋਲੈਸਟਰੋਲ, ਹਾਈ ਯੂਰਿਕ ਐਸਿਡ, ਬਵਾਸੀਰ, ਕਬਜ਼, ਸੰਗ੍ਰਹਿਣੀ, ਉਨੀਂਦਰਾ, ਮਾਨਸਿਕ ਤਣਾਉ ਆਦਿ ਰੋਗ ਬਹੁਤ ਹੀ ਘੱਟ ਸਨ। ਲੇਕਿਨ ਹੁਣ ਇਹਨਾਂ ਰੋਗਾਂ ਨਾਲ ਬਹੁਤੇ ਲੋਕ ਬਿਮਾਰ ਹਨ। ਇਸਦਾ ਮਤਲਬ ਖਾਣ ਪੀਣ ਤੇ ਲਾਈਫ ਸਟਾਈਲ ਚ ਹੀ ਫਰਕ ਆਉਣ ਕਾਰਨ ਰੋਗ ਵਧ ਰਹੇ ਹਨ।

ਸੋ ਅਪਣਾ ਲਾਈਫ ਸਟਾਈਲ ਸਾਦਾ ਰੱਖੋ ਤੇ ਕੁਦਰਤੀ ਖਾਣ ਪੀਣ ਰੱਖੋ। ਬਾਜ਼ਾਰੂ ਚੀਜ਼ਾਂ ਦੇ ਬਿਜਾਇ ਘਰਦੀਆਂ ਚੀਜ਼ਾਂ ਹੀ ਵਰਤੋ। ਵਿਆਹ ਸ਼ਾਦੀ ਆਦਿ ਚ ਵੀ ਊਟਪਟਾਂਗ ਨਾਂ ਖਾਉ। ਉਥੇ ਬਹੁਤ ਸਾਦਾ ਖਾਣਾ ਮਿਲੇ ਤਾਂ ਖਾ ਲਵੋ ਨਹੀਂ ਤਾਂ ਕੁੱਝ ਨਾ ਖਾਉ ਪੀਉ। ਲੇਕਿਨ ਘਰ ਵਿੱਚ ਹਰ ਖਾਣੇ ਨਾਲ ਥੋੜਾ ਦਹੀਂ, ਥੋੜਾ ਸਲਾਦ ਵੀ ਰੋਜ਼ਾਨਾ ਖਾਉ। ਲੇਕਿਨ ਕਦੇ ਵੀ ਕੁੱਝ ਵੀ ਪੇਟ ਭਰਕੇ ਨਾ ਪੀਉ ਤੇ ਨਾ ਖਾਉ। ਬਲਕਿ ਥੋੜਾ ਪੇਟ ਖਾਲੀ ਰੱਖੋ। ਕੋਈ ਵੀ ਚੀਜ਼ ਗਰਮ ਨਾ ਖਾਉ ਨਾ ਪੀਉ। ਜਿੰਨਾ ਹੋ ਸਕੇ ਨਮਕ, ਮਿਰਚ, ਮਿੱਠਾ, ਮਸਾਲੇ ਵੀ ਘੱਟ ਹੀ ਵਰਤੋ। ਪਾਣੀ ਵੀ ਲੋੜ ਅਨੁਸਾਰ ਹੀ ਪੀਉ। ਨਾਂ ਵੱਧ ਤੇ ਨਾਂ ਘੱਟ ਪਾਣੀ ਪੀਉ।

ਇਵੇਂ ਹੀ ਹਰਤਰਾਂ ਦੇ ਤਣਾਉ ਤੋਂ ਬਚਣ ਦੀ ਕੋਸ਼ਿਸ਼ ਕਰੋ। ਹਰ ਕੰਮ ਖੁਸ਼ ਹੋ ਕੇ ਕਰਨ ਦੀ ਆਦਤ ਪਾਉ। ਮੱਥੇ ਤਿਉੜੀ, ਚਿੜਨਾ, ਅੱਕਣਾ, ਥੱਕਣਾ, ਝੂਰਨਾ, ਉਦਾਸ ਹੋਣਾ, ਈਰਖਾ, ਲਾਲਚ, ਗੁੱਸਾ, ਨਫਰਤ ਆਦਿ ਸਿਹਤ ਦਾ ਭਾਰੀ ਨੁਕਸਾਨ ਕਰਦੇ ਹਨ। ਅਜਿਹੇ ਸਮੇਂ ਸਰੀਰ ਅੰਦਰ ਤੇਜ਼ਾਬੀਪਨ ਵਧਣ ਲਗਦਾ ਹੈ, ਸਟਰੈੱਸ ਹਾਰਮੋਨਜ਼ ਵਧਣ ਲਗਦੇ ਹਨ, ਜਿਗਰ ਬਲੱਡ ਸ਼ੂਗਰ ਬਣਾਉਣ ਲਗਦਾ ਹੈ, ਖੂਨ ਚ ਅਜਿਹੇ ਤੱਤ ਵਧਣ ਕਾਰਨ ਬੀਪੀ ਵਧਣ ਲਗਦਾ ਹੈ, ਬੀਪੀ ਵਧਣ ਕਾਰਨ ਦਿਲ ਤੇ ਗੁਰਦਿਆਂ ਤੇ ਬੋਝ ਵਧਣ ਲਗਦਾ ਹੈ। ਨਤੀਜੇ ਵਜੋਂ ਹਾਰਟ ਅਟੈਕ ਤੇ ਅਧਰੰਗ ਦਾ ਵੀ ਖਤਰਾ ਵਧ ਜਾਂਦਾ ਹੈ। ਲੇਕਿਨ ਸਰੀਰ ਦਾ ਨੁਕਸਾਨ ਹੋਣੋਂ ਬਚਾਉਣ ਲਈ ਗੁਰਦੇ ਪਿਸ਼ਾਬ ਵੀ ਜ਼ਿਆਦਾ ਬਣਾਉਣ ਲਗਦੇ ਹਨ। ਇਉੰ ਪਿਸ਼ਾਬ ਚ ਕਈ ਲੋੜੀਂਦੇ ਤੱਤ ਵੀ ਜਾਣ ਲਗਦੇ ਹਨ। ਨਤੀਜੇ ਵਜੋਂ ਕਮਜ਼ੋਰੀ, ਉਨੀਂਦਰਾ, ਅਲੱਰਜੀ, ਤੇਜ਼ਾਬੀਪਨ, ਦਸਤ,ਕਬਜ਼, ਭੁੱਖ ਘਟਣੀ ਆਦਿ ਨੁਕਸ ਵੀ ਬਣ ਜਾਂਦੇ ਹਨ। ਇਸ ਲਈ ਮਿਲਣਸਾਰ ਸੁਭਾਅ ਬਣਾਉ। ਤਾਂ ਕਿ pleasure hormones ਵਧੇਰੇ ਬਣਨ। ਕਿਉਂਕਿ ਇਹ ਹਾਰਮੋਨਜ਼ ਹੀ ਤੁਹਾਨੂੰ ਜ਼ਿੰਦਾਦਿਲ, ਖੁਸ਼ਮਿਜ਼ਾਜ਼ ਤੇ ਜਵਾਨ ਬਣਾਈ ਰਖਦੇ ਹਨ।

ਡਾ ਬਲਰਾਜ ਬੈਂਸ 94630-38229, ਡਾ ਕਰਮਜੀਤ ਕੌਰ ਬੈਂਸ, ਨੈਚਰੋਪੈਥੀ ਕਲੀਨਿਕ, ਰਾਮਾ ਕਲੋਨੀ, ਅਕਾਲਸਰ ਰੋਡ, ਮੋਗਾ।


genetic disease, disorder

Tuesday, January 15, 2019

13 Crucial Things Every Person Needs to Learn by the Age of 30


Life starts after 30. It’s then when we finally get a feeling of awareness and independence and understand our aspirations and true wishes. However, in order to make your dreams come true and get the maximum success in all spheres of life, it’s worth learning some things.

We at Bright Side chose 13 necessary things that every person should do by the age of 30. Don’t miss our bonus at the end — it will reveal 4 simple steps to happiness.

1. Find a job that you enjoy.
Having graduated from a university, we’ve experimented with changing jobs, working offices, salaries and professions. But by the age of 30, it’s quite important to find the very job that will bring you satisfaction where you’ll strive for more development and climb up the career ladder.

2. Learn to cook your signature dish.
You can either hate cooking or know all of Gordon Ramsay’s recipes by heart, but either way, you need to have a dish that you’ll cook better than anyone else. It should be a main course — having a signature dessert is optional. Experiment and don’t be afraid to add new features to your dish in order to master this skill. Having a signature dish provides you with confidence when faced with important visitors to your home.

3. Understand who your true friends are.
When we’re young, we’re surrounded by many people and easily get new acquaintances. Very often, we mistakenly think that they are all our friends. However, after some time, they disappear and only true friends stay close to us — those who will help you when you feel blue and those who will rejoice about your success with you. Appreciate the people who have stood the test of time and don’t stick to just anyone around you.

4. Stop telling everyone the details of your personal life.
Keep in mind that if you want to keep your relationships strong, you shouldn’t tell everyone about the issues you and your partner are facing. If you feel an urge to do so and you want to share your worries with someone, visit a psychotherapist. A professional will listen to you carefully and will help to analyze both your and your partner’s actions. All these things will give you the opportunity to look at yourself not only from the position of a victim, but you’ll also notice your own weaknesses and as a result, you’ll find the right way out of the given situation.

5. Prioritize correctly.
We always hurry through life, trying to do as many things as possible. But after some time, we understand that we’re focusing on small things and neglecting important ones. Usually, it’s trips and time spent with family that we remember; no one remembers how they had to do overtime in the office on a Friday evening. It is important to learn to prioritize and to do what you really want as often as possible.

6. Find money and time for vacation.
A lack of rest leads to moral and physical exhaustion and reduces your overall level of efficiency. That’s why it’s better to spend money not on the latest smartphone model, but on a deserved vacation. Having rested fully, you’ll be able to reload and make more. Make a rule to save 20% of your salary for a future vacation.

7. Get a driver’s license.
Getting a driver’s license motivates you for further actions. Once you get it, you’ll start thinking about buying a car and, therefore, will increase the level of your income. It’s easier to travel having a driver’s license — you can always rent a car when going abroad and will be able to see more sights.

8. Provide yourself with extra income.
Make sure that you have an extra source of income by the age of 30. It can be freelancing, some passive income or your own business. Even working in one of the most stable companies in your city can’t guarantee you a stable future. That’s why it’s necessary to provide yourself with an extra source of income so that you can handle any critical situation.

9. Move out of your parents’ house.
It’s very convenient to live with your parents — your home is always clean and there is always some food ready and waiting for you on the stove. However, sooner or later, you need to make the decision to move out from your parents’ home and it’s better to do it by age 30. It will help you to learn to plan your budget, taking into account the expenses you probably didn’t know about before — for example, payments for communal services and other small things like detergent, etc.

10. Learn to give speeches in public.
Many of us feel awkward when there is a necessity to give a public speech, to stand up for your point of view or to simply talk to a stranger. Learn to overcome your fears. A person who always stays calm and doesn’t use parasite words is received with respect and attention. Being able to talk nicely, you’ll get rid of insecurity, be able to present your project successfully, persuade your boss in increasing your salary and can stop any kind of debate or conflict beneficially.

11. Find your style.
An adult person should have their own personal style that makes them feel comfortable. Having found your personal style, you’ll forget about the eternal problem of choosing what clothes to wear. All because you’ll already know what clothes to choose to outline your personality and uniqueness. Moreover, knowing your style will help you easily choose new clothes that will match the rest of your wardrobe. Keep in mind that it’s your appearance that makes the first impression about you which is why it’s very important to feel comfortable in it.

12. Read classical literature.
We learn classical literature in school but due to our young age, we couldn’t realize the real depth of those stories. That’s why we shouldn’t be lazy and reread all those famous classical novels. We are sure that you’ll perceive them differently — you’ll notice more details, hidden hints and even connections with today’s world. Moreover, you’ll increase your cultural awareness, your speech will get enriched and you will be able to support an interesting conversation.

13. Get yourself in good shape.
We can easily do without physical exercises up to a certain age. Even eating chips late at night won’t affect our body shape. However, overall muscle tone decreases over time and the metabolism slows down. That’s why if you don’t want to end up spending your free time sitting on a bench at age 50, you should get in the habit of doing sports. Your weekly schedule should include physical activity that will help you stay in a good shape and healthy.

Bonus: 4 simple steps to become happier
Here is a curious fact: According to statistics, there is no such concept as the “happiest age”. We can be equally happy at any time. Here are a few simple steps to keep the level of happiness at a maximum level:


  • Spend 10-15 minutes each day in silence — unplug from everything: phones, laptops, work etc.
  • Refuse your bad habits and desires — they take too much of your energy.
  • Surround yourself with positive people.
  • Get yourself a clean home — messy home creates a messy mind.


Thanks >>> Illustrated by Alena Sofronova for BrightSide.me

Tuesday, December 25, 2018

ਅੱਧਖੜ ਉਮਰ ਵਿੱਚ ਔਰਤ ਕੀ ਖਾਵੇ, ਪੀਵੇ ਤੇ ਸਰੀਰਕ ਧਿਆਨ - ਡਾ ਬਲਰਾਜ ਬੈਂਸ, ਡਾ ਕਰਮਜੀਤ ਕੌਰ ਬੈਂਸ - ਨੈਚਰੋਪੈਥੀ ਕਲੀਨਿਕ, ਮੋਗਾ

Osteoporosis X-ray ਹਰ ਔਰਤ ਦੇ ਮਾਹਵਾਰੀ ਰੁਕਣ ਤੋਂ ਬਾਅਦ ਹੋਣਾ ਜ਼ਰੂਰੀ ਹੈ। ਅਸਲ ਵਿੱਚ ਹਰ ਔਰਤ ਦੇ ਮਾਹਵਾਰੀ ਰੁਕਣ ਬਾਅਦ ਹੱਡੀਆਂ ਦੀ ਕਮਜ਼ੋਰੀ ਹੋਣ ਲਗਦੀ ਹੈ ਲੇਕਿਨ ਕੁੱਝ ਔਰਤਾਂ ਦੇ ਜ਼ਿਆਦਾ ਹੀ ਨੁਕਸ ਬਣਨ ਦਾ ਖਤਰਾ ਹੁੰਦਾ ਹੈ। ਇਉਂ ਇਸ ਟੈਸਟ ਨਾਲ ਹੱਡੀਆਂ ਦੇ ਕਮਜ਼ੋਰ ਹੋਣ ਦੀ ਦਰ ਦਾ ਪਤਾ ਪਹਿਲਾਂ ਹੀ ਲਾ ਲਿਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੇ osteoporosis ਹੋਣ ਦੇ ਖਤਰੇ ਨੂੰ ਟਾਲਿਆ ਜਾ ਸਕਦਾ ਹੈ। 

ਹਰ ਔਰਤ ਦੇ ਗਿਆਰਾਂ ਬਾਰਾਂ ਕੁ ਸਾਲ ਦੀ ਉਮਰ ਤੋਂ ਪੀਰੀਅਡਜ਼ ਸ਼ੁਰੂ ਹੋ ਕੇ ਹਰ 28-29 ਦਿਨ ਬਾਅਦ ਹਰ ਮਹੀਨੇ ਪੰਤਾਲੀ ਤੋਂ ਪੰਜਾਹ ਸਾਲ ਦੀ ਉਮਰ ਤੱਕ ਚਲਦੇ ਰਹਿੰਦੇ ਹਨ। ਲੇਕਿਨ ਮੈਂਸਜ਼ ਬੰਦ ਹੋਣ ਲਗਦੇ ਹਨ ਤਾਂ ਹਰ ਔਰਤ ਨੂੰ ਕੁੱਝ ਮੁਸ਼ਕਿਲਾਂ ਮਹਿਸੂਸ ਹੋਣ ਲਗਦੀਆਂ ਹਨ। ਘਬਰਾਹਟ, ਬੇਚੈਨੀ, ਰਾਤ ਨੂੰ ਪਸੀਨਾ ਆਉਣਾ, ਚਿਹਰੇ ਤੇ ਗਰਮਾਇਸ਼ ਵਧਣੀ, ਭੁੱਖ, ਨੀਂਦ, ਪਿਆਸ ਵਧਣੀ ਜਾਂ ਘਟਣੀ, ਪਿਸ਼ਾਬ ਵਾਰ ਵਾਰ ਆਉਣਾ, ਸੁਭਾਅ ਚ ਤਬਦੀਲੀ ਆਦਿ menopause ਦੌਰਾਨ ਹੋਣ ਵਾਲੇ ਲੱਛਣ ਹੁੰਦੇ ਹਨ। ਇਹ ਔਰਤਾਂ ਦੇ estrogen ਹਾਰਮੋਨ ਦੇ ਘਟਣ ਕਾਰਣ ਹੁੰਦਾ ਹੈ। ਇਹਨਾਂ ਤਕਲੀਫਾਂ ਨੂੰ ਦਵਾਈਆਂ, ਢੰਗ ਸਿਰ ਪੌਸ਼ਟਿਕ ਖੁਰਾਕ ਅਤੇ ਐਕਟਿਵ ਰਹਿਕੇ ਠੀਕ ਕੀਤਾ ਜਾ ਸਕਦਾ ਹੈ। ਕੁੱਝ ਔਰਤਾਂ ਦੇ ਮਾਹਵਾਰੀ ਬੰਦ ਹੋਣ ਤੋਂ ਚਾਰ ਪੰਜ ਸਾਲ ਪਹਿਲਾਂ ਹੀ ਇਹ ਤਕਲੀਫਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੁੱਝ ਦੇ ਮੀਨੋਪੌਜ਼ ਦੇ ਤਿੰਨ ਚਾਰ ਸਾਲ ਬਾਅਦ ਤੱਕ ਵੀ ਇਹ ਤਕਲੀਫਾਂ ਜਾਰੀ ਰਹਿੰਦੀਆਂ ਹਨ। 

ਅਸਲ ਵਿੱਚ ਕਾਫੀ ਸਾਲ ਪਹਿਲਾਂ ਹੀ ਔਰਤਾਂ ਦੇ ਈਸਟਰੋਜਨ ਹਾਰਮੋਨ ਘਟਣ ਲੱਗ ਪੈਂਦਾ ਹੈ। ਇਸੇ ਕਾਰਨ ਉਹਨਾਂ ਦੇ ਖੁਸ਼ਕੀ, ਖਾਰਿਸ਼, ਵਧੇਰੇ ਵਾਰ ਪਿਸ਼ਾਬ, ਉੁਨੀਂਦਰਾ, ਕਮਜ਼ੋਰੀ, ਪੇਟ ਵਧਣਾ, ਛਾਤੀਆਂ ਦਾ ਸੁਕੜਨਾ, ਚਿੜਚਿੜਾਪਨ, ਧੜਕਣ ਵਧਣੀ ਘਟਣੀ, ਆਲਸ ਆਦਿ ਵੀ ਰਹਿਣ ਲੱਗ ਪੈਂਦਾ ਹੈ। Menopause ਦੌਰਾਨ urethra ਦੇ ਢਿੱਲੇ ਪੈਣ ਕਾਰਨ ਪਿਸ਼ਾਬ ਤੇ ਵੀ ਕੰਟਰੋਲ ਹੋਣੋਂ ਹਟ ਜਾਂਦਾ ਹੈ। ਸਭ ਤੋਂ ਜ਼ਿਆਦਾ ਉਸਦੇ ਸੁਭਾਅ ਚ ਤਬਦੀਲੀ ਆਉਂਦੀ ਹੈ। ਉਹ ਅਪਣੇ ਪਤੀ ਨਾਲ ਜਲਦੀ ਗੁੱਸੇ ਹੋਣ ਲਗਦੀ ਹੈ। ਇਸਦਾ ਕਾਰਨ ਉਹਦੇ ਹਾਰਮੋਨਜ਼ ਇੰਬੈਲੰਸ ਕਾਰਨ ਉਹਦੀ ਪਤੀ ਚ ਦਿਲਚਸਪੀ ਘਟਣ ਲਗਦੀ ਹੈ। ਇਸ ਤਣਾਅ ਭਰੇ ਤਿੰਨ ਚਾਰ ਸਾਲ ਦੇ ਸਮੇਂ ਨੂੰ Peri-menopause ਕਿਹਾ ਜਾਂਦਾ ਹੈ। ਇਸ ਸਮੇਂ ਔਰਤਾਂ ਦੇ Vaginal dryness ਜਾਂ vaginal atrophy ਵੀ ਬਣ ਜਾਂਦੀ ਹੈ। Vaginal atrophy ਇੱਕ ਤਰਾਂ ਦੀ ਅੰਦਰੂਨੀ ਸੋਜ ਹੁੰਦੀ ਹੈ। ਨਤੀਜੇ ਵਜੋਂ vagina ਦੇ tissues ਜ਼ਿਆਦਾ ਹੀ ਟਾਈਟ ਹੋ ਜਾਂਦੇ ਹਨ। ਇਸ ਸਮੇਂ ਦੌਰਾਨ ਪਤੀ ਨੂੰ ਧੀਰਜ ਰੱਖਣਾ ਚਾਹੀਦਾ ਹੈ ਤੇ ਔਰਤ ਦੀ ਮਾਨਸਿਕ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸਦੀ ਵੱਧ ਘੱਟ ਕਹੀ ਗੱਲ ਤੇ ਬੁਰਾ ਨਾ ਮਨਾਏ ਤੇ ਉਸ ਨਾਲ ਹਮਦਰਦੀ ਵਾਲਾ ਵਤੀਰਾ ਰੱਖੇ ਤਾਂ ਕਿ ਉਸਦਾ ਤਣਾਉ ਹੋਰ ਨਾ ਵਧੇ। 

ਲੇਕਿਨ ਜੋ ਔਰਤਾਂ ਰੋਜ਼ਾਨਾ ਹੱਥੀਂ ਕੰਮ ਕਰਦੀਆਂ ਰਹਿੰਦੀਆਂ ਹਨ ਤੇ ਹਾਈ ਪ੍ਰੋਟੀਨ, ਹਾਈ ਵਿਟਾਮਿਨ ਡਾਈਟ ਲੈਂਦੀਆਂ ਰਹਿੰਦੀਆਂ ਹਨ ਉਹਨਾਂ ਦਾ ਮੀਨੋਪੌਜ਼ ਐਨਾ ਤਕਲੀਫਦੇਹ ਨਹੀਂ ਹੁੰਦਾ। ਨਾਲ ਹੀ ਜੋ ਅਪਣੇ ਪਤੀ ਨਾਲ ਵੀ ਵਧੀਆ ਸੰਬੰਧ ਬਣਾਈ ਰਖਦੀਆਂ ਹਨ ਉਹਨਾਂ ਦਾ ਮੀਨੋਪੌਜ਼ ਲੇਟ ਵੀ ਹੋ ਜਾਂਦਾ ਹੈ ਤੇ ਉਹ ਜ਼ਿਆਦਾ ਉਮਰ ਤੱਕ ਸੁੰਦਰ, ਤੰਦਰੁਸਤ ਤੇ ਤਾਕਤਵਰ ਵੀ ਬਣੀਆਂ ਰਹਿੰਦੀਆਂ ਹਨ। ਇਸੇ ਕਾਰਨ ਪੱਛਮੀ ਮੁਲਕਾਂ ਵਿੱਚ ਵਧੇਰੇ ਉਮਰ ਤੱਕ ਔਰਤਾਂ ਜਵਾਨ ਬਣੀਆਂ ਰਹਿੰਦੀਆਂ ਹਨ ਲੇਕਿਨ ਭਾਰਤ, ਪਾਕਿਸਤਾਨ, ਬੰਗਲਾਦੇਸ਼ ਆਦਿ ਦੇਸ਼ਾਂ ਵਿੱਚ ਵਧੇਰੇ ਔਰਤਾਂ ਬਹੁਤ ਜਲਦੀ ਬੁਢਾਪੇ ਦਾ ਸ਼ਿਕਾਰ ਹੋ ਜਾਂਦੀਆਂ ਹਨ। ਕਿਉਂਕਿ ਇੱਥੇ ਬੱਚਿਆਂ ਦੇ ਥੋੜਾ ਵੱਡੇ ਹੋਣ ਤੇ ਪਤੀ ਪਤਨੀ ਇੱਕ ਦੂਜੇ ਤੋਂ ਦੂਰ ਰਹਿਣ ਲੱਗ ਪੈਂਦੇ ਹਨ। ਇਸੇ ਲਈ ਭਾਰਤ ਵਿੱਚ ਬੜੀ ਤੇਜ਼ੀ ਨਾਲ ਔਰਤਾਂ ਦੇ bone density ਘਟਣ ਕਾਰਨ osteoporosis ਬਣ ਜਾਂਦਾ ਹੈ। 

ਦੂਸਰਾ ਕਾਰਨ ਵੱਡੀ ਉਮਰ ਹੋਣ ਤੇ ਔਰਤਾਂ ਸਬਜ਼ੀ, ਸਲਾਦ ਤੇ ਦਹੀਂ ਖਾਣਾ ਵੀ ਘਟਾਅ ਦਿੰਦੀਆਂ ਹਨ। ਤੀਸਰਾ ਕਾਰਨ ਪੈਦਲ ਚੱਲਣਾ, ਧੁੱਪੇ ਬੈਠਣਾ, ਹੱਥੀਂ ਕੰਮ ਕਰਨਾ ਜਾਂ ਕੋਈ ਕਸਰਤ ਕਰਨਾ ਬੰਦ ਕਰ ਦਿੰਦੀਆਂ ਹਨ। ਤੁਹਾਨੂੰ ਸਭ ਨੂੰ ਸਾਡੇ ਵੱਲੋਂ ਬੇਨਤੀ ਹੈ ਕਿ ਜੇ ਤੁਹਾਡੇ ਘਰ ਵੀ ਕੋਈ ਔਰਤ 42 ਸਾਲ ਤੋਂ ਉੱਪਰ ਉਮਰ ਦੀ ਹੈ ਤਾਂ ਉਸ ਨਾਲ ਹਮਦਰਦੀ, ਪਿਆਰ ਵਾਲਾ ਵਤੀਰਾ ਰੱਖੋ। ਉਸਦੇ ਖਾਣ ਪੀਣ, ਮਨੋਰੰਜਨ ਤੇ ਕਸਰਤ ਦਾ ਧਿਆਨ ਰੱਖੋ। ਉਸਨੂੰ ਸਬਜ਼ੀ, ਸਲਾਦ, ਦਹੀਂ, ਦੁੱਧ, ਡਰਾਈ ਫਰੂਟਸ ਆਦਿ ਵੀ ਜ਼ਰੂਰ ਦਿਉ। ਕਿਉਂਕਿ ਇਸ ਉਮਰ ਚ ਹਰ ਔਰਤ ਨੂੰ ਕੁਦਰਤੀ ਤੌਰ ਤੇ ਕਾਫੀ ਤਕਲੀਫਾਂ ਤੇ ਘਾਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲੇਕਿਨ ਜੇ ਉਸਦੀ ਚੰਗੀ ਖੁਰਾਕ ਦੇ ਨਾਲ ਕੁੱਝ ਖਤਰਨਾਕ ਚੀਜ਼ਾਂ ਦਾ ਪ੍ਰਹੇਜ਼ ਵੀ ਰਖਵਾਇਆ ਜਾਵੇ ਤਾਂ ਇਸ ਉਮਰ ਦੀ ਔਰਤ ਦੀ ਸਿਹਤ ਜ਼ਿਆਦਾ ਸਮੇਂ ਤੱਕ ਠੀਕ ਰਹਿੰਦੀ ਹੈ। ਉਹਨੂੰ ਚਾਹ, ਕੌਫੀ, ਰਸ, ਪੈਟੀਜ਼, ਕੋਲਡ ਡਰਿੰਕਸ, ਤੇਜ਼ ਨਮਕ, ਤੇਜ਼ ਮਿੱਠਾ ਆਦਿ ਖਾਣ ਤੋਂ ਰੋਕੋ। ਉਹਦੇ ਲੋੜੀਂਦੇ ਮੈਡੀਕਲ ਚੈੱਕਅਪ ਕਰਵਾਉ ਤੇ ਸਮੇਂ ਸਿਰ ਮਾਹਿਰ ਡਾਕਟਰ ਤੋਂ ਇਲਾਜ ਕਰਵਾਉ। 

ਅਸੀੰ 2008 ਚ ਲੁਧਿਆਣਾ ਵਿਖੇ ਸਾਡੇ ਕਲਿਨਿਕ ਵਿੱਚ ਪੰਤਾਲੀ ਤੋਂ ਉੱਪਰ ਉਮਰ ਦੀਆਂ ਸਤਾਈ ਔਰਤਾਂ ਦਾ ਇੱਕ ਟਰੇਨਿੰਗ ਕੈਂਪ ਤਿੰਨ ਮਹੀਨੇ ਲਈ ਲਾਇਆ ਸੀ। ਉਸ ਚ ਉਹਨਾਂ ਨੂੰ ਹਾਈ ਪ੍ਰੋਟੀਨ ਡਾਈਟ ਖਾਣ ਲਈ ਕਿਹਾ ਗਿਆ। ਉਹਨਾਂ ਨੂੰ ਅਸੀਂ ਦੋਨਾਂ (ਡਾ ਬਲਰਾਜ ਬੈਂਸ ਤੇ ਡਾ ਕਰਮਜੀਤ ਕੌਰ ਬੈਂਸ) ਨੇ Strength Training ਤੇ ਐਰੌਬਿਕਸ ਸਵੇਰੇ ਇੱਕ ਘੰਟੇ ਲਈ ਕਰਾਉਂਦੇ ਸਾਂ ਸ਼ਾਮ ਨੂੰ Weight-Bearing Exercises ਤੇ ਕੁੱਝ ਸਮੇਂ ਲਈ ਦੋਨੋਂ ਟਾਈਮ ਯੋਗਾ ਕਰਾਉਂਦੇ ਸਾਂ। ਉਹਨਾਂ ਨੂੰ High-Calcium ਖਾਣਾ ਹੀ ਖਾਣ ਲਈ ਕਿਹਾ ਗਿਆ ਸੀ। ਖਾਸ ਕਰਕੇ Vitamin D ਵਾਸਤੇ ਉਹਨਾਂ ਨੂੰ ਰੋਜ਼ਾਨਾ ਇੱਕ ਇੱਕ ਘੰਟਾ ਧੁੱਪੇ ਬੈਠਣ ਲਈ ਕਿਹਾ ਗਿਆ, ਹਫਤੇ ਚ ਦੋ ਤਿੰਨ ਵਾਰ ਖੁੰਬ ਦੀ ਸਬਜ਼ੀ ਖਾਣ ਲਈ ਕਿਹਾ। ਲੇਕਿਨ ਜੋ ਨੌਨਵੈੱਜ ਖਾ ਲੈਂਦੇ ਸੀ ਉਹਨਾਂ ਨੂੰ ਰੋਜ਼ਾਨਾ ਇਕ ਅੰਡਾ ਸਮੇਤ ਜ਼ਰਦੀ ਖਾਣ ਲਈ ਕਿਹਾ । ਇਸੇ ਤਰ੍ਹਾਂ ਉਹਨਾਂ ਨੂੰ ਅਜਿਹੇ ਖਾਣੇ ਖਾਣ ਲਈ ਕਿਹਾ ਗਿਆ ਜਿਹਨਾਂ ਚ ਵਿਟਾਮਿਨ ਕੇ ਜ਼ਿਆਦਾ ਹੋਵੇ ਜਿਵੇਂ ਕਿ ਪਾਲਕ, ਸ਼ਲਗਮ ਦੇ ਪੱਤੇ, ਕੇਲ, ਬਰੌਕਲੀ, ਫੁੱਲ ਗੋਭੀ, ਬੰਦ ਗੋਭੀ, collards, Swiss chard ਆਦਿ ਵੀ ਥੋੜ੍ਹਾ ਥੋੜ੍ਹਾ ਸਲਾਦ ਦੇ ਤੌਰ ਤੇ ਖਾਣ ਲਈ ਕਿਹਾ ਗਿਆ। ਉਹਨਾਂ ਨੂੰ ਰੋਜ਼ਾਨਾ ਇੱਕ ਵਾਰ ਕੋਸੇ ਪਾਣੀ ਨਾਲ ਨਹਾਉਣ ਲਈ ਕਿਹਾ ਲੇਕਿਨ ਨਹਾਉਣ ਤੋਂ ਪਹਿਲਾਂ ਆਪੇ ਹੀ ਪੂਰੇ ਸਰੀਰ ਤੇ ਤਿਲਾਂ ਜਾਂ ਨਾਰੀਅਲ ਤੇਲ ਦੀ ਮਾਲਿਸ਼ ਕਰਨ ਲਈ ਜ਼ਰੂਰੀ ਕੀਤਾ ਗਿਆ। 

ਨਾਲ ਹੀ ਉਹਨਾਂ ਨੂੰ ਅਰਜਨ ਸੱਕ, ਸੁਹਾਂਜਨਾ, ਅਸਗੰਧ, ਔਲਾ, ਛੋਟੀ ਪੀਪਲ, ਪੀਲੀ ਹਰੜ, ਲੋਧ, ਸਰਨਾ, ਅਜਵੈਣ, ਸੁੰਢ, ਸੌਂਫ ਤੇ ਦਾਲਚੀਨੀ ਦਾ ਬਰੀਕ ਚੂਰਨ ਦੋ ਵਾਰ ਥੋੜਾ ਥੋੜਾ ਖਾਣ ਲਈ ਦਿੱਤਾ। ਉਹਨਾਂ ਨੂੰ ਕਾਉਂਸਲਿੰਗ ਰਾਹੀਂ ਡੇਢ ਦੋ ਹਫਤਿਆਂ ਵਿੱਚ ਹੀ ਚਾਹ, ਕੌਫੀ, ਗਰੀਨ ਟੀ, ਖੰਡ, ਬਾਜ਼ਾਰੂ ਮਠਿਆਈਆਂ, ਰਸ ਆਦਿ ਬੰਦ ਕਰਵਾਕੇ ਸਿਰਫ ਦੁੱਧ ਤੇ ਲਾਉਣ ਚ ਵੀ ਅਸੀਂ ਕਾਮਯਾਬ ਹੋ ਗਏ ਸਾਂ। ਅਸੀਂ ਖੁਦ ਵੀ ਹੈਰਾਨ ਰਹਿ ਗਏ ਜਦੋਂ ਦੋ ਕੁ ਮਹੀਨੇ ਬਾਅਦ ਹੀ ਉਹਨਾਂ ਦੀ ਸਿਹਤ ਚ ਭਾਰੀ ਸੁਧਾਰ ਦੇਖਿਆ। ਉਹਨਾਂ ਦੇ ਸਾਰੇ ਟੈਸਟ ਨੌਰਮਲ ਆ ਗਏ। ਉਹਨਾਂ ਦੇ ਪੇਟ ਘਟ ਗਏ। ਜੋੜ ਦਰਦ, ਕਮਜ਼ੋਰੀ, ਬੀਪੀ ਵਧਣਾ ਘਟਣਾ, ਆਲਸ, ਲੱਤਾਂ ਬਾਹਾਂ ਦਰਦ, ਚਿੜਚਿੜਾਪਨ, ਪੇਟ ਗੈਸ, ਪੇਟ ਭਾਰੀਪਨ, ਤੇਜ਼ਾਬੀਪਨ, ਨੀੰਦ ਘੱਟ ਆਦਿ ਮੁਸ਼ਕਿਲਾਂ ਦੂਰ ਹੋ ਗੲੀਆਂ। ਉਹਨਾਂ ਚੋਂ ਬਹੁਤੀਆਂ ਔਰਤਾਂ ਦੇ ਪਰਿਵਾਰਕ ਮੈਂਬਰ ਅਜੇ ਵੀ ਸਾਡੇ ਸੰਪਰਕ ਚ ਹਨ। ਉਹ ਔਰਤਾਂ ਅਜੇ ਵੀ ਪੂਰੀ ਤਰ੍ਹਾਂ ਤੰਦਰੁਸਤ ਤੇ ਐਕਟਿਵ ਹਨ। 

ਡਾ ਬਲਰਾਜ ਬੈਂਸ 94630-38229, ਡਾ ਕਰਮਜੀਤ ਕੌਰ ਬੈਂਸ 94644-94229, ਨੈਚਰੋਪੈਥੀ ਕਲੀਨਿਕ ਰਾਮਾ ਕਲੋਨੀ ਅਕਾਲਸਰ ਰੋਡ, ਰਤਨ ਸਿਨੇਮਾ ਦੀ ਬੈਕ, ਮੋਗਾ।  ਜੇ ਕੋਈ ਵੀ ਸੰਸਥਾ ਅਜਿਹਾ ਕੈਂਪ ਬਜ਼ੁਰਗਾਂ ਲਈ ਲਾਉਣਾ ਚਾਹੁੰਦੀ ਹੈ ਤਾਂ ਅਸੀਂ ਮੁਫਤ ਵਿੱਚ ਡਿਉਟੀ ਅਤੇ ਸਹਿਯੋਗ ਦੇਵਾਂਗੇ।

ਜਾਣਕਾਰੀ ਦਾ ਮੂਲ ਫੇਸਬੁੱਕ ਲਿੰਕ 

Tuesday, September 25, 2018

Heroin, ਸਮੈਕ ਜਾਂ ਚਿੱਟਾ: ਜਾਣਕਾਰੀ, ਬਣਤਰ, ਵਰਤੋਂ, ਅਸਰ-ਪ੍ਰਭਾਵ, ਕੀ ਕਰੀਏ? ਇਲਾਜ - ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ


Heroin, ਸਮੈਕ ਜਾਂ ਚਿੱਟਾ ਸੰਸਾਰ ਦੇ ਸਭ ਤੋਂ ਮਹਿੰਗੇ ਨਸ਼ਿਆਂ ਚੋਂ ਇੱਕ ਐਸਾ ਨਸ਼ੀਲਾ ਪਦਾਰਥ ਹੈ ਜਿਸਨੂੰ ਸਿਰਫ ਇੱਕ ਵਾਰ ਲੈਣ ਨਾਲ ਈ ਵਿਅਕਤੀ ਇਸਦਾ ਆਦੀ ਹੋ ਜਾਂਦਾ ਹੈ। ਸੰਸਾਰ ਦੇ ਸਭ ਦੇਸ਼ਾਂ ਵਿੱਚ ਇਸਨੇ ਵੱਡੇ ਪੱਧਰ ਤੇ ਜੁਆਨੀ ਬਰਬਾਦ ਕੀਤੀ ਹੈ। ਸਭ ਤੋਂ ਵੱਧ ਘਰ ਇਸੇ ਨਸ਼ੇ ਨੇ ਈ ਬਰਬਾਦ ਕੀਤੇ ਹਨ। ਕਈ ਸਮਾਜ ਵਿਰੋਧੀ ਵਿਅਕਤੀ ਇਸ ਖਤਰਨਾਕ ਨਸ਼ੇ ਤੇ ਜੁਆਨਾਂ ਨੂੰ ਲਾਕੇ ਉਹਨਾਂ ਤੋਂ ਅੱਤਵਾਦੀ ਕਾਰਵਾਈਆਂ ਜਾਂ ਹੋਰ ਦੇਸ਼ ਵਿਰੋਧੀ ਕਾਰਵਾਈਆਂ ਵੀ ਕਰਵਾਉਂਦੇ ਹਨ। ਪੋਸਤ ਦੇ ਬੂਟੇ ਦੇ ਡੋਡਿਆਂ ਤੋਂ ਅਫੀਮ ਬਣਦੀ ਹੈ। ਇਸਨੂੰ ਰਿਫਾਇਨ ਕਰਕੇ morphine ਬਣਦੀ ਹੈ ਤੇ ਇਸਨੂੰ ਕੈਮੀਕਲੀ ਮੌਡੀਫਾਈ ਕਰਕੇ ਹੈਰੋਇਨ ਬਣਾਈ ਜਾਂਦੀ ਹੈ। ਇਸਨੂੰ ਵਾਈਟ ਜਾਂ ਬਰਾਊਨ ਸ਼ੂਗਰ ਪਾਉਡਰ, tar heroin, solid black chunks ਆਦਿ forms ਵਿੱਚ ਵੇਚਿਆ ਜਾਂ ਵਰਤਿਆ ਜਾਂਦਾ ਹੈ। ਇਹ ਅਲੱਗ ਅਲੱਗ ਤਰਾਂ ਸੁੰਘਕੇ, ਧੂੰਏਂ ਰਾਹੀਂ ਚਮੜੀ ਜਾਂ ਮਸਲ ਚ ਇੰਜੈਕਸ਼ਨ ਲਾਕੇ ਜਾਂ ਸਿੱਧਾ ਵੇਨ ਚ ਇੰਜੈਕਸ਼ਨ ਲਾਕੇ ਵੀ ਵਰਤਿਆ ਜਾਂਦਾ ਹੈ।


ਇਸਦੀ ਵਰਤੋਂ ਤੋਂ ਤੁਰੰਤ ਬਾਅਦ ਇਸਦਾ ਨਸ਼ਾ ਹੋ ਜਾਂਦਾ ਹੈ। ਵਿਅਕਤੀ ਨੂੰ ਸ਼ਾਂਤੀ, ਅਨੰਦ, ਖੁਸ਼ੀ, ਪੌਜ਼ਿਟਿਵ ਫੀਲਿੰਗ, ਚਾਅ ਜੇਹਾ ਮਹਿਸੂਸ ਹੋਣ ਲਗਦਾ ਹੈ। ਸਾਰੀ ਥਕਾਵਟ, ਅਕੇਵਾਂ, ਨਫਰਤ, ਗੁੱਸਾ, ਗਿਲਾ, ਬੇਚੈਨੀ, ਚਿੰਤਾ ਆਦਿ ਇੱਕਦਮ ਖਤਮ ਹੋ ਜਾਂਦੀ ਹੈ। ਸਰੀਰ ਚ ਸਰੂਰ ਜੇਹਾ ਵਧਦਾ ਈ ਜਾਂਦਾ ਹੈ। ਲੇਕਿਨ ਇਹ ਅਨੰਦ ਬਹੁਤ ਈ ਥੋੜ੍ਹੇ ਸਮੇਂ ਦਾ ਹੁੰਦਾ ਹੈ। ਫਿਰ ਵਿਅਕਤੀ ਨੂੰ ਤੋਟ ਮਹਿਸੂਸ ਹੋਣ ਲਗਦੀ ਹੈ। ਉਹਨੂੰ ਸੰਸਾਰ ਦਾ ਹੋਰ ਕੋਈ ਵੀ ਕੰਮ ਚੰਗਾ ਨਹੀਂ ਲਗਦਾ ਤੇ ਉਹ ਬਾਕੀ ਸਭ ਨੂੰ ਬੇਵਕੂਫ ਈ ਸਮਝਣ ਲਗਦਾ ਹੈ ਕਿ ਇਹ ਤਾਂ ਸਭ ਹਨੇਰਾ ਈ ਢੋਅ ਰਹੇ ਹਨ। ਜਲਦੀ ਈ ਉਹਦੇ ਸਭ ਹਾਰਮੋਨ, ਐਂਜ਼ਾਇਮ ਤੇ ਅੰਦਰੂੰਨੀ ਅੰਗ ਨਸ਼ੇ ਤੋਂ ਬਗੈਰ ਕੰਮ ਕਰਨਾ ਘਟਾਅ ਦਿੰਦੇ ਹਨ। ਅਸਲ ਵਿੱਚ ਹੈਰੌਇਨ ਦੇ ਅਸਰ ਹੇਠ ਸਾਰੇ ਹਾਰਮੋਨ ਤੇ ਐਂਜ਼ਾਇਮ ਕੁੱਝ ਸਮੇਂ ਲਈ ਬਹੁਤ ਵਧੀਆ ਤਰਾਂ ਕੰਮ ਕਰਨ ਲਗਦੇ ਹਨ। ਖਾਸ ਕਰਕੇ ਪਲੱਈਅਰ ਹਾਰਮੋਨ ਦਾ ਪੀਕ ਲੈਵਲ ਬਣ ਜਾਂਦਾ ਹੈ ਤੇ ਐਡਰੀਨਲ ਗਲੈਂਡ ਵੀ ਸਹੀ ਤਰਾਂ ਕੰਮ ਕਰਨ ਲਗਦੀ ਹੈ। ਨਸ਼ੇ ਹੇਠ ਮੈਟਾਬੋਲਿਜ਼ਮ, ਕੈਟਾਬੋਲਿਜ਼ਮ ਤੇ ਐਨਾਬੋਲਿਜ਼ਮ ਆਦਿ ਪ੍ਰਕ੍ਰਿਆਵਾਂ ਵੀ ਸੁਚਾਰੂ ਢੰਗ ਨਾਲ ਹੋਣ ਲਗਦੀਆਂ ਹਨ। ਮਿਹਦਾ, ਜਿਗਰ, ਦਿਲ, ਗੁਰਦੇ ਜ਼ਰੂਰਤ ਤੋਂ ਵੱਧ ਕੰਮ ਕਰਨ ਲਗਦੇ ਹਨ। ਇਉਂ ਵਿਅਕਤੀ ਨੂੰ ਸਭ ਕੁਝ ਠੀਕ ਲੱਗਣ ਲਗਦਾ ਹੈ। ਕੁੱਝ ਕੂ ਨੂੰ ਪਹਿਲੀ ਵਾਰ ਇਸ ਦੀ ਵਰਤੋਂ ਕਰਨ ਤੇ ਉਲਟੀ, ਉਬੱਤ, ਘਬਰਾਹਟ, ਖਾਰਿਸ਼, ਮੂੰਹ ਸੁੱਕਣਾ ਆਦਿ ਤਕਲੀਫ ਵੀ ਹੁੰਦੀ ਹੈ।

ਇਸ ਨਸ਼ੇ ਦੇ ਬਹੁਤੇ ਆਦੀਆਂ ਨੇ ਸਿਰਫ਼ ਇੱਕ ਵਾਰ ਟੇਸਟ ਕਰਨ ਲਈ ਈ ਸੁੰਘਿਆ ਸੀ ਜਾਂ ਹਲਕਾ ਜਿਹਾ ਇੰਜੈਕਸ਼ਨ ਲਿਆ ਸੀ। ਇਹ ਸੋਚਕੇ ਕਿ ਚੈੱਕ ਕਰਕੇ ਦੇਖਦੇ ਹਾਂ ਕਿ ਇਹਦਾ ਨਸ਼ਾ ਕੈਸਾ ਹੈ ਤੇ ਫਿਰ ਨਾਂ ਪੀਵਾਂਗੇ। ਪਰ ਉਹ ਸਿਰਫ਼ ਇੱਕ ਵਾਰ ਈ ਟੇਸਟ ਕਰਨ ਬਾਅਦ ਈ ਇਸਨੂੰ ਛੱਡ ਨਹੀਂ ਸਕੇ। ਦੇਖਦਿਆਂ ਸਾਰ ਇਸਦੇ ਆਦੀ ਵਿਅਕਤੀ ਦਾ ਕੋਈ ਪਤਾ ਨਹੀਂ ਲਗਦਾ ਕਿ ਇਹ ਕੋਈ ਨਸ਼ਾ ਵੀ ਵਰਤਦਾ ਹੋ ਸਕਦਾ ਹੈ ਬਲਕਿ ਦੇਖਣ ਚ ਆਮ ਬੰਦੇ ਨਾਲੋਂ ਜ਼ਿਆਦਾ ਈ ਤੰਦਰੁਸਤ ਤੇ ਸੋਹਣਾ ਲਗਦਾ ਹੈ। ਲੇਕਿਨ ਇਹ ਤੰਦਰੁਸਤੀ ਕੁੱਝ ਕੂ ਮਹੀਨਿਆੰ ਜਾਂ ਸਾਲਾਂ ਦੀ ਰਹਿ ਜਾਂਦੀ ਹੈ ਜਦੋਂ ਵਿਅਕਤੀ ਦੇ ਅੰਦਰਲੇ ਅੰਗ ਨਸ਼ੇ ਹੇਠ ਜ਼ਿਆਦਾ ਕੰਮ ਕਰਨ ਕਰਕੇ ਖਰਾਬ ਹੋਣ ਲਗਦੇ ਹਨ। ਜ਼ਿਆਦਾਤਰ ਕਲੋਜ਼ ਦੋਸਤ ਹੀ ਇੱਕ ਦੂਜੇ ਨੂੰ ਇਸ ਖਤਰਨਾਕ ਆਦਤ ਚ ਪਾ ਦਿੰਦੇ ਹਨ। ਤਾਂ ਕਿ ਉਹ ਰਲ ਮਿਲ ਕੇ ਇਸ ਮਹਿੰਗੇ ਨਸ਼ੇ ਦੀ ਵਰਤੋਂ ਕਰਦੇ ਰਹਿ ਸਕਣ। ਉਹਨਾਂ ਦਾ ਸ਼ਿਕਾਰ ਉਹ ਬੱਚੇ ਹੁੰਦੇ ਹਨ ਜਿਹਨਾਂ ਕੋਲ ਪੈਸੇ ਖੁੱਲ੍ਹੇ ਹੁੰਦੇ ਹਨ। ਇਸਦਾ ਨਸ਼ਾ ਕਰਨ ਵਾਲਾ ਵਿਅਕਤੀ ਬਹੁਤ ਨਿਡਰ, ਹਿੰਮਤੀ, ਹਸਮੁੱਖ, ਉਦਮੀ ਵੀ ਹੋ ਜਾਂਦਾ ਹੈ। ਲੇਕਿਨ ਜਲਦੀ ਈ ਉਹਦੇ ਨਸ਼ੇ ਦੀ ਲੋੜ ਵਧ ਜਾਂਦੀ ਹੈ ਤੇ ਉਹ ਚਿੜਚਿੜਾ, ਲੜਾਕਾ, ਕਮੀਨਾ, ਬੇਰਹਿਮ ਬਣਨਾ ਸ਼ੁਰੂ ਹੋ ਜਾਂਦਾ ਹੈ।

ਹੁਣ ਉਹਨੂੰ ਸਿਰਫ ਨਸ਼ਾ ਚਾਹੀਦਾ ਹੈ, ਉਹ ਅਪਣਾ ਜਾਂ ਪਰਿਵਾਰ ਦਾ ਸਭ ਕੁੱਝ ਵੇਚ ਵੱਟਕੇ ਵੀ ਅਪਣਾ ਝੱਟ ਪਲ ਦਾ ਸਰੂਰ ਲੈਣਾ ਚਾਹੁੰਦਾ ਹੈ। ਵੈਸੇ ਕਾਫੀ ਮਹੀਨਿਆਂ ਜਾਂ ਸਾਲਾਂ ਤੱਕ ਈ ਪਰਿਵਾਰ ਵਾਲਿਆਂ ਜਾਂ ਪਹਿਚਾਣ ਵਾਲਿਆਂ ਨੂੰ ਉਸਦੀ ਇਸ ਭੈੜੀ ਆਦਤ ਦਾ ਪਤਾ ਈ ਨਹੀਂ ਲਗਦਾ। ਸ਼ੁਰੂ ਵਿੱਚ ਉਹ ਅਪਣਾ ਖਰਚ ਖੁਦ ਈ ਕੱਢਦਾ ਰਹਿੰਦਾ ਹੈ ਲੇਕਿਨ ਜਲਦੀ ਈ ਉਹਦੇ ਖਰਚੇ ਵਧ ਜਾਂਦੇ ਹਨ। ਹੌਲੀ ਹੌਲੀ ਉਹ ਵਿਅਕਤੀ ਘਰ ਚ, ਰਿਸ਼ਤੇਦਾਰੀਆਂ ਚ ਜਾਂ ਜਾਣ ਪਹਿਚਾਣ ਚ ਚੋਰੀਆਂ ਕਰਨ ਲੱਗ ਪੈਂਦਾ ਹੈ।

ਨਸ਼ਾ ਛੁਡਾਊ ਕੇਂਦਰਾਂ ਵਿੱਚ ਲੰਬਾ ਸਮਾਂ ਖੱਜਲ ਖੁਆਰੀ ਬਾਅਦ ਇੱਕ ਵਾਰ ਨਸ਼ਾ ਛੱਡ ਵੀ ਦਿੰਦੇ ਹਨ ਤੇ ਘਰ ਆਕੇ ਦੁਬਾਰਾ ਫਿਰ ਚੋਰੀਓਂ ਇਸੇ ਨਸ਼ੇ ਤੇ ਲੱਗ ਜਾਂਦੇ ਹਨ। ਆਮ ਤੌਰ ਤੇ ਮਾਪੇ ਬੱਚੇ ਦੀ ਬਦਨਾਮੀ ਦੇ ਡਰੋਂ ਉਹਦੇ ਔਗੁਣਾਂ ਨੂੰ ਛੁਪਾਉਂਦੇ ਰਹਿੰਦੇ ਹਨ। ਇਹ ਵੀ ਝੂਠ ਬੋਲ ਦਿੰਦੇ ਹਨ ਕਿ ਉਹ ਹੁਣ ਕੋਈ ਨਸ਼ਾ ਨਹੀਂ ਕਰਦਾ। ਇਸ ਨਸ਼ੇ ਦੇ 90% ਆਦੀ ਕੁੱਝ ਈ ਮਹੀਨਿਆਂ ਚ ਅਪਣਾ ਸਭ ਕੁਝ ਬਰਬਾਦ ਕਰ ਲੈਂਦੇ ਹਨ ਪਰ ਸੁਧਰ ਨਹੀਂ ਸਕਦੇ। ਇਸ ਨਸ਼ੇ ਦੀ ਪਕੜ ਖਤਰਨਾਕ ਹੋਣ ਕਾਰਨ ਨਸ਼ੇ ਦੇ ਵਪਾਰੀ ਇਸਚ ਖਤਰਨਾਕ ਸਿੰਥੈਟਿਕ ਜ਼ਹਿਰੀਲੀਆਂ ਚੀਜ਼ਾਂ ਮਿਲਾਉਣ ਲੱਗ ਪੈਂਦੇ ਹਨ। ਇਹ ਵਿਅਕਤੀ ਦੀ ਤੁਰੰਤ ਮੌਤ ਦਾ ਕਾਰਣ ਬਣਦੇ ਹਨ। ਜ਼ਿਆਦਾਤਰ ਹੈਰੋਇਨ ਦੇ ਆਦੀ ਲੋਕ ਹਾਰਟ ਅਟੈਕ ਜਾਂ ਹਾਰਟ ਫੇਲ੍ਹ ਹੋਣ ਨਾਲ ਮਰਦੇ ਹਨ । ਸਮਾਂ ਪੈਣ ਤੇ ਪਰਿਵਾਰ ਵਾਲਿਆਂ ਦੇ ਵਿਰੋਧ ਕਰਨ ਤੇ ਐਸਾ ਵਿਅਕਤੀ ਪਰਿਵਾਰ ਦਾ ਕਤਲ ਵੀ ਕਰ ਸਕਦਾ ਹੁੰਦਾ ਹੈ।

ਅਸਲ ਵਿੱਚ ਇਸ ਨਸ਼ੇ ਕਾਰਨ ਸਰੀਰ ਦਾ ਪੂਰੀ ਤਰਾਂ ਸਤਿਆਨਾਸ ਹੋ ਜਾਂਦਾ ਹੈ। ਐਸੇ ਮੁੰਡੇ ਜਾਂ ਕੁੜੀ ਦੇ ਔਲਾਦ ਵੀ ਨੁਕਸ ਵਾਲੀ ਹੀ ਪੈਦਾ ਹੁੰਦੀ ਹੈ ਕਿਉਂਕਿ ਇਸ ਤੇਜ਼ ਨਸ਼ੇ ਕਾਰਨ ਜੀਨਜ਼ ਵਿੱਚ ਤੇ ਆਰ ਐਨ ਏ, ਡੀ ਐਨ ਏ ਅਤੇ ਮੇਲ ਫੀਮੇਲ ਹਾਰਮੋਨਜ਼ ਵਿੱਚ ਈ ਭਾਰੀ ਨੁਕਸ ਪੈ ਜਾਂਦੇ ਹਨ। ਇਉਂ ਸਮੈਕ ਪੀਣ ਵਾਲੇ ਦਾ ਖਾਨਦਾਨ ਈ ਨਸ਼ਟ ਹੋ ਜਾਂਦਾ ਹੈ। ਇਸ ਲਈ ਅਪਣੇ ਬੱਚਿਆਂ ਬੱਚੀਆਂ ਨੂੰ ਇਸ ਖਤਰਨਾਕ ਨਸ਼ੇ ਬਾਰੇ ਜਾਣਕਾਰੀ ਜ਼ਰੂਰ ਦਿਉ ਤਾਂ ਕਿ ਉਹ ਅਪਣੇ ਕਿਸੇ ਵੀ ਨਸ਼ੇ ਵਰਤਨ ਵਾਲੇ ਦੋਸਤ ਤੋਂ ਪਰ੍ਹੇ ਈ ਰਹਿਣ। ਬੱਚਿਆਂ ਦੇ ਬੈਸਟ ਫਰੈਂਡਜ਼ ਤੇ ਵੀ ਸਖਤੀ ਨਾਲ ਨਿਗ੍ਹਾ ਰੱਖੋ। ਕਿਸੇ ਵੀ ਬੱਚੇ ਦੇ ਕਿਸੇ ਵੀ ਨਸ਼ੇ ਦੇ ਆਦੀ ਹੋਣ ਬਾਰੇ ਪਤਾ ਲੱਗਣ ਤੇ ਬੱਚੇ ਨੂੰ ਉਸਦੇ ਨਸ਼ੱਈ ਦੋਸਤ ਤੋਂ ਤੁਰੰਤ ਪਿੱਛਾ ਛੁਡਾ ਲੈਣ ਲਈ ਕਹੋ। ਖਾਸ ਕਰਕੇ ਸਿਗਰਟ, ਤੰਬਾਕੂ, ਹੁੱਕਾ, ਚਿਲਮ ਪੀਣ ਵਾਲਿਆਂ ਰਾਹੀਂ ਇਹ ਨਸ਼ਾ ਅੱਗੇ ਫੈਲਣ ਦੇ ਚਾਂਸ ਜ਼ਿਆਦਾ ਹਨ ਜਾਂ ਕੋਲਡ ਡਰਿੰਕਸ ਤੇ ਚਾਹ ਕੌਫੀ ਰਾਹੀਂ ਵੀ ਇਸ ਨਸ਼ੇ ਦੇ ਆਦੀ ਬੱਚੇ ਅਪਣੇ ਕਿਸੇ ਵੀ ਦੋਸਤ ਨੂੰ ਨਸ਼ਿਆਂ ਦਾ ਆਦੀ ਕਰ ਸਕਦੇ ਹੁੰਦੇ ਹਨ।

ਜਿਹਨਾਂ ਪਰਿਵਾਰਾਂ ਚ ਬੱਚਿਆਂ ਨਾਲ ਝਿੜਕ ਝੰਭ ਜ਼ਿਆਦਾ ਹੁੰਦੀ ਹੈ ਜਾਂ ਕਿਸੇ ਨਾਂ ਕਿਸੇ ਗੱਲ ਦਾ ਤਣਾਉ ਦਿੱਤਾ ਜਾਂਦਾ ਹੈ ਜਾਂ ਮਾਪੇ ਬੱਚਿਆਂ ਨਾਲ ਬਹੁਤਾ ਘੁਲਦੇ ਮਿਲਦੇ ਨਹੀਂ ਜਾਂ ਬੱਚਿਆਂ ਵਾਸਤੇ ਟਾਈਮ ਘੱਟ ਕੱਢਦੇ ਹਨ। ਉਹਨਾਂ ਬੱਚਿਆਂ ਦੀ ਅਪਣੇ ਵਰਗੇ ਮਾਪਿਆਂ ਦੇ ਤਿਰਸਕਾਰੇ ਬੱਚਿਆਂ ਨਾਲ ਨੇੜਤਾ ਤੇ ਹਮਦਰਦੀ ਵਧ ਜਾਂਦੀ ਹੈ। ਅਜੇਹੀ ਹਾਲਤ ਬੱਚਿਆਂ ਦੇ ਨਸ਼ਿਆਂ ਤੇ ਲੱਗਣ ਦੇ ਖਤਰੇ ਵਧ ਜਾਂਦੇ ਹਨ।

ਬੱਚਿਆਂ ਨੂੰ ਹਰ ਵਕਤ ਵਾਧੂ ਪੈਸੇ ਵੀ ਨਾਂ ਦਿਉ। ਜੇ ਦਿਉ ਤਾਂ ਹਿਸਾਬ ਲੈਂਦੇ ਰਹੋ। ਬੱਚਿਆਂ ਨੂੰ ਕੋਈ ਨਾ ਕੋਈ ਸੁਪਨਾ ਬਣਾਈ ਰੱਖਣ ਦੀ ਆਦਤ ਪਾਉ। ਨਾਲ ਈ ਨਾਲ ਉਹਨੂੰ ਬਿਜ਼ੀ ਰੱਖੋ। ਉਹਦੇ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖੋ। ਬਲਕਿ ਉਹਦੇ ਵਧੀਆ ਦੋਸਤ ਬਣਕੇ ਰਹੋ। ਇਵੇਂ ਈ ਜਿਹਨਾਂ ਪਤੀ ਪਤਨੀ ਦੀ ਆਪਸ ਵਿੱਚ ਘੱਟ ਬਣਦੀ ਹੈ। ਐਸੇ ਨੌਕਰੀ ਜਾਂ ਕੋਈ ਬਿਜ਼ਨਸ ਕਰਨ ਵਾਲਿਆਂ ਨੂੰ ਵੀ ਨਸ਼ਿਆਂ ਦੇ ਸੁਦਾਗਰ ਅਪਣੇ ਜਾਲ ਚ ਫਸਾਅ ਲੈਂਦੇ ਹਨ। ਇਸ ਲਈ ਅਪਣੇ ਬੱਚੇ ਜਾਂ ਪਤੀ, ਪਤਨੀ ਨੂੰ ਇਕੱਲਤਾ ਚ ਨਾਂ ਜੀਣ ਦਿਉ। ਜੇ ਕਿਸੇ ਕਾਰਣ ਬੱਚਾ ਘਰ ਤੋਂ ਦੂਰ ਰਹਿ ਰਿਹਾ ਹੈ ਤਾਂ ਉਸ ਨਾਲ ਲਗਾਤਾਰ ਸੰਪਰਕ ਰੱਖੋ। ਜੇ ਕਿਸੇ ਦਾ ਬੱਚਾ ਬਦਕਿਸਮਤੀ ਨਾਲ ਸਮੈਕ ਵਰਗੇ ਖਤਰਨਾਕ ਨਸ਼ੇ ਤੇ ਲੱਗ ਗਿਆ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਵਿਸ਼ਵਾਸ ਚ ਲਵੋ ਤੇ ਉਸਨੂੰ ਨਸ਼ਾ ਛੱਡਣ ਲਈ ਤਿਆਰ ਕਰੋ। ਫਿਰ ਉਸਦੀ ਸਰਕਾਰੀ ਹਸਪਤਾਲ ਚੋਂ ਦਵਾਈ ਸ਼ੁਰੂ ਕਰੋ ਤੇ ਉਹਨੂੰ ਲਗਾਤਾਰ ਅਪਣੀ ਨਿਗਰਾਨੀ ਹੇਠ ਰੱਖੋ। ਉਹਨੂੰ ਖੁਰਾਕ ਵਧੀਆ ਦਿਉ ਤੇ ਉਹਦੇ ਨਾਲ ਪਿਆਰ ਹਮਦਰਦੀ ਵਾਲਾ ਵਿਹਾਰ ਹੀ ਕਰੋ।

ਖੁਰਾਕ ਵਿਚ ਉਹਨੂੰ ਹਾਈ ਪ੍ਰੋਟੀਨ ਡਾਈਟ ਤੇ ਹਾਈ ਵਿਟਾਮਿਨ-ਮਿਨਰਲ ਡਾਈਟ ਹੀ ਦਿਉ। ਦਿਨ ਚ ਤਿੰਨ ਟਾਈਮ ਅੱਧਾ ਚਮਚ ਸੂਰਜਮੁਖੀ ਬੀਜ ਗਿਰੀ ਦਿਉ। ਦੋ ਟਾਈਮ ਖਾਣੇ ਤੋਂ ਪਹਿਲਾਂ ਇਕ ਇਕ ਚਮਚ ਖਸਖਸ ਚੰਗੀ ਤਰਾਂ ਚਬਾਕੇ ਖਾਣ ਲਈ ਦਿਉ। ਸਵੇਰੇ ਖਾਣੇ ਤੋਂ ਬਾਅਦ ਅੱਧਾ ਚਮਚ ਸੌਂਫ ਤੇ ਸ਼ਾਮ ਖਾਣੇ ਬਾਅਦ ਅਜਵੈਣ ਅੱਧਾ ਚਮਚ ਦੇਣੀ ਸ਼ੁਰੂ ਕਰੋ। ਇਉਂ ਉਹ ਹਰ ਤਰਾਂ ਦੇ ਨਸ਼ਿਆਂ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਏਗਾ। ..ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ, ਆਰਾ ਰੋਡ ਰਾਮਾ ਕਲੋਨੀ ਮੋਗਾ, 99140-84724 .

ਲੇਖ ਮੂਲ ਫੇਸਬੁੱਕ ਲਿੰਕ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms