Heroin, ਸਮੈਕ ਜਾਂ ਚਿੱਟਾ ਸੰਸਾਰ ਦੇ ਸਭ ਤੋਂ ਮਹਿੰਗੇ ਨਸ਼ਿਆਂ ਚੋਂ ਇੱਕ ਐਸਾ ਨਸ਼ੀਲਾ
ਪਦਾਰਥ ਹੈ ਜਿਸਨੂੰ ਸਿਰਫ ਇੱਕ ਵਾਰ ਲੈਣ ਨਾਲ ਈ ਵਿਅਕਤੀ ਇਸਦਾ ਆਦੀ ਹੋ ਜਾਂਦਾ ਹੈ। ਸੰਸਾਰ ਦੇ ਸਭ
ਦੇਸ਼ਾਂ ਵਿੱਚ ਇਸਨੇ ਵੱਡੇ ਪੱਧਰ ਤੇ ਜੁਆਨੀ ਬਰਬਾਦ ਕੀਤੀ ਹੈ। ਸਭ ਤੋਂ ਵੱਧ ਘਰ ਇਸੇ ਨਸ਼ੇ ਨੇ ਈ
ਬਰਬਾਦ ਕੀਤੇ ਹਨ। ਕਈ ਸਮਾਜ ਵਿਰੋਧੀ ਵਿਅਕਤੀ ਇਸ ਖਤਰਨਾਕ ਨਸ਼ੇ ਤੇ ਜੁਆਨਾਂ ਨੂੰ ਲਾਕੇ ਉਹਨਾਂ ਤੋਂ
ਅੱਤਵਾਦੀ ਕਾਰਵਾਈਆਂ ਜਾਂ ਹੋਰ ਦੇਸ਼ ਵਿਰੋਧੀ ਕਾਰਵਾਈਆਂ ਵੀ ਕਰਵਾਉਂਦੇ ਹਨ। ਪੋਸਤ ਦੇ ਬੂਟੇ ਦੇ
ਡੋਡਿਆਂ ਤੋਂ ਅਫੀਮ ਬਣਦੀ ਹੈ। ਇਸਨੂੰ ਰਿਫਾਇਨ ਕਰਕੇ morphine ਬਣਦੀ ਹੈ ਤੇ
ਇਸਨੂੰ ਕੈਮੀਕਲੀ ਮੌਡੀਫਾਈ ਕਰਕੇ ਹੈਰੋਇਨ ਬਣਾਈ ਜਾਂਦੀ ਹੈ। ਇਸਨੂੰ ਵਾਈਟ ਜਾਂ ਬਰਾਊਨ ਸ਼ੂਗਰ
ਪਾਉਡਰ, tar heroin, solid black chunks ਆਦਿ forms ਵਿੱਚ ਵੇਚਿਆ ਜਾਂ ਵਰਤਿਆ ਜਾਂਦਾ ਹੈ। ਇਹ ਅਲੱਗ ਅਲੱਗ ਤਰਾਂ ਸੁੰਘਕੇ, ਧੂੰਏਂ
ਰਾਹੀਂ ਚਮੜੀ ਜਾਂ ਮਸਲ ਚ ਇੰਜੈਕਸ਼ਨ ਲਾਕੇ ਜਾਂ ਸਿੱਧਾ ਵੇਨ ਚ ਇੰਜੈਕਸ਼ਨ ਲਾਕੇ ਵੀ ਵਰਤਿਆ ਜਾਂਦਾ
ਹੈ।
ਇਸਦੀ ਵਰਤੋਂ ਤੋਂ ਤੁਰੰਤ ਬਾਅਦ ਇਸਦਾ ਨਸ਼ਾ ਹੋ
ਜਾਂਦਾ ਹੈ। ਵਿਅਕਤੀ ਨੂੰ ਸ਼ਾਂਤੀ, ਅਨੰਦ, ਖੁਸ਼ੀ, ਪੌਜ਼ਿਟਿਵ ਫੀਲਿੰਗ, ਚਾਅ ਜੇਹਾ ਮਹਿਸੂਸ ਹੋਣ ਲਗਦਾ ਹੈ। ਸਾਰੀ
ਥਕਾਵਟ, ਅਕੇਵਾਂ, ਨਫਰਤ, ਗੁੱਸਾ, ਗਿਲਾ, ਬੇਚੈਨੀ, ਚਿੰਤਾ
ਆਦਿ ਇੱਕਦਮ ਖਤਮ ਹੋ ਜਾਂਦੀ ਹੈ। ਸਰੀਰ ਚ ਸਰੂਰ ਜੇਹਾ ਵਧਦਾ ਈ ਜਾਂਦਾ ਹੈ। ਲੇਕਿਨ ਇਹ ਅਨੰਦ ਬਹੁਤ
ਈ ਥੋੜ੍ਹੇ ਸਮੇਂ ਦਾ ਹੁੰਦਾ ਹੈ। ਫਿਰ ਵਿਅਕਤੀ ਨੂੰ ਤੋਟ ਮਹਿਸੂਸ ਹੋਣ ਲਗਦੀ ਹੈ। ਉਹਨੂੰ ਸੰਸਾਰ
ਦਾ ਹੋਰ ਕੋਈ ਵੀ ਕੰਮ ਚੰਗਾ ਨਹੀਂ ਲਗਦਾ ਤੇ ਉਹ ਬਾਕੀ ਸਭ ਨੂੰ ਬੇਵਕੂਫ ਈ ਸਮਝਣ ਲਗਦਾ ਹੈ ਕਿ ਇਹ
ਤਾਂ ਸਭ ਹਨੇਰਾ ਈ ਢੋਅ ਰਹੇ ਹਨ। ਜਲਦੀ ਈ ਉਹਦੇ ਸਭ ਹਾਰਮੋਨ, ਐਂਜ਼ਾਇਮ ਤੇ
ਅੰਦਰੂੰਨੀ ਅੰਗ ਨਸ਼ੇ ਤੋਂ ਬਗੈਰ ਕੰਮ ਕਰਨਾ ਘਟਾਅ ਦਿੰਦੇ ਹਨ। ਅਸਲ ਵਿੱਚ ਹੈਰੌਇਨ ਦੇ ਅਸਰ ਹੇਠ
ਸਾਰੇ ਹਾਰਮੋਨ ਤੇ ਐਂਜ਼ਾਇਮ ਕੁੱਝ ਸਮੇਂ ਲਈ ਬਹੁਤ ਵਧੀਆ ਤਰਾਂ ਕੰਮ ਕਰਨ ਲਗਦੇ ਹਨ। ਖਾਸ ਕਰਕੇ
ਪਲੱਈਅਰ ਹਾਰਮੋਨ ਦਾ ਪੀਕ ਲੈਵਲ ਬਣ ਜਾਂਦਾ ਹੈ ਤੇ ਐਡਰੀਨਲ ਗਲੈਂਡ ਵੀ ਸਹੀ ਤਰਾਂ ਕੰਮ ਕਰਨ ਲਗਦੀ
ਹੈ। ਨਸ਼ੇ ਹੇਠ ਮੈਟਾਬੋਲਿਜ਼ਮ, ਕੈਟਾਬੋਲਿਜ਼ਮ ਤੇ ਐਨਾਬੋਲਿਜ਼ਮ ਆਦਿ ਪ੍ਰਕ੍ਰਿਆਵਾਂ ਵੀ ਸੁਚਾਰੂ ਢੰਗ ਨਾਲ ਹੋਣ
ਲਗਦੀਆਂ ਹਨ। ਮਿਹਦਾ, ਜਿਗਰ, ਦਿਲ, ਗੁਰਦੇ ਜ਼ਰੂਰਤ ਤੋਂ ਵੱਧ ਕੰਮ ਕਰਨ ਲਗਦੇ ਹਨ। ਇਉਂ ਵਿਅਕਤੀ ਨੂੰ ਸਭ ਕੁਝ
ਠੀਕ ਲੱਗਣ ਲਗਦਾ ਹੈ। ਕੁੱਝ ਕੂ ਨੂੰ ਪਹਿਲੀ ਵਾਰ ਇਸ ਦੀ ਵਰਤੋਂ ਕਰਨ ਤੇ ਉਲਟੀ, ਉਬੱਤ, ਘਬਰਾਹਟ, ਖਾਰਿਸ਼, ਮੂੰਹ
ਸੁੱਕਣਾ ਆਦਿ ਤਕਲੀਫ ਵੀ ਹੁੰਦੀ ਹੈ।
ਇਸ ਨਸ਼ੇ ਦੇ ਬਹੁਤੇ ਆਦੀਆਂ ਨੇ ਸਿਰਫ਼ ਇੱਕ ਵਾਰ
ਟੇਸਟ ਕਰਨ ਲਈ ਈ ਸੁੰਘਿਆ ਸੀ ਜਾਂ ਹਲਕਾ ਜਿਹਾ ਇੰਜੈਕਸ਼ਨ ਲਿਆ ਸੀ। ਇਹ ਸੋਚਕੇ ਕਿ ਚੈੱਕ ਕਰਕੇ
ਦੇਖਦੇ ਹਾਂ ਕਿ ਇਹਦਾ ਨਸ਼ਾ ਕੈਸਾ ਹੈ ਤੇ ਫਿਰ ਨਾਂ ਪੀਵਾਂਗੇ। ਪਰ ਉਹ ਸਿਰਫ਼ ਇੱਕ ਵਾਰ ਈ ਟੇਸਟ ਕਰਨ
ਬਾਅਦ ਈ ਇਸਨੂੰ ਛੱਡ ਨਹੀਂ ਸਕੇ। ਦੇਖਦਿਆਂ ਸਾਰ ਇਸਦੇ ਆਦੀ ਵਿਅਕਤੀ ਦਾ ਕੋਈ ਪਤਾ ਨਹੀਂ ਲਗਦਾ ਕਿ
ਇਹ ਕੋਈ ਨਸ਼ਾ ਵੀ ਵਰਤਦਾ ਹੋ ਸਕਦਾ ਹੈ ਬਲਕਿ ਦੇਖਣ ਚ ਆਮ ਬੰਦੇ ਨਾਲੋਂ ਜ਼ਿਆਦਾ ਈ ਤੰਦਰੁਸਤ ਤੇ
ਸੋਹਣਾ ਲਗਦਾ ਹੈ। ਲੇਕਿਨ ਇਹ ਤੰਦਰੁਸਤੀ ਕੁੱਝ ਕੂ ਮਹੀਨਿਆੰ ਜਾਂ ਸਾਲਾਂ ਦੀ ਰਹਿ ਜਾਂਦੀ ਹੈ ਜਦੋਂ
ਵਿਅਕਤੀ ਦੇ ਅੰਦਰਲੇ ਅੰਗ ਨਸ਼ੇ ਹੇਠ ਜ਼ਿਆਦਾ ਕੰਮ ਕਰਨ ਕਰਕੇ ਖਰਾਬ ਹੋਣ ਲਗਦੇ ਹਨ। ਜ਼ਿਆਦਾਤਰ ਕਲੋਜ਼
ਦੋਸਤ ਹੀ ਇੱਕ ਦੂਜੇ ਨੂੰ ਇਸ ਖਤਰਨਾਕ ਆਦਤ ਚ ਪਾ ਦਿੰਦੇ ਹਨ। ਤਾਂ ਕਿ ਉਹ ਰਲ ਮਿਲ ਕੇ ਇਸ ਮਹਿੰਗੇ
ਨਸ਼ੇ ਦੀ ਵਰਤੋਂ ਕਰਦੇ ਰਹਿ ਸਕਣ। ਉਹਨਾਂ ਦਾ ਸ਼ਿਕਾਰ ਉਹ ਬੱਚੇ ਹੁੰਦੇ ਹਨ ਜਿਹਨਾਂ ਕੋਲ ਪੈਸੇ
ਖੁੱਲ੍ਹੇ ਹੁੰਦੇ ਹਨ। ਇਸਦਾ ਨਸ਼ਾ ਕਰਨ ਵਾਲਾ ਵਿਅਕਤੀ ਬਹੁਤ ਨਿਡਰ, ਹਿੰਮਤੀ, ਹਸਮੁੱਖ, ਉਦਮੀ
ਵੀ ਹੋ ਜਾਂਦਾ ਹੈ। ਲੇਕਿਨ ਜਲਦੀ ਈ ਉਹਦੇ ਨਸ਼ੇ ਦੀ ਲੋੜ ਵਧ ਜਾਂਦੀ ਹੈ ਤੇ ਉਹ ਚਿੜਚਿੜਾ, ਲੜਾਕਾ, ਕਮੀਨਾ, ਬੇਰਹਿਮ
ਬਣਨਾ ਸ਼ੁਰੂ ਹੋ ਜਾਂਦਾ ਹੈ।
ਹੁਣ ਉਹਨੂੰ ਸਿਰਫ ਨਸ਼ਾ ਚਾਹੀਦਾ ਹੈ, ਉਹ
ਅਪਣਾ ਜਾਂ ਪਰਿਵਾਰ ਦਾ ਸਭ ਕੁੱਝ ਵੇਚ ਵੱਟਕੇ ਵੀ ਅਪਣਾ ਝੱਟ ਪਲ ਦਾ ਸਰੂਰ ਲੈਣਾ ਚਾਹੁੰਦਾ ਹੈ।
ਵੈਸੇ ਕਾਫੀ ਮਹੀਨਿਆਂ ਜਾਂ ਸਾਲਾਂ ਤੱਕ ਈ ਪਰਿਵਾਰ ਵਾਲਿਆਂ ਜਾਂ ਪਹਿਚਾਣ ਵਾਲਿਆਂ ਨੂੰ ਉਸਦੀ ਇਸ
ਭੈੜੀ ਆਦਤ ਦਾ ਪਤਾ ਈ ਨਹੀਂ ਲਗਦਾ। ਸ਼ੁਰੂ ਵਿੱਚ ਉਹ ਅਪਣਾ ਖਰਚ ਖੁਦ ਈ ਕੱਢਦਾ ਰਹਿੰਦਾ ਹੈ ਲੇਕਿਨ
ਜਲਦੀ ਈ ਉਹਦੇ ਖਰਚੇ ਵਧ ਜਾਂਦੇ ਹਨ। ਹੌਲੀ ਹੌਲੀ ਉਹ ਵਿਅਕਤੀ ਘਰ ਚ, ਰਿਸ਼ਤੇਦਾਰੀਆਂ
ਚ ਜਾਂ ਜਾਣ ਪਹਿਚਾਣ ਚ ਚੋਰੀਆਂ ਕਰਨ ਲੱਗ ਪੈਂਦਾ ਹੈ।
ਨਸ਼ਾ ਛੁਡਾਊ ਕੇਂਦਰਾਂ ਵਿੱਚ ਲੰਬਾ ਸਮਾਂ ਖੱਜਲ
ਖੁਆਰੀ ਬਾਅਦ ਇੱਕ ਵਾਰ ਨਸ਼ਾ ਛੱਡ ਵੀ ਦਿੰਦੇ ਹਨ ਤੇ ਘਰ ਆਕੇ ਦੁਬਾਰਾ ਫਿਰ ਚੋਰੀਓਂ ਇਸੇ ਨਸ਼ੇ ਤੇ
ਲੱਗ ਜਾਂਦੇ ਹਨ। ਆਮ ਤੌਰ ਤੇ ਮਾਪੇ ਬੱਚੇ ਦੀ ਬਦਨਾਮੀ ਦੇ ਡਰੋਂ ਉਹਦੇ ਔਗੁਣਾਂ ਨੂੰ ਛੁਪਾਉਂਦੇ
ਰਹਿੰਦੇ ਹਨ। ਇਹ ਵੀ ਝੂਠ ਬੋਲ ਦਿੰਦੇ ਹਨ ਕਿ ਉਹ ਹੁਣ ਕੋਈ ਨਸ਼ਾ ਨਹੀਂ ਕਰਦਾ। ਇਸ ਨਸ਼ੇ ਦੇ 90% ਆਦੀ
ਕੁੱਝ ਈ ਮਹੀਨਿਆਂ ਚ ਅਪਣਾ ਸਭ ਕੁਝ ਬਰਬਾਦ ਕਰ ਲੈਂਦੇ ਹਨ ਪਰ ਸੁਧਰ ਨਹੀਂ ਸਕਦੇ। ਇਸ ਨਸ਼ੇ ਦੀ ਪਕੜ
ਖਤਰਨਾਕ ਹੋਣ ਕਾਰਨ ਨਸ਼ੇ ਦੇ ਵਪਾਰੀ ਇਸਚ ਖਤਰਨਾਕ ਸਿੰਥੈਟਿਕ ਜ਼ਹਿਰੀਲੀਆਂ ਚੀਜ਼ਾਂ ਮਿਲਾਉਣ ਲੱਗ
ਪੈਂਦੇ ਹਨ। ਇਹ ਵਿਅਕਤੀ ਦੀ ਤੁਰੰਤ ਮੌਤ ਦਾ ਕਾਰਣ ਬਣਦੇ ਹਨ। ਜ਼ਿਆਦਾਤਰ ਹੈਰੋਇਨ ਦੇ ਆਦੀ ਲੋਕ
ਹਾਰਟ ਅਟੈਕ ਜਾਂ ਹਾਰਟ ਫੇਲ੍ਹ ਹੋਣ ਨਾਲ ਮਰਦੇ ਹਨ । ਸਮਾਂ ਪੈਣ ਤੇ ਪਰਿਵਾਰ ਵਾਲਿਆਂ ਦੇ ਵਿਰੋਧ
ਕਰਨ ਤੇ ਐਸਾ ਵਿਅਕਤੀ ਪਰਿਵਾਰ ਦਾ ਕਤਲ ਵੀ ਕਰ ਸਕਦਾ ਹੁੰਦਾ ਹੈ।
ਅਸਲ ਵਿੱਚ ਇਸ ਨਸ਼ੇ ਕਾਰਨ ਸਰੀਰ ਦਾ ਪੂਰੀ
ਤਰਾਂ ਸਤਿਆਨਾਸ ਹੋ ਜਾਂਦਾ ਹੈ। ਐਸੇ ਮੁੰਡੇ ਜਾਂ ਕੁੜੀ ਦੇ ਔਲਾਦ ਵੀ ਨੁਕਸ ਵਾਲੀ ਹੀ ਪੈਦਾ ਹੁੰਦੀ
ਹੈ ਕਿਉਂਕਿ ਇਸ ਤੇਜ਼ ਨਸ਼ੇ ਕਾਰਨ ਜੀਨਜ਼ ਵਿੱਚ ਤੇ ਆਰ ਐਨ ਏ, ਡੀ ਐਨ ਏ ਅਤੇ ਮੇਲ
ਫੀਮੇਲ ਹਾਰਮੋਨਜ਼ ਵਿੱਚ ਈ ਭਾਰੀ ਨੁਕਸ ਪੈ ਜਾਂਦੇ ਹਨ। ਇਉਂ ਸਮੈਕ ਪੀਣ ਵਾਲੇ ਦਾ ਖਾਨਦਾਨ ਈ ਨਸ਼ਟ
ਹੋ ਜਾਂਦਾ ਹੈ। ਇਸ ਲਈ ਅਪਣੇ ਬੱਚਿਆਂ ਬੱਚੀਆਂ ਨੂੰ ਇਸ ਖਤਰਨਾਕ ਨਸ਼ੇ ਬਾਰੇ ਜਾਣਕਾਰੀ ਜ਼ਰੂਰ ਦਿਉ
ਤਾਂ ਕਿ ਉਹ ਅਪਣੇ ਕਿਸੇ ਵੀ ਨਸ਼ੇ ਵਰਤਨ ਵਾਲੇ ਦੋਸਤ ਤੋਂ ਪਰ੍ਹੇ ਈ ਰਹਿਣ। ਬੱਚਿਆਂ ਦੇ ਬੈਸਟ
ਫਰੈਂਡਜ਼ ਤੇ ਵੀ ਸਖਤੀ ਨਾਲ ਨਿਗ੍ਹਾ ਰੱਖੋ। ਕਿਸੇ ਵੀ ਬੱਚੇ ਦੇ ਕਿਸੇ ਵੀ ਨਸ਼ੇ ਦੇ ਆਦੀ ਹੋਣ ਬਾਰੇ
ਪਤਾ ਲੱਗਣ ਤੇ ਬੱਚੇ ਨੂੰ ਉਸਦੇ ਨਸ਼ੱਈ ਦੋਸਤ ਤੋਂ ਤੁਰੰਤ ਪਿੱਛਾ ਛੁਡਾ ਲੈਣ ਲਈ ਕਹੋ। ਖਾਸ ਕਰਕੇ
ਸਿਗਰਟ, ਤੰਬਾਕੂ, ਹੁੱਕਾ, ਚਿਲਮ
ਪੀਣ ਵਾਲਿਆਂ ਰਾਹੀਂ ਇਹ ਨਸ਼ਾ ਅੱਗੇ ਫੈਲਣ ਦੇ ਚਾਂਸ ਜ਼ਿਆਦਾ ਹਨ ਜਾਂ ਕੋਲਡ ਡਰਿੰਕਸ ਤੇ ਚਾਹ ਕੌਫੀ
ਰਾਹੀਂ ਵੀ ਇਸ ਨਸ਼ੇ ਦੇ ਆਦੀ ਬੱਚੇ ਅਪਣੇ ਕਿਸੇ ਵੀ ਦੋਸਤ ਨੂੰ ਨਸ਼ਿਆਂ ਦਾ ਆਦੀ ਕਰ ਸਕਦੇ ਹੁੰਦੇ
ਹਨ।
ਜਿਹਨਾਂ ਪਰਿਵਾਰਾਂ ਚ ਬੱਚਿਆਂ ਨਾਲ ਝਿੜਕ ਝੰਭ
ਜ਼ਿਆਦਾ ਹੁੰਦੀ ਹੈ ਜਾਂ ਕਿਸੇ ਨਾਂ ਕਿਸੇ ਗੱਲ ਦਾ ਤਣਾਉ ਦਿੱਤਾ ਜਾਂਦਾ ਹੈ ਜਾਂ ਮਾਪੇ ਬੱਚਿਆਂ ਨਾਲ
ਬਹੁਤਾ ਘੁਲਦੇ ਮਿਲਦੇ ਨਹੀਂ ਜਾਂ ਬੱਚਿਆਂ ਵਾਸਤੇ ਟਾਈਮ ਘੱਟ ਕੱਢਦੇ ਹਨ। ਉਹਨਾਂ ਬੱਚਿਆਂ ਦੀ ਅਪਣੇ
ਵਰਗੇ ਮਾਪਿਆਂ ਦੇ ਤਿਰਸਕਾਰੇ ਬੱਚਿਆਂ ਨਾਲ ਨੇੜਤਾ ਤੇ ਹਮਦਰਦੀ ਵਧ ਜਾਂਦੀ ਹੈ। ਅਜੇਹੀ ਹਾਲਤ
ਬੱਚਿਆਂ ਦੇ ਨਸ਼ਿਆਂ ਤੇ ਲੱਗਣ ਦੇ ਖਤਰੇ ਵਧ ਜਾਂਦੇ ਹਨ।
ਬੱਚਿਆਂ ਨੂੰ ਹਰ ਵਕਤ ਵਾਧੂ ਪੈਸੇ ਵੀ ਨਾਂ
ਦਿਉ। ਜੇ ਦਿਉ ਤਾਂ ਹਿਸਾਬ ਲੈਂਦੇ ਰਹੋ। ਬੱਚਿਆਂ ਨੂੰ ਕੋਈ ਨਾ ਕੋਈ ਸੁਪਨਾ ਬਣਾਈ ਰੱਖਣ ਦੀ ਆਦਤ
ਪਾਉ। ਨਾਲ ਈ ਨਾਲ ਉਹਨੂੰ ਬਿਜ਼ੀ ਰੱਖੋ। ਉਹਦੇ ਮਨੋਰੰਜਨ ਦਾ ਵੀ ਪੂਰਾ ਧਿਆਨ ਰੱਖੋ। ਬਲਕਿ ਉਹਦੇ
ਵਧੀਆ ਦੋਸਤ ਬਣਕੇ ਰਹੋ। ਇਵੇਂ ਈ ਜਿਹਨਾਂ ਪਤੀ ਪਤਨੀ ਦੀ ਆਪਸ ਵਿੱਚ ਘੱਟ ਬਣਦੀ ਹੈ। ਐਸੇ ਨੌਕਰੀ
ਜਾਂ ਕੋਈ ਬਿਜ਼ਨਸ ਕਰਨ ਵਾਲਿਆਂ ਨੂੰ ਵੀ ਨਸ਼ਿਆਂ ਦੇ ਸੁਦਾਗਰ ਅਪਣੇ ਜਾਲ ਚ ਫਸਾਅ ਲੈਂਦੇ ਹਨ। ਇਸ ਲਈ
ਅਪਣੇ ਬੱਚੇ ਜਾਂ ਪਤੀ, ਪਤਨੀ ਨੂੰ ਇਕੱਲਤਾ ਚ ਨਾਂ ਜੀਣ ਦਿਉ। ਜੇ ਕਿਸੇ ਕਾਰਣ ਬੱਚਾ ਘਰ ਤੋਂ ਦੂਰ
ਰਹਿ ਰਿਹਾ ਹੈ ਤਾਂ ਉਸ ਨਾਲ ਲਗਾਤਾਰ ਸੰਪਰਕ ਰੱਖੋ। ਜੇ ਕਿਸੇ ਦਾ ਬੱਚਾ ਬਦਕਿਸਮਤੀ ਨਾਲ ਸਮੈਕ
ਵਰਗੇ ਖਤਰਨਾਕ ਨਸ਼ੇ ਤੇ ਲੱਗ ਗਿਆ ਹੈ ਤਾਂ ਸਭ ਤੋਂ ਪਹਿਲਾਂ ਉਹਨੂੰ ਵਿਸ਼ਵਾਸ ਚ ਲਵੋ ਤੇ ਉਸਨੂੰ ਨਸ਼ਾ
ਛੱਡਣ ਲਈ ਤਿਆਰ ਕਰੋ। ਫਿਰ ਉਸਦੀ ਸਰਕਾਰੀ ਹਸਪਤਾਲ ਚੋਂ ਦਵਾਈ ਸ਼ੁਰੂ ਕਰੋ ਤੇ ਉਹਨੂੰ ਲਗਾਤਾਰ ਅਪਣੀ
ਨਿਗਰਾਨੀ ਹੇਠ ਰੱਖੋ। ਉਹਨੂੰ ਖੁਰਾਕ ਵਧੀਆ ਦਿਉ ਤੇ ਉਹਦੇ ਨਾਲ ਪਿਆਰ ਹਮਦਰਦੀ ਵਾਲਾ ਵਿਹਾਰ ਹੀ
ਕਰੋ।
ਖੁਰਾਕ ਵਿਚ ਉਹਨੂੰ ਹਾਈ ਪ੍ਰੋਟੀਨ ਡਾਈਟ ਤੇ
ਹਾਈ ਵਿਟਾਮਿਨ-ਮਿਨਰਲ ਡਾਈਟ ਹੀ ਦਿਉ। ਦਿਨ ਚ ਤਿੰਨ ਟਾਈਮ ਅੱਧਾ ਚਮਚ ਸੂਰਜਮੁਖੀ ਬੀਜ ਗਿਰੀ ਦਿਉ।
ਦੋ ਟਾਈਮ ਖਾਣੇ ਤੋਂ ਪਹਿਲਾਂ ਇਕ ਇਕ ਚਮਚ ਖਸਖਸ ਚੰਗੀ ਤਰਾਂ ਚਬਾਕੇ ਖਾਣ ਲਈ ਦਿਉ। ਸਵੇਰੇ ਖਾਣੇ
ਤੋਂ ਬਾਅਦ ਅੱਧਾ ਚਮਚ ਸੌਂਫ ਤੇ ਸ਼ਾਮ ਖਾਣੇ ਬਾਅਦ ਅਜਵੈਣ ਅੱਧਾ ਚਮਚ ਦੇਣੀ ਸ਼ੁਰੂ ਕਰੋ। ਇਉਂ ਉਹ ਹਰ
ਤਰਾਂ ਦੇ ਨਸ਼ਿਆਂ ਤੋਂ ਰਹਿਤ ਹੋਣਾ ਸ਼ੁਰੂ ਹੋ ਜਾਏਗਾ। ..ਡਾ ਕਰਮਜੀਤ ਕੌਰ ਬੈਂਸ, ਡਾ
ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ, ਆਰਾ ਰੋਡ ਰਾਮਾ ਕਲੋਨੀ ਮੋਗਾ, 99140-84724 .
ਲੇਖ ਮੂਲ ਫੇਸਬੁੱਕ ਲਿੰਕ
ਲੇਖ ਮੂਲ ਫੇਸਬੁੱਕ ਲਿੰਕ