Thursday, May 2, 2019

ਨਾਨਕਿਆਂ ਦਾਦਕਿਆਂ ਤੋਂ ਰੋਗ ਲੱਗਣ ਦੇ ਖ਼ਤਰੇ, ਬਚਾਅ - ਡਾ ਬਲਰਾਜ ਬੈਂਸ, ਡਾ ਕਰਮਜੀਤ ਕੌਰ ਬੈਂਸ, ਨੈਚਰੋਪੈਥੀ ਕਲੀਨਿਕ, ਰਾਮਾ ਕਲੋਨੀ, ਅਕਾਲਸਰ ਰੋਡ, ਮੋਗਾ।


ਤੁਸੀਂ ਆਪਣੇ ਆਪ ਵੀ ਪਤਾ ਲਾ ਸਕਦੇ ਹੋ ਕਿ ਤੁਹਾਨੂੰ ਕਿਹੜੇ ਕਿਹੜੇ ਰੋਗ ਲੱਗਣ ਦਾ ਖਤਰਾ ਹੈ। ਸਿਰਫ ਪਤਾ ਹੀ ਨਹੀਂ ਬਲਕਿ ਬਚਣ ਦਾ ਰਾਹ ਵੀ ਲੱਭ ਸਕਦੇ ਹੋ।


ਅਸਲ ਵਿੱਚ ਤੁਹਾਡੇ ਸੰਸਾਰ ਤੋਂ ਆਉਣ ਤੋਂ ਪਹਿਲਾਂ ਹੀ ਤੁਹਾਡੇ ਕੁੱਝ ਖਾਸ ਨਜ਼ਦੀਕੀ ਰਿਸ਼ਤੇਦਾਰ ਤੁਹਾਡਾ ਧਿਆਨ ਰੱਖਣ ਲਈ ਪ੍ਰਮਾਤਮਾ ਨੇ ਭੇਜੇ ਹਨ। ਇਹ ਗਿਣਤੀ ਵਿੱਚ ਕੁੱਲ ਤੇਰਾਂ ਹਨ। ਇਹਨਾਂ ਵਿੱਚ ਦਾਦਕਿਆਂ ਵਿਚੋਂ ਦਾਦਾ, ਦਾਦੀ, ਤਾਇਆ, ਚਾਚਾ, ਭੂਆ , ਬਾਪ, ਵੱਡਾ ਭਰਾ ਤੇ ਵੱਡੀ ਭੈਣ ਕੁੱਲ ਅੱਠ ਹਨ। ਇਸੇ ਤਰ੍ਹਾਂ ਨਾਨਕਿਆਂ ਵਿੱਚੋਂ ਨਾਨਾ, ਨਾਨੀ, ਮਾਮਾ, ਮਾਂ ਤੇ ਮਾਸੀ ਕੁੱਲ ਪੰਜ ਹਨ। ਇਹ ਸਭ ਲੋਕ ਤੁਹਾਨੂੰ ਸਾਰੀ ਉਮਰ ਹੀ ਦਿਲੋਂ ਤੰਦਰੁਸਤ ਵੇਖਣਾ ਚਾਹੁੰਦੇ ਹਨ ਤੇ ਤੁਹਾਡੀ ਹਰ ਕਾਮਯਾਬੀ ਤੇ ਖੁਸ਼ ਵੀ ਹੁੰਦੇ ਹਨ। ਤੁਸੀਂ ਵੀ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਤੇ ਇਹਨਾਂ ਨੂੰ ਤਕਲੀਫ ਚ ਤੁਸੀਂ ਵੀ ਦੇਖਣਾ ਨਹੀਂ ਚਾਹੁੰਦੇ ਹੋ। ਲੇਕਿਨ ਇਹਨਾਂ ਵਿੱਚ ਹੀ ਤੁਹਾਡੀ ਉਮਰ, ਤੁਹਾਡੇ ਰੋਗ ਲੱਗਣ ਦੇ ਖਤਰੇ ਛੁਪੇ ਹੋਏ ਹਨ।

ਤੁਸੀਂ ਇਹਨਾਂ ਅਪਣੇ ਪਿਆਰਿਆਂ ਨੂੰ ਜੇ ਗਹੁ ਨਾਲ ਦੇਖੋਗੇ ਤਾਂ ਇਹਨਾਂ ਚ ਕਿਸੇ ਨੂੰ ਕਬਜ਼, ਕਿਸੇ ਨੂੰ ਜੋੜ ਰੋਗ, ਕਿਸੇ ਨੂੰ ਫੇਫੜਿਆਂ ਦੇ ਰੋਗ ਤੇ ਕਿਸੇ ਨੂੰ ਮੋਟਾਪਾ ਜਾਂ ਸ਼ੂਗਰ ਆਦਿ ਰੋਗ ਹੋ ਸਕਦੇ ਹਨ। ਅਸਲ ਵਿੱਚ ਇਹ ਲੋਕ ਤੁਹਾਡੇ ਨਾਨਕਿਆਂ ਦਾਦਕਿਆਂ ਦੇ ਖਾਨਦਾਨ ਨਾਲ ਸੰਬੰਧਤ ਸਭ ਗੁਣ ਦੋਸ਼ ਤੁਹਾਡੇ ਚ ਉੱਭਰਨ ਤੋਂ ਪਹਿਲਾਂ ਹੀ ਤੁਹਾਨੂੰ ਦਿਖਾ ਸਕਦੇ ਹਨ। ਯਾਨੀ ਕਿ ਇਹਨਾਂ ਜਾਂ ਇਹਨਾਂ ਦੇ ਬੱਚਿਆਂ ਚ ਜੋ ਕੋਈ ਭਿਆਣਕ ਰੋਗ ਹਨ ਉਹਨਾਂ ਦੇ ਅੰਸ਼ ਤੁਹਾਡੇ ਖੂਨ ਚ ਵੀ ਛੁਪੇ ਹੋਏ ਹਨ।
ਇਸਲਈ ਜੇ ਤੁਹਾਡੇ ਨਾਨਕਿਆਂ ਜਾਂ ਦਾਦਕਿਆਂ ਚ ਸ਼ੂਗਰ ਰੋਗ ਹੈ ਤਾਂ ਤੁਹਾਨੂੰ ਹਰ ਤਰ੍ਹਾਂ ਦਾ ਮਿੱਠਾ, ਮਠਿਆਈਆਂ, ਚਾਹ, ਕੌਫੀ, ਕੋਲਡ ਡਰਿੰਕਸ ਆਦਿ ਘੱਟ ਤੋਂ ਘੱਟ ਵਰਤਣੇ ਚਾਹੀਦੇ ਹਨ। ਜੇ ਇਹਨਾਂ ਚ ਹਾਈ ਬੀਪੀ, ਹਾਰਟ ਅਟੈਕ ਆਦਿ ਹਨ ਤਾਂ ਨਮਕ, ਮਿਰਚ, ਮਸਾਲੇ, ਤਲੀਆਂ ਤੜਕੀਆਂ ਬਾਜ਼ਾਰੂ ਚੀਜ਼ਾਂ, ਸ਼ਰਾਬ, ਕੌਫੀ, ਚਾਹ ਆਦਿ ਦਾ ਪ੍ਰਹੇਜ਼ ਰੱਖਣਾ ਚਾਹੀਦਾ ਹੈ। 

ਜੇ ਮੋਟਾਪਾ ਜ਼ਿਆਦਾ ਹੈ ਤਾਂ ਘੱਟ ਖਾਣਾ, ਸਾਦਾ ਖਾਣਾ ਤੇ ਹੱਥੀਂ ਕੰਮ ਆਦਿ ਦੀ ਆਦਤ ਪਾਉਣੀ ਚਾਹੀਦੀ ਹੈ। ਜੇ ਕਬਜ਼, ਵਾਲ ਝੜਨੇ, ਹਾਈ ਕੋਲੈਸਟਰੋਲ, ਹਾਈ ਯੂਰਿਕ ਐਸਿਡ, ਤੇਜ਼ਾਬੀਪਨ, ਪੇਟ ਗੈਸ, ਪਥਰੀ, ਪ੍ਰੌਸਟਾਇਟਿਸ ਆਦਿ ਰੋਗ ਹਨ ਤਾਂ ਪਾਣੀ ਵਧੇਰੇ ਵਾਰ ਲੇਕਿਨ ਥੋੜਾ ਥੋੜਾ ਪੀਣਾ ਚਾਹੀਦਾ ਹੈ, ਖਾਣੇ ਚ ਸਲਾਦ ਤੇ ਪੈਦਲ ਚੱਲਣਾ ਚਾਹੀਦਾ ਹੈ। ਜੇ ਕੈਂਸਰ, ਰਸੌਲੀ, ਬੇਔਲਾਦ, ਤਣਾਉ, ਆਦਿ ਰੋਗ ਹਨ ਤਾਂ ਹਰ ਚੀਜ਼ ਠੰਢੀ, ਸਾਦੀ ਥੋੜੀ ਤੇ ਕੁਦਰਤੀ ਖਾਣੀ ਹੈ, ਖਾਣਾ ਟਾਈਮ ਸਿਰ ਚਾਹੀਦਾ ਹੈ ਲੇਕਿਨ ਰੂਹ ਅਫਜ਼ਾ, ਕੋਲਡ ਡਰਿੰਕਸ, ਬਾਜ਼ਾਰੂ ਬਿਸਕੁਟ, ਰਸ, ਚਾਹ, ਕੌਫੀ, ਬਾਜ਼ਾਰੂ ਜੂਸ ਆਦਿ ਨਹੀਂ ਵਰਤਣੇ ਚਾਹੀਦੇ ਹਨ। ਜੇ ਅੱਖਾਂ, ਨੱਕ, ਕੰਨ, ਗਲੇ, ਚਮੜੀ ਆਦਿ ਸੰਬੰਧੀ ਰੋਗ ਹਨ ਤਾਂ ਨਮਕ ਮਿਰਚ ਮਿੱਠਾ ਮਸਾਲੇ ਘੱਟ ਤੋਂ ਘੱਟ ਖਾਣੇ ਚਾਹੀਦੇ ਹੁੰਦੇ ਹਨ। ਲੇਕਿਨ ਹਰ ਤਰ੍ਹਾਂ ਦਾ ਰੁੱਤ ਮੁਤਾਬਕ ਸਲਾਦ, ਮੱਕੀ, ਓਟਸ ਜ਼ਿਆਦਾ ਵਰਤਣੇ ਚਾਹੀਦੇ ਹਨ। ਪਾਣੀ ਵਧੇਰੇ ਵਾਰ ਥੋੜਾ ਥੋੜਾ ਪੀਣਾ ਚਾਹੀਦਾ ਹੈ।

ਹਰ ਚੀਜ਼ ਸਾਦੀ ਖਾਣੀ ਚਾਹੀਦੀ ਹੈ। ਕੁੱਝ ਵੀ ਗਰਮ ਨਹੀਂ ਖਾਣਾ ਚਾਹੀਦਾ ਹੈ। ਯਾਨਿ ਕਿ ਜਿਸਤਰਾਂ ਦੇ ਉਹਨਾਂ ਚ ਰੋਗ ਹਨ ਉਹਨਾਂ ਤੋਂ ਬਚਣ ਲਈ ਲੋੜੀਂਦੇ ਟੈਸਟ ਕਰਾਉਣੇ ਚਾਹੀਦੇ ਹਨ ਤਾਂ ਕਿ ਰੋਗ ਬਣਨ ਤੋਂ ਪਹਿਲਾਂ ਈ ਢੰਗ ਸਿਰ ਖਾਣ ਪੀਣ ਕਰਕੇ ਰੋਗਾਂ ਤੋਂ ਬਚਿਆ ਜਾ ਸਕੇ। ਇਸੇ ਤਰ੍ਹਾਂ ਜਿਸ ਤਰ੍ਹਾਂ ਦੇ ਰੋਗ ਤੁਹਾਡੇ ਨਾਨਕਿਆਂ ਜਾਂ ਦਾਦਕਿਆਂ ਵਿੱਚ ਹਨ ਉਹਨਾਂ ਬਾਰੇ ਵਧੇਰੇ ਜਾਣਕਾਰੀ ਇਕੱਠੀ ਕਰੋ। ਤੇ ਲੋੜੀਂਦੇ ਪ੍ਰਹੇਜ਼ ਆਪ ਵੀ ਕਰੋ ਤੇ ਅਪਣੇ ਬਾਕੀ ਸਕੇ ਸਬੰਧੀਆਂ ਨੂੰ ਵੀ ਪ੍ਰਹੇਜ਼ ਕਰਾਉ।

ਤੁਸੀਂ ਨਿੱਕੇ ਹੁੰਦਿਆਂ ਤੋਂ ਹੀ ਅਪਣੇ ਵੱਡਿਆਂ ਨੂੰ ਖਾਂਦਿਆਂ ਪੀਂਦਿਆਂ ਦੇਖਦੇ ਹੋਵੋਗੇ। ਤੁਸੀਂ ਇਹ ਵੀ ਜ਼ਰੂਰ ਦੇਖਿਆ ਹੋਵੇਗਾ ਕਿ ਉਹਨਾਂ ਨੂੰ ਰੋਟੀ ਦੇ ਨਾਲ ਲੱਸੀ, ਦਹੀਂ ਵੀ ਦਿੱਤਾ ਜਾਂਦਾ ਸੀ ਤੇ ਪਾਣੀ ਦਾ ਗਿਲਾਸ ਵੀ ਦਿੱਤਾ ਜਾਂਦਾ ਸੀ। ਉਹ ਖਾਣਾ ਖਾਣ ਬਾਅਦ ਪਾਣੀ ਵੀ ਪੀਂਦੇ ਸੀ ਤੇ ਕੁਰਲੀ ਵੀ ਕਰਦੇ ਸੀ। ਹੁਣ ਪਾਣੀ ਪੀਣਾ ਵੀ ਬੰਦ ਤੇ ਕੁਰਲੀ ਵੀ ਨਹੀਂ ਕਰਦੇ। ਇੱਕ ਹੋਰ ਗੱਲ ਉਹ ਬਜ਼ੁਰਗ ਹਮੇਸ਼ਾ ਠੰਢਾ ਪਾਣੀ ਪੀੰਦੇ ਸੀ ਲੇਕਿਨ ਹੁਣ ਗਰਮ ਕਰ ਕਰ ਲੋਕ ਪਾਣੀ ਪੀ ਰਹੇ ਹਨ। ਉਹਨਾਂ ਬਜ਼ੁਰਗਾਂ ਦੇ ਬੀਪੀ, ਸ਼ੂਗਰ, ਕੈਂਸਰ, ਅਧਰੰਗ, ਹਾਰਟ ਅਟੈਕ, ਬੇਔਲਾਦ, ਮੋਟਾਪਾ, ਗਠੀਆ, ਹਾਈ ਕੋਲੈਸਟਰੋਲ, ਹਾਈ ਯੂਰਿਕ ਐਸਿਡ, ਬਵਾਸੀਰ, ਕਬਜ਼, ਸੰਗ੍ਰਹਿਣੀ, ਉਨੀਂਦਰਾ, ਮਾਨਸਿਕ ਤਣਾਉ ਆਦਿ ਰੋਗ ਬਹੁਤ ਹੀ ਘੱਟ ਸਨ। ਲੇਕਿਨ ਹੁਣ ਇਹਨਾਂ ਰੋਗਾਂ ਨਾਲ ਬਹੁਤੇ ਲੋਕ ਬਿਮਾਰ ਹਨ। ਇਸਦਾ ਮਤਲਬ ਖਾਣ ਪੀਣ ਤੇ ਲਾਈਫ ਸਟਾਈਲ ਚ ਹੀ ਫਰਕ ਆਉਣ ਕਾਰਨ ਰੋਗ ਵਧ ਰਹੇ ਹਨ।

ਸੋ ਅਪਣਾ ਲਾਈਫ ਸਟਾਈਲ ਸਾਦਾ ਰੱਖੋ ਤੇ ਕੁਦਰਤੀ ਖਾਣ ਪੀਣ ਰੱਖੋ। ਬਾਜ਼ਾਰੂ ਚੀਜ਼ਾਂ ਦੇ ਬਿਜਾਇ ਘਰਦੀਆਂ ਚੀਜ਼ਾਂ ਹੀ ਵਰਤੋ। ਵਿਆਹ ਸ਼ਾਦੀ ਆਦਿ ਚ ਵੀ ਊਟਪਟਾਂਗ ਨਾਂ ਖਾਉ। ਉਥੇ ਬਹੁਤ ਸਾਦਾ ਖਾਣਾ ਮਿਲੇ ਤਾਂ ਖਾ ਲਵੋ ਨਹੀਂ ਤਾਂ ਕੁੱਝ ਨਾ ਖਾਉ ਪੀਉ। ਲੇਕਿਨ ਘਰ ਵਿੱਚ ਹਰ ਖਾਣੇ ਨਾਲ ਥੋੜਾ ਦਹੀਂ, ਥੋੜਾ ਸਲਾਦ ਵੀ ਰੋਜ਼ਾਨਾ ਖਾਉ। ਲੇਕਿਨ ਕਦੇ ਵੀ ਕੁੱਝ ਵੀ ਪੇਟ ਭਰਕੇ ਨਾ ਪੀਉ ਤੇ ਨਾ ਖਾਉ। ਬਲਕਿ ਥੋੜਾ ਪੇਟ ਖਾਲੀ ਰੱਖੋ। ਕੋਈ ਵੀ ਚੀਜ਼ ਗਰਮ ਨਾ ਖਾਉ ਨਾ ਪੀਉ। ਜਿੰਨਾ ਹੋ ਸਕੇ ਨਮਕ, ਮਿਰਚ, ਮਿੱਠਾ, ਮਸਾਲੇ ਵੀ ਘੱਟ ਹੀ ਵਰਤੋ। ਪਾਣੀ ਵੀ ਲੋੜ ਅਨੁਸਾਰ ਹੀ ਪੀਉ। ਨਾਂ ਵੱਧ ਤੇ ਨਾਂ ਘੱਟ ਪਾਣੀ ਪੀਉ।

ਇਵੇਂ ਹੀ ਹਰਤਰਾਂ ਦੇ ਤਣਾਉ ਤੋਂ ਬਚਣ ਦੀ ਕੋਸ਼ਿਸ਼ ਕਰੋ। ਹਰ ਕੰਮ ਖੁਸ਼ ਹੋ ਕੇ ਕਰਨ ਦੀ ਆਦਤ ਪਾਉ। ਮੱਥੇ ਤਿਉੜੀ, ਚਿੜਨਾ, ਅੱਕਣਾ, ਥੱਕਣਾ, ਝੂਰਨਾ, ਉਦਾਸ ਹੋਣਾ, ਈਰਖਾ, ਲਾਲਚ, ਗੁੱਸਾ, ਨਫਰਤ ਆਦਿ ਸਿਹਤ ਦਾ ਭਾਰੀ ਨੁਕਸਾਨ ਕਰਦੇ ਹਨ। ਅਜਿਹੇ ਸਮੇਂ ਸਰੀਰ ਅੰਦਰ ਤੇਜ਼ਾਬੀਪਨ ਵਧਣ ਲਗਦਾ ਹੈ, ਸਟਰੈੱਸ ਹਾਰਮੋਨਜ਼ ਵਧਣ ਲਗਦੇ ਹਨ, ਜਿਗਰ ਬਲੱਡ ਸ਼ੂਗਰ ਬਣਾਉਣ ਲਗਦਾ ਹੈ, ਖੂਨ ਚ ਅਜਿਹੇ ਤੱਤ ਵਧਣ ਕਾਰਨ ਬੀਪੀ ਵਧਣ ਲਗਦਾ ਹੈ, ਬੀਪੀ ਵਧਣ ਕਾਰਨ ਦਿਲ ਤੇ ਗੁਰਦਿਆਂ ਤੇ ਬੋਝ ਵਧਣ ਲਗਦਾ ਹੈ। ਨਤੀਜੇ ਵਜੋਂ ਹਾਰਟ ਅਟੈਕ ਤੇ ਅਧਰੰਗ ਦਾ ਵੀ ਖਤਰਾ ਵਧ ਜਾਂਦਾ ਹੈ। ਲੇਕਿਨ ਸਰੀਰ ਦਾ ਨੁਕਸਾਨ ਹੋਣੋਂ ਬਚਾਉਣ ਲਈ ਗੁਰਦੇ ਪਿਸ਼ਾਬ ਵੀ ਜ਼ਿਆਦਾ ਬਣਾਉਣ ਲਗਦੇ ਹਨ। ਇਉੰ ਪਿਸ਼ਾਬ ਚ ਕਈ ਲੋੜੀਂਦੇ ਤੱਤ ਵੀ ਜਾਣ ਲਗਦੇ ਹਨ। ਨਤੀਜੇ ਵਜੋਂ ਕਮਜ਼ੋਰੀ, ਉਨੀਂਦਰਾ, ਅਲੱਰਜੀ, ਤੇਜ਼ਾਬੀਪਨ, ਦਸਤ,ਕਬਜ਼, ਭੁੱਖ ਘਟਣੀ ਆਦਿ ਨੁਕਸ ਵੀ ਬਣ ਜਾਂਦੇ ਹਨ। ਇਸ ਲਈ ਮਿਲਣਸਾਰ ਸੁਭਾਅ ਬਣਾਉ। ਤਾਂ ਕਿ pleasure hormones ਵਧੇਰੇ ਬਣਨ। ਕਿਉਂਕਿ ਇਹ ਹਾਰਮੋਨਜ਼ ਹੀ ਤੁਹਾਨੂੰ ਜ਼ਿੰਦਾਦਿਲ, ਖੁਸ਼ਮਿਜ਼ਾਜ਼ ਤੇ ਜਵਾਨ ਬਣਾਈ ਰਖਦੇ ਹਨ।

ਡਾ ਬਲਰਾਜ ਬੈਂਸ 94630-38229, ਡਾ ਕਰਮਜੀਤ ਕੌਰ ਬੈਂਸ, ਨੈਚਰੋਪੈਥੀ ਕਲੀਨਿਕ, ਰਾਮਾ ਕਲੋਨੀ, ਅਕਾਲਸਰ ਰੋਡ, ਮੋਗਾ।


genetic disease, disorder

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms