Saturday, August 13, 2011

ਡਾਇਬਟੀਜ਼ ਨੂੰ ਮੈਨੇਜ ਕਰਨ ਲਈ ਚਾਹੀਦੈ ਸਮਾਰਟ ਪੋਸ਼ਣ

ਭਾਵੇਂ ਤੁਸੀਂ ਕੈਲੋਰੀ ਬਾਰੇ ਸੁਚੇਤ ਹੋਵੋ ਪਰ ਫਿਰ ਵੀ ਵਧੇਰੇ ਸੰਭਾਵਨਾ ਇਹੀ ਹੈ ਕਿ ਤੁਸੀਂ ਗਲਾਇਸੈਮਿਕ ਇੰਡੈਕਸ ਭਾਵ ਜੀ. ਆਈ. ਬਾਰੇ ਨਹੀਂ ਸੁਣਿਆ ਹੋਵੇਗਾ ਤਾਂ ਤੁਸੀਂ ਕਈ ਬੀਮਰਾਰੀਆਂ ਨੂੰ ਦੂਰ ਰੱਖਣ ਦੇ ਸਭ ਤੋਂ ਸੌਖੇ ਤਰੀਕਿਆਂ ‘ਚੋਂ ਇਕ ਤਰੀਕੇ ਨੂੰ ਨਹੀਂ ਜਾਣਦੇ। ਜੀ. ਆਈ. ਇਕ ਕ੍ਰਾਂਤੀ ਵਾਂਗ ਹੈ, ਜੋ ਪੋਸ਼ਣ ਅਤੇ ਨਿਵਾਰਕ ਦੇਖਭਾਲ ਦੇ ਖੇਤਰ ‘ਚ ਪਨਪ ਰਹੀ ਹੈ। ਇਹ ਵਿਗਿਆਨਕ ਪੱਖੋਂ ਸਿੱਧ ਤਰੀਕਾ ਹੈ, ਜਿਸ ਨਾਲ ਬਲੱਡ ਸ਼ੂਗਰ ‘ਤੇ ਕਾਰਬੋਹਾਈਡ੍ਰੇਟ ਦੇ ਅਸਰ ਨੂੰ ਮਾਪਿਆ ਜਾਂਦਾ ਹੈ। ਲੱਗਭਗ ਹਰ ਖਾਧ, ਜੋ ਅਸੀਂ ਖਾਂਦੇ ਹਾਂ, ਉਸ ‘ਚ ਕਾਰਬੋਹਾਈਡ੍ਰੇਟ ਹੁੰਦਾ ਹੈ। ਇਹ ਕਾਰਬੋਹਾਈਡ੍ਰੇਟ ਸਾਡੇ ਸਰੀਰ ਦੀ ਊਰਜਾ ਲਈ ਸਰਵੋਤਮ ਸਰੋਤ ਹਨ। ਇਨ੍ਹਾਂ ਨਾਲ ਸਾਡੇ ਦਿਮਾਗ, ਮਾਸਪੇਸ਼ੀਆਂ ਅਤੇ ਹੋਰ ਅਹਿਮ ਅੰਗਾਂ ਨੂੰ ਲਾਭ ਮਿਲਦਾ ਹੈ। ਇਕ ਵਾਰ ਖਾਣਾ ਪਾਚਣ ਤੰਤਰ ‘ਚ ਚਲਾ ਗਿਆ ਤਾਂ ਉਸ ਪਿੱਛੋਂ ਕਾਰਬੋਹਾਈਡ੍ਰੇਟ ਟੁੱਟ ਕੇ ਸ਼ੂਗਰ ਬਣ ਜਾਂਦੀ ਹੈ ਅਤੇ ਖੂਨ ਦੇ ਵਹਾਅ ‘ਚ ਪਹੁੰਚ ਜਾਂਦੀ ਹੈ, ਜਿਸ ਨਾਲ ਖੂਨ ‘ਚ ਬਲੱਡ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ। ਜੀ. ਆਈ. ਨਾਲ ਇਸ ਗੱਲ ਦਾ ਪਤਾ ਲੱਗਦੈ ਕਿ ਅਜਿਹਾ ਕਿੰਨੀ ਕੁ ਤੇਜ਼ੀ ਨਾਲ ਹੁੰਦਾ ਹੈ। ਜਿਸ ਖਾਧ ਪਦਾਰਥ ਦੇ ਕਾਰਬੋਹਾਈਡ੍ਰੇਟ ਬਹੁਤ ਛੇਤੀ ਟੁੱਟਦੇ ਹਨ, ਉਨ੍ਹਾਂ ‘ਚ ਉੱਚ ਜੀ. ਆਈ. ਹੁੰਦਾ ਹੈ ਭਾਵ ਕਿ ਅਜਿਹੇ ਖਾਧਾਂ ਦਾ ਕਾਰਬੋਹਾਈਡ੍ਰੇਟ ਸੌਖਾ ਹੁੰਦਾ ਹੈ ਅਤੇ ਨਤੀਜੇ ਵਜੋਂ ਬਲੱਡ ਸ਼ੂਗਰ ‘ਚ ਤੇਜ਼ੀ ਨਾਲ ਵਾਧਾ ਹੁੰਦਾ ਹੈ।

ਇਸੇ ਤਰ੍ਹਾਂ ਜਿਹੜੇ ਖਾਧ ਪਦਾਰਥਾਂ ‘ਚ ਮਿਸ਼ਰਿਤ ਕਾਰਬੋਹਾਈਡ੍ਰੇਟ ਹੁੰਦੇ ਹਨ, ਉਨ੍ਹਾਂ ਦਾ ਜੀ. ਆਈ. ਨਿਮਨ ਹੁੰਦਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ‘ਚ ਹੌਲੀ-ਹੌਲੀ ਵਾਧਾ ਹੁੰਦਾ ਹੈ। ਸ਼ੂਗਰ ਦੇ ਜੋ ਮਰੀਜ਼ ਜੀ. ਆਈ. ਤੋਂ ਵਾਕਫ ਹਨ, ਉਨ੍ਹਾਂ ਲਈ ਇਹ ਜਾਣਕਾਰੀ ਫਾਇਦੇਮੰਦ ਹੈ ਕਿਉਂਕਿ ਉਹ ਇਹ ਜਾਣ ਸਕਦੇ ਹਨ ਕਿ ਜਿਸ ਖਾਧ ਪਦਾਰਥ ਨੂੰ ਉਹ ਖਾ ਰਹੇ ਹਨ, ਉਸਦੀ ਜੀ. ਆਈ. ਵੈਲਿਊ ਕੀ ਹੈ ਅਤੇ ਇਸ ਤਰ੍ਹਾਂ ਆਪਣੇ ਖੂਨ ‘ਚ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਣ ਤੋਂ ਰੋਕ ਸਕਦੇ ਹਨ। ਜੇਕਰ ਸ਼ੂਗਰ ਦਾ ਮਰੀਜ਼ ਉੱਚ ਜੀ. ਆਈ. ਦੀ ਚੀਜ਼ ਖਾਏਗਾ ਤਾਂ ਉਸ ਦੇ ਖੂਨ ‘ਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧੇਗਾ, ਉਸ ਦੀ ਸਿਹਤ ਤੇਜ਼ੀ ਨਾਲ ਖਰਾਬ ਹੋਵੇਗੀ ਅਤੇ ਉਸ ਨੂੰ ਸਿਹਤ ਸੰਬੰਧੀ ਹੋਰ ਸਮੱਸਿਆਵਾਂ ਹੋ ਜਾਣਗੀਆਂ, ਜਿਵੇਂ ਕਿ ਮੋਟਾਪਾ ਅਤੇ ਦਿਲ ਸੰਬੰਧੀ ਰੋਗ। ਨਿਮਨ ਜੀ. ਆਈ. ਵਾਲੇ ਖਾਧ ਪਦਾਰਥ ਡਾਇਬਟੀਜ਼ ਦੇ ਮਰੀਜ਼ਾਂ ਲਈ ਚੰਗੇ ਹੁੰਦੇ ਹਨ। ਇਨ੍ਹਾਂ ਨਾਲ ਬਲੱਡ ਸ਼ੂਗਰ ‘ਚ ਹੌਲੀ-ਹੌਲੀ ਵਾਧਾ ਹੁੰਦਾ ਹੈ, ਇਸ ਲਈ ਅਜਿਹੇ ਖਾਧ ਪਦਾਰਥ ਖੁਰਾਕ ‘ਚ ਅਹਿਮ ਰੋਲ ਨਿਭਾਉਂਦੇ ਹਨ।

ਡਾ. ਵਿਨੋਦ ਕੇ. ਗੁਜਰਾਲ ਮੁਤਾਬਿਕ ਘੱਟ ਜੀ. ਆਈ. ਵਾਲੇ ਖਾਧ ਪਦਾਰਥ ਤੁਹਾਨੂੰ ਛੇਤੀ ਤ੍ਰਿਪਤੀ ਦਿੰਦੇ ਹਨ। ਇਨ੍ਹਾਂ ਨੂੰ ਖਾ ਕੇ ਤੁਸੀਂ ਲੰਬੇ ਸਮੇਂ ਤਕ ਤ੍ਰਿਪਤ ਰਹਿੰਦੇ ਹੋ ਅਤੇ ਤੁਸੀਂ ਵਧੇਰੇ ਖਾਣ ਤੋਂ ਬਚਦੇ ਹੋ। ਇਸ ਤਰ੍ਹਾਂ ਨਿਮਨ ਜੀ. ਆਈ. ਦੇ ਖਾਧ ਪਦਾਰਥ ਮੋਟਾਪੇ ਨੂੰ ਰੋਕਣ ਅਤੇ ਉਸ ਨੂੰ ਮੈਨੇਜ ਕਰਨ ‘ਚ ਸਹਾਇਕ ਹੁੰਦੇ ਹਨ, ਜੋ ਕਿ ਸ਼ੂਗਰ ਅਤੇ ਦਿਲ ਦੇ ਰੋਗ ਦੇ ਮੁੱਖ ਕਾਰਨ ਹਨ।

ਡਾਇਬਟੀਜ਼ ਨੂੰ ਮੈਨੇਜ ਕਰਨ ਲਈ ਚਾਹੀਦੈ ਸਮਾਰਟ ਪੋਸ਼ਣ : ਇਹ ਗੱਲ ਸਿੱਧ ਅਤੇ ਵਿਆਪਕ ਤੌਰ ‘ਤੇ ਜਾਣੀ ਜਾਂਦੀ ਹੈ ਕਿ ਸੰਤੁਲਿਤ ਖੁਰਾਕ ਨਾਲ ਰੁਟੀਨ ‘ਚ ਕਸਰਤ ਕਰਨ ਅਤੇ ਦਵਾਈਆਂ ਖਾਣ ਨਾਲ ਸ਼ੂਗਰ ਦਾ ਮਰੀਜ਼ ਆਪਣੀ ਬਲੱਡ ਸ਼ੂਗਰ ਕੰਟਰੋਲ ‘ਚ ਰੱਖ ਕੇ ਲੰਬੇ ਸਮੇਂ ਤਕ ਤੰਦਰੁਸਤ ਰਹਿ ਸਕਦਾ ਹੈ। ਤੰਦੁਰਸਤ ਜੀਵਨ ਸ਼ੈਲੀ ਅਤੇ ਸੰਤੁਲਿਤ ਖੁਰਾਕ ਹੀ ਉਹ ਮੰਤਰ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਬੂ ‘ਚ ਰੱਖਦਾ ਹੈ। ਡਾਇਬਟੀਜ਼ ਦੇ ਮਰੀਜ਼ਾਂ ਨੂੰ ਘੱਟ ਜੀ. ਆਈ. ਵੈਲਿਊ ਵਾਲੇ ਪਦਾਰਥਾਂ ਤੋਂ ਬਣੇ ਭੋਜਨ ਅਤੇ ਸਨੈਕਸ ਦੀ ਥੋੜ੍ਹੀ-ਥੋੜ੍ਹੀ ਮਾਤਰਾ ‘ਚ ਵਰਤੋਂ ਕਰਨੀ ਚਾਹੀਦੀ ਹੈ। ਘੱਟ ਜੀ. ਆਈ. ਵਾਲੇ ਖਾਧ ਪਦਾਰਥ ਭਾਵ ਮਿਸ਼ਰਿਤ ਕਾਰਬੋਹਾਈਡ੍ਰੇਟ, ਪ੍ਰੋਟੀਨ ਅਤੇ ਵਧੇਰੇ ਰੇਸ਼ਿਆਂ ਵਾਲੇ ਖਾਧ ਪਦਾਰਥ।


ਘੱਟ ਜੀ. ਆਈ. ਵਾਲੇ ਖਾਧ ਪਦਾਰਥ (55 ਤੋਂ ਘੱਟ) : ਓਟਸ, ਸੇਕੇ ਹੋਏ ਬੀਨਸ, ਦਾਲਾਂ, ਮਟਰ, ਘੱਟ ਚਿਕਨਾਈ ਵਾਲਾ ਦਹੀਂ, ਫਰੂਟ, ਬ੍ਰੈੱਡ।

ਉੱਚ ਜੀ. ਆਈ. ਵਾਲੇ ਖਾਧ ਪਦਾਰਥ (70 ਤੋਂ ਉੱਪਰ) : ਬ੍ਰੈੱਡ, ਆਲੂ, ਫਰੈਂਚ ਫ੍ਰਾਈ, ਸ਼ਹਿਦ ਅਤੇ ਸਫੈਦ ਚੌਲ।

ਘੱਟ ਜੀ. ਆਈ. ਵਾਲੇ ਖਾਧ ਪਦਾਰਥਾਂ ਦੇ ਲਾਭ

* ਸ਼ੂਗਰ ਮੈਨੇਜ ‘ਚ ਸੁਧਾਰ

* ਭਾਰ ਸਥਿਰ ਰੱਖਣ ਅਤੇ ਘਟਾਉਣ ‘ਚ ਸਹਾਇਕ

* ਇੰਸੁਲਿਨ ਪ੍ਰਤੀ ਸਰੀਰ ਦੀ ਸੰਵੇਦਨਸ਼ੀਲਤਾ ਵਧਦੀ ਹੈ।

* ਦਿਲ ਦੇ ਰੋਗ ਦਾ ਖਤਰਾ ਘੱਟ ਹੁੰਦਾ ਹੈ।

* ਖੂਨ ‘ਚ ਕੋਲੈਸਟ੍ਰਾਲ ਦਾ ਪੱਧਰ ਸੁਧਰਦਾ ਹੈ।

* ਭੁੱਖ ਘੱਟ ਲੱਗਦੀ ਹੈ ਅਤੇ ਲੰਬੇ ਸਮੇਂ ਤਕ ਤ੍ਰਿਪਤੀ ਰਹਿੰਦੀ ਹੈ।

* ਲੰਬੇ ਸਮੇਂ ਤਕ ਸਰੀਰ ‘ਚ ਸ਼ਕਤੀ ਬਣੀ ਰਹਿੰਦੀ ਹੈ।

* ਕਸਰਤ ਤੋਂ ਬਾਅਦ ਸਰੀਰ ‘ਚ ਦੁਬਾਰਾ ਕਾਰਬੋਹਾਈਡ੍ਰੇਟ ਦੀ ਪੂਰਤੀ ਹੁੰਦੀ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 05.08.2011

ਸ਼ੂਗਰ ਦੇ ਮੁੱਖ ਲੱਛਣ - ਆਨੰਦ ਕੁਮਾਰ ਅਨੰਤ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms