ਜਵਾਨ ਨਜ਼ਰ ਆਉਣਾ ਵੀ ਇਕ ਕਲਾ ਹੈ। ਆਪਣੀ ਉਮਰ ਨੂੰ ਘੱਟ ਦਿਖਾਉਣਾ, ਚੁਸਤ ਨਜ਼ਰ ਆਉਣਾ ਕਿਸਨੂੰ ਚੰਗਾ ਨਹੀਂ ਲੱਗਦਾ ਪਰ ਕੁਝ ਹਾਸਲ ਕਰਨ ਲਈ ਕੁਝ ਗੁਆਉਣਾ ਵੀ ਪੈਂਦਾ ਹੈ। ਇਸ ਤਰ੍ਹਾਂ ਜਵਾਨ ਨਜ਼ਰ ਆਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ :
* ਖੰਡ ਤੇ ਮੈਦੇ ਨਾਲ ਬਣੀਆਂ ਚੀਜ਼ਾਂ ਦੀ ਵਰਤੋਂ ਬਹੁਤ ਘੱਟ ਕਰੋ।
* ਫਾਸਟ ਫੂਡ ਤੇ ਡੱਬਾਬੰਦ ਚੀਜ਼ਾਂ ਦੀ ਵਰਤੋਂ ਮਜਬੂਰੀ ‘ਚ ਹੀ ਕਰੋ।
* ਰੋਜ਼ਾਨਾ ਤਾਜ਼ੀਆਂ ਸਬਜ਼ੀਆਂ ਤੇ ਫਲਾਂ ਦਾ ਜੂਸ ਪੀਓ ਕਿਉਂਕਿ ਇਨ੍ਹਾਂ ਵਿਚ ਐਂਟੀ-ਆਕਸੀਡੈਂਟਸ ਹੁੰਦੇ ਹਨ, ਜੋ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਦਿੰਦੇ ਹਨ।
* ਦਿਨ ਵੇਲੇ ਕੱਚੀਆਂ ਸਬਜ਼ੀਆਂ ਤੇ ਫਲਾਂ ਦੀ ਵਰਤੋਂ ਕਰੋ।
* ਸਿਗਰਟਨੋਸ਼ੀ ਤੇ ਸ਼ਰਾਬ ਤੋਂ ਦੂਰ ਰਹੋ।
* ਭੋਜਨ ਵਿਚ ਕੈਲਸ਼ੀਅਮ ਦੀ ਮਾਤਰਾ ਦਾ ਪੂਰਾ ਧਿਆਨ ਰੱਖੋ। ਘੱਟ ਫੈਟ ਵਾਲੀਆਂ ਚੀਜ਼ਾਂ, ਦਹੀਂ, ਰਾਜਮਾਂਹ, ਸੋਇਆਬੀਨ ਤੇ ਛੋਲਿਆਂ ਦੀ ਵਰਤੋਂ ਕਰਦੇ ਰਹੋ। ਸੋਇਆਬੀਨ ਤੇ ਦਹੀਂ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ। ਘੱਟ ਤੇਲ ‘ਚ ਬਣਿਆ ਭੋਜਨ ਕਰੋ ਕਿਉਂਕਿ ਜ਼ਿਆਦਾ ਤੇਲ ਨਾਲ ਸਰੀਰ ਵਿਚ ‘ਫ੍ਰੀ ਰੈਡੀਕਲ ਐਕਟੀਵਿਟੀਜ਼’ ਵਧਦੀਆਂ ਹਨ, ਜਿਸ ਨਾਲ ਇਨਸਾਨ ਜਲਦੀ ਬੁੱਢਾ ਲੱਗਣ ਲੱਗ ਪੈਂਦਾ ਹੈ।
* ਆਪਣੀ ਭੁੱਖ ਤੋਂ ਤਿੰਨ-ਚੌਥਾਈ ਭੋਜਨ ਕਰੋ ਤਾਂ ਕਿ ਪਾਚਣ ਕਿਰਿਆ ਠੀਕ ਰਹਿ ਸਕੇ।
* ਕਸਰਤ ਤੇ ਤੇਜ਼ ਸੈਰ ਕਰੋ। 30 ਤੋਂ 40 ਮਿੰਟਾਂ ਦੀ ਸੈਰ ਸਰੀਰ ਨੂੰ ਸੁਡੌਲ ਤੇ ਅਰੋਗ ਰੱਖਦੀ ਹੈ।
* ਸੋਚ ਹਮੇਸ਼ਾ ਹਾਂਪੱਖੀ ਬਣਾਈ ਰੱਖੋ।
* ਮਨ ਦੀ ਸ਼ਾਂਤੀ ਲਈ ਆਤਮਚਿੰਤਨ ਕਰੋ।
* ਆਤਮ ਵਿਸ਼ਵਾਸ ਬਣਾਈ ਰੱਖੋ।
* ਖੁਦ ਨੂੰ ਪ੍ਰਸੰਨ ਰੱਖਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਆਸੇ-ਪਾਸੇ ਵੀ ਪ੍ਰਸੰਨਤਾ ਦਾ ਮਾਹੌਲ ਬਣਾਈ ਰੱਖੋ।
* ਪਰਿਵਾਰ ਤੇ ਦੋਸਤਾਂ ਦੇ ਸੰਪਰਕ ‘ਚ ਰਹੋ। ਪਿਆਰ ਤੇ ਸਾਥ ਨਾਲ ਕਈ ਤਰ੍ਹਾਂ ਦੇ ਦਿਮਾਗੀ ਸਦਮਿਆਂ ਨੂੰ ਆਸਾਨੀ ਨਾਲ ਸਹਿਣ ਦੀ ਸ਼ਕਤੀ ਤੇ ਹਿੰਮਤ ਮਿਲਦੀ ਹੈ।
* ਜੋ ਖੁਦ ਨੂੰ ਚੰਗਾ ਲੱਗੇ, ਉਹੋ ਕਰੋ। ਜੋ ਵੀ ਕਰੋ, ਉਹ ਅਰਥਹੀਣ ਨਾ ਹੋਵੇ। ਇਮਾਨਦਾਰੀ ਤੇ ਲਗਨ ਨਾਲ ਕੀਤੇ ਗਏ ਕੰਮ ਨਾਲ ਦਿਮਾਗੀ ਸ਼ਾਂਤੀ ਮਿਲਦੀ ਹੈ।
ਧੰਨਵਾਦ ਸਾਹਿਤ ਜਗ ਬਾਣੀ 'ਚੋਂ 14.02.2011
4:09 AM
Hardeep Singh Mann


