Tuesday, August 1, 2017

ਭੋਜਨ ਅਲੱਰਜੀ ਕੀ ਹੈ? - ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ

ਜਿਹਨਾਂ ਨੂੰ ਕਣਕ ਤੋਂ ਅਲੱਰਜੀ ਹੁੰਦੀ ਹੈ ਉਹਨਾਂ ਨੂੰ ਸੂਜੀ, ਜੌਂ, ਰਾਈ, ਓਟਸ, ਓਟ ਬਰਾਨ, ਵਹੀਟਗਰਾਸ, ਹੌਟ ਡੌਗ, ਕੈਨਡ ਬੇਕਡ ਬੀਨਜ਼, ਸੌਸੇਜ, ਕੈਚ ਅੱਪ, ਸੋਇ ਸੌਸ, ਮਿਉਨੀਜ਼, ਪ੍ਰੋਸੈਸਡ ਚੀਜ਼ ਤੇ ਟ੍ਰਿਕੇਲ ਵੀ ਅਲੱਰਜੀ ਕਰਦੀ ਹੁੰਦੀ ਹੈ। ਅਨੇਕ ਪ੍ਰਕਾਰ ਦੇ ਸੂਪ,ਮਾਲਟ ਵਿਨੇਗਰ, ਆਈਸਕ੍ਰੀਮ ਅਨੱਰਜੀਬਾਰ, ਵੈਜੀ ਬਰਗਰ ਆਦਿ ਵੀ ਅਲੱਰਜੀ ਕਰਦੇ ਹੁੰਦੇ ਹਨ। ਇਸ ਤਰਾਂ ਕਣਕ ਦੀ ਅਲੱਰਜੀ ਅਸਲ ਵਿੱਚ ਗਲੂਟਿਨ ਕਰਕੇ ਹੁੰਦੀ ਹੈ। ਗਲੂਟਿਨ ਹੋਰ ਵੀ ਕਈ ਅਨਾਜਾਂ ਵਿੱਚ ਮਿਲਦਾ ਹੈ। ਲੇਕਿਨ ਬਾਜ਼ਾਰੂ ਖਾਣਿਆਂ ਨੂੰ ਸੰਘਣਾ ਕਰਨ ਲਈ ਵੀ ਮੈਦਾ ਮਿਲਾਇਆ ਜਾਂਦਾ ਹੈ। ਕਣਕ ਦੀ ਅਲੱਰਜੀ ਵਾਲੇ ਨੂੰ ਚੌਲ, ਮੱਕੀ, ਸੋਇ, ਆਲੂ, ਬੀਨਜ਼, ਕਨੋਆ, ਜਵਾਰ, ਅਰਾਰੂਟ, ਚਿਆ, ਅਮਰੰਥ, ਗਲੂਟਿਨ ਫਰੀ ਓਟਸ, ਬਰੌਕਲੀ, ਕੱਦੂ, ਅਨਾਨਾਸ,ਜੈਤੂਨ, ਖੀਰਾ, ਨਾਰੀਅਲ, ਪਾਲਕ, ਟਮਾਟਰ, ਫੁੱਲ ਗੋਭੀ, ਸ਼ਲਗਮ, ਨਿੰਬੂ, ਸੰਘੇੜਾ, ਮੂੰਗੀ, ਜਿੰਜਰ, ਬੰਦਗੋਭੀ, ਜ਼ਿਮੀਕੰਦ, ਚਿਕਨ, ਪੋਰਕ, ਟਰਕੀ, ਮੱਛੀ, ਅਲਸੀ, ਸਿਰਕਾ, ਅੰਡਾ, ਦੁੱਧ, ਮੱਖਣ ਆਦਿ ਤੋਂ ਅਲੱਰਜੀ ਨਹੀਂ ਹੁੰਦੀ ਹੈ। ਇਹ ਅਤੇ ਅਜੇਹੀਆਂ ਹੋਰ ਸਬਜ਼ੀਆਂ, ਫਲ, ਸਲਾਦ, ਦਾਲਾਂ ਆਦਿ ਵੀ ਨਹੀਂ ਅਲੱਰਜੀ ਨਹੀਂ ਕਰਦੀਆਂ ਹੁੰਦੀਆਂ ਹਨ।

ਫੂਡ ਅਲੱਰਜੀ ਤੋਂ ਭਾਵ ਹੈ ਭੋਜਨ ਵਿਚਲੇ ਕਿਸੇ ਤੱਤ ਜਾਂ ਪ੍ਰੋਟੀਨ ਤੋਂ ਅਲੱਰਜੀ ਜਿਵੇਂ ਕਿ ਦੁੱਧ ਵਿਚਲੇ casein, ਕਣਕ ਵਿਚਲੇ gluten ਜਾਂ ਕੁੱਝ yeasts ਆਦਿ ਦਾ ਸਹੀ ਤਰਾਂ ਪਚਣਾ ਨਾਂ। ਇਹਨਾਂ ਦੇ ਅਣਪਚੇ ਜਾਂ ਅਰਧਪਚੇ ਤੱਤ ਜਦੋਂ ਖੂਨ ਚ ਜਾਂ ਅੰਤੜੀਆਂ ਚ ਜਾਂਦੇ ਹਨ ਤਾਂ ਸਰੀਰ ਦਾ ਇਮਿਉਨ ਸਿਸਟਮ ਇਹਨਾਂ ਨੂੰ ਹਾਨੀਕਾਰਕ ਸਮਝ ਲੈਂਦਾ ਹੈ। ਇਥੋਂ ਅਲੱਰਜੀ ਦਿਖਣ ਲੱਗਦੀ ਹੈ। ਅਸਲ ਵਿੱਚ ਕੋਈ ਵੀ ਖਾਣਾ ਅਲੱਰਜੀ ਨਹੀਂ ਕਰਦਾ ਬਲਕਿ ਖਾਣੇ ਵਿਚਲੇ ਕਿਸੇ ਤੱਤ ਪ੍ਰਤੀ ਕਿਸੇ ਕਿਸੇ ਦਾ ਸਰੀਰ ਅਲੱਰਜੀ ਸ਼ੋਅ ਕਰਦਾ ਹੁੰਦਾ ਹੈ। ਅਜੇਹੀ ਸੂਰਤ ਵਿੱਚ ਅਲੱਰਜੀ ਦਿਖਾਉਣ ਵਾਲੇ ਐਂਟੀਬਾਡੀਜ਼ ਬਣਨ ਕਾਰਨ ਅਜੇਹਾ ਹੁੰਦਾ ਹੈ। ਕੁੱਝ ਲੋਕਾਂ ਦੇ ਦੁੱਧ ਹਜ਼ਮ ਨਹੀਂ ਹੁੰਦਾ। ਅਸਲ ਵਿੱਚ ਦੁੱਧ ਵਿਚਲੀ ਮਿਲਕ ਸ਼ੂਗਰ ਨੂੰ ਪਚਾਉਣ ਵਾਲਾ ਵੱਡੀ ਅੰਤੜੀ ਚ ਬਣਨ ਵਾਲਾ ਐਂਜ਼ਾਈਮ ਹੀ ਉਹਨਾਂ ਦੇ ਨਹੀਂ ਬਣ ਰਿਹਾ ਹੁੰਦਾ ਹੈ। ਜਿਸ ਕਾਰਨ ਦੁੱਧ, ਦਹੀਂ, ਪਨੀਰ, ਲੱਸੀ ਆਦਿ ਪੀਂਦਿਆਂ ਸਾਰ ਈ ਉਹਨਾਂ ਦੇ ਬੁੱਲ੍ਹਾਂ, ਜੀਭ, ਚਿਹਰੇ ਤੇ ਸੋਜ਼ ਆ ਜਾਂਦੀ ਹੈ। ਖਾਰਿਸ਼, ਧੱਫੜ, ਜਲਣ, ਘਬਰਾਹਟ, ਉਲਟੀ, ਜੀਅ ਕੱਚਾ ਹੋਣਾ, ਦਸਤ, ਪੇਟ ਦਰਦ ਆਦਿ ਦੀ ਤਕਲੀਫ ਹੋ ਜਾਂਦੀ ਹੈ। ਇਵੇਂ ਹੀ ਜੇ ਕਿਸੇ ਨੂੰ ਖਾਣਾ ਖਾਣ ਬਾਅਦ ਅਲੱਰਜੀ ਵਾਲੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਸਨੂੰ ਸਿਲੀਅਕ ਡਿਸੀਜ਼, ਵ੍ਹੀਟ ਅਲੱਰਜੀ ਜਾਂ ਨੌਨ ਸਿਲੀਅਕ ਗਲੂਟਿਨ ਸੈਂਸਿਵਿਟੀ ਚੋਂ ਕੋਈ ਵੀ ਤਕਲੀਫ ਹੋ ਸਕਦੀ ਹੈ। 

ਸੀਲੀਅਕ ਡਿਜੀਜ਼ ਨੂੰ ਐਨੀ ਜਲਦੀ ਪਛਾਣਿਆਂ ਨਹੀਂ ਜਾ ਸਕਦਾ ਹੈ। ਆਮ ਤੌਰ ਤੇ ਇਹ ਕਿਸੇ ਵੀ ਉਮਰ ਵਿੱਚ ਬੱਚੇ ਨੂੰ, ਜਵਾਨ ਜਾਂ ਬਜ਼ੁਰਗ ਨੂੰ ਵੀ ਹੋ ਜਾਂਦਾ ਹੈ। ਇਸਦੇ ਹੋਣ ਤੇ ਥਕਾਵਟ, ਦਸਤ, ਭਾਰ ਘਟਣਾ, ਚਿੜਚਿੜਾਪਨ, ਉਲਟੀ, ਦੰਦ ਖਰਾਬ ਹੋਣੇ, ਕਮਜ਼ੋਰ ਯਾਦਾਸ਼ਤ, ਪੇਟ ਗੈਸ, ਡਕਾਰ, ਮਾਹਵਾਰੀ ਰੁਕਣਾ, ਗਰਭ ਗਿਰਨਾ, ਬੇਹੋਸ਼ੀ, ਮੂੰਹ ਚ ਛਾਲੇ, ਤੇਜ਼ ਖਾਰਿਸ਼, ਚਮੜੀ ਸੋਜ਼, ਚੱਕਰ, ਕੱਦ ਕਾਠ ਨਾਂ ਵਧਣਾ ਆਦਿ ਚਿੰਨ੍ਹ ਦਿਖਾਈ ਦਿੰਦੇ ਹਨ। ਇਸਦਾ ਪੱਕਾ ਇਲਾਜ ਸਾਰੀ ਉਮਰ ਗਲੂਟਿਨ ਦਾ ਪ੍ਰਹੇਜ਼ ਹੀ ਹੈ। ਹੋਰ ਇਸਦਾ ਕਿਸੇ ਵੀ ਤਰੀਕੇ ਨਾਲ ਇਲਾਜ ਸੰਭਵ ਹੀ ਨਹੀਂ ਹੈ। ਗਲੂਟਿਨ ਫਰੀ ਡਾਇਟ ਸ਼ੁਰੂ ਕਰਦਿਆਂ ਹੀ ਵਿਅਕਤੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਲੇਕਿਨ ਜੇ ਕੋਈ ਪੱਕਾ ਠੀਕ ਹੋਣ ਦੇ ਚੱਕਰ ਚ ਵੰਨ ਸੁਵੰਨੀਆਂ ਦਵਾਈਆਂ ਜਾਰੀ ਰਖਦਾ ਹੈ ਜਾਂ ਕਣਕ, ਰਾਈ, ਜੌਂ ਜਾਂ ਇਹਨਾਂ ਦੇ ਬਣੇ ਪਦਾਰਥ ਖਾਣੋਂ ਨਹੀਂ ਹਟਦਾ ਤਾਂ ਉਹਦੀਆਂ ਮੁਸ਼ਕਿਲਾਂ ਵਧ ਜਾਂਦੀਆਂ ਹਨ। ਉਹਦੇ ਅੰਤੜੀ ਕੈਂਸਰ ਬਣਨ ਦੇ ਚਾਂਸ ਵਧ ਜਾਂਦੇ ਹਨ। ਤੇ ਸਮੇਂ ਤੋਂ ਪਹਿਲਾਂ ਹੀ ਕਮਜ਼ੋਰ ਹੋਕੇ ਮਰਨ ਦੇ ਚਾਂਸ ਵੀ ਘਟ ਜਾਂਦੇ ਹਨ। ਸਿਲੀਅਕ ਡਿਸੀਜ਼ ਔਰਤਾਂ ਦੇ ਜ਼ਿਆਦਾ ਹੁੰਦੀ ਹੈ।

ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ 9914084724

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms