Friday, June 30, 2017

ਟੋਇਲੈਟ ਕਵਰ ਦੇ ਫਾਇਦੇ ਬਨਾਮ ਕਿਟਾਣੂੰਆਂ ਤੋਂ ਬਚਾਅ - ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ,

ਬਹੁਤੇ ਘਰਾਂ ਵਿੱਚ ਸੈਨਿਟਰੀ ਟੋਇਲੈੱਟ ਸੀਟ ਹਰ ਵੇਲੇ ਖੁੱਲ੍ਹੀ ਰਹਿੰਦੀ ਹੈ । ਅਸਲ ਵਿੱਚ ਇਸਦੇ ਨਾਲ ਇਸਦਾ ਟੋਇਲੈਟ ਕਵਰ ਇਸਨੂੰ ਹਰ ਵੇਲੇ ਢਕਕੇ ਰੱਖਣ ਲਈ ਹੁੰਦਾ ਹੈ। ਤਾਂ ਕਿ ਇਸ ਅੰਦਰਲੇ ਖਤਰਨਾਕ ਕਿਟਾਣੂੰ ਅੰਦਰ ਈ ਢਕੇ ਰਹਿਣ ਤੇ ਹਵਾ ਵਿੱਚ ਨਾਂ ਉੱਡਣ। ਜਦੋਂ ਕਿਸੇ ਨੇ ਲੈਟ੍ਰਿਨ ਜਾਣਾ ਹੁੰਦਾ ਹੈ ਉਦੋਂ ਇਸਦਾ ਢੱਕਣ ਖੋਲ੍ਹਕੇ ਪਿੱਛੇ ਪਾਣੀ ਵਾਲੇ ਟੈਂਕ ਨਾਲ ਲਾ ਦੇਣਾ ਹੁੰਦਾ ਹੈ । ਲੇਕਿਨ ਕਵਰ ਦੇ ਨੀਚੇ ਇੱਕ ਹੋਰ ਸੀਟ ਦੇ ਕਿਨਾਰਿਆਂ ਦੇ ਮੇਚ ਦੀ ਪਲਾਸਟਿਕ ਸ਼ੀਟ ਰਿੰਗ ਸ਼ੇਪਡ ਹੁੰਦੀ ਹੈ। ਸਨੂੰ ਸੀਟ ਤੇ ਈ ਪਈ ਰਹਿਣ ਦੇਣਾ ਹੁੰਦਾ ਹੈ ਤਾਂ ਕਿ ਵਿਅਕਤੀ ਦੇ ਸਰੀਰ ਨੂੰ ਟੈਇਲੈਟ ਸੀਟ ਟੱਚ ਨਾਂ ਕਰੇ ਕਿਉਂਕਿ ਸੀਟ ਦੇ ਕਿਨਾਰਿਆਂ ਤੇ ਵੀ ਬਹੁਤ ਕਿਟਾਣੂੰ ਹੁੰਦੇ ਹਨ। ਯੂਜ਼ ਕਰਨ ਬਾਅਦ ਸੀਟ ਕਵਰ ਨੂੰ ਤੁਰੰਤ ਢਕ ਦਿਉ ਤੇ ਫਲੱਸ਼ ਕਰੋ। ਅਸਲ ਵਿੱਚ ਜਦੋਂ ਸੀਟ ਦੇ ਅੰਦਰ ਪਾਣੀ ਘੁੰਮਦਾ ਹੈ ਤਾਂ ਕਰੋੜਾਂ ਕਿਟਾਣੁੰ ਤੇ ਵਾਇਰਸ ਹਵਾ ਵਿੱਚ ਉੱਡ ਪੈਂਦੇ ਹਨ। ਇਹ ਖੰਘ, ਜ਼ੁਕਾਮ, ਗਲਾ ਖਰਾਬ, ਨੱਕ,ਕੰਨ, ਗਲੇ ਦੀਆਂ ਪ੍ਰਾਬਲਮਜ਼, ਚਮੜੀ ਰੋਗ, ਵਾਲਾਂ ਤੇ ਅੱਖਾਂ ਦੇ ਰੋਗ ਵੀ ਬਣਾ ਸਕਦੇ ਹਨ।

ਲੋਅ ਐਚ ਬੀ ਵਾਲੇ, ਸ਼ੂਗਰ ਰੋਗੀ, ਪੁਰਾਣੀ ਖੰਘ, ਦਿਲ ਰੋਗੀ, ਗਰਭਵਤੀ ਔਰਤ, ਕਿਸੇ ਸਰਜਰੀ ਹੋਈ ਵਾਲੇ, ਗੁਰਦੇ ਜਿਗਰ ਰੋਗੀ, ਪੁਰਾਣੀ ਖੰਘ, ਜ਼ੁਕਾਮ ਵਾਲੇ ਨੂੰ ਤਾਂ ਜਲਦੀ ਬਹੁਤ ਬੀਮਾਰੀਆਂ ਹੋਣ ਦੇ ਚਾਂਸ ਵਧ ਜਾਂਦੇ ਹਨ। ਵੈਸੇ ਤਾਂ ਇਹ ਕਿਟਾਣੂੰ ਹਵਾ ਰਾਹੀਂ ਬਾਕੀ ਘਰ ਵਿੱਚ ਵੀ ਫੈਲ ਜਾਂਦੇ ਹਨ। ਕਾਫੀ ਲੋਕ ਸਿਰਫ ਬਦਬੋਅ ਤੋਂ ਈ ਕਿਟਾਣੂੰਆਂ ਦਾ ਅਹਿਸਾਸ ਕਰਦੇ ਹਨ। ਜਦੋਂ ਕਿ ਬਹੁਤ ਤਰਾਂ ਦੇ ਕਿਟਾਣੂੰ ਕਿਸੇ ਤਰਾਂ ਦੀ ਬਦਬੋਅ ਨਹੀਂ ਪੈਦਾ ਕਰਦੇ। ਉਂਜ ਤਾਂ ਟੋਇਲੈਟਸ ਨੂੰ ਸਾਫ ਰੱਖਣ ਵਾਸਤੇ ਵੱਖ ਵੱਖ ਤਰਾਂ ਦੇ ਕਲੀਨਿੰਗ ਪਾਉਡਰ ਮਿਲਦੇ ਹਨ। ਲੇਕਿਨ ਸਿਰਕਾ, ਬੇਕਿੰਗ ਸੋਡਾ, ਨਿੰਬੂ ਆਦਿ ਘਰੇਲੂ ਚੀਜ਼ਾਂ ਵੀ ਟੋਇਲੈਟਸ ਨੂੰ ਵਧੀਆ ਤਰਾਂ ਕਿਟਾਣੂੰ ਰਹਿਤ ਰਖਦੀਆਂ ਹਨ। ਤੁਸੀਂ ਸਿਰਕੇ ਨੂੰ ਸਾਰੀ ਸੀਟ ਦੇ ਅੰਦਰ ਬਾਹਰ ਸਪਰੇਅ ਵੀ ਕਰ ਸਕਦੇ ਹੋ। ਸੀਟ ਤੇ ਮੈਲ ਜਾਂ ਪਿਲੱਤਣ ਕਦੇ ਨਾਂ ਜੰਮਣ ਦਿਉ।

ਜੇ ਘਰ ਬਣਾਉਣ ਤੋਂ ਪਹਿਲਾਂ ਈ ਨਕਸ਼ੇ ਵਿੱਚ ਈ ਥੋੜ੍ਹਾ ਸੁਧਾਰ ਕਰਕੇ ਵਾਸ਼ਰੂਮ ਨੂੰ ਇਉਂ ਬਣਾਇਆ ਜਾਵੇ ਕਿ ਧੁੱਪ ਤੇ ਤਾਜ਼ੀ ਹਵਾ ਅੰਦਰ ਜ਼ਰੂਰ ਆਵੇ ਤਾਂ ਬਹੁਤ ਵਧੀਆ ਹੋਵੇ। ਉਂਜ ਜਦੋਂ ਈ ਵਾਸ਼ਰੂਮ ਜਾਂ ਟੋਇਲੈਟਸ ਵਿੱਚ ਕੋਈ ਦਾਖਿਲ ਹੋਵੇ ਤੁਰੰਤ ਐਗਜ਼ਾਸਟ ਫੈਨ ਚਲਾ ਲੈਣਾ ਚਾਹੀਦਾ ਹੈ ਤਾਂ ਕਿ ਹਵਾ ਚ ਪਹਿਲਾਂ ਤੋਂ ਤੈਰ ਰਹੇ ਕਿਟਾਣੂੰ ਬਾਹਰ ਹੋ ਜਾਣ। ਇਵੇਂ ਈ ਵਾਸ਼ਰੂਮ ਚ ਸਲ੍ਹਾਭ ਨਾਂ ਰਹਿਣ ਦਿਉ। ਕੋਈ ਵੀ ਟੂਟੀ ਲੀਕ ਨਾਂ ਰਹਿਣ ਦਿਉ। ਨਾਂ ਈ ਗਿੱਲੇ ਤੇ ਧੋਣ ਵਾਲੇ ਕੱਪੜੇ ਤੌਲੀਆ ਆਦਿ ਵਾਸ਼ਰੂਮ ਚ ਰੱਖੋ। ਕੱਪੜੇ ਧੋਣ ਵਾਲੀ ਮਸ਼ੀਨ ਵੀ ਵਾਸ਼ਰੂਮ ਚ ਨਹੀਂ ਰੱਖਣੀ ਚਾਹੀਦੀ। ਇਹ ਵੀ ਬਹੁਤ ਖਤਰਨਾਕ ਹੋ ਸਕਦੀ ਹੈ। ਕਿਉਂਕਿ ਇਹ ਵਾਸ਼ਰੂਮ ਨੂੰ ਸਿੱਲ੍ਹਾ ਰਖਦੀ ਹੈ ਤੇ ਇਹਦੇ ਅੰਦਰ ਵੀ ਖਤਰਨਾਕ ਕਿਟਾਣੂੰ ਤੇ ਵਾਇਰਸ ਛੁਪ ਜਾਂਦੇ ਹਨ ਤੇ ਬਾਅਦ ਛ ਹੌਲੀ ਹੌਲੀ ਵਾਤਾਵਰਣ ਚ ਫੈਲਦੇ ਰਹਿੰਦੇ ਹਨ।

ਵਾਸ਼ਰੂਮ ਦੇ ਅੰਦਰ ਵਾਸ਼ਿੰਗ ਮਸ਼ੀਨ ਰੱਖਕੇ ਅਕਸਰ ਈ ਕੱਪੜੇ ਧੋਣ ਵਾਲੀਆਂ ਔਰਤਾਂ ਦੇ ਲਿਕੋਰੀਆ, ਸੰਨ੍ਹ ਗਲਣੇ, ਚਮੜੀ ਰੋਗ, ਪਿੰਪਲਜ਼, ਗੁਪਤ ਅੰਗਾਂ ਦੀ ਖਾਰਿਸ਼, ਗਲਾ ਖਰਾਬੀ, ਅੱਖ, ਕੰਨ, ਨੱਕ, ਗਲੇ ਤੇ ਗੁਪਤ ਅੰਗਾਂ ਦੀਆਂ ਇਨਫੈਕਸ਼ਨਜ਼ ਜ਼ਿਆਦਾ ਹੁੰਦੀਆਂ ਹਨ। ਇਵੇਂ ਹੀ ਜਿਸ ਵਾਸ਼ਰੂਮ ਚ ਸਲਾਭ ਰਹਿੰਦੀ ਹੋਵੇ ਜਾਂ ਗਿੱਲੇ ਕੱਪੜੇ, ਜਾਂ ਧੋਣ ਵਾਲੇ ਕੱਪੜੇ ਅੰਦਰ ਈ ਰੱਖੇ ਜਾਂਦੇ ਹਨ ਉਥੇ ਹਵਾ ਚ ਉਡ ਰਹੇ ਕਿਟਾਣੂੰ ਇਹਨਾਂ ਕੱਪੜਿਆਂ, ਤੌਲੀਏ ਆਦਿ ਤੇ ਚਿਪਕ ਜਾਂਦੇ ਹਨ ਜਦੋਂ ਕੋਈ ਇਹਨਾਂ ਕੱਪੜਿਆਂ ਜਾਂ ਤੌਲੀਆ ਨੂੰ ਵਰਤਦਾ ਹੈ ਉਦੋਂ ਇਹ ਕਿਟਾਣੂੰ ਉਸਦੇ ਅੱਖਾਂ, ਕੰਨਾਂ ਤੇ ਚਮੜੀ ਤੇ ਲੱਗ ਜਾਂਦੇ ਹਨ। ਇਸ ਲਈ ਕੋਸ਼ਿਸ਼ ਕਰੋ ਕਿ ਵਾਸ਼ਰੂਮ ਪੂਰੀ ਤਰਾਂ ਖਾਲੀ ਰੱਖੋ। ਵਾਸ਼ਰੂਮ ਅੰਦਰ ਪੇਸਟ, ਗਾਰਗਲ, ਫੇਸ ਕ੍ਰੀਮ, ਟੁੱਥ ਬਰੱਸ਼ ਜਾਂ ਛੋਟੇ ਤੌਲੀਏ ਵੀ ਨਾਂ ਰੱਖੋ ਬਲਕਿ ਵਾਸ਼ਰੂਮ ਤੋਂ ਬਾਹਰ ਈ ਰੱਖੋ। ਜਾਂ ਢਕ ਕੇ ਰੱਖੋ।

ਡਾ ਕਰਮਜੀਤ ਕੌਰ ਬੈਂਸ, ਡਾ ਬਲਰਾਜ ਬੈਂਸ, ਨੈਚਰੋਪੈਥੀ ਕਲਿਨਿਕ, 99140-84724.
-----------------------------------

Mobile phones have 18 times more bacteria than toilet handle

Here's why you should always close the toilet lid when you flush

Japan: Separate slippers for the bathroom

You’ll see such slippers in every home. The Japanese consider their bathroom the dirtiest place in their house, even if it’s clean. They can’t enter it in the same footwear they walk around the rest of the house in. Just think about it.
Squatty Potty® toilet stool: How toilet posture affects your health


Scientists have discovered that we're going to the bathroom the wrong  way!

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms