Saturday, November 1, 2014

ਪੈਰ ਵਾਲ਼ੇ ਹਾਹੇ ੍ਹ ਦੀ ਅਯੋਗ ਵਰਤੋਂ - ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ

ਮੈ ਆਪਣੀ ਛਪੀ ਹੋਈ ਕਿਤਾਬ ਨਹੀ ਪੜ੍ਹ ਸਕਦਾ ਇਸ ਦਾ ਇਕ ਮੁਖ ਕਾਰਨ ਇਹ ਹੈ ਕਿ ਪ੍ਰਕਾਸ਼ਕ ਪਤਾ ਨਹੀ ਕੀ ਕਰਦੇ ਹਨ; ਜੇਹੜਾ ਵੀ ਪੰਨਾ ਮੇਰੀ ਨਿਗਾਹ ਤੋਂ ਬਚ ਜਾਂਦਾ ਹੈ ਉਸ ਤੇ ਹੀ ਕੋਈ ਨਾ ਕੋਈ ਗ਼ਲਤੀ ਛਾਪ ਦਿੰਦੇ ਹਨ ਟਾਈਪ ਕਰਦੇ ਸਮੇ ਜੇਹੜੀ ਸ਼ਬਦ ਜੋੜ ਦੀ ਕੋਈ ਗ਼ਲਤੀ ਮੇਰੇ ਕੋਲ਼ੋਂ ਰਹਿ ਜਾਂਦੀ ਹੈ ਉਹ ਤਾਂ ਓਵੇਂ ਜਿਵੇਂ ਹੀ ਰੱਖਦੇ ਹਨ ਪਰ ਜੇਹੜੀ ਮੇਰੀ ਸਹੀ ਲਿਖੀ ਹੋਈ ਹੁੰਦੀ ਹੈ ਉਸ ਨੂੰ ਆਪਣੀ ਮਰਜੀ ਅਨੁਸਾਰ ਬਦਲ ਦਿੰਦੇ ਹਨ ਇਹ ਕੁਝ ਇਕ ਵਾਰ ਨਹੀ ਬਾਵਜੂਦ ਹਰ ਤਰ੍ਹਾਂ ਦੀ ਸਾਵਧਾਨੀ ਵਰਤਣ ਦੇ, ਇਸ ਕਾਰਜ ਲਈ ਲੱਖਾਂ ਰੁਪਏ ਕਿਰਾਇਆ ਖ਼ਰਚ ਕੇ, ਕਿਤਾਬ ਛਪਣ ਸਮੇ ਆਪ ਅੰਮ੍ਰਿਤਸਰ ਜਾ ਕੇ ਵੀ ਮੈਂ ਇਸ ਵਿਚ ਸੁਧਾਰ ਨਹੀ ਕਰ ਸਕਿਆ ਨਤੀਜਾ ਇਹ ਹੁੰਦਾ ਹੈ ਕਿ ਜਿੰਨਾ ਮੈਂ ਇਸ ਬਾਰੇ ਯਤਨ ਕਰਦਾ ਹਾਂ ਓਨਾ ਹੀ ਦੂਜੀਆਂ ਕਿਤਾਬਾਂ ਨਾਲ਼ੋਂ ਮੇਰੀਆਂ ਕਿਤਾਬਾਂ ਵਿਚ ਵਧ ਗ਼ਲਤੀਆਂ ਰਹਿ ਜਾਂਦੀਆਂ ਹਨ ਤੇ ਇਸ ਬਾਰੇ, ਧਿਆਨ ਨਾਲ਼ ਪੜ੍ਹਨ ਵਾਲ਼ੇ ਪਾਠਕ ਮੈਨੂੰ ਕੋਸਦੇ ਹਨ ਬਹੁਤੇ ਪਾਠਕ ਇਹ ਨਹੀ ਜਾਣਦੇ ਕਿ ਸ਼ਬਦ ਜੋੜਾਂ ਬਾਰੇ ਲੇਖਕ ਦੀ ਨਹੀ ਪ੍ਰਕਾਸ਼ਕ ਦੀ ਮਰਜੀ ਚੱਲਦੀ ਹੈ

ਇਸ ਦਾ ਇਹ ਵੀ ਕਾਰਨ ਹੋ ਸਕਦਾ ਹੈ ਕਿ ਸ਼ਾਇਦ ਮੇਰੇ ਫ਼ੌਂਟ ਤੋਂ ਉਹ ਆਪਣੇ ਵਰਤੇ ਜਾਣ ਵਾਲ਼ੇ ਕਿਸੇ ਹੋਰ ਫ਼ੌਂਟ ਵਿਚ ਮੇਰੀ ਲਿਖਤ ਜਦੋਂ ਕਨਵਰਟ ਕਰਦੇ ਹੋਣ ਓਦੋਂ ਫਰਕ ਪੈ ਜਾਂਦਾ ਹੋਵੇ ਜੇਹੜਾ ਕਿ ਪਰੂਫ਼ ਰੀਡਰ ਵੱਲੋਂ ਮਾਰੀ ਜਾਣ ਵਾਲ਼ੀ ਓਪਰੀ ਨਿਗਾਹ ਦੀ ਮਾਰ ਹੇਠ ਆਉਣੋ ਰਹਿ ਜਾਂਦਾ ਹੋਵੇ! ਇਹ ਵੀ ਪੰਜਾਬੀ ਬੋਲੀ ਦੀ ਬਦਕਿਸਮਤੀ ਹੈ ਕਿ ਹਰੇਕ ਕੰਪਿਊਟਰ ਨੂੰ 'ਕੁਤਕਤਾਰੀਆਂ' ਕੱਢਣ ਵਾਲ਼ਾ ਕੰਪਿਊਟਰ 'ਐਕਸਪਰਟ' ਆਪਣੀ ਢਾਈ ਪਾ ਖਿਚੜੀ ਵੱਖਰੀ ਰਿੰਨ੍ਹਣ ਦੇ ਚਾ ਵਿਚ, ਪਹਿਲਾਂ ਬਣੇ ਫ਼ੌਂਟ ਵਿਚ ਦੋ ਚਾਰ ਅੱਖਰ ਵੱਖਰੇ ਸ਼ਾਮਲ ਕਰਕੇ, ਆਪਣਾ ਇਕ ਵੱਖਰਾ ਹੀ ਫ਼ੌਂਟ ਬਣਾ ਧਰਦਾ ਹੈ ਸੈਂਕੜਿਆਂ ਦੀ ਗਿਣਤੀ ਵਿਚ ਪੰਜਾਬੀ ਦੇ ਫ਼ੌਂਟ ਅਜਿਹੇ ਵਿਦਵਾਨਾਂ ਦੇ 'ਉਪਜਾਊ' ਦਿਮਾਗ਼ਾਂ ਦੀ ਕਿਰਪਾ ਨਾਲ਼ ਬਣ ਚੁੱਕੇ ਹਨ ਅੰਗ੍ਰੇਜ਼ੀ ਟਾਈਪਣ ਸਮੇ ਜੇਹੜਾ ਵੀ ਅੱਖਰ ਕੰਪਿਊਟਰ ਤੇ ਦੱਬੀਏ ਉਸ ਤੋਂ ਬਿਨਾ ਹੋਰ ਕੋਈ ਅੱਖਰ ਨਹੀ ਪੈਂਦਾ; ਰੂਪ ਭਾਵੇਂ ਉਸ ਦੇ ਵੱਖਰੇ ਫ਼ੌਂਟਾਂ ਕਰਕੇ ਵੱਖਰੇ ਹੋਣ ਅਜਿਹਾ ਨਹੀ ਕਿ ਅ ਦੱਬਣ ਨਾਲ਼ ਕਦੇ ੳ, ਕਦੇ ਐੜਾ, ਕਦੇ ਕੰਨਾ ਤੇ ਕਦੇ ਕੁਝ ਹੋਰ ਪੈ ਜਾਵੇ; ਅ ਦਾ ਅ ਹੀ ਪਵੇਗਾ

ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ
ਕੁਝ ਦਿਨ ਹੋਏ ਮੈਨੂੰ ਇਕ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਐਤਵਾਰੀ ਦੀਵਾਨ ਵਿਚ ਧਾਰਮਿਕ ਵਿਖਿਆਨ ਦੇਣ ਹਿਤ ਸੱਦ ਲਿਆ ਰੇਲ ਗੱਡੀ ਵਿਚ ਓਥੇ ਜਾਂਦਿਆਂ ਤਕਰੀਬਨ ਦੋ ਕੁ ਘੰਟਿਆਂ ਦਾ ਸਮਾ ਲੱਗ ਜਾਣਾ ਸੀ ਮੈ ਆਪਣੇ ਨਾਲ਼ ਆਪਣੀ ਕਿਤਾਬ 'ਸਚੇ ਦਾ ਸਚਾ ਢੋਆ' ਦੀ ਚੌਥੀ ਐਡੀਸ਼ਨ ਦੀਆਂ ਕੁਝ ਕਾਪੀਆਂ ਚੁੱਕ ਲਈਆਂ ਤਾਂ ਕਿ ਓਥੇ ਆਉਣ ਵਾਲ਼ੇ ਪੜ੍ਹਨ ਦਾ ਸ਼ੌਕ ਰੱਖਣ ਵਾਲ਼ਿਆਂ ਦੇ ਹੱਥਾਂ ਵਿਚ ਅਪੜਾਈਆਂ ਜਾ ਸਕਣ ਰਸਤੇ ਵਿਚ ਪੜ੍ਹਨ ਵਾਸਤੇ ਮੈਂ ਹੋਰ ਕੋਈ ਕਿਤਾਬ ਨਾ ਚੁੱਕੀ ਚੱਲਦੀ ਗੱਡੀ ਵਿਚ ਬੈਠਿਆਂ ਕੁਝ ਸਮੇ ਬਾਅਦ ਮੈਂ ਅਣਮੰਨੇ ਜਿਹੇ ਮਨ ਨਾਲ਼ ਆਪਣੀ ਕਿਤਾਬ ਖੋਹਲੀ ਤਾਂ ਕਿਤਾਬ ਦਾ ਪੰਨਾ 71 ਮੇਰੇ ਸਾਹਮਣੇ ਖੁਲ੍ਹ ਗਿਆ ਕੁਝ ਹੀ ਲਾਈਨਾਂ ਪੜ੍ਹਨ ਪਿੱਛੋਂ ਇਕ ਸ਼ਬਦ ਉਪਰ ਨਿਗਾਹ ਪਈ ਤਾਂ ਓਥੇ ਸ਼ਬਦ 'ਬੁਲ੍ਹਾ' ਅਤੇ 'ਬੁਲ੍ਹੇ' ਲਿਖੇ ਪੜ੍ਹੇ ਖਿਝ ਕੇ ਮੈਂ ਓਸੇ ਵੇਲ਼ੇ ਕਿਤਾਬ ਬੰਦ ਕਰਕੇ ਖ਼ੁਦ ਨੂੰ ਕੋਸਿਆ ਤੇ ਅੱਗੋਂ ਤੋਂ ਸ਼ਬਦ ਜੋੜਾਂ ਨੂੰ ਸੋਧਣ ਲਈ ਟੱਕਰਾਂ ਮਾਰਨ ਤੋਂ ਤੋਬਾ ਕਰ ਲਈ, ਇਹ ਸੋਚ ਕੇ ਕਿ ਇਸ ਕਾਰਜ ਨੂੰ ਮੁਕੰਮਲ ਤੌਰ ਤੇ ਪ੍ਰਕਾਸ਼ਕਾਂ ਦੇ ਹੀ ਰਹਿਮੋ ਕਰਮ ਉਪਰ ਛੱਡ ਦੇਣਾ ਚਾਹੀਦਾ ਹੈ ਵਿਚਾਰਿਆ ਕਿ ਜਦੋਂ ਏਨੀ ਖੇਚਲ਼, ਖ਼ਰਚ ਅਤੇ ਟੈਨਸ਼ਨ ਲੈਣ ਪਿੱਛੋਂ ਵੀ ਇਹ ਹਾਲ ਹੋਣਾ ਹੈ ਤਾਂ ਕੀ ਲਾਭ ਇਹ ਕੁਝ ਕਰਨ ਦਾ! ਇਹ ਵੀ ਵਿਚਾਰ ਆਈ ਕਿ ਸ਼ਾਇਦ ਮੇਰੇ ਵੱਲੋਂ ਟਾਈਪੇ ਖਰੜੇ ਵਿਚ ਹੀ ਇਹ ਗ਼ਲਤੀ ਰਹਿ ਗਈ ਹੋਵੇ! ਸ਼ਾਮ ਨੂੰ ਵਾਪਸ ਆ ਕੇ ਕੰਪਿਊਟਰ ਵਿਚੋਂ ਖਰੜਾ ਵੇਖਿਆ ਤਾਂ ਓਥੇ ਬਿਲਕੁਲ ਠੀਕ ਸ਼ਬਦ 'ਬੁੱਲਾ' ਤੇ 'ਬੁੱਲੇ' ਹੀ ਸਹੀ ਰੂਪ ਵਿਚ ਮੌਜੂਦ ਸਨ ਫਿਰ ਜਾਣ ਬੁਝ ਕੇ ਇਹਨਾਂ ਨੂੰ ਗ਼ਲਤ ਕਰ ਦੇਣ ਦਾ ਕਿਸ ਨੂੰ ਕੀ ਲਾਭ? ਇਹ ਗੱਲ ਪੱਲੇ ਨਹੀ ਪੈ ਰਹੀ ਹਾਂ, ਇਕ ਵਿਚਾਰ ਇਉਂ ਆਉਂਦਾ ਹੈ ਕਿ ਸ਼ਾਇਦ ਪਰੂਫ਼ ਰੀਡਰ ਇਹ ਸਮਝਦਾ ਹੋਵੇ ਕਿ ਮੈ 'ਬੁਲ੍ਹਾ' ਤੇ 'ਬੁਲ੍ਹੇ' ਦੇ ਥਾਂ ਗ਼ਲਤੀ ਨਾਲ਼ ਇਹਨਾਂ ਨੂੰ ਬਿਨਾ ੍ਹ ਲਾਏ ਲਿਖ ਦਿਤਾ ਹੋਵੇ ਪਰ ਉਸ ਸੱਜਣ ਨੂੰ ਇਹ ਸਮਝ ਨਹੀ ਕਿ ਇਹ ੍ਹ ਲੱਗਣ ਤੇ ਨਾ ਲੱਗਣ ਨਾਲ਼ ਅਰਥਾਂ ਵਿਚ ਫਰਕ ਪੈ ਜਾਂਦਾ ਹੈ 

'ਬੁੱਲਾ' ਦਾ ਮਤਲਬ ਹੈ ਹਵਾ ਦਾ ਬੁੱਲਾ, ਅਰਥਾਤ ਇਕ ਦਮ ਆਇਆ ਤੇ ਚੱਲਿਆ ਗਿਆ ਹਵਾ ਦਾ ਤੇਜ ਝੋਂਕਾ, ਜਦੋਂ ਕਿ 'ਬੁਲ੍ਹਾ' ਨਾਂ ਹੈ ਇਕ ਅਠਾਰਵੀਂ ਸਦੀ ਵਿਚ, ਕਸੂਰ ਸ਼ਹਿਰ ਦੇ ਵਸਨੀਕ ਸੂਫ਼ੀ ਫ਼ਕੀਰ ਦਾ

ਬਹੁਤ ਸਮਾ ਪਹਿਲਾਂ ਗੁਰਮੁਖੀ ਵਿਚ ਵੀ ਦੇਵ ਨਾਗਰੀ ਵਾਂਗ ਕੁਝ ਅੱਖਰ ਜਿਹਾ ਕਿ ਰ, , , , ਨ ਪੈਰਾਂ ਵਿਚ ਪਾਉਣ ਦਾ ਰਿਵਾਜ ਹੁੰਦਾ ਸੀ ਤੇ ਹੈ ਕੁਝ ਸਮੇ ਤੋਂ ਪੰਜਾਬੀ ਲਿਖਤ ਵਿਚ ਇਹਨਾਂ ਦਾ ਰਿਵਾਜ ਘਟਾਇਆ ਜਾ ਰਿਹਾ ਹੈ ਤਾਂ ਕਿ ਪੰਜਾਬੀ ਦੀ ਲਿਖਤ ਵਿਚ ਸਰਲਤਾ ਲਿਆਂਦੀ ਜਾ ਸਕੇ ਹੁਣ ਆਮ ਤੌਰ ਤੇ ਦੋ ਹੀ ਅੱਖਰ ਪੈਰਾਂ ਵਿਚ ਵਰਤੇ ਜਾਂਦੇ ਹਨ: ਇਕ  ੍ਰ ਤੇ ਦੂਜਾ  ੍ਹ

, , , ਧ ਤੇ ਭ ਵਾਂਗ, ਹ ਵੀ ਜਦੋਂ ਸ਼ਬਦ ਦੇ ਆਰੰਭ ਵਿਚ ਆਵੇ ਤਾਂ ਇਸ ਦਾ ਪੰਜਾਬੀ ਉਚਾਰਨ ਅਨੁਸਾਰ ਪੂਰਾ ਉਚਾਰਨ ਹੁੰਦਾ ਹੈ; ਪਰ ਜਦੋਂ ਇਹ ਸ਼ਬਦ ਦੇ ਵਿਚਕਾਰ ਜਾਂ ਅੰਤ ਵਿਚ ਆਵੇ ਤਾਂ ਇਹਨਾਂ ਦਾ ਉਚਾਰਨ ਹਿੰਦੀ ਉਰਦੂ ਵਾਂਗ ਅੱਧਾ ਹੋ ਜਾਂਦਾ ਹੈ 

ਇਸ ਲਈ ਹਰੇਕ ਥਾਂ ਇਸ  ੍ਹ ਹਾਹੇ ਨੂੰ ਵਰਤਣ ਦੀ ਲੋੜ ਨਹੀ; ਪੂਰਾ ਲਿਖਣ ਨਾਲ਼ ਹੀ ਇਸ ਦੇ ਸਥਾਨ ਅਨੁਸਾਰ ਇਸ ਦਾ ਉਚਾਰਨ ਸਹੀ ਹੋ ਜਾਂਦਾ ਹੈ; ਜਿਵੇਂ 'ਹਰੀ' ਤੇ 'ਰਹਿ', ਘਰ ਤੇ ਰਘ, ਝੁਕ ਤੇ ਕੁਝ, ਢੱਕ ਤੇ ਕਢ, ਧੁੱਤ ਤੇ ਤੁਧ, ਭੱਸ ਤੇ ਸਭ ਵਿਚਲੇ ਰ, , , , ਢ ਦੇ ਦੋਹਾਂ ਵਿਚਲੇ ਇਹਨਾਂ ਅੱਖਰਾਂ ਦੇ ਉਚਾਰਨ ਵਿਚ ਫਰਕ ਹੈ ਪਰ ਲਿਖਤ ਵਿਚ ਇਹਨਾਂ ਦਾ ਅਸੀਂ ਅੱਧਾ ਰੂਪ ਨਹੀ ਲਿਖਦੇ ਇਹ ਸਾਨੂੰ ਪਤਾ ਹੀ ਹੈ ਕਿ ਇਹਨਾਂ ਦਾ ਉਚਾਰਨ ਕੀ ਹੈ ਏਸੇ ਤਰ੍ਹਾਂ ਹਰੇਕ ਥਾਂ ਸਾਨੂੰ  ੍ਹ ਅੱਧਾ ਬੇਲੋੜਾ ਵਰਤ ਕੇ ਸ਼ਬਦ ਜੋੜਾਂ ਦੀ ਔਖਿਆਈ ਵਿਚ ਵਾਧਾ ਕਰਨ ਦੀ ਕੋਈ ਮਜਬੂਰੀ ਨਹੀ ਜਿਥੇ ਸਾਨੂੰ ਮਹਿਸੂਸ ਹੋਵੇ ਕਿ ਏਥੇ ਪੂਰਾ ਹ ਨਹੀ ਬੋਲਦਾ ਤਾਂ ਵੀ ਬੋਲਣ ਦੇ ਬਾਵਜੂਦ ਵੀ ਸ਼ਬਦ ਦੇ ਵਿਚਾਲ਼ੇ ਜਾਂ ਅੰਤ ਵਿਚ ਪੂਰਾ ਹ ਹੀ ਲਿਖਿਆ ਜਾਣਾ ਚਾਹੀਦਾ ਹੈ ਅਜਿਹਾ ਕਰਨ ਨਾਲ਼ ਪੰਜਾਬੀ ਸ਼ਬਦ ਜੋੜਾਂ ਦੀ ਸਰਲਤਾ ਵਿਚ ਵਾਧਾ ਹੁੰਦਾ ਹੈ

ਕੁਝ ਸੱਜਣ ਲ ਦਾ ਤਾਲ਼ਵੀ ਉਚਾਰਣ ਲਿਖਤ ਵਿਚ ਲਿਆਉਣ ਸਮੇ ਲੱਲੇ ਦੇ ਪੈਰ ਵਿਚ ਅੱਧੇ  ੍ਹ ਦੀ ਵਰਤੋਂ ਕਰਦੇ ਹਨ ਜੋ ਕਿ ਕਤਈ ਗ਼ਲਤ ਹੈ ਇਸ ਵਾਸਤੇ ਬਹੁਤ ਸਮਾ ਪਹਿਲਾਂ ਡਾ. ਗੁਰਚਰਨ ਸਿੰਘ ਜੀ ਨੇ ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ, ਲ਼ ਨੂੰ ਵਰਤੋਂ ਵਿਚ ਲਿਆ ਕੇ ਇਹ ਮਸਲਾ ਹੱਲ ਕਰ ਦਿਤਾ ਹੋਇਆ ਹੈ ਇਸ ਬਾਰੇ ਹੋਰ ਭੰਬਲ਼ਭੂਸਾ ਪੈਦਾ ਕਰਨ ਦਾ ਕੋਈ ਲਾਭ ਨਹੀ

ਬਹੁ ਗਿਣਤੀ ਵਿਚ ਲੇਖਕ 'ਇਨ੍ਹਾਂ' ਤੇ 'ਉਨ੍ਹਾਂ' ਨੂੰ ਇਸ ਰੂਪ ਵਿਚ ਲਿਖਦੇ ਹਨ ਤੇ ਮੈਂ ਵੀ ਦਹਾਕਿਆਂ ਤੱਕ ਇਸ ਤਰ੍ਹਾਂ ਹੀ ਲਿਖਦਾ ਆ ਰਿਹਾ ਸਾਂ ਪਰ ਕੁਝ ਸਾਲਾਂ ਤੋਂ ਸਮਝ ਆਈ ਹੈ ਕਿ ਇਹਨਾਂ ਦਾ ਸਰਲ ਰੂਪ 'ਇਹਨਾਂ' ਤੇ 'ਉਹਨਾਂ' ਹੀ ਠੀਕ ਹੈ

ਇਸ ਤਰ੍ਹਾਂ ਲਿਖੇ ਜਾਂਦੇ ਕੁਝ ਸ਼ਬਦ ਉਦਾਰਹਨ ਵਜੋਂ ਇਸ ਪ੍ਰਕਾਰ ਹਨ:
੍ਹ ਸਮੇਤ
੍ਹ ਤੋਂ ਬਿਨਾ ਪਰ ਵੱਖਰੇ ਅਰਥਾਂ ਵਿਚ ਲਿਖੇ ਜਾਣ ਵਾਲ਼ੇ ਕੁਝ ਸ਼ਬਦ
ਸਿਰਫ  ੍ਹ ਨਾਲ਼ ਲਿਖੇ ਜਾਣ ਵਾਲ਼ੇ ਕੁਝ ਸ਼ਬਦ

੍ਹ ਤੋਂ ਬਿਨਾ ਲਿਖੇ ਜਾਣ ਵਾਲ਼ੇ ਕੁਝ ਸ਼ਬਦ

ਜੜ੍ਹ
ਜੜ
ਮੜ੍ਹੀ
ਲੜ
ਗੜ੍ਹੀ
ਗੜੀ
ਬੁਲ੍ਹ
ਲੜੀ
ਗਲ੍ਹ
ਗੱਲ
ਖੁਲ੍ਹਾ
ਕੁੜੀ
ਨਲ੍ਹ
ਨਲ਼
ਪੜ੍ਹ
ਲੜਨਾ
ਫੜ੍ਹ
ਫੜ
ਖੁਲ੍ਹ
ਜੜਨਾ
ਫੜ੍ਹੀ
ਫੜੀ
ਕੜ੍ਹ
ਜੁੜਨਾ
ਕੜ੍ਹੀ
ਕੜੀ
ਚੜ੍ਹ
ਮੁੜਨਾ
ਪੜ੍ਹੀ
ਪੜੀ
ਚੜ੍ਹੀ
ਮਾੜਾ
ਜੜ੍ਹੀ
ਜੜੀ
ਹੜ੍ਹ
ਸਾੜਾ
ਖੜ੍ਹਨਾ
ਖੜਨਾ
ਗੜ੍ਹ
ਮੋੜ
ਤਰ੍ਹਾਂ
ਤਰਾਂ
ਦ੍ਰਿੜ੍ਹ
ਜੋੜ
ਚਲ਼੍ਹਾ
ਚਲਾ
ਦ੍ਰਿੜ੍ਹਤਾ
ਲੋੜ
ਬੁਲ੍ਹਾ
ਬੁੱਲਾ
ਚੜ੍ਹਤ
ਪਿੜ
ਬੁਲ੍ਹ
ਬੁੱਲ
ਕੁੜ੍ਹ
ਗਿੜ
ਜੜ੍ਹੀ
ਜੜੀ
ਮੜ੍ਹ
ਗੇੜ

ਸੌ ਹੱਥ ਰੱਸਾ ਸਿਰੇ ਤੇ ਗੰਢ: ਜਿਥੇ ਪੂਰਾ ਯਕੀਨ ਨਾ ਹੋਵੇ ਕਿ ਪੈਰ ਵਿਚ  ੍ਹ ਲਿਖਣਾ ਹੈ ਜਾਂ ਨਹੀ ਓਥੇ ਕਿਸੇ ਵੀ ਚੱਕਰ ਵਿਚ ਪੈਣ ਤੋਂ ਬਿਨਾ ਹੀ ਇਸ ਨੂੰ ਵਰਤਣ ਤੋਂ ਗੁਰੇਜ਼ ਕੀਤਾ ਜਾ ਸਕਦਾ ਹੈ ਜਿਵੇਂ ਜ ਦੇ ਪੈਰ ਵਿਚ ਬਿੰਦੀ ਲਾ ਕੇ ਜ਼ ਬਣਾਉਣ ਤੋਂ ਅਤੇ ਅਧਕ ਵਰਤਿਆਂ ਤੋਂ ਬਿਨਾ ਸਰ ਜਾਂਦਾ ਹੈ
--------------------------------------------------------------------------------

ਜੱਜੇ ਦੀਆਂ ਲੱਤਾਂ ਵਿਚ ਆ ਅੜੀ ਬੇਲੋੜੀ ਬਿੰਦੀ

ਏਥੇ ਮੈ ਹਿੰਦੁਸਤਾਨੀ ਬੀਬੀਆਂ ਦੇ ਮੱਥੇ ਉਪਰ ਚਿਪਕਾਈ ਜਾਣ ਵਾਲ਼ੀ ਬਿੰਦੀ ਦਾ ਜ਼ਿਕਰ ਨਹੀ ਕਰਨ ਲੱਗਾ ਉਹ ਬਿੰਦੀ ਤਾਂ ਸ਼ਾਇਦ ਭਾਰਤੀ ਇਸਤਰੀ ਦੇ ਮੇਕਅਪ ਦਾ ਹਿੱਸਾ ਬਣ ਕੇ, ਕਿਸੇ ਬੀਬੀ ਦੇ ਸੁਹੱਪਣ ਵਿਚ ਵਾਧਾ ਕਰਦੀ ਹੋਵੇਗੀ ਜਾਂ ਘਟੋ ਘਟ ਅਜਿਹਾ ਸਮਝਿਆ ਜਾਂਦਾ ਹੈ ਕਿ ਉਹ ਕਰਦੀ ਹੈ ਇਹ ਤਾਂ ਮੰਨਣਾ ਹੀ ਪਵੇਗਾ ਕਿ ਜੇਹੜੀ ਵਸਤੂ ਸਦੀਆਂ ਤੋਂ ਨਹੀ ਬਲਕਿ ਦਹਿ ਸਦੀਆਂ ਤੋਂ ਇਸਤਰੀ ਦੇ ਸ਼ਿੰਗਾਰ ਦਾ ਹਿੱਸਾ ਚੱਲੀ ਆ ਰਹੀ ਹੈ ਤੇ ਕਿਸੇ ਨੇ ਇਸ ਨੂੰ ਹਟਾਉਣ ਦਾ ਯਤਨ ਨਹੀ ਕੀਤਾ ਤਾਂ ਨਿਸਚੇ ਹੀ ਇਹ ਸੁੰਦਰਤਾ ਵਿਚ ਵਾਧਾ ਕਰਦੀ ਹੀ ਹੋਵੇਗੀ! ਪਰ ਮੈ ਤਾਂ ਉਸ ਬਿੰਦੀ ਦਾ ਜ਼ਿਕਰ ਕਰਨ ਲੱਗਾ ਹਾਂ ਜੋ ਗੁਰਮੁਖੀ ਲਿਖਤ ਦੇ ਤੇਰਵੇਂ ਅੱਖਰ, ਜ ਦੇ ਪੈਰ ਵਿਚ ਅੜ ਕੇ, ਪੰਜਾਬੀ ਲਿਖਤ ਦੀ ਖ਼ੂਬਸੂਰਤੀ ਵਿਚ ਵਾਧਾ ਕਰਨ ਦੀ ਥਾਂ, ਇਸ ਦੀ ਬਦਸੂਰਤੀ ਵਿਚ ਘਨੇਰਾ ਯੋਗਦਾਨ ਪਾ ਰਹੀ ਹੈ

ਪਹਿਲਾਂ ਪਹਿਲ ਗੁਰਮੁਖੀ ਦੇ ਪੈਂਤੀ ਅੱਖਰ ਹੀ ਹੁੰਦੇ ਸਨ ਤੇ ਪੰਜਾਬੀ ਉਚਾਰਣ ਅਨੁਸਾਰ ਇਹਨਾਂ ਨਾਲ ਸਰ ਜਾਂਦਾ ਸੀ; ਇਸ ਲਈ ਇਸ ਵਰਣਮਾਲ਼ਾ ਦਾ ਨਾਂ ਵੀ 'ਪੈਂਤੀ' ਹੀ ਸੀ ਤੇ ਹੈ ਫਿਰ ਫ਼ਾਰਸੀ ਦੇ ਸ਼ਬਦਾਂ ਦਾ, ਸਮੇ ਅਨੁਸਾਰ ਪੰਜਾਬੀ ਵਿਚ ਪ੍ਰਵੇਸ਼ ਕਰ ਜਾਣ ਕਰਕੇ, ਉਹਨਾਂ ਦਾ ਸਹੀ ਉਚਾਰਨ ਕਰਨ ਵਾਸਤੇ ਕੁਝ ਹੋਰ ਅੱਖਰਾਂ ਦੀ ਲੋੜ ਪਈ ਤਾਂ ਵਿਦਵਾਨਾਂ ਨੇ ਪੰਜ ਅੱਖਰ ਪਹਿਲਿਆਂ ਦੇ ਪੈਰੀਂ ਬਿੰਦੀਆਂ ਲਾ ਕੇ, ਹੋਰ ਵਧਾ ਲਏ ਤੇ ਇਸ ਤਰ੍ਹਾਂ ਇਸ ਨਵੀ ਸਮੱਸਿਆ ਦਾ ਹੱਲ ਕੱਢ ਕੇ ਕਾਰਜ ਸਾਰ ਲਿਆ; ਜਿਵੇਂ: ਸ਼ ਖ਼ ਗ਼ ਜ਼ ਫ਼

ਲੱਲੇ ਦੇ ਪੈਰ ਵਿਚ ਬਿੰਦੀ ਲਾ ਕੇ, ਲ਼ ਬਣਾ ਕੇ, ਇਸ ਦਾ ਤਾਲ਼ਵੀ ਉਚਾਰਨ ਕਰਨ ਦਾ ਪ੍ਰਸੰਗ, ਇਹਨਾਂ ਪੰਜ ਅੱਖਰਾਂ ਤੋਂ ਵੱਖਰਾ ਹੈ ਇਸ ਬਾਰੇ ਵੀ ਕੁਝ ਵਿਦਵਾਨ ਬੇਲੋੜਾ ਭੰਬਲ਼ਭੂਸਾ ਜਿਹਾ ਪੈਦਾ ਕਰਨ ਲਈ, ਲ਼ ਦੀ ਥਾਂ ਲ੍ਹ, ਅਰਥਾਤ, ਲੱਲੇ ਦੇ ਪੈਰ ਵਿਚ ਬਿੰਦੀ ਦੀ ਥਾਂ  ੍ਹ ਪਾ ਕੇ ਲਿਖਣ ਦੀ ਗ਼ਲਤ ਜਿਦ ਕਰਦੇ ਹਨ

ਕਿਉਂਕਿ ਪੰਜਾਬੀ ਉਚਾਰਨ ਵਿਚ ਪਹਿਲਾਂ ਇਹਨਾਂ ਆਵਾਜ਼ਾਂ ਦੀ ਮੌਜੂਦਗੀ ਨਾ ਹੋਣ ਕਰਕੇ, ਇਹਨਾਂ ਨੂੰ ਦਰਸਾਉਣ ਲਈ ਵੱਖਰੇ ਅੱਖਰਾਂ ਦੀ ਲੋੜ ਨਹੀ ਸੀ ਜਦੋਂ ਫ਼ਾਰਸੀ ਵਿਚੋਂ ਆਏ ਲਫ਼ਜ਼ਾਂ ਨੂੰ ਗੁਰਮੁਖੀ ਲਿਖਤ ਵਿਚ ਲਿਆਉਣ ਦੀ ਲੋੜ ਪਈ, ਤਾਂ ਪੰਜਾਂ ਅੱਖਰਾਂ ਦੇ ਪੈਰੀਂ ਬਿੰਦੀਆਂ ਲਾ ਕੇ ਕੰਮ ਸਾਰ ਲਿਆ ਗਿਆ ਪਰ ਹੁਣ ਤਾਂ ਜਿਵੇਂ ਬੇਲੋੜੀ ਬਿੰਦੀ ਹਰ ਥਾਂ ਲਾਉਣ ਦਾ ਇਹ ਰਿਵਾਜ਼ ਹੀ ਪੈ ਗਿਆ ਹੈ ਮੁਢਲੇ ਪੰਜਾਬੀ ਸ਼ਬਦਾਂ ਦੇ ਉਚਾਰਨ ਲਈ ਇਹਨਾਂ ਦੀ ਲੋੜ ਨਹੀ ਸੀ ਜੇ ਇਹ ਬਿੰਦੀ ਕਿਤੇ ਵਰਤਣੋ ਰਹਿ ਵੀ ਜਾਵੇ ਤਾਂ ਪੰਜਾਬੀ ਦੇ ਉਚਾਰਨ ਵਿਚ ਕੋਈ ਦੋਸ਼ ਨਹੀ ਹਾਂ, ਜੇ ਬੇਲੋੜੀ ਲਾਈ ਜਾਵੇ ਤਾਂ ਪੂਰੀ ਦੀ ਪੂਰੀ ਹੀ ਗ਼ਲਤ ਹੈ

ਪੰਜਾਬੀ ਦੇ ਨਵੇਂ ਲਿਖਾਰੀ ਸ਼ਾਇਦ ਇਕ ਦੂਜੇ ਤੋਂ ਅੱਗੇ ਲੰਘਣ ਲਈ, ਵਧ ਤੋਂ ਵਧ ਬਿੰਦੀਆਂ ਲਾ ਕੇ ਹੀ ਆਪਣੀ ਵਿਦਿਅਕ ਦੌੜ ਦੀ ਪਰਾਪਤੀ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਹੋਣ ਤੇ ਇਸ 'ਮਹਾਨ ਕਾਰਜ' ਵਿਚ ਦੂਜਿਆਂ ਨੂੰ ਪਛਾੜਨ ਦਾ ਇਹ, ਆਪਣੀਆਂ ਲਿਖਤਾਂ ਵਿਚ ਬਿੰਦੀਆਂ ਦੇ ਵਾਧੇ ਵਾਲ਼ਾ, ਸਭ ਤੋਂ ਸੌਖਾ ਢੰਗ ਉਹਨਾਂ ਨੇ ਅਪਣਾ ਲਿਆ ਹੋਵੇ! ਏਥੋਂ ਤੱਕ ਕਿ ਪੰਜਾਬੀ ਦੇ ਟੀਚਰ ਵੀ ਇਸ ਦੌੜ ਵਿਚ ਨਵੇਂ ਲਿਖਾਰੀਆਂ ਤੋਂ ਪਿੱਛੇ ਨਹੀ ਰਹਿੰਦੇ ਠੀਕ ਵੀ ਹੈ, ''ਤਾਏ ਧੀ ਚੱਲੀ ਤੇ ਮੈਂ ਕਿਉਂ ਰਹਾਂ 'ਕੱਲੀ''
ਦੱਸੋ ਭਈ:

ਤਰਜ਼ੀਹ, ਕਾਰਜ਼, ਪੰਜ਼ਾਬ, ਬੈਲਜ਼ੀਅਮ, ਮਜ਼ਬੂਰ, ਬਰਿਜ਼, ਫਰਿਜ਼, ਲੈਂਗੁਵੇਜ਼, ਕਾਲਜ਼, ਜ਼ਾਰੀ, ਫੌਜ਼, ਜ਼ੋ, ਬਿਜ਼ਲੀ, ਹਜ਼ਮ, ਜ਼ਾਂਦਾ, ਗੁਜ਼ਰਾਤ, ਵਜ਼ਦ, ਪੇਜ਼, ਏਜ਼, ਹੇਜ਼, ਮੈਰਿਜ਼, ਹਾਜ਼ਮਾ, ਅਪਾਹਜ਼, ਤਰਜ਼ਮਾਨ, ਜ਼ਲਵਾ, ਰਿਫ਼ਿਊਜ਼ੀ, ਜ਼ੁਰਅਤ, ਜ਼ਬਤ, ਤਵੱਜ਼ੋਂ, ਰੰਜ਼ਸ਼, ਜ਼ਾਮਨ, ਤਜ਼ਰਬਾ, ਬਾਵਜ਼ੂਦ, ਜ਼ਬਰ, ਜ਼ੋੜ, ਸਟੇਜ਼, ਹਾਜ਼ਰੀ, ਅਜ਼ੇ, ਮੌਜ਼ੂਦ, ਬਜ਼ਟ, ਬੀਜ਼, ਅੰਜ਼ਾਮ, ਹਿਜ਼ਰਤ, ਇਨਚਾਰਜ਼, ਸਮਾਜ਼, ਰਾਜ਼ੀ, ਪ੍ਰੈਸਟੀਜ਼, ਪਾਜ਼, ਮੈਸਿਜ਼, ਖੱਜ਼ਲ, ਦਰਜ਼, ਭਤੀਜ਼ਾ, ਮੌਜ਼, ਸੰਜ਼ੀਦਾ, ਕਾਰਜ਼, ਮੈਨੇਜ਼ਿੰਗ, ਸੋਲਜ਼ਰ, ਵਜ਼ੋਂ, ਕਾਲਜ਼ ਆਦਿ .....

ਵਾਲ਼ੇ ਚੰਗੇ ਭਲੇ ਜ ਦੀਆਂ ਲੱਤਾਂ ਵਿਚ ਬੇਲੋੜੀ ਬਿੰਦੀ ਫਸਾ ਕੇ, ਪੰਜਾਬੀ ਉਚਾਰਨ ਦੀ ਯੱਖਣਾ ਪੁੱਟਣ ਦਾ 'ਸ਼ੁਭ ਕਾਰਜ' ਕਰਕੇ, ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ! ਇਹ ਮੰਨਣ ਵਿਚ ਨਹੀ ਆਉਂਦਾ ਕਿ ਡਾ. ਮਹੀਪ ਸਿੰਘ ਵਰਗਾ ਚਾਰ ਜ਼ਬਾਨਾਂ ਦਾ ਵਿਦਵਾਨ, ਤਰਜੀਹ ਨੂੰ ਤਰਜ਼ੀਹ ਲਿਖਦਾ ਹੋਵੇ ਇਹ ਮੰਨਣਾ ਵੀ ਬੜਾ ਹੀ ਔਖਾ ਲੱਗਦਾ ਹੈ ਕਿ ਪੋਸਟ ਗਰੈਜੂਏਟ ਕਾਲਜ ਦੇ ਪੰਜਾਬੀ ਵਿਭਾਗ ਦਾ ਮੁਖੀ, ਸੁਰਿੰਦਰ ਮੰਡ, ਅਜੇ ਨੂੰ ਅਜ਼ੇ ਲਿਖਣ ਦੀ ਗ਼ਲਤੀ ਕਰਦਾ ਹੋਵੇ! ਫਿਰ ਇਹ ਗ਼ਲਤੀ ਹੈ ਕਿਥੇ! ਕਿਤੇ ਇਹ ਤਾਂ ਨਹੀ ਕਿ ਕੰਪਿਊਟਰ ਵਿਚ ਫ਼ੌਂਟ ਦੀ ਬਦਲੀ ਕਰਨ ਸਮੇ ਅਜਿਹੀਆਂ ਗ਼ਲਤੀਆਂ ਸਹਿਵਨ ਹੀ ਹੋ ਜਾਂਦੀਆਂ ਹੋਣ ਤੇ ਜੋ ਪਰੂਫ਼ ਰੀਡਰ ਠੀਕ ਕਰਨ ਵੱਲੋਂ ਅਣਗਹਿਲੀ ਕਰ ਜਾਂਦੇ ਹੋਣ! ਅਜਿਹਾ ਕੁਝ ਮੇਰੇ ਲੇਖਾਂ ਨਾਲ਼ ਵੀ ਹੋ ਜਾਂਦਾ ਹੈ ਮੈ ਕੁਝ ਅਤੇ ਸਭ ਦੇ ਉਤੇ ਅਧਕ ਲਾਉਣ ਦੇ ਹੱਕ ਵਿਚ ਨਹੀ ਤੇ ਕਦੀ ਵੀ ਨਹੀ ਲਾਉਂਦਾ ਪਰ ਮੇਰੇ ਹਰ ਲੇਖ ਵਿਚ, ਛਪਣ ਸਮੇ ਕੁਝ ਅਤੇ ਸਭ ਉਪਰ ਇਹ ਅਧਕ ਬਦੋ ਬਦੀ ਥੱਪਿਆ ਹੋਇਆ ਹੁੰਦਾ ਹੈ, ਜੋ ਮੈਨੂੰ ਬੜਾ ਹੀ ਚੁਭਦਾ ਹੈ ਪਰ ਸੰਪਾਦਕ ਕਿਤੇ ਨਾਰਾਜ਼ ਨਾ ਹੋ ਜਾਵੇ, ਸੋਚ ਕੇ ਮੈ ਚੁੱਪ ਰਹਿੰਦਾ ਹਾਂ ਇਕ ਸੰਪਾਦਕ ਜੀ ਨੇ ਇਸ ਗੱਲ ਦਾ ਵਾਹਵਾ ਗੁੱਸਾ ਕਰ ਲਿਆ ਸੀ ਇਸ ਦੇ ਬਾਵਜੂਦ ਵੀ ਉਹ ਮੇਰੇ ਹਰੇਕ ਲੇਖ ਵਿਚਲੇ ਕੁਝ ਅਤੇ ਸਭ ਉਪਰ ਅਧਕ ਲਾਉਂਦਾ ਹੈ ਮੈ ਫਿਰ ਏਹੀ ਸਮਝਿਆ ਕਿ ਫ਼ੌਂਟ ਦੀ ਬਦਲੀ ਸਮੇ ਇਹ ਅਧਕ ਮੇਰੇ ਕੁਝ ਅਤੇ ਸਭ ਉਪਰ ਸਵਾਰ ਹੋ ਕੇ, ਇਹਨਾਂ ਨੂੰ ਕੁੱਝ ਅਤੇ ਸੱਭ ਬਣਾ ਧਰਦਾ ਹੈ, ਜੋ ਕਿ ਕਤਈ ਗ਼ਲਤ ਹੈ ਇਹ ਸ਼ਾਇਦ ਫ਼ੌਂਟ ਬਦਲੀ ਕਾਰਨ ਹੀ ਹੁੰਦਾ ਹੈ; ਸੰਪਾਦਕ ਦਾ ਇਸ ਵਿਚ ਕੋਈ ਕਸੂਰ ਨਹੀ

ਇਹ ਤਾਂ ਸ਼ਾਇਦ ਸੁਝਵਾਨ ਲਿਖਾਰੀਆਂ ਨੂੰ ਦੱਸਣ ਦੀ ਲੋੜ ਨਾ ਹੀ ਹੋਵੇ ਕਿ ਜਿਥੇ ਅੰਗ੍ਰੇਜ਼ੀ ਦੇ ਅੱਖਰ ge, gi, gy, dge, j ਹੋਣ, ਉਹਨਾਂ ਵਾਲ਼ੇ ਸ਼ਬਦਾਂ ਨੂੰ ਗੁਰਮੁਖੀ ਅੱਖਰਾਂ ਵਿਚ ਲਿਖਣ ਸਮੇ, ਅੰਤ ਵਿਚ ਜ ਹੁੰਦਾ ਹੈ ਨਾ ਕਿ ਜ਼ ਜਿਥੇ ਸ਼ਬਦ ਦੇ ਅੰਤ ਵਿਚ ਜ਼ ਜਾਂ ਸ ਹੋਵੇ ਓਥੇ ਹੀ ਜ ਦੇ ਪੈਰ ਵਿਚ ਬਿੰਦੀ ਲਾ ਕੇ ਜ਼ ਬਣਾਉਣ ਦੀ ਲੋੜ ਪੈਂਦੀ ਹੈ ਐਵੇਂ ਨਹੀਂ ਅੰਨ੍ਹੇ ਵਾਹ ਸਾਰੇ ਥਾਂਵਾਂ ਤੇ ਹੀ ਜ ਦੇ ਪੈਰ ਵਿਚ ਬਿੰਦੀ ਜੜ ਦੇਣੀ ਚਾਹੀਦੀ ਅਜਿਹਾ ਕਰਨਾ ਕਤਈ ਗ਼ਲਤ ਹੈ ਮੇਰੇ ਪੌਣੇ ਕੁ ਚਾਰ ਦਹਾਕੇ ਪਹਿਲਾਂ ਦੇਸ ਛੱਡਣ ਉਪ੍ਰੰਤ, ਇਸ ਜ ਵਾਲ਼ੀ ਬਿੰਦੀ ਦਾ, ਪੰਜਾਬ ਵਿਚਲੇ ਪੜ੍ਹੇ ਲਿਖੇ ਵਿਅਕਤੀ ਏਨਾ ਦੁਰਉਪਯੋਗ ਕਰਨ ਲੱਗ ਪਏ ਹਨ ਕਿ ਕਦੀ ਕਦੀ ਮੈਨੂੰ ਸ਼ੱਕ ਪੈਣ ਲੱਗ ਜਾਂਦਾ ਹੈ ਕਿ ਕਿਤੇ ਮੈਂ ਹੀ ਗ਼ਲਤ ਨਾ ਹੋਵਾਂ! ਜਦੋਂ ਏਨੇ ਲੋਕ ਕਿਸੇ ਗੱਲ ਨੂੰ ਕਰਨ ਤਾਂ ਸ਼ੱਕ ਪੈਦਾ ਹੋ ਜਾਣਾ ਕੋਈ ਬਹੁਤੀ ਅਣਹੋਣੀ ਗੱਲ ਨਹੀਂ ਹੁੰਦੀ ਅਜਿਹਾ ਵੀ ਹੁੰਦਾ ਹੈ ਕਿ ਬਹੁਤੇ ਵਿਅਕਤੀਆਂ ਵੱਲੋਂ ਕਿਸੇ ਗ਼ਲਤੀ ਨੂੰ ਮੁੜ ਮੁੜ ਕਰਨ ਨਾਲ਼ ਉਹ ਦਰੁਸਤ ਹੀ ਮੰਨੀ ਜਾਣ ਲੱਗ ਪੈਂਦੀ ਹੈ ਮਿਸਾਲ ਵਜੋਂ ਛੇ ਕੁ ਦਹਾਕੇ ਪਹਿਲਾਂ, ਗਿ. ਹੀਰਾ ਸਿੰਘ ਦਰਦ ਵੱਲੋਂ ਕਿਤੇ ਉਰਦੂ ਦੇ ਲਫ਼ਜ਼ ਜਜ਼ਬਾਤ ਨੂੰ ਜਜ਼ਬਾਤਾਂ ਲਿਖਿਆ ਗਿਆ ਅੱਜ ਬਹੁਤ ਸਾਰੇ ਲਿਖਾਰੀ ਇਉਂ ਹੀ ਲਿਖੀ ਜਾ ਰਹੇ ਹਨ, ਬਿਨਾ ਇਹ ਵਿਚਾਰੇ ਦੇ ਕਿ ਉਰਦੂ ਦੇ ਇਕ ਵਚਨ ਜਜ਼ਬਾ ਨੂੰ ਬਹੁ ਵਚਨ ਬਣਾਉਣ ਲਈ ਜਜ਼ਬਾਤਾਂ ਲਿਖਣਾ ਗ਼ਲਤ ਹੈ ਇਸ ਨੂੰ ਜਜ਼ਬਾਤ ਲਿਖਣਾ ਸਹੀ ਹੈ

ਪਹਿਲਾਂ ਨਾਲ਼ੋਂ ਹੁਣ ਵਧ ਪੰਜਾਬੀ ਦੇ ਸ਼ਬਦ ਜੋੜਾਂ ਵਿਚ ਗ਼ਲਤੀਆਂ ਹੋਣ ਦੇ ਕੁਝ ਕਾਰਨਾਂ ਵਿਚੋਂ ਇਕ ਇਹ ਵੀ ਹੈ ਕਿ ਹਰੇਕ ਲਿਖਾਰੀ ਆਪਣੀ ਸਮਝ ਅਨੁਸਾਰ ਲਿਖਦਾ ਹੈ ਤੇ ਇੰਟਰਨੈਟ ਉਪਰ ਪ੍ਰਕਾਸ਼ਨਾਵਾਂ ਛਪਣ ਕਰਕੇ, ਜੋ ਵੀ ਲੇਖਕ ਲਿਖਦਾ ਹੈ ਓਸੇ ਰੂਪ ਵਿਚ ਛਪ ਜਾਂਦਾ ਹੈ ਸੰਪਾਦਕਾਂ ਪਾਸ ਨਾ ਸਮਾ ਹੁੰਦਾ ਹੈ ਆਈ ਲਿਖਤ ਨੂੰ ਸੋਧਣ ਦਾ ਤੇ ਨਾ ਹੀ ਉਹ ਇਸ ਦੀ ਲੋੜ ਸਮਝਦੇ ਹਨ ਇਸ ਲਈ ਇਹਨੀਂ ਦਿਨੀਂ ਇਸ ਪੱਖ ਤੋਂ ਘੀਚਮਚੋਲ਼ਾ ਪਹਿਲਾਂ ਨਾਲ਼ੋਂ ਕਿਤੇ ਵਧ ਹੈ ਅੰਗ੍ਰੇਜ਼ੀ ਵਾਂਗ ਅਸੀਂ ਸ਼ਬਦ ਜੋੜਾਂ ਦੇ ਸਹੀਪਣ ਨੂੰ ਕਾਇਮ ਰੱਖਣਾ ਜਰੂਰੀ ਨਹੀ ਸਮਝਦੇ ਫਿਰ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਕਸਾਰਤਾ ਦਾ ਮਸਲਾ ਅਜੇ ਤੱਕ ਕੋਈ ਸੰਸਥਾ ਸੁਲਝਾ ਨਹੀ ਸਕੀ 

ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਪਾਸੇ ਉਦਮ ਕੀਤਾ ਸੀ ਤੇ 159 ਵਿਦਵਾਨਾਂ ਦੀ ਰਾਇ ਲੈ ਕੇ, ਉਹਨਾਂ ਨੇ ਇਸ ਮਸਲੇ ਬਾਰੇ ਇਕ 'ਪੰਜਾਬੀ ਸ਼ਬਦ-ਰੂਪ ਅਤੇ ਸ਼ਬਦ-ਜੋੜ ਕੋਸ਼' ਨਾਮੀ, ਵੱਡਾ ਗ੍ਰੰਥ ਵੀ ਰਚਿਆ ਸੀ ਪਰ ਉਸ ਵਿਚ ਮਿਥੇ ਗਏ ਨਿਯਮਾਂ ਉਪਰ ਵੀ, ਉਸ ਸਮੇ ਸਾਰੇ ਵਿਦਵਾਨਾਂ ਦੀ ਸੰਮਤੀ ਨਹੀ ਸੀ ਹੋ ਸਕੀ 

ਇਸ ਤੋਂ ਇਲਾਵਾ ਖ਼ੁਦ ਯੂਨੀਵਰਸਿਟੀ ਆਪਣੀਆਂ ਪ੍ਰਕਾਸ਼ਨਾਵਾਂ ਵਿਚ ਵੀ, ਆਪਣੇ ਬਣਾਏ ਹੋਏ ਨਿਯਮਾਂ ਉਪਰ ਅਮਲ ਨਹੀ ਕਰਦੀ ਇਸ ਗੱਲ ਦਾ ਕੁਝ ਕੁ ਅਹਿਸਾਸ ਮੈਨੂੰ ਪਹਿਲਾਂ ਇਸ ਗ੍ਰੰਥ ਦੀ ਭੂਮਿਕਾ ਪੜ੍ਹ ਕੇ ਹੋਇਆ ਸੀ ਮੇਰੀ ਪਿਛਲੀ ਪਟਿਆਲਾ ਫੇਰੀ ਦੌਰਾਨ ਮੈਨੂੰ ਯੂਨੀਵਰਸਿਟੀ ਦੇ ਵਿਦਵਾਨ ਪ੍ਰੋਫੈਸਰਾਂ ਵੱਲੋਂ ਕੁਝ ਗ੍ਰੰਥ ਤੋਹਫ਼ੇ ਵਜੋਂ ਬਖਸ਼ੇ ਗਏ ਉਹਨਾਂ ਵਿਚੋਂ ਇਕ ਗ੍ਰੰਥ 'ਸਿੱਖ ਇਤਿਹਾਸ ਦੇ ਚੋਣਵੇਂ ਮੂਲ ਸਰੋਤ', ਲਿਖਤ ਡਾ. ਗੁਰਬਚਨ ਸਿੰਘ ਨਈਅਰ, ਮੈਂ ਆਪਣੇ ਨਾਲ਼ ਏਥੇ ਸਿਡਨੀ ਵਿਚ ਵੀ ਲੈ ਆਇਆ ਹੁਣ ਜਦੋਂ ਮੈ ਇਸ ਕਿਤਾਬ ਨੂੰ ਪੜ੍ਹ ਰਿਹਾ ਹਾਂ ਤਾਂ ਪਤਾ ਲੱਗਿਆ ਕਿ ਜਿੰਨੀ ਯੱਖਣਾ ਪੰਜਾਬੀ ਦੇ ਸ਼ਬਦ ਜੋੜਾਂ ਦੀ ਇਸ ਕਿਤਾਬ ਵਿਚ ਪੁੱਟੀ ਗਈ ਹੈ, ਇਸ ਤੋਂ ਵਧ ਮੈਂ ਹੋਰ ਕਿਤੇ ਨਹੀਂ ਵੇਖੀ ਲੱਗਦਾ ਹੈ ਕਿ ਜਿਵੇਂ ਜੋ ਇਸ ਕਿਤਾਬ ਦੇ ਲੇਖਕ ਨੇ, ਕਾਹਲ਼ੀ ਵਿਚ ਲਿਖ ਦਿਤਾ, ਉਸ ਦੀ ਪਰੂਫ਼ ਰੀਡਿੰਗ ਕਰਕੇ, ਸ਼ਬਦ ਜੋੜਾਂ ਨੂੰ ਸੋਧਣ ਦੀ ਲੋੜ ਹੀ ਨਹੀ ਸਮਝੀ ਗਈ ਇਹ ਉਸ ਸੰਸਥਾ ਦਾ ਹਾਲ਼ ਹੈ ਜੋ ਕੇਵਲ ਤੇ ਕੇਵਲ ਪੰਜਾਬੀ ਭਾਸ਼ਾ ਦੀ ਸਰਬਪੱਖੀ ਉਨਤੀ ਵਾਸਤੇ ਹੀ ਹੋਂਦ ਵਿਚ ਲਿਆਂਦੀ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿਚ, ਚਾਰ ਕੁ ਦਹਾਕੇ ਪਹਿਲਾਂ, ਬਾਕੀਆਂ ਨਾਲ਼ੋਂ ਸ਼ਬਦ ਜੋੜਾਂ ਦੀ ਸ਼ੁਧਤਾ ਤੇ ਸਰਲਤਾ ਵਧੇਰੇ ਹੋਇਆ ਕਰਦੀ ਸੀ ਪਰ ਹੁਣ ਓਥੇ ਵੀ ਥੋਹੜੇ ਜਿਹੇ ਘਾਟੇ ਨਾਲ਼, ਇਹੋ ਹਾਲ ਹੋ ਗਿਆ ਹੈ

ਇਸ ਤੋਂ ਇਲਾਵਾ ਕੁਝ ਸ਼ਬਦ ਪੰਜਾਬੀ ਵਿਚ ਅਜਿਹੇ ਵੀ ਵਰਤੇ ਜਾਂਦੇ ਹਨ ਜਿਨ੍ਹਾਂ ਵਿਚ ਬਿੰਦੀ ਲਾਉਣ ਨਾਲ਼ ਜਾਂ ਨਾ ਲਾਉਣ ਨਾਲ਼, ਉਹਨਾਂ ਦੇ ਅਰਥਾਂ ਵਿਚ ਫਰਕ ਪੈ ਜਾਂਦਾ ਹੈ ਉਹਨਾਂ ਵਿਚੋਂ ਕੁਝ ਇਸ ਪ੍ਰਕਾਰ ਹਨ:
ਰਾਜ਼ (ਭੇਤ) ਤੇ ਰਾਜ (ਰਿਆਸਤ), ਜਾਤ (ਜਾਤੀ) ਤੇ ਜ਼ਾਤ (ਨਿਜ), ਜਨ (ਸੇਵਕ) ਤੇ ਜ਼ਨ (ਔਰਤ)
ਇਹਨਾਂ ਨੂੰ ਲਿਖਣ ਛਾਪਣ ਵੇਲ਼ੇ, ਅਸੀਂ ਇਹਨਾਂ ਦੇ ਅਰਥਾਂ ਵਿਚ ਕੋਈ ਫਰਕ ਨਹੀ ਸਮਝਦੇ

ਜੇ ਅਸੀਂ ਇਸ ਗੱਲ ਨੂੰ ਯਾਦ ਰੱਖ ਲਈਏ ਤਾਂ ਬੇਲੋੜੀ ਬਿੰਦੀ ਤੋਂ ਕਿਸੇ ਹੱਦ ਤੱਕ, ਬਲਕਿ ਵਾਹਵਾ ਹੀ, ਸਾਡਾ ਛੁਟਕਾਰਾ ਹੋ ਸਕਦਾ ਹੈ ਗੱਲ ਇਉਂ ਹੈ ਕਿ ਬੇਲੋੜੇ ਅਧਕ ਵਾਂਗ ਹੀ, ਜਿਥੇ ਸੌ ਫ਼ੀ ਸਦੀ ਸਾਨੂੰ ਯਕੀਨ ਨਾ ਹੋਵੇ ਓਥੇ ਬਿੰਦੀ ਲਾਉਣ ਦੀ ਜ਼ਹਿਮਤ ਅਸੀਂ ਨਾ ਉਠਾਈਏ ਇਸ ਤੋਂ ਬਿਨਾ ਵੀ ਸਰ ਸਕਦਾ ਹੈ ਜੇਕਰ ਕਿਤੇ ਬਹੁਤ ਹੀ ਥੋਹੜੇ ਥਾਂਵਾਂ ਉਪਰ ਬਿੰਦੀ ਲਾਉਣੋ ਅਸੀਂ ਉਕ ਵੀ ਗਏ ਤਾਂ ਸਿਆਣਾ ਪਾਠਕ ਖ਼ੁਦ ਹੀ ਇਸ ਦਾ ਸਹੀ ਉਚਾਰਨ ਕਰ ਲਵੇਗਾ ਜੇ ਬੇਲੋੜੀਆਂ ਫਾਲਤੂ ਬਿੰਦੀਆਂ ਸਾਡੀਆਂ ਲਿਖਤਾਂ ਵਿਚ ਹੋਣ ਦੇ ਬਾਵਜੂਦ ਵੀ ਪਾਠਕ ਇਹਨਾਂ ਲਿਖਤਾਂ ਨੂੰ ਪੜ੍ਹ ਕੇ ਸਮਝ ਲੈਂਦੇ ਹਨ ਤਾਂ ਕਿਤੇ ਰਹਿ ਗਈ ਬਿੰਦੀ ਤੋਂ ਬਿਨਾ ਵੀ ਉਹ ਸਾਰ ਹੀ ਲੈਣਗੇ; ਇਸ ਬਾਰੇ ਸਾਨੂੰ ਬੇਲੋੜੇ ਫਿਕਰ ਦੀ ਲੋੜ ਨਹੀ
-------------------------------------------------

ਗੱਲ ਚੱਲੀ ਗੁਰਮੁਖੀ ਵਿਚ ਤਿੰਨ ਹੋਰ ਚਿੰਨ੍ਹਾਂ ਦੀ

ਗੱਲ ਇਹ 1958 ਦੀਆਂ ਗਰਮੀਆਂ ਦੇ ਮਈ ਮਹੀਨੇ ਦੀ ਹੈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਵਿਚ, ਸਾਨੂੰ ਪ੍ਰੋਫ਼ੈਸਰ ਰਾਜਿੰਦਰ ਸਿੰਘ ਜੀ ਭੈਰਉਂ ਰਾਗ ਵਿਚ ਦਾਦਰਾ ਤਾਲ ਦਾ ਸ਼ਬਦ ਸਿਖਾ ਰਹੇ ਸਨ 

ਸ਼ਬਦ ਸੀ, ''ਗੁਰ ਕੀ ਮੂਰਤਿ ਮਨ ਮਹਿ ਧਿਆਨੁ' ਜਦੋਂ ਅੰਤਰੇ ਵਿਚ ਇਹ ਤੁਕ ਆਈ, ''ਗੁਰ ਪ੍ਰਸਾਦਿ ਊਰਧ ਕਮਲ ਬਿਗਾਸ'' ਤਾਂ ਬੋਰਡ ਉਪਰ ਇਸ ਦੀ ਨੋਟੇਸ਼ਨ ਲਿਖਣ ਸਮੇ ਜਦੋਂ 'ਊਰਧ' ਲਫ਼ਜ਼ ਆਇਆ ਤਾਂ ਇਹਨਾਂ ਤਿੰਨਾਂ ਅੱਖਰਾਂ ਨੂੰ ਤਾਰ ਸਪਤਕ ਦੇ 'ਸਾਂ' ਦੀਆਂ ਦੋ ਮਾਤਰਾਂ ਵਿਚ ਬੋਲਣਾ ਸੀ

ਇਸ ਨੁਕਤੇ ਨੂੰ ਸਮਝਾਉਣ ਲਈ ਉਹ ਦੱਸਣ ਕਿ ਜਿਸ ਤਰ੍ਹਾਂ ਅੰਗ੍ਰੇਜ਼ੀ ਦਾ ਪਦ 'ਆਰਟ' ਬੋਲਣਾ ਹੈ, ਕੀਰਤਨ ਕਰਦੇ ਸਮੇ ਉਸ ਤਰ੍ਹਾਂ ਇਸ ਲਫ਼ਜ਼ 'ਊਰਧ' ਨੂੰ ਬੋਲਣਾ ਹੈ ਅਰਥਾਤ '' ਅਤੇ '' ਦੇ ਵਿਚਕਾਰਲੇ ਰ ਨੂੰ ਇਸ ਤਰ੍ਹਾਂ ਬੋਲਣਾ ਹੈ ਕਿ ਇਸ ਦੀ ਮਾਤਰਾ ਵੱਖਰੀ ਨਾ ਲੱਗੇ ਜਿਵੇਂ 'ਆਰਟ' ਸ਼ਬਦ ਵਿਚ ਰ ਬੋਲਣੀ ਹੈ; ਏਥੇ ਵੀ ਰ ਨੂੰ ਉਸ ਰ ਵਾਂਙ ਹੀ ਬੋਲਣਾ ਹੈ ਹੋਰ ਕਿਸੇ ਵਿਦਿਆਰਥੀ ਨੂੰ ਇਸ ਗੱਲ ਦੀ ਸਮਝ ਆਈ ਹੋਵੇ ਚਾਹੇ ਨਾ ਪਰ ਮੇਰੇ ਖਾਨੇ ਵਿਚ ਤਾਂ ਇਹ ਗੱਲ ਓਦੋਂ ਬਿਲਕੁਲ ਨਹੀਂ ਸੀ ਵੜੀ

ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸੰਸਾਰ ਦੀ ਕੋਈ ਵੀ ਲਿੱਪੀ ਮਨੁਖ ਦੇ ਹਰੇਕ ਭਾਵ ਨੂੰ ਪਰਗਟ ਕਰਨ ਵਿਚ ਪੂਰੀ ਤਰ੍ਹਾਂ ਸਫ਼ਲ ਨਹੀਂ ਹੈ ਮਨੁਖ ਨੂੰ ਬਹੁਤ ਕੁਝ ਆਪਣੇ ਹਾਵਾਂ ਭਾਵਾਂ ਨਾਲ਼ ਹੀ ਦਰਸਾਉਣਾ ਪੈਂਦਾ ਹੈ ਜੋ ਅੱਖਰਾਂ ਰਾਹੀਂ ਨਹੀਂ ਪ੍ਰਗਟਾਇਆ ਜਾ ਸਕਦਾ

ਪੁਰਾਤਨ ਪੰਜਾਬੀ ਉਚਾਰਣ ਅਨੁਸਾਰ ਗੁਰਮੁਖੀ ਲਿੱਪੀ ਦੇ ਅੱਖਰ ਤਕਰੀਬਨ ਸੰਪੂਰਨ ਹਨ ਪੰਜਾਬੀ ਭਾਸ਼ਾ ਹੋਰ ਕਿਸੇ ਵੀ ਲਿੱਪੀ ਵਿਚ ਗੁਰਮੁਖੀ ਨਾਲ਼ੋਂ ਵਧ ਢੁਕਵੇਂ ਤਰੀਕੇ ਨਾਲ਼ ਨਹੀਂ ਲਿਖੀ ਜਾ ਸਕਦੀ ਪੰਜਾਬੀ ਵਾਸਤੇ ਸਭ ਤੋਂ ਢੁਕਵੀਂ ਲਿੱਪੀ ਸਿਰਫ਼ ਗੁਰਮੁਖੀ ਹੀ ਹੈ ਜੇਹੜੀਆਂ ਆਵਾਜ਼ਾਂ ਪਹਿਲਾਂ ਪੰਜਾਬੀ ਬੋਲੀ ਵਿਚ ਨਹੀਂ ਸਨ ਤੇ ਬਾਅਦ ਵਿਚ ਅਰਬੀ, ਫ਼ਾਰਸੀ ਬੋਲੀਆਂ ਵਿਚੋਂ ਪੰਜਾਬੀ ਵਿਚ ਆਏ ਕੁਝ ਸ਼ਬਦਾਂ ਵਿਚਲੀਆਂ ਆਵਾਜ਼ਾਂ ਨੂੰ ਦਰਸਾਉਣ ਲਈ, ਉਹਨਾਂ ਦੇ ਨੇੜੇ ਤੇੜੇ ਬੋਲੇ ਜਾਣ ਵਾਲ਼ੇ ਅੱਖਰਾਂ ਦੇ ਪੈਰੀਂ ਬਿੰਦੀ ਲਾ ਕੇ, ਪੰਜ ਹੋਰ ਅੱਖਰਾਂ ਦਾ ਵਾਧਾ ਕੀਤਾ ਗਿਆ 

ਫਿਰ ਪੰਜਾਬੀ ਦੇ ਇਕ ਹੋਰ ਅੱਖਰ ਲ ਦਾ ਤਾਲ਼ਵੀ ਉਚਾਰਣ ਵੀ ਹੁੰਦਾ ਹੈ ਜਿਸ ਨੂੰ ਪਹਿਲਾਂ ਗੁਰਮੁਖੀ ਵਿਚ ਨਹੀਂ ਸ਼ਾਮਲ ਕੀਤਾ ਗਿਆ ਸੀ ਪਰ ਅੱਧੀ ਕੁ ਸਦੀ ਪਹਿਲਾਂ, ਪਟਿਆਲ਼ੇ ਤੋਂ ਡਾ. ਗੁਰਚਰਨ ਸਿੰਘ ਨੇ, ਆਪਣੀ ਕਿਤਾਬ 'ਆਧੁਨਿਕ ਪੰਜਾਬੀ ਲੇਖ' ਦੀ ਭੂਮਿਕਾ ਵਿਚ, ਲ ਦੇ ਪੈਰ ਵਿਚ ਬਿੰਦੀ ਲਾ ਕੇ, ਇਸ ਨੂੰ ਲ਼ ਬਣਾ ਕੇ, ਵਰਤਣ ਦਾ ਸੁਝਾ ਦਿਤਾ ਜੋ ਕਿ ਮੇਰੇ ਖਿਆਲ ਵਿਚ ਓਵੇਂ ਹੀ ਇਹ ਗੱਲ ਜਚਦੀ ਹੈ ਜਿਵੇਂ ਦੂਜੇ ਅੱਖਰਾਂ ਦੇ ਪੈਰਾਂ ਵਿਚ ਬਿੰਦੀਆਂ ਲਾ ਕੇ ਬਣਾਏ ਗਏ ਲੋੜੀਂਦੇ ਅੱਖਰਾਂ ਬਾਰੇ ਢੁਕਦੀ ਹੈ 

ਪੰਜਾਬੀ ਵਿਚ ਬਹੁਤ ਸਾਰੇ ਸ਼ਬਦ ਹਨ ਜਿਨ੍ਹਾਂ ਵਿਚ ਲ ਦਾ ਉਚਾਰਣ ਤਾਲ਼ੂ ਵਿਚ ਹੁੰਦਾ ਹੈ; ਉਦਾਹਰਣ ਵਜੋਂ: ਗਲ਼, ਮਲ਼, ਭਲ਼, ਹਲ਼, ਤਾਲ਼ੂ, ਕਚਾਲ਼ੂ, ਪੰਜਾਲ਼ੀ, ਜੂਲ਼ਾ, ਮੈਲ਼, ਮੇਲ਼, ਵਾਲ਼ਾ, ਕਾਲ਼ਾ, ਮਾਲ਼ਾ, ਸਾਲ਼ਾ, ਘਾਲ਼ਾ, ਭੰਬਲ਼ਭੂਸਾ ਆਦਿ ਗੁਜਰਾਤੀ ਵਿਚ ਇਸ ਉਚਾਰਣ ਵਾਸਤੇ ਸੁਤੰਤਰ ਅੱਖਰ ਹੈ ਪਰ ਪੰਜਾਬੀ/ਹਿੰਦੀ ਵਿਚ ਨਹੀਂ ਥੋਹੜੀ ਗਿਣਤੀ ਵਿਚ ਪੰਜਾਬੀ ਦੇ ਲਿਖਾਰੀ ਬਜਿਦ ਹਨ ਕਿ ਅਜਿਹਾ ਉਚਾਰਣ ਲੱਲੇ ਦੇ ਪੈਰ ਵਿਚ  ੍ਹ ਲਾ ਕੇ ਲਿਖਣਾ ਚਾਹੀਦਾ ਹੈ, ਜੋ ਕਿ ਬਿਲਕੁਲ ਹੀ ਗ਼ਲਤ ਹੈ; ਕਿਉਂਕਿ ਜਦੋਂ ਅਸੀਂ ਗਲ਼ (ਗਲ਼ਾ) ਨੂੰ ਪੈਰੀਂ  ੍ਹ ਲਾ ਕੇ ਲਿਖਾਂਗੇ ਤਾਂ ਉਹ ਗਲ੍ਹ ਬਣ ਜਾਵੇਗਾ, ਗਲ਼ ਨਹੀਂ ਇਸ ਤਰ੍ਹਾਂ ਹੀ ਕੁਝ ਹੋਰ ਸ਼ਬਦਾਂ ਬਾਰੇ ਵੀ ਭੁਲੇਖਾ ਪੈ ਸਕਦਾ ਹੈ ਇਸ ਲਈ ਲੱਲੇ ਦੇ ਪੈਰਾਂ ਵਿਚ  ੍ਹ ਪਾ ਕੇ ਇਸ ਆਵਾਜ਼ ਨੂੰ ਪਰਗਟ ਕਰਨਾ ਕਤਈ ਗ਼ਲਤ ਤਰੀਕਾ ਹੈ

ਫਿਰ ਮੁੜੀਏ ਅੰਗ੍ਰੇਜ਼ੀ ਸ਼ਬਦਾਂ ਦੇ ਵਿਚਕਾਰਲੇ ਆਰ ਰ ਵੱਲ ਅੰਗ੍ਰੇਜ਼ੀ ਦੇ ਬਹੁਤ ਸਾਰੇ ਸ਼ਬਦ ਅਜਿਹੇ ਹਨ ਜਿਨ੍ਹਾਂ ਦੇ ਵਿਚਕਾਰ ਜਾਂ ਅੰਤ ਵਿਚ ਆਈ ਆਰ ਰ ਨੂੰ ਪੂਰਾ ਨਹੀਂ ਬੋਲਿਆ ਜਾਂਦਾ; ਜਿਵੇਂ ਕਿ ਆਰਟ, ਸਮਾਰਟ, ਚਾਰਟ, ਕਾਰਟ, ਪਾਰਟ, ਹਾਰਟ, ਕਾਰਡ ਆਦਿ ਪਰ ਉਹਨਾਂ ਨੇ ਅੰਗ੍ਰੇਜ਼ੀ ਦੀ ਵਰਣਮਾਲਾ ਵਿਚ ਅਜਿਹੀ ਆਵਾਜ਼ ਲਈ ਕੋਈ ਚਿੰਨ੍ਹ ਨਹੀਂ ਚਿਤਵਿਆ ਉਹ ਖ਼ੁਦ ਹੀ ਜਾਣਦੇ ਹਨ ਕਿ ਇਸ ਰ ਦਾ ਪੂਰਾ ਉਚਾਰਣ ਕਿੱਥੇ ਕਰਨਾ ਹੈ ਤੇ ਕਿੱਥੇ ਨਹੀਂ ਕਰਨਾ ਇਸ ਤਰ੍ਹਾਂ ਸ਼ਬਦ ਦੇ ਵਿਚਕਾਰ ਆਉਣ ਵਾਲ਼ੀ ਲ਼ ਨੂੰ ਵੀ ਉਹ ਪੂਰੀ ਤਰ੍ਹਾਂ ਨਹੀਂ ਬੋਲਦੇ; ਜਿਵੇਂ ਕਿ ਚਾਕ, ਵਾਕ, ਟਾਕ, ਚਾਈਲਡ, ਮਾਇਲਡ ਆਦਿ

ਅੰਗ੍ਰੇਜ਼ਾਂ ਦੀ ਤਾਂ, ''ਮਥਰਾ () ਤੀਨ ਲੋਕ ਸੇ ਨਿਆਰੀ'' ਹੈ ਉਹ ਤਾਂ ਛੱਬੀ ਅੱਖਰਾਂ ਨਾਲ਼ ਹੀ ਤਕਰੀਬਨ ਅੱਧੀ ਦੁਨੀਆ ਨੂੰ ਗਧੀ ਗੇੜੇ ਪਾਈ ਫਿਰਦੇ ਹਨ

ਅੰਗ੍ਰੇਜ਼ੀ ਸ਼ਬਦਾਂ ਨੂੰ ਹਿੰਦੀ ਵਿਚ ਲਿਖਣ ਸਮੇ, ਸ਼ਬਦ ਦੇ ਵਿਚਕਾਰ ਆਉਣ ਵਾਲ਼ੀ ਰ ਵਾਲ਼ੇ ਥਾਂਵਾਂ ਤੇ ਪੂਰਾ ਰਾਰਾ ਲਿਖਣ ਦੇ ਥਾਂ, ਉਸ ਤੋਂ ਅਗਲੇ ਅੱਖਰ ਉਪਰ ਟੇਢੀ ਜਿਹੀ ਟਿੱਪੀ ਲਾ ਕੇ, ਇਕ ਚਿੰਨ੍ਹ ਬਣਾਇਆ ਜਾਂਦਾ ਹੈ ਤੇ ਸ਼ਬਦ ਦੇ ਵਿਚਕਾਰ ਆਉਣ ਵਾਲ਼ੇ ਪੂਰੇ ਲੱਲੇ ਦੀ ਥਾਂ ਅੱਧਾ ਲੱਲਾ ਵਰਤਿਆ ਜਾਂਦਾ ਹੈ ਗੁਰਮੁਖੀ ਵਿਚ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਇਸ ਲਈ ਕੋਈ ਹਰਜ ਨਹੀਂ ਜੇ ਅਸੀਂ ਵੀ ਹਿੰਦੀ ਵਾਲ਼ੇ ਤਰੀਕੇ ਅਨੁਸਾਰ ਹੀ, ਓਸੇ ਟੇਢੀ ਜਿਹੀ ਟਿੱਪੀ ਨੂੰ ਵਰਤ ਕੇ, ਅੰਗ੍ਰੇਜ਼ੀ ਸ਼ਬਦਾਂ ਦੇ ਵਿਚਕਾਰ ਆਉਣ ਵਾਲ਼ੇ '' ਨੂੰ ਦਰਸਾ ਸਕੀਏ

ਪਿਛਲੀਆਂ ਦੋ ਸਦੀਆਂ ਦੇ ਸਮੇ ਦੌਰਾਨ ਅੰਗ੍ਰੇਜ਼ੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਪੰਜਾਬੀ ਵਿਚ ਘੁਲ਼ ਮਿਲ਼ ਗਏ ਹਨ ਜਿਵੇਂ ਕਿ ਅਰਬੀ, ਫ਼ਾਰਸੀ ਆਦਿ ਦੇ ਪਹਿਲਾਂ ਹੀ ਪੰਜਾਬੀ ਵਿਚ ਮੌਜੂਦ ਹਨ ਤੇ ਉਹ ਹੁਣ ਪੰਜਾਬੀ ਦੇ ਹੀ ਬਣ ਚੁੱਕੇ ਹਨ; ਉਹਨਾਂ ਨੂੰ ਕੋਈ ਵਖਰਿਆ ਨਹੀਂ ਸਕਦਾ ਜਿਵੇਂ ਕਿ ਟੈਸ, ਮੈਸ, ਟੈਲ, ਐਸ, ਗੈਸ, ਹੈਲ, ਚੈਕ, ਪੈਗ, ਵੈਬ, ਬੈਡ ਆਦਿ ਇਹਨਾਂ ਸਾਰੇ ਸ਼ਬਦਾਂ ਦੇ ਪਹਿਲੇ ਅੱਖਰ ਉਪਰਲੀਆਂ ਦੋਲਾਵਾਂ ਦੇ ਨਾਲ਼ ਅੱਧਕ ਵੀ ਬੋਲਦਾ ਹੈ ਪਰ ਪੰਜਾਬੀ ਲਿਖਤ ਵਿਚ ਜੇ ਬਿਹਾਰੀ, ਲਾਂ, ਦੁਲਾਵਾਂ, ਹੋੜਾ, ਕਨੌੜਾ ਦੇ ਨਾਲ਼ ਅੱਧਕ ਜਾਂ ਟਿੱਪੀ ਲੱਗੀ ਹੋਈ ਹੋਵੇ ਤਾਂ ਉਹ ਸ਼ਬਦ ਦੇ ਲਿਖਤੀ ਰੂਪ ਦੀ ਸੋਭਾ ਘਟਾਉਂਦੀ ਹੈ 

ਸ਼ਾਇਦ ਏਸੇ ਕਰਕੇ ਹੀ ਸਿਆਣਿਆਂ ਨੇ ਸ਼ੁਰੂ ਵਿਚ ੳ ਉਪਰ ਅੱਧਕ ਜਾਂ ਟਿਪੀ ਲਾਉਣੀ ਯੋਗ ਨਹੀਂ ਸੀ ਸਮਝੀ ਜਦੋਂ ਕਿ ਬਾਕੀ ਅੱਖਰਾਂ ਦੇ ਔਂਕੜ, ਦੁਲੈਂਕੜੇ, ਸਿਹਾਰੀ ਆਦਿ ਨਾਲ਼ ਟਿੱਪੀ ਲਾਈ ਜਾਂਦੀ ਹੈ ਪਰ ਜਦੋਂ ੳ ਦੀ ਵਾਰੀ ਆਉਂਦੀ ਹੈ ਤਾਂ ਉਸ ਨਾਲ਼ ਟਿੱਪੀ ਦੇ ਥਾਂ ਬਿੰਦੀ ਹੀ ਲਾਈ ਜਾਂਦੀ ਹੈ; ਟਿੱਪੀ ਨਹੀਂ ਲਾਈ ਜਾਂਦੀ ਇਸ ਕਰਕੇ ਅੰਗ੍ਰੇਜ਼ੀ ਦੇ ਅਜਿਹੇ ਸ਼ਬਦਾਂ ਵਿਚ ਅੱਧਕ ਬੋਲਣ ਦੇ ਬਾਵਜੂਦ ਵੀ ਲਿਖਤ ਵਿਚ ਲੱਗਾ ਹੋਇਆ ਸੋਭਦਾ ਨਹੀਂ ਇਸ ਲਈ ਪੰਜਾਬੀ ਵਿਚ ਇਸ ਭਾਵ ਨੂੰ ਦਰਸਾਉਣ ਲਈ ਇਕ ਨਵਾਂ ਚਿੰਨ੍ਹ ਸਿਰਜਣ ਦੀ ਲੋੜ ਹੈ ਮੇਰੇ ਖਿਆਲ ਵਿਚ ਜੇ ਦੁਲਾਵਾਂ ਦਾ ਪਿਛਲਾ ਅੰਤ ਆਪਸ ਵਿਚ ਜੋੜ ਕੇ, ਅਜਿਹਾ ਚਿੰਨ੍ਹ ਸਿਰਜ ਲਿਆ ਜਾਵੇ ਤਾਂ ਇਸ ਵਿਚ ਕੋਈ ਹਰਜ ਨਹੀਂ; ਜਾਂ ਫਿਰ ਵਿਦਵਾਨ ਸੱਜਣ ਕੋਈ ਹੋਰ ਤਰੀਕਾ ਵਰਤ ਲੈਣਾ ਵੀ ਯੋਗ ਸਮਝ ਸਕਦੇ ਹਨ

ਇਹਨੀਂ ਦਿਨੀਂ ਪੰਜਾਬੀ ਪੱਤਰਕਾਰੀ ਵਿਚ ਬਹੁਤ, ਥਾਂਵਾਂ ਤੇ ੳ ਉਪਰ ਵੀ ਅੱਧਕ ਲਾ ਕੇ, ਸ਼ਬਦ ਦੇ ਲਿਖਤੀ ਸਰੂਪ ਨੂੰ ਵਿਗਾੜਿਆ ਜਾਂਦਾ ਹੈ

ਫਿਰ ਅੰਗ੍ਰੇਜ਼ੀ ਭਾਸ਼ਾ ਵਿਚ ਕਨੌੜੇ ਤੇ ਕੰਨੇ ਦੇ ਵਿਚਕਾਰਲੀ ਇਕ ਆਵਾਜ਼ ਹੈ; ਜਿਵੇਂ ਕਿ ਡੌਟ, ਸ਼ੌਪ, ਸਟੌਪ, ਨੌਲਜ, ਕੌਲਜ ਆਦਿ ਇਹ ਆਵਾਜ਼ ਪਹਿਲਾਂ ਹਿੰਦੀ/ਪੰਜਾਬੀ ਵਿਚ ਨਹੀਂ ਸੀ ਹੁੰਦੀ ਹਿੰਦੀ ਵਾਲ਼ਿਆਂ ਨੇ ਚਿਰੋਕਣਾ ਹੀ ਇਸ ਦਾ ਹੱਲ ਕਢ ਲਿਆ ਹੋਇਆ ਹੈ ਉਹ ਕੰਨੇ ਦੇ ਉਪਰ ਅੱਧਕ ਲਾ ਕੇ, ਇਸ ਆਵਾਜ਼ ਨੂੰ ਦਰਸਾ ਦਿੰਦੇ ਹਨ ਇਸ ਲਈ ਸਾਨੂੰ ਇਹ ਕੰਨੇ ਉਪਰ ਅੱਧਕ ਲਾਉਣ ਵਾਲ਼ਾ, ਸੌਖਾ ਜਿਹਾ ਤਰੀਕਾ ਹੀ ਅਪਨਾ ਲੈਣਾ ਚਾਹੀਦਾ ਹੈ

ਯਾਦ ਰਹੇ ਕਿ ਬੋਲੀ, ਲਿੱਪੀ ਗੁਰਬਾਣੀ ਵਾਂਙ ਕੋਈ ''ਖਸਮ ਕੀ ਬਾਣੀ'' ਨਹੀਂ ਹੈਗੀਆਂ ਕਿ ਸਮੇ ਸਮੇ, ਲੋੜ ਅਨੁਸਾਰ ਇਹਨਾਂ ਵਿਚ ਉਚਾਰਣ ਨੂੰ ਮੁਖ ਰੱਖ ਕੇ, ਵਾਧਾ ਘਾਟਾ ਜਾਂ ਸੁਧਾਰ ਨਹੀਂ ਹੋ ਸਕਦਾ ਬਲਕਿ ਸਮੇ ਸਮੇ ਇਹਨਾਂ ਵਿਚ ਵਾਧੇ ਤੇ ਸੁਧਾਰ ਹੁੰਦੇ ਆਏ ਹਨ 

ਸਭ ਤੋਂ ਪਹਿਲਾਂ ਇਸ ਵਿਚ ਸੁਧਾਰ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਂਰਾਜ ਨੇ ਕੀਤਾ ਅਤੇ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਇਸ ਲਿੱਪੀ ਵਿਚ ਲਿਖਵਾਇਆ ਜਿਸ ਕਰਕੇ ਇਸ ਦਾ ਨਾਂ ਗੁਰਮੁਖੀ ਪ੍ਰਸਿਧ ਹੋਇਆ ਕੁਝ ਸੱਜਣਾਂ ਨੇ ਇਉਂ ਵੀ ਸਮਝ ਲਿਆ ਕਿ ਗੁਰਮੁਖੀ ਅੱਖਰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਣਾਏ ਸਨ ਤੇ ਇਸ ਲਈ ਹੀ ਇਹਨਾਂ ਨੂੰ ਗੁਰਮੁਖੀ ਆਖਿਆ ਜਾਂਦਾ ਹੈ ਖੋਜੀਆਂ ਨੇ ਸਾਬਤ ਕਰ ਦਿਤਾ ਹੈ ਕਿ ਅਜਿਹੇ ਜਾਂ ਇਹਨਾਂ ਨਾਲ਼ ਮਿਲਦੇ ਜੁਲਦੇ ਅੱਖਰ ਬ੍ਰਹਮੀ, ਸ਼ਾਰਦਾ, ਟਾਕਰੀ, ਮਹਾਜਨੀ ਆਦਿ ਲਿੱਪੀਆਂ ਵਿਚ, ਗੁਰੂ ਸਾਹਿਬਾਨ ਤੋਂ ਪਹਿਲਾਂ ਹੀ ਮੌਜੂਦ ਸਨ ਦੂਜੇ ਗੁਰੂ ਜੀ ਤੋਂ ਪਹਿਲਾਂ ਇਹਨਾਂ ਅੱਖਰਾਂ ਦੀ ਮੌਜੂਦਗੀ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਵੀ ਮਿਲ਼ਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਰਾਗ ਅੰਦਰ 'ਪੱਟੀ ਲਿਖੀ' (ਪੰਨਾ 432) ਨਾਮੀ ਬਾਣੀ ਜੋ ਲਿਖੀ ਹੈ ਉਸ ਵਿਚ ਇਹ ਅੱਖਰ ਵਰਤੇ ਹਨ ਇਸ ਦੇ ਨਾਲ਼ ਲੱਗਵੀਂ ਹੀ, ਪੰਨਾ 434 ਉਪਰ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ 'ਪਟੀ' ਵੀ ਦਰਜ ਹੈ ਫਿਰ ਪਹਿਲੇ ਗੁਰੂ ਜੀ ਦੇ ਸਮਕਾਲੀ ਭਗਤ ਕਬੀਰ ਜੀ ਨੇ ਵੀ ਗਉੜੀ ਰਾਗ ਅੰਦਰ ਉਚਾਰੀ 'ਬਾਵਨ ਅੱਖਰੀ' ਨਾਮੀ ਬਾਣੀ, ਜੋ ਪੰਨਾ 340 ਉਪਰ ਅੰਕਤ ਹੈ, ਵਿਚ ਵੀ ਗੁਰਮੁਖੀ ਅੱਖਰਾਂ ਨੂੰ ਹੀ ਵਰਤਿਆ ਹੈ ਯਾਦ ਰਹੇ ਕਿ ਸੰਸਕ੍ਰਿਤ ਦੀ ਲਿੱਪੀ ਦੇ ਬਵੰਜਾ ਅੱਖਰ ਹੁੰਦੇ ਹਨ ਇਹ ਹੈਰਾਨੀ ਦੀ ਗੱਲ ਹੈ ਕਿ ਕਾਂਸ਼ੀ ਵਿਚ ਰਹਿਣ ਵਾਲ਼ੇ ਭਗਤ ਕਬੀਰ ਜੀ ਵੀ ਗੁਰਮੁਖੀ ਵਾਲ਼ੇ ਅੱਖਰਾਂ ਦਾ ਹੀ ਵਰਨਣ ਕਰਦੇ ਹਨ, ਜੋ ਕਿ ਇਕ ੜ ਅਤੇ ੲ ਨੂੰ ਛੱਡ ਕੇ, ਬਾਕੀ ਸਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਵਾਂਙ ਹੀ ਅਜੋਕੀ ਗੁਰਮੁਖੀ ਲਿੱਪੀ ਦੇ ਅੱਖਰ ਹਨ ਹਾਂ, ਇਹ ਗੱਲ ਜਰੂਰ ਹੈ ਕਿ ਮੌਜੂਦਾ ਤਰਤੀਬ ਇਹਨਾਂ ਅੱਖਰਾਂ ਨੂੰ, ਦੂਜੇ ਗੁਰੂ ਜੀ ਨੇ ਹੀ ਦੇ ਕੇ, ਇਸ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ

ਇਹਨਾਂ ਅੱਖਰਾਂ ਨੂੰ 'ਸੇਕਰਡ ਕਾਉ' (ਪਵਿਤਰ ਗਊ) ਬਣਾ ਕੇ, ਸੰਸਕ੍ਰਿਤ ਵਾਂਙ, ਮਨੁਖੀ ਸਮੂੰਹ ਦੀ ਸਮਝੋਂ ਬਾਹਰ ਕਰਕੇ, ਵਾਧੂ ਭੰਬਲ਼ਭੂਸੇ ਪੈਦਾ ਕਰਨ ਦੀ ਕੋਈ ਲੋੜ ਨਹੀਂ ਬੋਲੀ ਇਕ ਮਨੁਖ ਦਾ ਗਿਆਨ ਦੂਜੇ ਮਨੁਖ/ਮਨੁਖਾਂ ਤੱਕ ਬੋਲ ਕੇ ਪੁਚਾਉਣ ਦਾ ਕੇਵਲ ਸਾਧਨ ਮਾਤਰ ਹੈ ਅਤੇ ਲਿੱਪੀ ਇਸ ਗਿਆਨ ਨੂੰ ਲਿਖਤ ਵਿਚ ਲਿਆਉਣ ਦਾ ਵਸੀਲਾ; ਇਸ ਕਰਕੇ ਸਮੇ ਦੀ ਲੋੜ ਅਨੁਸਾਰ ਜੇ ਗੁਰਮੁਖੀ ਲਿੱਪੀ ਵਿਚ ਇਹਨਾਂ ਤਿੰਨ ਚਿੰਨ੍ਹਾਂ ਦਾ ਹੋਰ ਵਾਧਾ ਕਰ ਲਿਆ ਜਾਵੇ ਤਾਂ ਇਹ ਸੰਪੂਰਨਤਾ ਵੱਲ ਇਕ ਹੋਰ ਕਦਮ ਹੋਵੇਗਾ ਨਾ ਕਿ ਕੋਈ ਪਾਪ ਕਰਮ

ਇਸ ਪ੍ਰਥਾਇ ਵਿਦਵਾਨਾਂ ਦੇ ਵਿਚਾਰਾਂ ਦਾ ਸਵਾਗਤ ਹੈ

ਹੋਰ ਲੇਖ ਲਿੰਕ: ਪੰਜਾਬੀ ਸ਼ਬਦ-ਜੋੜਾਂ ਦੀ ਸਰਲਤਾ ਤੇ ਸਮਾਨਤਾ - ਗਿਆਨੀ ਸੰਤੋਖ ਸਿੰਘ, ਆਸਟ੍ਰੇਲੀਆ

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms