Saturday, July 19, 2014

ਜਾਣੋ ਕਿਉਂ ਕਰਨਾ ਚਾਹੀਦਾ ਹੈ ਜ਼ਮੀਨ 'ਤੇ ਬੈਠ ਕੇ ਭੋਜਨ - ਜਗ ਬਾਣੀ

ਤੁਸੀਂ ਦੇਖੋਗੇ ਕਿ ਭਾਰਤੀ ਘਰਾਂ 'ਚ ਲੋਕ ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਹਨ। ਸਾਡੇ 'ਚੋਂ ਜ਼ਿਆਦਾਤਰ ਲੋਕ ਭੋਜਨ ਖਾਣ ਲਈ ਟੇਬਲ ਜਾਂ ਕੁਰਸੀ ਦੀ ਹੀ ਚੋਣ ਕਰਦੇ ਹਨ ਜਦਕਿ ਸਾਡੇ 'ਚੋਂ ਕੁਝ ਅਜਿਹੇ ਵੀ ਹਨ ਜਿਹੜੇ ਬੈੱਡ 'ਤੇ ਜਾਂ ਟੀ. ਵੀ. ਦੇ ਸਾਹਮਣੇ ਬੈਠ ਕੇ ਭੋਜਨ ਖਾਣਾ ਪਸੰਦ ਕਰਦੇ ਹਨ। ਆਓ ਜਾਣਦੇ ਹਾਂ ਜ਼ਮੀਨ 'ਤੇ ਬੈਠ ਕੇ ਭੋਜਨ ਖਾਣ ਦੇ ਕੀ ਫਾਇਦੇ ਹਨ।

ਪਾਚਣ ਸ਼ਕਤੀ 'ਚ ਕਰਦਾ ਹੈ ਸੁਧਾਰ - ਆਮ ਤੌਰ 'ਤੇ ਜਦੋਂ ਜ਼ਮੀਨ 'ਤੇ ਬੈਠਦੇ ਹਾਂ ਤਾਂ ਅਸੀਂ ਚੋਕੜੀ ਮਾਰ ਕੇ ਬੈਠਦੇ ਹਾਂ ਇਸ ਨੂੰ ਸੁਖਾ ਆਸਣ ਕਹਿੰਦੇ ਹਾਂ। ਜਦੋਂ ਭੋਜਨ ਕਰਨ ਲਈ ਇਸ ਪੋਜੀਸ਼ਨ 'ਚ ਬੈਠਦੇ ਹਾਂ ਤਾਂ ਦਿਮਾਗ ਨੂੰ ਪਾਚਣ ਪ੍ਰਕਿਰਿਆ ਲਈ ਤਿਆਰ ਹੋਣ ਦਾ ਇਸ਼ਾਰਾ ਮਿਲ ਜਾਂਦਾ ਹੈ। ਇਸ ਨਾਲ ਪੇਟ ਦੀਆਂ ਮਾਸ ਪੇਸ਼ੀਆਂ ਵੀ ਮਜ਼ਬੂਤ ਹੁੰਦੀਆਂ ਹਨ। 

ਭਾਰ ਨੂੰ ਕੰਟਰੋਲ ਕਰਨ 'ਚ ਕਰੇ ਮਦਦ - ਜਦੋਂ ਤੁਸੀਂ ਇਸ ਮੁਦਰਾ 'ਚ ਬੈਠਦੇ ਹੋ ਤਾਂ ਤੁਹਾਡਾ ਸਰੀਰ ਸ਼ਾਂਤ ਹੋ ਜਾਂਦਾ ਹੈ ਅਤੇ ਭੋਜਨ ਵੀ ਵਧੀਆ ਢੰਗ ਨਾਲ ਪੱਚ ਜਾਂਦਾ ਹੈ। 

ਤੁਹਾਨੂੰ ਬਣਾਉਂਦਾ ਹੈ ਲਚਕੀਲਾ - ਇਸ ਮੁੱਦਰਾ 'ਚ ਬੈਠਣ ਨਾਲ ਪੇਟ ਦੀਆਂ ਮਾਸ ਪੇਸ਼ੀਆਂ 'ਚ ਖਿੱਚ ਪੈਂਦੀ ਹੈ ਜਿਹੜੀ ਕਿ ਦਰਦ ਅਤੇ ਪੀੜਾਂ ਨੂੰ ਘੱਟ ਕਰਦੀ ਹੈ। 

ਤੁਹਾਡਾ ਧਿਆਨ ਖਾਣੇ 'ਚ ਰੱਖਦਾ ਹੈ - ਜਦੋਂ ਤੁਸੀਂ ਪਰਿਵਾਰ ਦੇ ਨਾਲ ਭੋਜਨ ਜ਼ਮੀਨ 'ਤੇ ਬੈਠ ਕੇ ਖਾਂਦੇ ਹੋ ਤਾਂ ਇਹ ਤੁਹਾਡਾ ਧਿਆਨ ਰੱਖਦਾ ਹੈ। ਇਹ ਸਿਰਫ ਤੁਹਾਡਾ ਧਿਆਨ ਕੇਂਦਰਿਤ ਨਹੀਂ ਕਰਦਾ ਸਗੋਂ ਇਸ ਮੁੱਦਰਾ 'ਚ ਬੈਠਣ ਨਾਲ ਮਨ ਸ਼ਾਂਤ ਅਤੇ ਸਰੀਰ ਪੋਸ਼ਣ ਨੂੰ ਸਵੀਕਾਰ ਕਰਨ ਲਈ ਤਿਆਰ ਹੁੰਦਾ ਹੈ। 

ਉਮਰ ਨੂੰ ਹੈ ਵਧਾਉਂਦਾ - ਇਕ ਖੋਜ ਰਾਹੀਂ ਪਤਾ ਲਗਾਇਆ ਗਿਆ ਹੈ ਕਿ ਜਿਹੜੇ ਲੋਕ ਜ਼ਮੀਨ 'ਤੇ  ਬੈਠ ਕੇ ਖਾਣਾ ਖਾਂਦੇ ਹਨ ਉਹ ਜ਼ਿਆਦਾ ਉਮਰ ਤੱਕ ਜਿਊਂਦੇ ਹਨ। 

ਗੋਡਿਆਂ ਦੀਆਂ ਦਰਦਾਂ ਨੂੰ ਘਟਾਵੇ ਅਤੇ ਜੋੜਾਂ ਨੂੰ ਲਚਕੀਲਾ ਬਣਾਵੇ - ਜ਼ਮੀਨ 'ਤੇ ਬੈਠ ਕੇ ਭੋਜਨ ਕਰਨ ਨਾਲ ਪੂਰੇ ਸਰੀਰ ਨੂੰ ਲਾਭ ਪਹੁੰਚਦਾ ਹੈ। ਇਸ ਨਾਲ ਜੋੜਾਂ ਨੂੰ ਕੋਮਲ ਅਤੇ ਲਚਕੀਲਾ ਰੱਖਿਆ ਜਾ ਸਕਦਾ ਹੈ ਸਗੋਂ ਹੱਡੀਆਂ ਦੀਆਂ ਕਮਜ਼ੋਰੀਆਂ ਤੋਂ ਵੀ ਬਚਾਅ ਕੀਤਾ ਜਾ ਸਕਦਾ ਹੈ। 

ਦਿਮਾਗ ਨੂੰ ਪਹੁੰਚਾਵੇ ਆਰਾਮ-ਮਨ ਨੂੰ ਸਾਂਤੀ ਪਹੁੰਚਾਉਣ ਲਈ ਤੁਸੀਂ ਹੇਠਾਂ ਬੈਠ ਕੇ ਖਾਣਾ ਖਾ ਸਕਦੇ ਹੋ। 
ਦਿਲ ਨੂੰ ਬਣਾਵੇ ਮਜ਼ਬੂਤ- ਇਸ ਨਾਲ ਤੁਹਾਡੇ ਖੂਨ ਦਾ ਸੰਚਾਰ ਵੀ ਸਹੀ ਰਹਿੰਦਾ ਹੈ। ਤੁਸੀਂ ਜਦੋਂ ਕੁਰਸੀ 'ਤੇ ਬੈਠ ਕੇ ਖਾਣਾ ਖਾਂਦੇ ਹੋ ਤਾਂ ਤੁਹਾਡੇ ਖੂਨ ਦਾ ਸੰਚਾਰ ਇਸ ਤੋਂ ਉੱਲਟ ਹੁੰਦਾ ਹੈ। ਮਜ਼ਬੂਤ ਮਾਸ ਪੇਸ਼ੀਆਂ ਦੇ ਨਾਲ ਤੁਹਾਡਾ ਦਿਲ ਵੀ ਸਿਹਤਮੰਦ ਰਹਿੰਦਾ ਹੈ।

ਧੰਨਵਾਦ ਸਾਹਿਤ: ਜਗ ਬਾਣੀ ਚੋਂ 19 ਜੁਲਾਈ 2014

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms