Wednesday, January 11, 2012

...ਤਾਂ ਕਿ ਸੰਸਾਰ ਵਿਚ ਤੁਹਾਡੀ ਵੱਖਰੀ ਪਛਾਣ ਬਣੇ - ਜੇ. ਕੇ. ਸ਼ਾਸਤਰੀ

ਮੁਕਾਬਲੇ ਦੇ ਇਸ ਦੌਰ ਵਿਚ ਆਪਣੇ-ਆਪ ਨੂੰ ਬਿਹਤਰ ਸਿੱਧ ਕਰਨ ਲਈ ਖੁਦ ਨੂੰ ਨਿਖਾਰਨਾ ਬਹੁਤ ਜ਼ਰੂਰੀ ਹੈ। ਤੁਹਾਡੀ ਸ੍ਰੇਸ਼ਟਤਾ ਹੀ ਸਫਲਤਾ ਦਿਵਾਉਣ ਵਿਚ ਮਦਦਗਾਰ ਹੋਵੇਗੀ। ਅਕਸਰ ਇਕ ਹੀ ਕੰਮ ਅਤੇ ਰੁਜ਼ਗਾਰ ਲਈ ਢੇਰਾਂ ਵਿਅਕਤੀ ਬਿਨੈ ਕਰਦੇ ਹਨ। ਇਸ ਲਈ ਆਕਰਸ਼ਕ ਵਿਅਕਤੀਤਵ ਦੇ ਬਲ 'ਤੇ ਤੁਸੀਂ ਦੂਸਰਿਆਂ ਨੂੰ ਮਾਤ ਪਾ ਸਕਦੇ ਹੋ।

ਵਿੱਦਿਅਕ ਯੋਗਤਾ : ਤਰੱਕੀ ਵਿਚ ਵਿੱਦਿਅਕ ਯੋਗਤਾ ਦਾ ਬਹੁਤ ਮਹੱਤਵ ਤੇ ਯੋਗਦਾਨ ਰਹਿੰਦਾ ਹੈ। ਕੈਰੀਅਰ ਦੀ ਨਜ਼ਰ ਨਾਲ ਤੁਸੀਂ ਲਗਾਤਾਰ ਆਪਣੀ ਕਲਾ ਦਾ ਵਿਸਤਾਰ ਕਰ ਸਕਦੇ ਹੋ। ਲਗਾਤਾਰ ਸਿੱਖਣ ਦੀ ਪ੍ਰਵਿਰਤੀ ਹੋਣ ਨਾਲ ਤੁਸੀਂ ਨਵੀਆਂ ਤਕਨੀਕਾਂ ਹਾਸਲ ਕਰਕੇ ਅੱਗੇ ਵਧ ਸਕਦੇ ਹੋ।

ਵਿਸ਼ਵਾਸ 'ਤੇ ਖਰਾ ਉਤਰਨਾ : ਜੇ ਤੁਸੀਂ ਦੂਜਿਆਂ ਦਾ ਵਿਸ਼ਵਾਸ ਜਿੱਤ ਲਿਆ ਹੈ ਤਾਂ ਤੁਹਾਨੂੰ ਕੰਮ ਦੇ ਕੇ ਸਾਹਮਣੇ ਵਾਲਾ ਬੰਦਾ ਸੁਰਖਰੂ ਹੋ ਜਾਂਦਾ ਹੈ। ਮਨ ਦੀ ਗੱਲ ਵੀ ਭਰੋਸੇਮੰਦ ਇਨਸਾਨ ਨਾਲ ਹੀ ਕੀਤੀ ਜਾਂਦੀ ਹੈ।

ਵਿਸ਼ੇ ਦਾ ਗਿਆਨ : ਜਿਸ ਕੰਮ ਨੂੰ ਤੁਸੀਂ ਕਰਨਾ ਚਾਹੁੰਦੇ ਹੋ, ਉਸ ਬਾਰੇ ਸਾਰੀਆਂ ਗੱਲਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਤੁਹਾਡੀ ਸਹੀ ਜਾਣਕਾਰੀ ਨਾਲ ਸਾਹਮਣੇ ਵਾਲਾ ਪ੍ਰਭਾਵਿਤ ਹੋਵੇਗਾ।

ਵਿਹਾਰ ਵਿਚ ਸ਼ਾਲੀਨਤਾ : ਸ਼ਾਲੀਨਤਾ ਦਾ ਅਸਰ ਦੂਜਿਆਂ 'ਤੇ ਜਾਦੂਈ ਢੰਗ ਨਾਲ ਪੈਂਦਾ ਹੈ। ਇਸ ਦਾ ਪ੍ਰਭਾਵ ਹਮੇਸ਼ਾ ਸਾਕਾਰਾਤਮਿਕ ਹੀ ਹੁੰਦਾ ਹੈ। ਤੁਹਾਡੀ ਸੱਜਣਤਾ ਹੀ ਵਿਅਕਤੀਤਵ ਨੂੰ ਮਜ਼ਬੂਤੀ ਦਿੰਦੀ ਹੈ।

ਇਮਾਨਦਾਰੀ : ਮਨੁੱਖ ਦਾ ਸਭ ਤੋਂ ਵੱਡਾ ਗੁਣ ਕੋਈ ਹੈ ਤਾਂ ਉਹ ਹੈ ਇਮਾਨਦਾਰੀ। ਇਮਾਨਦਾਰੀ ਅਜਿਹਾ ਗੁਣ ਹੈ, ਜਿਸ ਦੇ ਬਲ 'ਤੇ ਤੁਸੀਂ ਲੰਬੇ ਸਮੇਂ ਤੱਕ ਆਪਣੇ ਕਾਰਜ ਖੇਤਰ ਵਿਚ ਬਣੇ ਰਹਿ ਸਕਦੇ ਹੋ। ਇਸ ਨਾਲ ਜਿਥੇ ਦੂਜਿਆਂ ਦੀ ਨਜ਼ਰ ਵਿਚ ਤੁਹਾਡੀ ਇੱਜ਼ਤ ਅਤੇ ਸਨਮਾਨ ਦੀ ਭਾਵਨਾ ਹੋਵੇਗੀ, ਉਥੇ ਤੁਹਾਡੇ ਮਨ ਵਿਚ ਵੀ ਸੰਤੁਸ਼ਟੀ ਹੋਵੇਗੀ ਕਿ ਅਸੀਂ ਠੀਕ ਕੰਮ ਕਰ ਰਹੇ ਹਾਂ।

ਅਨੁਭਵੀ ਵਿਅਕਤੀਆਂ ਤੋਂ ਲਾਭ : ਜਿਨ੍ਹਾਂ ਕੋਲ ਤਜਰਬਿਆਂ ਦਾ ਖਜ਼ਾਨਾ ਹੈ, ਅਜਿਹੇ ਗੁਣ ਸੰਪੰਨ ਵਿਅਕਤੀਆਂ ਨਾਲ ਮੇਲ-ਜੋਲ ਕਰਕੇ ਉਹ ਸਾਰੀਆਂ ਗੱਲਾਂ ਸਿੱਖੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਇਕ ਲੰਬੇ ਸਮੇਂ ਵਿਚ ਉਨ੍ਹਾਂ ਨੇ ਸਮਝਿਆ ਹੈ। ਅਨੁਭਵਾਂ ਦਾ ਸਾਰ ਹਾਸਲ ਕਰਨ ਨਾਲ ਸਮਝ ਪੈਦਾ ਹੁੰਦੀ ਹੈ।

ਵਿਆਪਕ ਸੰਪਰਕ : ਸੰਪਰਕ ਨਾਲ ਮਨੁੱਖ ਦਾ ਘੇਰਾ ਵਧਦਾ ਹੈ, ਸਮਰੱਥਾਵਾਂ ਵਿਚ ਵੀ ਵਾਧਾ ਹੁੰਦਾ ਹੈ। ਜਿਥੇ ਜਾਣ-ਪਛਾਣ ਹੋਣ ਨਾਲ ਕੰਮ ਵਿਚ ਵੀ ਸਹੂਲਤ ਹੁੰਦੀ ਹੈ, ਉਥੇ ਕਠਿਨਾਈਆਂ ਹੋਣ 'ਤੇ ਆਪਣੇ ਸ਼ੌਕਾਂ ਦਾ ਹੱਲ ਵੀ ਆਸਾਨੀ ਨਾਲ ਲੱਭਿਆ ਜਾ ਸਕਦਾ ਹੈ।

ਆਤਮ-ਵਿਸ਼ਵਾਸ : ਆਤਮ-ਵਿਸ਼ਵਾਸ ਨਾਲ ਪੂਰਨ ਤੁਹਾਡਾ ਵਿਅਕਤੀਤਵ ਦੂਜਿਆਂ 'ਤੇ ਅਸਰ ਕਰਦਾ ਹੈ। ਆਤਮ-ਵਿਸ਼ਵਾਸ ਨਾਲ ਹੀ ਮਨੁੱਖ ਟੀਚੇ ਦੇ ਨਜ਼ਦੀਕ ਪਹੁੰਚਦਾ ਹੈ। ਹੌਸਲਾ ਬੁਲੰਦ ਰੱਖੋ, ਸਫਲਤਾ ਜ਼ਰੂਰ ਮਿਲੇਗੀ। ਸਫਲਤਾ ਪਾਉਣਾ ਸਾਰਿਆਂ ਦਾ ਟੀਚਾ ਹੈ। ਕੋਈ ਵੀ ਅਸਫਲ ਨਹੀਂ ਹੋਣਾ ਚਾਹੁੰਦਾ ਪਰ ਅਜਿਹਾ ਉਦੋਂ ਹੀ ਹੋ ਸਕੇਗਾ, ਜਦੋਂ ਅਸੀਂ ਆਪਣੇ ਅੰਦਰ ਅਜਿਹੇ ਗੁਣਾਂ ਨੂੰ ਵਿਕਸਿਤ ਕਰਾਂਗੇ, ਜਿਸ ਨਾਲ ਸਫਲਤਾ ਸਾਡੇ ਕਦਮ ਚੁੰਮੇ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 22.11.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms