Tuesday, August 2, 2011

ਹਾਰ-ਸ਼ਿੰਗਾਰ ਨਾਲ ਮਿਲੇ ਪਤੀ ਦਾ ਪਿਆਰ

ਵਿਆਹ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਮੋੜ ਹੈ ਪਰ ਇਹ ਵੀ ਹੈਰਾਨੀਜਨਕ ਸੱਚ ਹੈ ਕਿ ਅਕਸਰ ਇਸ ਪਿੱਛੋਂ ਪਤਨੀਆਂ ਆਪਣੀ ਸੁੰਦਰਤਾ ਅਤੇ ਆਕਰਸ਼ਣ ਨੂੰ ਨਜ਼ਰ ਅੰਦਾਜ਼ ਕਰਨ ਲੱਗਦੀਆਂ ਹਨ। ਵਿਆਹ ਵੇਲੇ ਦੁਲਹਨ ਦੇ ਹੱਥਾਂ ‘ਤੇ ਲੱਗਣ ਵਾਲੀ ਹਲਦੀ ਮੰਨੋ ਜਿਵੇਂ ਉਸ ਦਾ ਪਿੱਛਾ ਹੀ ਨਹੀਂ ਛੱਡਦੀ ਅਤੇ ਰਸੋਈਘਰ ‘ਚ ਮਸਾਲਿਆਂ ਦੀ ਗੰਧ ਨਾਲ ਲਿਪਟੀ ਪਤਨੀ ਪ੍ਰਤੀ ਪਤੀ ਦਾ ਆਕਰਸ਼ਣ ਹੌਲੀ-ਹੌਲੀ ਘਟਣ ਲੱਗਦਾ ਹੈ।

ਇਹੀ ਉਹ ਸਮਾਂ ਹੈ, ਜਦੋਂ ਪਤਨੀਆਂ ਨੂੰ ਜ਼ਿੰਦਗੀ ਦੀ ਇਹ ਕੌੜੀ ਸੱਚਾਈ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ਨੂੰ ਬੇਤਰਤੀਬ, ਵਧੀ ਦਾੜ੍ਹੀ ਅਤੇ ਕੁੜਤੇ-ਪਜਾਮੇ ‘ਚ ਅਖਬਾਰ ਨਾਲ ਚਿਪਕੇ ਪਤੀਦੇਵ ‘ਤੇ ਖਿੱਝ ਆਉਂਦੀ ਹੈ ਤਾਂ ਉਨ੍ਹਾਂ ਦਾ ਵੀ ਤੁਹਾਨੂੰ ਖਿੱਲਰੇ ਵਾਲ, ਝੱਲੇ-ਮੱਲੇ ਕੱਪੜਿਆਂ ਅਤੇ ਮਸਾਲੇ ਤੇ ਪਸੀਨੇ ਦੀ ਗੰਧ ਵਾਲੀ ਦੇਹ ‘ਚ ਦੇਖ ਕੇ ਮੂੰਹ ਮੋੜ ਲੈਣਾ ਸੁਭਾਵਿਕ ਹੀ ਹੈ।

ਪਤੀ-ਪਤਨੀ ਦਾ ਰਿਸ਼ਤਾ ਵਫਾਦਾਰੀ ਅਤੇ ਦੇਖਭਾਲ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਮੰਗਦਾ ਹੈ, ਜਿਸ ਦੇ ਲਈ ਤੁਹਾਨੂੰ ਆਕਰਸ਼ਕ ਅਤੇ ਸੁੰਦਰ ਨਜ਼ਰ ਆਉਣਾ ਹੀ ਚਾਹੀਦੈ। ਥੋੜ੍ਹੀਆਂ ਜਿਹੀਆਂ ਸ਼ੋਖੀਆਂ ਅਤੇ ਥੋੜ੍ਹੀਆਂ ਜਿਹੀਆਂ ਸ਼ਰਾਰਤਾਂ ਤੁਹਾਡੀ ਵਿਆਹੁਤਾ ਜ਼ਿੰਦਗੀ ਨੂੰ ਸਥਾਈ ਰੂਪ ‘ਚ ਸੁਹਾਵਣਾ ਬਣਾ ਦੇਣਗੀਆਂ।

ਇਸ ਦਿਸ਼ਾ ‘ਚ ਸ਼ੁਰੂਆਤ ਕਰਨ ਤੋਂ ਪਹਿਲਾਂ ਇਕ ਬੜੀ ਹੀ ਅਹਿਮ ਗੱਲ ਨੂੰ ਗੰਢ ਬੰਨ੍ਹ ਲਓ ਕਿ ਜੀਵਨ ਸਾਥੀ ਨੂੰ ਖੁਸ਼ ਕਰਨ ‘ਚ ਨਾ ਤਾਂ ਕੋਈ ਬੁਰਾਈ ਹੈ ਅਤੇ ਨਾ ਹੀ ਇਹ ਈਗੋ ਦਾ ਸਵਾਲ ਹੈ। ਜੇਕਰ ਵਿਆਹ ਪਿੱਛੋਂ ਸਿਰਫ ਤੁਹਾਡੀ ਖੁਸ਼ੀ ਲਈ ਉਹ ਆਪਣੀਆਂ ਪਿਆਰੀਆਂ ਮੁੱਛਾਂ ਦੀ ਕੁਰਬਾਨੀ ਦੇ ਸਕਦੇ ਹਨ, ਤੁਹਾਡੀ ਖੁਸ਼ੀ ਲਈ ਮਨਪਸੰਦ ਨੀਲੇ ਸ਼ੇਡ ਨੂੰ ਤਿਆਗ ਕੇ ਭੂਰੇ ਅਤੇ ਕਾਲੇ ਰੰਗ ਦੇ ਲਿਬਾਸ ਪਹਿਨ ਸਕਦੇ ਹਨ ਤਾਂ ਉਨ੍ਹਾਂ ਦੀ ਖੁਸ਼ੀ ਲਈ ਥੋੜ੍ਹਾ ਜਿਹਾ ਸਲਿੱਮ ਹੋ ਕੇ ਕਦੇ-ਕਦੇ ਉਨ੍ਹਾਂ ਦੇ ਮਨਪਸੰਦ ਆਊਟਫਿਟਸ ਨੂੰ ਕਿਉਂ ਨਹੀਂ ਪਹਿਨ ਸਕਦੇ।

*ਕਰੇਲਾ ਦੇਖ ਕੇ ਦੌੜ ਜਾਂਦਾ ਹਾਂ ਮਹਿਕ ਹਰ ਕਿਸੇ ਨੂੰ ਆਕਰਸ਼ਿਤ ਕਰਦੀ ਹੈ, ਇਸ ਲਈ ਏਕਾਂਤ ਦੇ ਪਲਾਂ ‘ਚ ਕਿਸੇ ਵਧੀਆ ਪਰਫਿਊਮ ਜਾਂ ਇਤਰ ਦੀ ਵਰਤੋਂ ਜ਼ਰੂਰ ਕਰੋ। ਸਵੇਰੇ ਉਨ੍ਹਾਂ ਦੇ ਆਫਿਸ ਨਿਕਲਣ ਤੋਂ ਪਹਿਲਾਂ ਉਸੇ ਸੁਗੰਧ ‘ਚ ਡੁੱਬਿਆ ਇਕ ਸ਼ਰਾਰਤੀ ਜਿਹਾ ਨੋਟ ਲਿਖ ਕੇ ਬ੍ਰੀਫਕੇਸ ‘ਚ ਰੱਖ ਦਿਓ। ਫਿਰ ਦੇਖੋ, ਉਨ੍ਹਾਂ ਦੀ ਸ਼ਾਮ ਦੇ ਸਾਢੇ ਪੰਜ ਸਿੱਧੇ ਘਰ ਦੀ ਦਹਿਲੀਜ਼ ‘ਤੇ ਹੀ ਵੱਜਣਗੇ।

* ਤੁਹਾਡੀ ਬਦਲੀ ਹੋਈ ਪਸੰਦ ਸਿਰਫ ਲਿਬਾਸ ‘ਚ ਹੀ ਨਹੀਂ, ਅੰਡਰ-ਗਾਰਮੈਂਟਸ ਦੇ ਮਾਮਲੇ ‘ਚ ਵੀ ਨਜ਼ਰ ਆਉਣੀ ਚਾਹੀਦੀ ਹੈ, ਜਿਸ ਦਾ ਮੂਲ ਮੰਤਰ ਹੈ, ‘ਜਿੰਨਾ ਆਧੁਨਿਕ, ਓਨਾ ਹੀ ਆਕਰਸ਼ਕ’। ਪਤੀਦੇਵ ਨੂੰ ਫੈਸ਼ਨ ਪਰੇਡ ਅਤੇ ਫਿਲਮੀ ਮੈਗਜ਼ੀਨ ਦੇਖਣ ‘ਤੇ ਕਿਉਂ ਟੋਕਦੇ ਹੋ? ਹੀਰੋਇਨਾਂ ਅਤੇ ਮਾਡਲਾਂ ਨੂੰ ਤਾਂ ਸਿਰਫ ਦੇਖਿਆ ਹੀ ਜਾ ਸਕਦਾ ਹੈ ਪਰ ਉਨ੍ਹਾਂ ਦੀ ਅਸਲੀ ਰਾਣੀ ਤਾਂ ਤੁਸੀਂ ਹੀ ਹੋ। ਮੇਕਅੱਪ ਸਿਰਫ ਮਾਡਲਾਂ ਲਈ ਹੀ ਨਹੀਂ ਹੈ, ਤੁਸੀਂ ਵੀ ਉਸ ‘ਚ ਓਨੇ ਹੀ ਸੋਹਣੇ ਨਜ਼ਰ ਆਓਗੇ।

* ਕੌਣ ਕਹਿੰਦਾ ਹੈ ਕਿ ਵਿਆਹ ਹੋਇਆਂ ਪੰਜ ਸਾਲ ਹੋ ਜਾਣ ਦਾ ਮਤਲਬ ਸਿਰਫ ਚੁੱਲ੍ਹਾ-ਚੌਂਕਾ ਤੇ ਪਰਿਵਾਰ ਅਤੇ ਨੌਕਰੀ ਕਰਨਾ ਹੀ ਹੁੰਦਾ ਹੈ। ਘਰ ਅਤੇ ਦਫਤਰ ਦੀਆਂ ਉਲਝਣਾਂ ‘ਚੋਂ ਥੋੜ੍ਹਾ ਸਮਾਂ ਕੱਢੋ ਅਤੇ ਪਤੀਦੇਵ ਨੂੰ ਮਨਾ ਕੇ ਘੁੰਮਣ ਨਿਕਲ ਜਾਓ। ਸਨਸਨੀਖੇਜ਼ ਵੀਕੈਂਡਸ ਲਈ ਜ਼ਰੂਰੀ ਨਹੀਂ ਕਿ ਤੁਹਾਡਾ ਇਹ ‘ਮਿੰਨੀ ਹਨੀਮੂਨ’ ਕਿਸੇ ਹਿਲ ਸਟੇਸ਼ਨ ਜਾਂ ਰਿਜ਼ਾਰਟ ‘ਚ ਹੀ ਮਨਾਇਆ ਜਾਏ। ਇਸ ਦੀ ਪਹਿਲੀ ਅਤੇ ਆਖਰੀ ਸ਼ਰਤ ਹੈ ਪ੍ਰਾਈਵੇਸੀ।

* ਭਰੀ ਭੀੜ ‘ਚ ਚੁਪਕੇ ਜਿਹੇ ਪਤੀਦੇਵ ਨੂੰ ਛੇੜ ਕੇ ਸ਼ਰਾਰਤ ਖੂਬ ਸਫਲ ਰਹਿੰਦੀ ਹੈ। ਜ਼ਰਾ ਸੋਚ ਕੇ ਤਾਂ ਦੇਖੋ ਕਿ ਉਹ ਰੈਸਟੋਰੈਂਟ ‘ਚ ਖਾਣੇ ਦਾ ਆਰਡਰ ਦੇ ਰਹੇ ਹੋਣ ਅਤੇ ਤੁਸੀਂ ਕੱਪੜੇ ਨਾਲ ਢਕੇ ਮੇਜ਼ ਦੇ ਹੇਠੋਂ ਆਪਣੇ ਪੈਰਾਂ ਨਾਲ ਹੌਲੀ-ਹੌਲੀ ਉਨ੍ਹਾਂ ਦੇ ਪੈਰ ‘ਤੇ ਗੁਦਗੁਦੀ ਕਰ ਦਿਓ। ਯਕੀਨਨ ਵੇਟਰ ਨੂੰ ਉਹ ਕੋਈ ਹੋਰ ਹੀ ਆਰਡਰ ਦੇ ਬੈਠਣਗੇ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 29.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms