Saturday, August 13, 2011

ਰੀੜ੍ਹ ਦੀ ਹੱਡੀ ਦੇ ਦਰਦ ਨੂੰ ਨਜ਼ਰਅੰਦਾਜ਼ ਨਾ ਕਰੋ - ਡਾ. ਕੁਲਵੰਤ ਰਾਮਾ

ਰੀੜ੍ਹ ਦੀ ਹੱਡੀ ਨਾਲ ਕੁਝ ਅਜਿਹੇ ਅੰਗ ਜੁੜੇ ਹਨ, ਜਿਸ ਨਾਲ ਤੁਰਨ-ਫਿਰਨ, ਉੱਠਣ-ਬੈਠਣ ਅਤੇ ਝੁਕਣ ਵਿਚ ਸਹੂਲਤ ਮਿਲਦੀ ਹੈ। ਰੀੜ੍ਹ ਦੀ ਹੱਡੀ ‘ਚ ਡਿਸਕ ਨਾਂ ਦਾ ਤਰਲ ਪਦਾਰਥ ਹੈ, ਜੋ ਸਪਰਿੰਗ ਵਾਂਗ ਕੰਮ ਕਰਦਾ ਹੈ। ਹਰ ਇਕ ਵਟਿਰਬਾ ਦੇ ਵਿਚਕਾਰ ਪਤਲੀ-ਲਚਕੀਲੀ ਗੱਦੀਦਾਰ ਝਿੱਲੀ ਹੁੰਦੀ ਹੈ, ਜਿਸ ਨਾਲ ਸਰੀਰ ਵਿਚ ਲਚਕ ਆਉਂਦੀ ਹੈ। ਕਈ ਵਾਰ ਮਾਸਪੇਸ਼ੀਆਂ ਦੇ ਅਸੰਤੁਲਨ ਅਤੇ ਅਚਾਨਕ ਭਾਰ ਚੁੱਕਣ ਨਾਲ ਜਾਂ ਅਚਾਨਕ ਸਰੀਰ ਮੋੜਨ ਨਾਲ ਇੰਟਰ ਵਟਿਰਬਾ ਦੇ ਅੰਦਰਲਾ ਹਿੱਸਾ, ਜੋ ਕਾਫੀ ਮੁਲਾਇਮ ਹੁੰਦਾ ਹੈ, ਡਿਸਕ ਦੇ ਦੋ ਵਟਿਰਬਾ ਦੇ ਵਿਚਕਾਰ ਛੇਕ ਵੱਲ ਆ ਜਾਂਦਾ ਹੈ, ਜਿਸ ਨਾਲ ਨਸਾਂ ‘ਤੇ ਦਬਾਅ ਵਧ ਜਾਂਦਾ ਹੈ। ਦਰਦ ਗਰਦਨ ਤੇ ਬਾਹਾਂ ਵੱਲ ਆ ਜਾਂਦੀ ਹੈ ਜਾਂ ਦਰਦ ਲੱਕ ਤੋਂ ਲੱਤਾਂ ਵੱਲ ਹੋਣ ਲੱਗਦੀ ਹੈ। ਕਈ ਵਾਰ ਤਾਂ ਹੱਥ-ਪੈਰ ਸੁੰਨ ਹੋ ਜਾਂਦੇ ਹਨ। ਫਿਰ ਲੱਤਾਂ-ਬਾਹਾਂ ਵਿਚ ਕਮਜ਼ੋਰੀ ਆ ਜਾਂਦੀ ਹੈ, ਜਿਸ ਨਾਲ ਮਰੀਜ਼ ਦੇ ਤੁਰਨ-ਫਿਰਨ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਕੁਝ ਮਰੀਜ਼ਾਂ ਨੂੰ ਟੱਟੀ-ਪੇਸ਼ਾਬ ਦੀ ਤਕਲੀਫ ਹੋਣ ਲੱਗਦੀ ਹੈ।

ਜੇਕਰ ਡਿਸਕ ਆਪਣੀ ਜਗ੍ਹਾ ਤੋਂ ਬਾਹਰ ਨਿਕਲ ਜਾਵੇ ਤਾਂ ਆਪ੍ਰੇਸ਼ਨ ਦੀ ਲੋੜ ਪੈਂਦੀ ਹੈ। ਰੀੜ੍ਹ ਦੀ ਹੱਡੀ ਦੀ ਡਿਸਕ ਮਨੁੱਖੀ ਸਰੀਰ ਵਿਚ ਪਾਣੀ ਦੀ ਘਾਟ ਹੋਣ ਨਾਲ ਫਟ ਜਾਂਦੀ ਹੈ ਜਾਂ ਫੈਲ ਜਾਂਦੀ ਹੈ। 80 ਫੀਸਦੀ ਮਰੀਜ਼ਾਂ ਨੂੰ ਅਸੀਂ ਆਰਾਮ ਕਰਨ ਦੀ ਸਲਾਹ ਦਿੰਦੇ ਹਾਂ ਜਾਂ ਫਿਰ ਫਿਜ਼ੀਓਥੈਰੇਪੀ ਅਤੇ ਆਧੁਨਿਕ ਮਸ਼ੀਨਾਂ ਰਾਹੀਂ ਇਲਾਜ ਕੀਤਾ ਜਾਂਦਾ ਹੈ, ਜਿਸ ਵਿਚ ਮਰੀਜ਼ਾਂ ਨੂੰ ਨਾ ਤਾਂ ਬੇਹੋਸ਼ ਕੀਤਾ ਜਾਂਦਾ ਹੈ ਅਤੇ ਨਾ ਹੀ ਦਰਦ ਹੁੰਦਾ ਹੈ। ਮਰੀਜ਼ ਨੂੰ ਹੌਲੀ-ਹੌਲੀ 8-10 ਹਫ਼ਤਿਆਂ ਵਿਚ ਇਸ ਬੀਮਾਰੀ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਸਿਰਫ਼ 15-20 ਫੀਸਦੀ ਮਰੀਜ਼ਾਂ ਨੂੰ ਆਪ੍ਰੇਸ਼ਨ ਦੀ ਲੋੜ ਪੈਂਦੀ ਹੈ।

ਸਾਵਧਾਨੀਆਂ :

* ਸਭ ਤੋਂ ਪਹਿਲਾਂ ਸਰਵਾਈਕਲ ਜਾਂ ਕਮਰ ਦਰਦ ਦਾ ਕੀ ਕਾਰਨ ਹੈ, ਪੂਰੀ ਜਾਣਕਾਰੀ ਆਪਣੇ ਡਾਕਟਰ ਤੋਂ ਲੈਣੀ ਚਾਹੀਦੀ ਹੈ।

* ਤੇਜ਼ ਦਰਦ ਦੀ ਤਕਲੀਫ ਵਿਚ ਮਰੀਜ਼ ਨੂੰ ਕੰਪਲੀਟ ਆਰਾਮ ਅਤੇ ਹਲਕੀ-ਫੁਲਕੀ ਸਵੇਰ-ਸ਼ਾਮ ਮਾਲਿਸ਼ ਕਰਵਾਉਣੀ ਲਾਜ਼ਮੀ ਹੈ, ਜਿਸ ਨਾਲ ਆਮ ਦਰਦ ਠੀਕ ਹੋ ਜਾਂਦੀ ਹੈ।

* ਦਰਦ ਨਿਵਾਰਕ ਗੋਲੀਆਂ ਅਤੇ ਟੀਕੇ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।

* ਆਪਣੇ ਸਰੀਰ ਨੂੰ ਤਣਾਅ ਵਿਚ ਨਾ ਰੱਖੋ।

* ਭਾਰੀਆਂ-ਭਾਰੀਆਂ ਵਸਤਾਂ ਜਾਂ ਚੀਜ਼ਾਂ ਨੂੰ ਚੁੱਕਣ-ਥੱਲਣ ਵਿਚ ਪ੍ਰਹੇਜ਼ ਕਰੋ।

* ਹਮੇਸ਼ਾ ਪਾਸਾ ਲੈ ਕੇ ਬੈੱਡ ਉਤੋਂ ਉੱਠਣਾ ਚਾਹੀਦਾ ਹੈ।

* ਬੈੱਡ ‘ਤੇ ਗੱਦੇ ਦੀ ਥਾਂ ‘ਤੇ ਹਲਕੀ ਤਲਾਈ ਦੀ ਵਿਛਾਈ ਕਰੋ।

* ਮਰੀਜ਼ ਨੂੰ ਲੰਮਾ ਸਮਾਂ ਬੈਠਕ ਨਹੀਂ ਕਰਨੀ ਚਾਹੀਦੀ।

* ਮਰੀਜ਼ ਨੂੰ ਟੇਢੇ-ਮੇਢੇ ਢੰਗ ਨਾਲ ਨਹੀਂ ਬੈਠਣਾ ਚਾਹੀਦਾ।

* ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਹਰੇ ਪੱਤੇਦਾਰ ਸਬਜ਼ੀਆਂ, ਤਾਜ਼ੇ ਫਲਾਂ ਦਾ ਜੂਸ ਗ੍ਰਹਿਣ ਕਰਨਾ ਚਾਹੀਦਾ ਹੈ।

* ਮਰੀਜ਼ ਨੂੰ ਆਪਣੇ ਭੋਜਨ ਵਿਚ ਵਿਟਾਮਿਨ-ਡੀ ਦੀ ਵਰਤੋਂ ਕਰਨੀ ਚਾਹੀਦੀ ਹੈ।

ਜੇਕਰ ਕੋਈ ਮਰੀਜ਼ ਇਨ੍ਹਾਂ ਗੱਲਾਂ ‘ਤੇ ਅਮਲ ਕਰਦਾ ਹੈ ਤਾਂ ਫਿਰ ਆਪ੍ਰੇਸ਼ਨ ਅਤੇ ਮਹਿੰਗੀਆਂ ਦਵਾਈਆਂ ਤੇ ਜ਼ਿੰਦਗੀ ਦਾ ਕੀਮਤੀ ਸਮਾਂ ਤੇ ਪੈਸਾ ਨਸ਼ਟ ਹੋਣੋਂ ਬਚ ਜਾਂਦਾ ਹੈ। ਡਾ. ਰਾਮਾ ਅਨੁਸਾਰ¸ਮਰੀਜ਼ ਨੂੰ ਰੀੜ੍ਹ ਦੀ ਕੋਈ ਵੀ ਤਕਲੀਫ ਹੋਣ ‘ਤੇ ਚੰਗੇ ਕਾਬਿਲ ਡਾਕਟਰ ਜਾਂ ਫਿਜ਼ੀਓ ਸੰਬੰਧੀ ਚੈੱਕਅਪ ਕਰਵਾਉਣਾ ਲਾਜ਼ਮੀ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 05.08.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms