Thursday, July 28, 2011

ਅਨਮੋਲ ਹਨ ਅੱਖਾਂ - ਯੋਗੇਸ਼ ਕੁਮਾਰ ਗੋਇਲ

* ਅੱਖਾਂ ਵੀ ਸਾਡੇ ਸਰੀਰ ਵਾਂਗ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀਆਂ ਹਨ ਅਤੇ ਇਨ੍ਹਾਂ ਨੂੰ ਆਰਾਮ ਦਿੰਦੀ ਹੈ ਨੀਂਦ। ਇਸ ਲਈ ਲੋੜੀਂਦੀ ਨੀਂਦ ਲਵੋ। ਘੱਟੋ-ਘੱਟ 8 ਘੰਟੇ ਜ਼ਰੂਰ ਸੌਂਵੋ।

* ਦੇਰ ਨਾਲ ਸੌਣ ਦੀ ਆਦਤ ਵੀ ਅੱਖਾਂ ਨੂੰ ਥਕਾ ਦਿੰਦੀ ਹੈ। ਅੱਖਾਂ ‘ਤੇ ਜ਼ੋਰ ਨਾ ਪਾਓ।

* ਪੜ੍ਹਨ ਵੇਲੇ ਰੌਸ਼ਨੀ ਦਾ ਲੋੜੀਂਦਾ ਪ੍ਰਬੰਧ ਵੀ ਅੱਖਾਂ ਦੀ ਸੁਰੱਖਿਆ ਲਈ ਜ਼ਰੂਰੀ ਹੈ। ਲੇਟ ਕੇ ਜਾਂ ਝੁਕ ਕੇ ਨਾ ਪੜ੍ਹੋ।

* ਅੱਖਾਂ ਤੋਂ ਬਾਰੀਕ ਕੰਮ ਲੈਣ ਵੇਲੇ ਜਾਂ ਅੱਖਾਂ ‘ਤੇ ਜ਼ੋਰ ਪਾਉਣ ਵਾਲਾ ਕੰਮ ਕਰਨ ਵੇਲੇ ਇਨ੍ਹਾਂ ਨੂੰ ਵਿਚੋਂ-ਵਿਚ ਆਰਾਮ ਦਿਓ।

* ਕੰਮ ਕਰਦਿਆਂ ਰੁਕ ਕੇ ਥੋੜ੍ਹੀ ਦੇਰ ਲਈ ਦੋਵਾਂ ਹਥੇਲੀਆਂ ਨਾਲ ਅੱਖਾਂ ਨੂੰ ਬੰਦ ਕਰੋ। ਇਸ ਨਾਲ ਇਨ੍ਹਾਂ ਦਾ ਥਕੇਵਾਂ ਦੂਰ ਹੋਵੇਗਾ।

* ਗੁਲਾਬ ਜਲ ਵਾਲੇ ਪਾਣੀ ਵਿਚ ਸਾਫ ਰੂੰ ਭਿਓਂ ਕੇ ਅੱਖਾਂ ‘ਤੇ ਰੱਖੋ। ਇਸ ਨਾਲ ਵੀ ਅੱਖਾਂ ਨੂੰ ਆਰਾਮ ਮਿਲਦਾ ਹੈ।

* ਅੱਖਾਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਆਪਣੇ ਰੁਮਾਲ ਤੇ ਤੌਲੀਏ ਵੱਖ-ਵੱਖ ਵਰਤੋਂ ‘ਚ ਲਿਆਓ। ਅੱਖਾਂ ਨੂੰ ਕਦੇ ਵੀ ਗੰਦੇ ਹੱਥ ਨਾ ਲਗਾਓ। ਦੂਜੇ ਵਿਅਕਤੀ ਦੀ ਐਨਕ ਵੀ ਨਾ ਲਗਾਓ।

* ਅੱਖਾਂ ਨੂੰ ਸੁਰੱਖਿਅਤ ਰੱਖਣ ਵਾਲੀ ਖੁਰਾਕ ਵੀ ਜ਼ਰੂਰੀ ਹੈ। ਵਿਟਾਮਿਨ ਏ ਤੇ ਬੀ ਦੇ ਚੰਗੇ ਸੋਮਿਆਂ ਦੀ ਵਰਤੋਂ ਕਰੋ। ਇਨ੍ਹਾਂ ਵਿਟਾਮਿਨਾਂ ਨਾਲ ਸੰਬੰਧਿਤ ਆਹਾਰ ਜਿਵੇਂ ਦੁੱਧ, ਮੱਛੀ, ਟਮਾਟਰ, ਪਪੀਤਾ, ਦਾਲਾਂ, ਗਾਜਰ, ਅੰਬ, ਹਰੀਆਂ ਸਬਜ਼ੀਆਂ ਆਦਿ ਦੀ ਖਾਸ ਤੌਰ ‘ਤੇ ਵਰਤੋਂ ਕਰੋ।

* ਜੇ ਤੁਹਾਨੂੰ ਅਕਸਰ ਸਿਰਦਰਦ ਰਹਿੰਦਾ ਹੈ ਤਾਂ ਅੱਖਾਂ ਦੇ ਮਾਹਿਰ ਡਾਕਟਰ ਤੋਂ ਨਜ਼ਰ ਚੈੱਕ ਕਰਵਾਓ ਅਤੇ ਸਹੀ ਨੰਬਰ ਦੀ ਐਨਕ ਲਗਾਓ।

* ਟੀ. ਵੀ. ਦੇਖਣ ਵੇਲੇ ਜਾਂ ਕੰਪਿਊਟਰ ‘ਤੇ ਕੰਮ ਕਰਨ ਵੇਲੇ ਲੋੜੀਂਦੀ ਦੂਰੀ ਰੱਖੋ।

* ਅੱਖਾਂ ਨੂੰ ਦਿਨ ਵਿਚ 3-4 ਵਾਰ ਪਾਣੀ ਦੇ ਛਿੱਟੇ ਮਾਰ ਕੇ ਸਾਫ ਕਰੋ। ਇਸ ਨਾਲ ਅੱਖਾਂ ‘ਚੋਂ ਧੂੜ-ਕਣ ਨਿਕਲ ਜਾਣਗੇ ਅਤੇ ਇਨਫੈਕਸ਼ਨ ਹੋਣ ਦੀ ਸੰਭਾਵਨਾ ਵੀ ਘੱਟ ਹੋਵੇਗੀ।

* ਅੱਖਾਂ ਦੀਆਂ ਕਸਰਤਾਂ ਕਰੋ। ਇਸ ਨਾਲ ਉਨ੍ਹਾਂ ਦੀ ਸਰਗਰਮੀ ਤੇ ਤਾਜ਼ਗੀ ਬਣੀ ਰਹਿੰਦੀ ਹੈ।

* ਸਵੇਰੇ-ਸਵੇਰੇ ਨੰਗੇ ਪੈਰ ਤਰੇਲ ਵਾਲੇ ਘਾਹ ‘ਤੇ ਤੁਰੋ। ਇਹ ਵੀ ਅੱਖਾਂ ਲਈ ਫਾਇਦੇਮੰਦ ਹੈ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ ਜੁਲਾਈ 2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms