Thursday, July 28, 2011

ਕੀ ਆਪੇ ਫ਼ੈਸਲਾ ਲੈਣਾ ਮੁਸ਼ਕਿਲ ਹੈ? - ਕਿਰਨ ਭਾਸਕਰ

1. ਤੁਹਾਨੂੰ ਕਾਲਾ ਰੰਗ ਪਸੰਦ ਹੈ ਪਰ ਦੋਸਤਾਂ ਦਾ ਕਹਿਣਾ ਹੈ ਕਿ ਤੁਹਾਡੇ 'ਤੇ ਕਾਲਾ ਰੰਗ ਬਹੁਤ ਜਚਦਾ ਹੈ, ਕੀ ਕਰੋਗੇ ਤੁਸੀਂ-

(ੳ) ਕਾਲੇ ਰੰਗ ਨੂੰ ਆਪਣੀ ਅਲਮਾਰੀ 'ਚ ਜਗ੍ਹਾ ਦਿਓਗੇ।

(ਅ) ਬਿਲਕੁਲ ਨਹੀਂ ਦਿਓਗੇ, ਕਿਉਂਕਿ ਕਾਲਾ ਰੰਗ ਪਸੰਦ ਨਹੀਂ ਹੈ।

(ੲ) ਆਪਣੀ ਪਸੰਦ ਬਾਰੇ ਦੁਬਾਰਾ ਸੋਚੋਗੇ।

2. ਤੁਸੀਂ ਕਾਰਾਂ ਬਾਰੇ ਕੁਝ ਨਹੀਂ ਜਾਣਦੇ ਪਰ ਜਦੋਂ ਤੁਸੀਂ ਇਕ ਦੋਸਤ ਨੂੰ ਦੱਸਦੇ ਹੋ ਕਿ ਤੁਸੀਂ ਕੋਈ ਵਪਾਰ ਕਰਨਾ ਚਾਹੁੰਦੇ ਹੋ ਤਾਂ ਉਹ ਕਾਰ ਵਰਕਸ਼ਾਪ ਖੋਲ੍ਹਣ ਦੀ ਸਲਾਹ ਦਿੰਦਾ ਹੈ, ਕਿਉਂਕਿ ਉਹ ਉਸ ਖੇਤਰ ਦਾ ਤਜਰਬੇਕਾਰ ਹੈ, ਤੁਸੀਂ ਕੀ ਕਰੋਗੇ-

(ੳ) ਗੱਲ ਮੰਨ ਲਵੋਗੇ, ਕਿਉਂਕਿ ਉਹ ਜਾਣਕਾਰ ਤੇ ਤੁਹਾਡਾ ਦੋਸਤ ਹੈ।

(ਅ) ਨਹੀਂ ਮੰਨੋਗੇ, ਕਿਉਂਕਿ ਤੁਸੀਂ ਉਸ ਖੇਤਰ ਬਾਰੇ ਕੁਝ ਨਹੀਂ ਜਾਣਦੇ।

(ੲ) ਕਈ ਮਹੀਨੇ ਦੁਬਿਧਾ ਵਿਚ ਰਹੋਗੇ, ਕੀ ਕੀਤਾ ਜਾਵੇ, ਕੀ ਨਾ ਕੀਤਾ ਜਾਵੇ।

3. ਕਿਹੜੇ ਫੈਸਲਿਆਂ ਵਿਚ ਤੁਸੀਂ ਆਪਣੇ ਦੋਸਤਾਂ ਦੀ ਸਲਾਹ ਲੈਂਦੇ ਹੋ?

(ੳ) ਜੋ ਏਨੇ ਗੰਭੀਰ ਹੋਣ, ਜੋ ਤੁਹਾਡੀ ਜ਼ਿੰਦਗੀ ਦਾ ਰੁਖ਼ ਬਦਲ ਦੇਣ।

(ਅ) ਨਵਾਂ ਕੰਮ, ਨਵੀਂ ਯੋਜਨਾ ਜਾਂ ਫਿਰ ਵਾਲਾਂ ਦਾ ਢੰਗ ਬਦਲਣਾ ਹੋਵੇ।

(ੲ) ਗ੍ਰੈਜੂਏਸ਼ਨ ਤੋਂ ਬਾਅਦ ਕੀ ਕਰੀਏ?

4. ਤੁਹਾਡੇ ਕੋਲ ਛੁੱਟੀਆਂ ਮਨਾਉਣ ਲਈ 10,000 ਰੁਪਏ ਦਾ ਬਜਟ ਹੈ-

(ੳ) ਤੁਸੀਂ ਬਜਟ ਦੀ ਸੀਮਾ ਵਿਚ ਕਿਥੇ ਜਾਇਆ ਜਾਵੇ, ਇਸ ਦੀ ਯੋਜਨਾ ਆਪ ਬਣਾਓਗੇ।

(ਅ) ਦੋਸਤਾਂ ਨੂੰ ਪੁੱਛੋਗੇ ਅਤੇ ਅੱਖਾਂ ਬੰਦ ਕਰਕੇ ਚਲੇ ਜਾਓਗੇ।

(ੲ) ਇੰਟਰਨੈੱਟ 'ਤੇ ਲੱਭ ਕੇ ਯੋਜਨਾ ਬਣਾਓਗੇ।

5. ਤੁਸੀਂ ਇਕ ਦਾਅਵਤ ਵਿਚ ਹੋ, ਜਿਥੇ ਸਿਆਸਤ 'ਤੇ ਗੱਲਾਂ ਹੋ ਰਹੀਆਂ ਹਨ। ਇਕ ਮੁੱਦੇ 'ਤੇ ਹਰ ਕੋਈ ਸਹਿਮਤ ਹੈ, ਅਜਿਹੇ ਮਾਹੌਲ ਵਿਚ ਤੁਸੀਂ ਆਪਣੀ ਗੱਲ ਰੱਖੋਗੇ-

(ੳ) ਜਦੋਂ ਗੱਲਬਾਤ ਵਿਚ ਮੌਕਾ ਮਿਲੇਗਾ।

(ਅ) ਮੌਕੇ ਦਾ ਇੰਤਜ਼ਾਰ ਕੀਤੇ ਬਿਨਾਂ ਆਪਣੀ ਗੱਲ ਪੇਸ਼ ਕਰੋਗੇ।

(ੲ) ਕੋਈ ਪ੍ਰਤੀਕਿਰਿਆ ਨਹੀਂ ਕਰੋਗੇ।

6. ਦਫਤਰ ਵਿਚ ਤੁਹਾਡਾ ਬੌਸ ਤੁਹਾਨੂੰ ਸੱਦ ਕੇ ਕਹਿੰਦਾ ਹੈ ਕਿ ਤੁਸੀਂ ਹਾਲ-ਫਿਲਹਾਲ ਵਿਚ ਪੂਰਾ ਮਨ ਲਾ ਕੇ ਜਾਂ ਚੰਗਾ ਕੰਮ ਨਹੀਂ ਕਰ ਰਹੇ ਹੋ-

(ੳ) ਇਸ ਨਾਲ ਤੁਸੀਂ ਅੰਦਾਜ਼ਾ ਲਗਾਓਗੇ ਕਿ ਉਹ ਤੁਹਾਡੇ ਵੇਤਨ ਵਿਚ ਵਾਧਾ ਨਹੀਂ ਕਰਨਾ ਚਾਹੁੰਦਾ, ਇਸ ਲਈ ਬਹਾਨੇ ਬਣਾ ਰਿਹਾ ਹੈ।

(ਅ) ਤੁਸੀਂ ਸਮੱਸਿਆ ਦਾ ਹੱਲ ਕਰਨ ਲਈ ਚਿੰਤਾ ਕਰੋਗੇ।

(ੲ) ਗੁੱਸੇ ਵਿਚ ਨੌਕਰੀ ਛੱਡਣ ਦਾ ਫੈਸਲਾ ਕਰੋਗੇ।

7. ਤੁਹਾਡੀ ਇਕ ਸਹੇਲੀ ਆਪਣੀ ਕਿਸੇ ਯੋਜਨਾ ਤਹਿਤ ਇਕ 'ਕਮੇਟੀ' ਪਾਉਂਦੀ ਹੈ। ਤੁਹਾਡਾ ਮਾਸਿਕ ਬਜਟ ਇਸ ਦੀ ਖੁੱਲ੍ਹ ਨਹੀਂ ਦਿੰਦਾ, ਅਜਿਹੇ ਮਾਹੌਲ ਵਿਚ ਤੁਸੀਂ-

(ੳ) ਦੂਜਿਆਂ ਤੋਂ ਆਪਣੀ ਮਾਲੀ ਹਾਲਤ ਛੁਪਾਉਣ ਲਈ ਕਮੇਟੀ ਪਾਓਗੇ।

(ਅ) ਨਿਮਰਤਾ ਨਾਲ ਕਹਿ ਦਿਓਗੇ ਕਿ ਤੁਹਾਡਾ ਬਜਟ ਇਜਾਜ਼ਤ ਨਹੀਂ ਦਿੰਦਾ।

(ੲ) ਇਸ ਤੋਂ ਬਚਣ ਲਈ ਸਹੇਲੀ ਨਾਲ ਬੋਲਣਾ ਛੱਡ ਦਿਓਗੇ।

8. ਤੁਹਾਡਾ ਇਕ ਬਹੁਤ ਚੰਗਾ ਦੋਸਤ ਤੁਹਾਨੂੰ ਕਹਿੰਦਾ ਹੈ ਕਿ ਤੁਸੀਂ ਪਾਰਟੀਆਂ ਵਿਚ ਬਹੁਤ ਜ਼ਿਆਦਾ ਜਾ ਰਹੇ ਹੋ, ਇਸ ਲਈ ਥੋੜ੍ਹੀ ਕਟੌਤੀ ਕਰੋ-

(ੳ) ਤੁਸੀਂ ਉਸ ਨੂੰ ਕਹਿ ਦਿੰਦੇ ਹੋ ਕਿ ਉਹ ਆਪਣੇ ਕੰਮ ਨਾਲ ਕੰਮ ਰੱਖੇ।

(ਅ) ਤੁਸੀਂ ਚਿੜ ਜਾਂਦੇ ਹੋ, ਕਿਉਂਕਿ ਉਹ ਤੁਹਾਨੂੰ ਪੀਣ ਵਾਲਾ ਸਮਝਦਾ ਹੈ।

(ੲ) ਤੁਸੀਂ ਉਸ ਦੀ ਸਲਾਹ 'ਤੇ ਵਿਚਾਰ ਕਰਦੇ ਹੋ।

9. ਤੁਹਾਡੀ ਨੌਕਰੀ ਦਾ ਅੱਜ ਪਹਿਲਾ ਦਿਨ ਹੈ। ਸਹਿਕਰਮੀ ਕੰਨ ਭਰਦੇ ਹਨ, 'ਮਾਲਕ ਤਾਂ ਬਹੁਤ ਸੜੀਅਲ ਹੈ।' ਇਹ ਸੁਣ ਕੇ ਤੁਸੀਂ-

(ੳ) ਮਾਲਕ ਪ੍ਰਤੀ ਮਨ ਵਿਚ ਨਫਰਤ ਪਾਲਣ ਲੱਗੋਗੇ।

(ਅ) ਸੋਚੋਗੇ ਮੈਂ ਖੁਦ ਇਸ ਦਾ ਫੈਸਲਾ ਕੁਝ ਦਿਨਾਂ ਦੇ ਵਿਹਾਰ ਤੋਂ ਕਰਾਂਗੀ।

(ੲ) ਬਿਨਾਂ ਕੁਝ ਸਮਝਣ ਤੋਂ ਨੌਕਰੀ ਛੱਡ ਦਿਓਗੇ।

ਅੰਕ

ਕ੍ਰਮ ੳ ਅ ੲ

1. 2 0 5

2. 2 5 0

3. 2 1 2

4. 3 0 5

5. 5 0 1

6. 1 5 0

7. 0 5 0

8. 0 0 5

9. 0 5 0

ਤੁਹਾਡਾ ਫ਼ੈਸਲਾ

ਜੇ ਤੁਸੀਂ 40 ਤੋਂ 50 ਵਿਚਕਾਰ ਅੰਕ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਵਧਾਈ, ਤੁਹਾਡੇ ਸਾਰੇ ਫੈਸਲੇ ਤੁਹਾਡੇ ਆਪਣੇ ਹਨ। ਇਸ ਨਾਲ ਇਹ ਵੀ ਪਤਾ ਲਗਦਾ ਹੈ ਕਿ ਤੁਹਾਡੇ ਵਿਚ ਨਾ ਕੇਵਲ ਨਿਡਰਤਾ ਨਾਲ ਆਪਣੇ ਫੈਸਲੇ ਆਪ ਲੈਣ ਦਾ ਮਾਦਾ ਹੈ, ਬਲਕਿ ਕਿਸੇ ਵੀ ਸਥਿਤੀ-ਸਮੱਸਿਆ ਨਾਲ ਨਜਿੱਠਣ ਦਾ ਮੌਲਿਕ ਸਾਹਸ ਵੀ ਤੁਹਾਡੇ ਅੰਦਰ ਹੈ। ਜੇ ਤੁਸੀਂ 25 ਤੋਂ 40 ਅੰਕ ਵੀ ਪ੍ਰਾਪਤ ਕਰਦੇ ਹੋ, ਤਾਂ ਵੀ ਠੀਕ ਹੈ। ਇਸ ਤੋਂ ਪਤਾ ਲਗਦਾ ਹੈ ਕਿ ਤੁਸੀਂ ਆਪਣੇ ਲਈ ਸਹੀ-ਗ਼ਲਤ ਨੂੰ ਸਮਝਦੇ ਹੋ ਪਰ ਜੇ ਤੁਸੀਂ 20 ਅੰਕਾਂ ਤੋਂ ਥੋੜ੍ਹੇ ਅੰਕ ਪ੍ਰਾਪਤ ਕਰਦੇ ਹੋ ਤਾਂ ਤੁਹਾਡੇ ਵਿਚ ਸਾਹਸ ਦੀ ਕਮੀ ਹੈ। ਤੁਹਾਡੇ ਵਿਚ ਫੈਸਲਾ ਲੈਣ ਦੀ ਜ਼ੁਰਅਤ ਨਹੀਂ ਹੈ। ਇਸ ਲਈ ਜਲਦ ਤੋਂ ਜਲਦ ਆਪਣੀ ਇਹ ਸਥਿਤੀ ਸੁਧਾਰੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 28.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms