Sunday, July 17, 2011

ਸੁਖੀ ਗ੍ਰਹਿਸਥ ਜੀਵਨ ਲਈ - ਮੀਨਾ ਜੈਨ ਛਾਬੜਾ

* ਸਫਲ ਤੇ ਸੁਖੀ ਗ੍ਰਹਿਸਥ ਜੀਵਨ ਲਈ ਜ਼ਰੂਰੀ ਹੈ ਸਹਿਜਤਾ, ਸਰਲਤਾ, ਸਮਝਦਾਰੀ ਤੇ ਪਰਿਪੱਕਤਾ।

* ਇਕ-ਦੂਜੇ ‘ਤੇ ਵਿਸ਼ਵਾਸ ਕਰੋ। ਇਕ-ਦੂਜੇ ਦੀਆਂ ਇੱਛਾਵਾਂ ਨੂੰ ਸਮਝੋ।

* ਇਮਾਨਦਾਰੀ ਨਾਲ ਆਪਸੀ ਵਿਸ਼ਵਾਸ ਨੂੰ ਬਣਾਈ ਰੱਖੋ। ਵਫਾਦਾਰੀ ਵਿਆਹੁਤਾ ਜੀਵਨ ਦੀ ਸਭ ਤੋਂ ਜ਼ਰੂਰੀ ਸ਼ਰਤ ਹੈ।

* ਇਕ-ਦੂਜੇ ‘ਤੇ ਝੂਠੇ ਇਲਜ਼ਾਮ ਨਾ ਲਗਾਓ।

* ਇਕ-ਦੂਜੇ ਦੇ ਰਿਸ਼ਤੇਦਾਰਾਂ ਨੂੰ ਸਤਿਕਾਰ ਦੀ ਨਜ਼ਰ ਨਾਲ ਦੇਖੋ। ਉਨ੍ਹਾਂ ਨੂੰ ਸਤਿਕਾਰ ਨਾ ਦੇਣ ਨਾਲ ਸੰਬੰਧਾਂ ‘ਚ ਦਰਾਰ ਪੈਂਦੀ ਹੈ।

* ਇਕ-ਦੂਜੇ ‘ਤੇ ਦੂਸ਼ਣਬਾਜ਼ੀ ਕਰਨ ਦੀ ਬਜਾਇ ਦੋਵੇਂ ਮਿਲ-ਬੈਠ ਕੇ ਚੰਗੇ ਜੀਵਨ ਲਈ ਕੋਸ਼ਿਸ਼ ਕਰੋ।

* ਖੁਦ ਦਾ ਵਿਸ਼ਲੇਸ਼ਣ ਕਰੋ।

* ਇਕ-ਦੂਜੇ ਦੇ ਸਵੈ-ਮਾਣ ਨੂੰ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਤੋਂ ਦੂਰ ਰਹੋ।

* ਜੇ ਦੋਵਾਂ ‘ਚੋਂ ਕਿਸੇ ਕੋਲੋਂ ਗਲਤੀ ਹੋ ਗਈ ਹੋਵੇ ਤਾਂ ਗਲਤੀ ਕਰਨ ਵਾਲਾ ਪਾਰਟਨਰ ਮੁਆਫੀ ਮੰਗ ਲਵੇ।

* ਸੰਕਟ, ਬੀਮਾਰੀ ਆਦਿ ਦੇ ਪਲਾਂ ‘ਚ ਇਕ-ਦੂਜੇ ਦਾ ਸਾਥ ਦਿਓ।

* ਇਕ-ਦੂਜੇ ਦੇ ਗੁਣਾਂ ਤੇ ਚੰਗਿਆਈਆਂ ਦੀ ਪ੍ਰਸ਼ੰਸਾ ਕਰੋ।

* ਜੇ ਤੁਹਾਡੇ ਜੀਵਨ ਸਾਥੀ ‘ਚ ਕੋਈ ਮਾੜੀ ਆਦਤ ਹੈ ਤਾਂ ਹਾਸੇ-ਹਾਸੇ ‘ਚ ਵੀ ਕਦੇ ਉਸਨੂੰ ਦੂਜਿਆਂ ਸਾਹਮਣੇ ਉਜਾਗਰ ਨਾ ਕਰੋ। ਨਾ ਹੀ ਵਾਰ-ਵਾਰ ਕਮੀਆਂ ਦਾ ਅਹਿਸਾਸ ਕਰਵਾਓ।

* ਆਪਣੇ ਸੁਭਾਅ ‘ਚ ਸਹਿਜਤਾ ਬਣਾਈ ਰੱਖੋ।

* ਸਮੇਂ-ਸਮੇਂ ‘ਤੇ ਆਪਣੇ ਜੀਵਨ ਸਾਥੀ ਨੂੰ ਤੋਹਫੇ ਦਿਓ। ਤੋਹਫੇ ਮਨ ‘ਚ ਲੁਕੇ ਪਿਆਰ ਤੇ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਸਭ ਤੋਂ ਵਧੀਆ ਮਾਧਿਅਮ ਹਨ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ ਜੁਲਾਈ 2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms