Thursday, July 7, 2011

ਅੰਗ ਦਿਖਾਊ ਕੱਪੜਿਆਂ ਨਾਲ ਸਮਾਜ ਵਿਚ ਵਧਣਗੀਆਂ ਛੇੜਛਾੜ ਦੀਆਂ ਘਟਨਾਵਾਂ - ਕਰਨਪ੍ਰੀਤ ਧੰਦਰਾਲ

ਨੈਰੋ ਜੀਨਾ, ਮੋਬਾਈਲ, ਟਾਈਟ ਜੀਨਸ, ਟਾਪ, ਸਕਰਟਾਂ, ਲੱਕ ਤੋਂ ਉੱਚੀਆਂ ਟੀ-ਸ਼ਰਟਾਂ ਆਦਿ ਲੱਚਰ ਅਤੇ ਅੰਗ ਦਿਖਾਊ ਭੜਕੀਲੇ ਲਿਬਾਸ ਲੜਕੀਆਂ ਦੀ ਛੇੜਛਾੜ ਦੀਆਂ ਘਟਨਾਵਾਂ ਵਿਚ ਮੁੱਖ ਰੋਲ ਅਦਾ ਕਰ ਰਹੇ ਹਨ। ਸ਼ਹਿਰਾਂ, ਕਸਬਿਆਂ ਦੀਆਂ ਕੁੜੀਆਂ ਆਪਣੇ-ਆਪ ਨੂੰ ਹੀਰੋਇਨ ਤੋਂ ਘੱਟ ਨਹੀਂ ਸਮਝਦੀਆਂ, ਜਿਥੇ ਉਹ ਖੁਦ ਅਜਿਹੇ ਅਸੱਭਿਅਕ ਪਹਿਰਾਵੇ ਦੀ ਚੋਣ ਕਰਕੇ ਛੇੜਛਾੜ ਕਰਨ ਵਾਲੇ ਮਚਲੇ ਮਜਨੂੰਆਂ ਨੂੰ ਸੱਦਾ ਦੇ ਰਹੀਆਂ ਹਨ, ਉਥੇ ਅਜਿਹੇ ਅੰਗ ਦਿਖਾਊ ਵਸਤਰਾਂ ਨੂੰ ਪਾਉਣ ਤੋਂ ਮਨਾਹੀ ਕਰਨ ਵਾਲੇ ਮਾਂ-ਬਾਪ, ਭਰਾ ਸਭ ਬੇਵੱਸ ਹਨ ਕਿਉਂਕਿ ਕੁੜੀ ਦਾ ਕਹਿਣਾ ਹੁੰਦਾ ਹੈ ਕਿ ਦੂਜੀਆਂ ਵੀ ਤਾਂ ਪਾਉਂਦੀਆਂ ਹਨ, ਨਾਲੇ ਫੈਸ਼ਨ ਕਰਨਾ ਮਾੜੀ ਗੱਲ ਤਾਂ ਨਹੀਂ, ਜਿਸ ਦੀ ਤਾਜ਼ਾ ਮਿਸਾਲ ਪਿਛਲੇ ਦਿਨੀਂ ਇਕ ਭੀੜ-ਭੜੱਕੇ ਵਾਲੇ ਰਸਤੇ ਵਿਚ ਦੇਖਣ ਨੂੰ ਮਿਲੀ। ਕੁੜੀਆਂ ਨੇ ਬਿਨਾਂ ਬਾਜੂ ਟੀ-ਸ਼ਰਟਾਂ ਅਤੇ ਕੈਪਰੀਆਂ ਪਾਈਆਂ ਸਨ, ਡੌਲਿਆਂ 'ਤੇ ਟੈਟੂ ਛਪਵਾਏ ਹੋਏ ਸਨ ਤਾਂ ਕਿਸੇ ਮਨਚਲੇ ਨੇ ਉਨ੍ਹਾਂ 'ਤੇ ਭੱਦੇ ਕੁਮੈਂਟ ਕੱਸੇ ਤਾਂ ਮਸਲਾ ਥਾਣੇ ਤੱਕ ਪੁੱਜਿਆ।

ਅੱਜ ਪੱਛਮੀ ਸੱਭਿਅਤਾ ਦੀ ਮਾਰ ਨੂੰ ਹਰ ਕੋਈ ਦੋਸ਼ ਦੇ ਰਿਹਾ ਹੈ ਪਰ ਪੱਛਮੀ ਇਹ ਤਾਂ ਨਹੀਂ ਕਹਿੰਦੇ ਕਿ ਨੰਗੇ ਹੋ ਕੇ ਘੁੰਮੀਏ, ਉਨ੍ਹਾਂ ਦਾ ਪਹਿਰਾਵਾ ਹੋ ਸਕਦਾ ਹੈ ਪ੍ਰੰਤੂ ਕੀ ਭਾਰਤੀ ਲੋਕਤੰਤਰ ਵਿਚ ਜਾਇਜ਼ ਹੈ। ਚੰਡੀਗੜ੍ਹ, ਪਟਿਆਲਾ, ਲੁਧਿਆਣਾ ਸਮੇਤ ਵੱਡੇ ਸ਼ਹਿਰਾਂ 'ਚ ਪੜ੍ਹਨ ਗਈਆਂ ਪਿੰਡਾਂ ਦੀਆਂ ਕੁੜੀਆਂ ਭਾਵੇਂ ਮੁੰਬਈ, ਦਿੱਲੀ, ਕੋਲਕਾਤਾ ਸਮੇਤ ਵੱਡੇ ਮਹਾਂਨਗਰਾਂ ਦੀਆਂ ਮਾਡਰਨ ਕੁੜੀਆਂ ਦੀ ਰੀਸ ਕਰਨ ਪ੍ਰੰਤੂ ਉਹੀ ਪਹਿਰਾਵਾ ਪਹਿਨਣ ਜਦੋਂ ਪਿੰਡਾਂ ਜਾਂ ਸ਼ਹਿਰਾਂ 'ਚ ਪਾ ਕੇ ਪ੍ਰਵੇਸ਼ ਕਰਦੀਆਂ ਹਨ ਤਾਂ ਆਮ ਸਧਾਰਨ ਕੁੜੀਆਂ ਦਾ ਖਿੱਚੇ ਜਾਣਾ ਸੁਭਾਵਿਕ ਹੈ। ਇਹ ਨਹੀਂ ਕਿ ਪਹਿਰਾਵਾ ਨਾ ਪਾਇਆ ਜਾਵੇ, ਘਰੋਂ ਬਾਹਰ ਨਾ ਨਿਕਲੋ, ਫੈਸ਼ਨ ਨਾ ਕਰੋ, ਸਮੇਂ ਦੇ ਨਾਲ ਨਾ ਚੱਲੋ, ਪ੍ਰੰਤੂ ਕਿਸੇ ਮਰਿਆਦਾ ਵਿਚ ਰਹਿ ਕੇ ਟੀ. ਵੀ. ਜਗਤ ਤੇ ਗਾਇਕਾਂ ਨੇ ਇਸ ਸ਼ਰਮਸਾਰ ਪਹਿਰਾਵੇ ਵਿਚ ਪੰਜਾਬ ਦੇ ਸੱਭਿਆਚਾਰ ਨਾਲ ਸਭ ਤੋਂ ਵੱਡਾ ਖਿਲਵਾੜ ਕੀਤਾ ਹੈ। ਘਰੋਂ ਬਾਹਰ ਜਾਂਦੇ ਸਮੇਂ ਐਸੇ ਕੱਪੜੇ ਪਾ ਕੇ ਨਿਕਲੋ ਕਿ ਤੁਸੀਂ ਪੰਜਾਬਣ ਹੋਣ 'ਤੇ ਮਾਣ ਮਹਿਸੂਸ ਕਰੋ। ਭੀੜ-ਭਾੜ ਵਾਲੇ ਥਾਵਾਂ ਤੋਂ ਬਚੋ ਤਾਂ ਜੋ ਕਿਸੇ ਨੂੰ ਛੇੜਖਾਨੀ ਕਰਨ ਫਿਕਰੇ ਕੱਸਣ ਦਾ ਮੌਕਾ ਹੀ ਨਾ ਮਿਲੇ, ਸੁੰਨਸਾਨ ਗਲੀਆਂ 'ਚ ਪ੍ਰਵੇਸ਼ ਕਰਨ ਤੋਂ ਪਰਹੇਜ਼ ਕਰੋ, ਸ਼ਾਰਟਕੱਟ ਰਾਹਾਂ ਨੂੰ ਨਾ ਅਪਣਾਓ, ਮੋਬਾਈਲ ਰਾਹੀਂ ਆਪਣੇ ਘਰਦਿਆਂ ਦੇ ਨਾਲ ਟੱਚ ਰਹੋ, ਅੰਗ ਢਕਣ ਵਾਲੇ ਪਹਿਰਾਵੇ ਵੱਲ ਧਿਆਨ ਦਿਓ, ਅਜਿਹੇ ਅਸੱਭਿਅਕ ਗੀਤਾਂ ਨੂੰ ਅੱਖੋਂ-ਪਰੋਖੇ ਕਰਕੇ ਮਨ ਨੂੰ ਸਕੂਨ ਅਤੇ ਸੱਭਿਆਚਾਰਕ ਪ੍ਰੋਗਰਾਮ ਦੇਖਣ ਦੀ ਆਦਤ ਪਾਵੋ, ਜੇ ਅਸੀਂ ਅਜਿਹੇ ਲਿਬਾਸ ਪਾਵਾਂਗੇ ਤਾਂ ਛੇੜਛਾੜ ਕਰਨ ਵਾਲਿਆਂ ਦੀ ਜੁਅਰਤ ਨਹੀਂ ਕਿ ਉਹ ਝਾਕ ਵੀ ਜਾਣ, ਮਾਂ-ਬਾਪ ਵੀ ਕੱਪੜਿਆਂ ਦੇ ਇਸ ਮਾਮਲੇ 'ਚ ਅੱਗੇ ਆਉਣ ਤੇ ਸਮਾਜ ਦੀ ਵਿਗੜੀ ਤਸਵੀਰ ਨੂੰ ਸੁਧਾਰਨ ਵਿਚ ਯੋਗਦਾਨ ਦੇਣ।
ਮੋਬਾ: 99157-85005
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 07.07.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms