Friday, May 6, 2011

... ਤਾਂ ਕਿ ਲੋਕ ਤੁਹਾਡੀ ਉਦਾਹਰਣ ਦੇਣ (ਜੀਵਨ ਜਾਂਚ) - ਡੀ. ਆਰ. ਬੰਦਨਾ

ਹਰ ਇਨਸਾਨ ਦਾ ਬੋਲਚਾਲ ਦਾ ਤਰੀਕਾ ਜਿਸ ਤਰ੍ਹਾਂ ਦਾ ਹੋਵੇਗਾ, ਉਸ ਤੋਂ ਉਸ ਦੇ ਸੁਭਾਅ ਦਾ ਪਤਾ ਅਸਾਨੀ ਨਾਲ ਲਾਇਆ ਜਾ ਸਕਦਾ ਹੈ। ਉਸ ਦੇ ਸੁਭਾਅ ਤੋਂ ਹੀ ਬੰਦੇ ਦੀ ਸ਼ਖ਼ਸੀਅਤ ਦਾ ਪਤਾ ਲੱਗ ਜਾਂਦਾ ਹੈ। ਅਗਰ ਸਮਾਜ ਵਿਚ ਤੁਸੀਂ ਆਪਣੇ-ਆਪ ਨੂੰ ਮਹਾਨ ਬਣਾਉਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੁਕਤਿਆਂ ਵੱਲ ਧਿਆਨ ਦਿੱਤਾ ਜਾਵੇ -

• ਸੁਭਾਅ ਵਿਚ ਨਿਮਰਤਾ ਤੇ ਮਿਠਾਸ ਏਨੀ ਹੋਣੀ ਚਾਹੀਦੀ ਹੈ ਕਿ ਤੁਸੀਂ ਦੂਜੇ ਦਾ ਦਿਲ ਜਿੱਤ ਸਕੋ। ਉਮਰ ਦੇ ਹਿਸਾਬ ਨਾਲ ਪਿਆਰ ਦੀਆਂ ਗੱਲਾਂ ਕਰੋ ਤਾਂ ਹੋਰ ਵੀ ਚੰਗਾ।

• ਕੰਮ ਤੋਂ ਕਦੇ ਵੀ ਜੀਅ ਨਾ ਚੁਰਾਓ। ਹਰ ਕੰਮ ਵਿਚ ਦੂਜੇ ਦੀ ਮਦਦ ਜ਼ਰੂਰ ਕਰੋ। ਕੰਮ ਕਰਾਉਣ ਤੋਂ ਬਾਅਦ ਤੁਹਾਡੇ ਕੰਮ ਦੀ ਤਾਰੀਫ ਕੀਤੀ ਜਾਵੇਗੀ।

• ਤੁਹਾਡੇ ਕੋਲੋਂ ਕਦੇ ਕੋਈ ਗ਼ਲਤੀ ਹੋ ਜਾਵੇ ਤਾਂ ਗ਼ਲਤੀ ਮੰਨਣ 'ਚ ਕਦੇ ਵੀ ਸ਼ਰਮਿੰਦਗੀ ਮਹਿਸੂਸ ਨਾ ਕਰੋ।

• ਕਿਸੇ ਦੇ ਸਰੀਰਕ ਦੋਸ਼ਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਨਾ ਹੀ ਕਿਸੇ 'ਚ ਕਮੀ ਹੋਣ 'ਤੇ ਦੂਜੇ ਦਾ ਦਿਲ ਦੁਖਾਉਣਾ ਚਾਹੀਦਾ ਹੈ।

• ਲੋੜ ਪੈਣ 'ਤੇ ਕਿਸੇ ਤੋਂ ਕੁਝ ਲੈਣ ਦੀ ਜ਼ਰੂਰਤ ਪੈ ਜਾਵੇ ਤਾਂ 'ਸੌਰੀ', 'ਪਲੀਜ਼' ਤੇ 'ਧੰਨਵਾਦ' ਸ਼ਬਦ ਦੀ ਜ਼ਰੂਰਤ ਵਰਤੋਂ ਕਰੋ।

• ਜੇ ਦੂਸਰਾ ਵਿਅਕਤੀ ਗੁੱਸੇ 'ਚ ਹੋਵੇ ਤਾਂ ਉਸ ਨੂੰ ਹੋਰ ਗੁੱਸਾ ਨਾ ਦਵਾਓ, ਚੁੱਪ ਰਹਿਣ 'ਚ ਹੀ ਭਲਾਈ ਹੁੰਦੀ ਹੈ ਤੇ ਜਦੋਂ ਦੂਜੇ ਦਾ ਗੁੱਸਾ ਸ਼ਾਂਤ ਹੋ ਜਾਵੇ ਤਾਂ ਹੀ ਆਪਣੀ ਗੱਲ ਕਰੋ।

• ਕਿਸੇ ਨਾਲ ਟਕਰਾਉਣ 'ਤੇ 'ਸੌਰੀ' ਜ਼ਰੂਰ ਕਹੋ।

• ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰੋ, ਉਸ ਨੂੰ ਚੋਟ ਨਾ ਪਹੁੰਚਾਓ।

• ਦਫਤਰ 'ਚ ਬੈਠਿਆਂ ਨਾਲ ਦਾ ਵੱਡਾ ਅਫਸਰ ਬਣ ਜਾਵੇ ਤਾਂ ਸੜਨ ਦੀ ਬਜਾਏ ਉਸ ਨਾਲ ਪਿਆਰ ਨਾਲ ਪੇਸ਼ ਆਓ ਤੇ ਉਸ ਦੀ ਰਾਏ ਮੁਤਾਬਿਕ ਚੱਲੋ। ਹਾਂ, ਦੂਜੇ ਦੀ ਤਰੱਕੀ 'ਤੇ ਉਸ ਨੂੰ ਵਧਾਈ ਜ਼ਰੂਰ ਦਿਓ।

• ਦੂਜੇ ਦੀ ਕਹੀ ਗੱਲ ਧਿਆਨ ਨਾਲ ਸੁਣਨੀ ਚਾਹੀਦੀ ਹੈ। ਉਸ ਤੋਂ ਬਾਅਦ ਹੀ ਆਪਣੀ ਗੱਲ ਕਰਨੀ ਚਾਹੀਦੀ ਹੈ।

• ਦੂਜੇ ਦੇ ਦੁੱਖ 'ਚ ਜ਼ਰੂਰ ਸ਼ਰੀਕ ਹੋਣਾ ਚਾਹੀਦਾ ਹੈ।

• ਹਰ ਸਮੇਂ ਦੂਜੇ ਦੇ ਸਾਹਮਣੇ ਆਪਣੇ ਦੁੱਖ-ਦਰਦ ਜਾਂ ਆਪਣਾ ਰੋਣਾ ਹੀ ਨਹੀਂ ਰੋਣਾ ਚਾਹੀਦਾ।

• ਪਰਿਵਾਰ 'ਚ ਰਹਿੰਦਿਆਂ ਕਿਸੇ ਵੀ ਮੈਂਬਰ ਦੀ ਚੁਗਲੀ-ਨਿੰਦਿਆ ਨਹੀਂ ਕਰਨੀ ਚਾਹੀਦੀ।

• ਚਿਹਰੇ 'ਤੇ ਮੁਸਕਰਾਹਟ ਰੱਖੋ ਤਾਂ ਕਿ ਦੂਜਾ ਤੁਹਾਡੇ ਨਾਲ ਗੱਲ ਕਰਨ ਲਈ ਤਰਸਦਾ ਰਹੇ।

• ਆਪਣੀ ਸੁੰਦਰਤਾ 'ਤੇ ਹੰਕਾਰ ਕਰਨ ਦੀ ਬਜਾਏ ਮਿੱਠੇ ਬਣ ਕੇ ਦੂਜੇ ਦਾ ਦਿਲ ਜਿੱਤਣ ਦੀ ਕੋਸ਼ਿਸ਼ ਕਰੋ।
511, ਖਹਿਰਾ ਇਨਕਲੇਵ, ਜਲੰਧਰ-144007.
ਮੋਬਾ: 94173-89003
ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 06.05.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms