Thursday, March 17, 2011

ਤੁਸੀਂ ਨਹੀਂ ਚਾਹੁੰਦੇ ਕਿ ਲੋਕ ਤੁਹਾਨੂੰ ਪਸੰਦ ਕਰਨ? - ਨੀਤੂ ਗੁਪਤਾ

• ਲੋਕਾਂ ਨਾਲ ਕਦੇ ਵੀ ਗ਼ਲਤ ਵਰਤਾਓ ਨਾ ਕਰੋ। ਦੂਜਿਆਂ ਨਾਲ ਹਮੇਸ਼ਾ ਨਿਮਰਤਾ ਵਾਲਾ ਵਰਤਾਓ ਕਰੋ।

• ਦੂਜਿਆਂ ਦੀ ਸਮੱਸਿਆ ਨੂੰ ਧਿਆਨ ਨਾਲ ਸੁਣੋ। ਜੇਕਰ ਤੁਸੀਂ ਉਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਸਕਦੇ ਹੋ ਤਾਂ ਉਨ੍ਹਾਂ ਦੀ ਮਦਦ ਜ਼ਰੂਰ ਕਰੋ। ਜੇਕਰ ਨਹੀਂ ਕਰ ਸਕਦੇ ਤਾਂ ਉਨ੍ਹਾਂ ਦਾ ਮਜ਼ਾਕ ਨਾ ਉਡਾਓ।

• ਮਦਦ ਕਰਨੀ ਹੋਵੇ ਤਾਂ ਖੁਸ਼ ਹੋ ਕੇ ਕਰੋ।

• ਖੁਦ ਘੱਟ ਬੋਲੋ ਅਤੇ ਦੂਜਿਆਂ ਨੂੰ ਬੋਲਣ ਦਾ ਪੂਰਾ ਮੌਕਾ ਦਿਓ।

• ਜੇਕਰ ਤੁਸੀਂ ਕਿਸੇ ਨੂੰ ਕੁਝ ਸਿਖਾ ਰਹੇ ਹੋ ਤਾਂ ਗੁੱਸੇ ਨੂੰ ਆਪਣੇ ਉੱਪਰ ਹਾਵੀ ਨਾ ਹੋਣ ਦਿਓ। ਉਸ ਨੂੰ ਪਿਆਰ ਨਾਲ ਸਿਖਾਓ।

• ਗ਼ਲਤੀ ਹੋਣ 'ਤੇ ਮੁਆਫੀ ਮੰਗਣ ਤੋਂ ਵੀ ਨਾ ਝਿਜਕੋ।

• ਦੂਜਿਆਂ ਨੂੰ ਮੁਆਫ਼ ਕਰਨ ਦੀ ਪ੍ਰਵਿਰਤੀ ਅਪਣਾਓ।

• ਵੱਡਿਆਂ ਦਾ ਆਦਰ-ਸਤਿਕਾਰ ਤੇ ਉਚਿਤ ਦੇਖਭਾਲ ਕਰੋ।

• ਲੋਕਾਂ ਅੱਗੇ ਘਰ ਦੇ ਰੋਣੇ ਨਾ ਰੋਵੋ। ਇਸ ਨਾਲ ਉਨ੍ਹਾਂ ਦੀਆਂ ਨਜ਼ਰਾਂ ਵਿਚ ਤੁਸੀਂ ਡਿਗ ਜਾਓਗੇ।

• ਕਦੇ ਵੀ ਕਿਸੇ ਨੂੰ ਬੇਇੱਜ਼ਤ ਨਾ ਕਰੋ।

• ਆਪਣੀ ਗਰੀਬੀ ਸਾਰਿਆਂ ਸਾਹਮਣੇ ਪ੍ਰਗਟ ਨਾ ਕਰੋ, ਨਾ ਹੀ ਆਪਣੀ ਅਮੀਰੀ ਦਾ ਘੁਮੰਡ ਦਿਖਾਓ।

• ਆਪਣੇ ਦੋਸ਼ ਦੂਜਿਆਂ 'ਤੇ ਨਾ ਥੋਪੋ।

• ਬਹਿਸ ਤੋਂ ਖੁਦ ਨੂੰ ਦੂਰ ਰੱਖੋ।

• ਕਿਸੇ ਤੋਂ ਸਹਿਯੋਗ ਲੈਂਦੇ ਸਮੇਂ ਨਿਮਰਤਾ ਨਾਲ ਗੱਲ ਕਰੋ। ਮਿਲਜੁਲ ਕੇ ਪਰਿਵਾਰ 'ਚ ਰਹੋ। ਸਾਰਿਆਂ ਦੀਆਂ ਖੁਸ਼ੀਆਂ ਤੇ ਗ਼ਮਾਂ ਵਿਚ ਸਾਥ ਦਿਓ।

• ਆਪਣੀਆਂ ਗ਼ਲਤੀਆਂ ਨੂੰ ਦੁਬਾਰਾ ਨਾ ਦੁਹਰਾਓ।

• ਜਿਨ੍ਹਾਂ ਲੋਕਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ, ਉਨ੍ਹਾਂ ਨੂੰ ਬੇਇੱਜ਼ਤ ਨਾ ਕਰੋ। ਅਜਿਹੇ ਲੋਕਾਂ ਨਾਲ ਘੱਟ ਲੈਣ-ਦੇਣ ਤੇ ਗੱਲਬਾਤ ਰੱਖੋ।

• ਛੋਟੀਆਂ-ਛੋਟੀਆਂ ਗੱਲਾਂ ਨਜ਼ਰਅੰਦਾਜ਼ ਕਰ ਦਿਓ।

ਇਨ੍ਹਾਂ ਦੇ ਹੁੰਦੇ ਹੋਏ ਤੁਸੀਂ ਸਾਰਿਆਂ ਦੇ ਚਹੇਤੇ ਬਣ ਸਕਦੇ ਹੋ।

ਧੰਨਵਾਦ ਸਾਹਿਤ ਅਜੀਤ ਜਲੰਧਰ 'ਚੋਂ 17.03.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms