• ਜੇਕਰ ਕਿਸੇ ਸਮਾਗਮ ਜਾਂ ਮੀਟਿੰਗ ਦੌਰਾਨ ਤੁਸੀਂ ਸਰੋਤਿਆਂ ਸਾਹਮਣੇ ਬੋਲਣਾ ਹੈ ਤਾਂ ਵਿਸ਼ੇ ਨਾਲ ਸੰਬੰਧਿਤ ਮੁੱਖ ਗੱਲਾਂ ਪਹਿਲਾਂ ਹੀ ਨੋਟ ਕਰਕੇ ਇਕ ਵਾਰ ਅਭਿਆਸ ਕਰ ਲਓ।
• ਸਮੇਂ ਤੋਂ ਥੋੜ੍ਹਾ ਪਹਿਲਾਂ ਪਹੁੰਚ ਕੇ ਨਿਰਧਾਰਿਤ ਸੀਟ 'ਤੇ ਬੈਠ ਜਾਓ ਜਾਂ ਫਿਰ ਵਿਵਸਥਾ 'ਚ ਸਹਿਯੋਗ ਦਿਓ।
• ਸੰਚਾਲਨ ਕਰਦੇ ਸਮੇਂ ਆਤਮਵਿਸ਼ਵਾਸ ਬਣਾਈ ਰੱਖੋ। ਤੁਹਾਡੇ ਚਿਹਰੇ ਅਤੇ ਅੱਖਾਂ ਵਿਚ ਆਤਮਵਿਸ਼ਵਾਸ ਦੀ ਝਲਕ ਹੋਣੀ ਚਾਹੀਦੀ ਹੈ।
• ਆਪਣੇ ਵਿਚਾਰ ਪੇਸ਼ ਕਰਦੇ ਸਮੇਂ ਦੇਰ ਨਾ ਲਗਾਓ ਅਤੇ ਨਾ ਹੀ ਝਿਜਕੋ। 'ਮੈਂ ਸੋਚਦੀ ਹਾਂ, ਸ਼ਾਇਦ ਜਾਂ ਫਿਰ ਮੈਂ ਗ਼ਲਤ ਵੀ ਹੋ ਸਕਦੀ ਹਾਂ' ਵਰਗੇ ਸ਼ਬਦਾਂ ਤੋਂ ਦੂਰ ਰਹਿ ਕੇ ਮੁੱਦੇ ਦੀ ਗੱਲ ਸਰੋਤਿਆਂ ਸਾਹਮਣੇ ਰੱਖੋ।
• ਆਪਣੀ ਗੱਲ ਕਰਦੇ ਸਮੇਂ ਕਿਸੇ ਦੀ ਆਲੋਚਨਾ ਕਰਨ, ਅਪਸ਼ਬਦਾਂ ਦਾ ਪ੍ਰਯੋਗ ਕਰਨ ਜਾਂ ਫਿਰ ਆਤਮ ਪ੍ਰਸੰਸਾ ਕਰਨ ਤੋਂ ਬਚੋ।
• ਗੱਲਬਾਤ ਵਿਚ ਸਹਿਜਤਾ ਹੋਣੀ ਚਾਹੀਦੀ ਹੈ। ਉੱਚੀ ਆਵਾਜ਼ ਵਿਚ ਤੇਜ਼-ਤੇਜ਼ ਬੋਲਣ ਜਾਂ ਜ਼ਿਆਦਾ ਜਲਦਬਾਜ਼ੀ ਵਿਚ ਬੋਲਣ ਤੋਂ ਬਚੋ। ਵਿਵਾਦਗ੍ਰਸਤ ਜਾਂ ਟਕਰਾਅ ਵਾਲੇ ਮੁੱਦਿਆਂ ਤੋਂ ਦੂਰ ਰਹੋ।
• ਕਿਸੇ ਦੀ ਗੱਲ ਚੁੱਭ ਜਾਵੇ ਜਾਂ ਕੋਈ ਤੁਹਾਨੂੰ ਬੇਇੱਜ਼ਤ ਕਰੇ ਤਾਂ ਉਥੇ ਹੀ ਸਮਾਂ ਕੱਢ ਕੇ ਮਾਮਲਾ ਹੱਲ ਕਰ ਲਓ। ਅੰਦਰ ਹੀ ਅੰਦਰ ਸੜਨ ਦੀ ਬਜਾਏ ਕਿਸੇ ਵਿਸ਼ਵਾਸਯੋਗ ਸਾਥੀ ਜਾਂ ਸਹੇਲੀ ਨੂੰ ਆਪਣੀ ਪ੍ਰੇਸ਼ਾਨੀ ਦਾ ਕਾਰਨ ਦੱਸ ਕੇ ਮਨ ਹਲਕਾ ਕਰ ਲਓ।
• ਆਪਣੀ ਗੱਲਬਾਤ ਵਿਚ ਕਿਸੇ ਦੀ ਜ਼ਿਆਦਾ ਤਾਰੀਫ ਅਤੇ ਚਾਪਲੂਸੀ ਨਾ ਕਰੋ। ਇਸ ਨਾਲ ਤੁਹਾਡੀ ਤੇ ਸੰਬੰਧਿਤ ਵਿਅਕਤੀ ਦੀ ਛਵੀ ਖ਼ਰਾਬ ਹੁੰਦੀ ਹੈ।
• ਨਵੇਂ ਸਾਥੀਆਂ ਨਾਲ ਵੀ ਸਹਿਜ ਨਾਲ ਬੋਲੋ। ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਤਰੁੱਟੀਆਂ ਨਜ਼ਰਅੰਦਾਜ਼ ਕਰ ਦਿਓ। ਉਨ੍ਹਾਂ ਦੀਆਂ ਗ਼ਲਤੀਆਂ ਦਾ ਮਜ਼ਾਕ ਨਾ ਉਡਾਓ ਅਤੇ ਨਾ ਹੀ ਦੂਜਿਆਂ ਦੀ ਨਿੰਦਾ ਕਰੋ।
• ਦਿੱਤੇ ਗਏ ਕੰਮ ਨੂੰ ਬੋਝ ਨਾ ਸਮਝੋ। ਜੇਕਰ ਦਿੱਤਾ ਗਿਆ ਕੰਮ ਤੁਹਾਡੇ ਬਲਬੂਤੇ ਤੋਂ ਬਾਹਰ ਹੈ ਤਾਂ ਤੁਰੰਤ ਸਪੱਸ਼ਟ ਕਰ ਦਿਓ ਤਾਂ ਕਿ ਉਹ ਦੂਜੀ ਵਿਵਸਥਾ ਕਰ ਸਕਣ।
• ਦਿੱਤੇ ਗਏ ਕੰਮ ਨੂੰ ਕਰਦੇ ਸਮੇਂ ਦੂਜਿਆਂ ਸਾਹਮਣੇ ਆਪਣੀ ਸ਼ੇਖੀ ਨਾ ਮਾਰੋ ਅਤੇ ਨਾ ਹੀ ਫਾਲਤੂ ਗੱਪ-ਸ਼ੱਪ ਕਰੋ। ਇਸ ਨਾਲ ਲੋਕ ਤੁਹਾਡੀਆਂ ਮਹੱਤਵਪੂਰਨ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਬਲਕਿ ਹਲਕੇ ਵਿਚ ਲੈਣਗੇ।
ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 10.02.2011
4:18 AM
Hardeep Singh Mann




