Thursday, February 24, 2011

ਨੌਕਰੀ ਵਾਲੀ ਥਾਂ ਸੁਰੱਖਿਅਤ ਹੈ? - ਊਸ਼ਾ ਜੈਨ 'ਸ਼ੀਰੀ'

ਇਹ ਇਕ ਹਕੀਕਤ ਹੈ ਕਿ ਕਈ ਜਾਅਲੀ ਸੰਸਥਾਵਾਂ, ਪ੍ਰਾਈਵੇਟ ਕੰਪਨੀਆਂ ਅਤੇ ਸਕੂਲ ਲੜਕੀਆਂ ਨੂੰ ਦਿਲਖਿੱਚਵੀਆਂ ਨੌਕਰੀਆਂ ਦਿਖਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਉਹ ਲੜਕੀਆਂ ਦੀ ਮਜਬੂਰੀ ਅਤੇ ਗਲੈਮਰ ਪਿੱਛੇ ਭੱਜਣ ਦੀ ਲਲਕ ਦਾ ਖੂਬ ਫਾਇਦਾ ਉਠਾ ਰਹੇ ਹਨ।

ਇਕ ਸਰਵੇਖਣ ਦੌਰਾਨ ਬਲਾਤਕਾਰ ਦੇ ਵੀਹ ਫੀਸਦੀ ਮਾਮਲੇ ਕੰਮਕਾਜੀ ਔਰਤਾਂ ਨਾਲ ਹੀ ਹੁੰਦੇ ਹਨ ਅਤੇ ਜੋ ਸੰਸਥਾਵਾਂ ਸ਼ੋਸ਼ਣ ਦੇ ਉਦੇਸ਼ ਨਾਲ ਹੀ ਸਥਾਪਿਤ ਹਨ, ਉਨ੍ਹਾਂ ਦੀ ਸੰਖਿਆ ਵੱਡੇ ਸ਼ਹਿਰਾਂ ਵਿਚ ਵਧਦੀ ਜਾ ਰਹੀ ਹੈ। ਇਸ ਲਈ ਸਭ ਤੋਂ ਪਹਿਲਾਂ ਤਾਂ ਲੜਕੀਆਂ ਨੂੰ ਮਜਬੂਰੀ ਵਿਚ ਹੀ ਨੌਕਰੀ ਕਰਨੀ ਚਾਹੀਦੀ ਹੈ। ਕੇਵਲ ਬਾਹਰ ਘੁੰਮਣ-ਫਿਰਨ, ਸਮਾਂ ਬਤੀਤ ਕਰਨ ਅਤੇ ਗਲੈਮਰ ਦੀ ਚਕਾਚੌਂਧ ਦੀ ਖਿੱਚ ਨਾਲ ਨਹੀਂ। ਨੌਕਰੀ ਲਈ ਬੇਨਤੀ ਕਰਨ ਤੋਂ ਪਹਿਲਾਂ ਉਹ ਨਿਮਨ ਗੱਲਾਂ 'ਤੇ ਧਿਆਨ ਦੇਣ ਤਾਂ ਉਨ੍ਹਾਂ ਦੇ ਹਿਤ ਵਿਚ ਹੋਵੇਗਾ-

• ਜਿਸ ਸੰਸਥਾ ਜਾਂ ਸਕੂਲ 'ਚ ਨੌਕਰੀ ਲਈ ਬੇਨਤੀ ਕਰੋ, ਉਸ ਬਾਰੇ ਪੂਰਨ ਜਾਣਕਾਰੀ ਪ੍ਰਾਪਤ ਕਰੋ। ਅਣਜਾਣ ਤੇ ਸ਼ੱਕੀ ਥਾਵਾਂ 'ਤੇ ਭੁੱਲ ਕੇ ਵੀ ਬੇਨਤੀ ਨਾ ਕਰੋ।

• ਅਜਿਹੇ ਏਜੰਟਾਂ ਤੋਂ ਸੁਚੇਤ ਰਹੋ, ਜੋ ਤੁਹਾਨੂੰ ਨੌਕਰੀ ਦਿਵਾਉਣ ਦਾ ਵਾਅਦਾ ਕਰਕੇ ਤੁਹਾਡੇ ਕੋਲੋਂ ਪੈਸੇ ਲੈ ਕੇ ਗਾਇਬ ਹੋ ਜਾਣ।

• ਰਾਤ ਦੀ ਨੌਕਰੀ ਵਿਚ ਕੰਮ ਜਿਥੋਂ ਤੱਕ ਸੰਭਵ ਹੋਵੇ, ਨਾ ਹੀ ਕਰੋ। ਦਫਤਰ ਵਿਚ ਬਿਲਕੁਲ ਇਕੱਲੇ ਨਾ ਰਹੋ। ਮੁਸੀਬਤ ਪੈਣ 'ਤੇ ਹਿੰਮਤ ਨਾ ਹਾਰੋ ਬਲਕਿ ਸਥਿਤੀ ਦਾ ਮੁਕਾਬਲਾ ਕਰਨ ਨੂੰ ਤਿਆਰ ਰਹੋ।

ਉੱਚ ਅਦਾਲਤ ਨੇ ਦਫਤਰਾਂ ਵਿਚ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਖਿਲਾਫ ਸਜ਼ਾ ਦਾ ਕਾਨੂੰਨ ਬਣਾਇਆ ਹੈ। ਇਸ ਵਿਚ ਜ਼ੋਰ-ਜ਼ਬਰਦਸਤੀ ਸਰੀਰਕ ਸਬੰਧ ਬਣਾਏ ਜਾਣ ਤੋਂ ਲੈ ਕੇ ਹਾਵ-ਭਾਵ, ਭਾਸ਼ਾ, ਗੰਦੇ ਇਸ਼ਾਰੇ ਅਤੇ ਅਸ਼ਲੀਲ ਸਪਰਸ਼ ਸ਼ਾਮਿਲ ਹਨ, ਕਿਉਂਕਿ ਹੁਣ ਤੱਕ ਅਜਿਹਾ ਕਾਨੂੰਨ ਨਹੀਂ ਬਣਿਆ ਸੀ, ਜਿਸ ਤਹਿਤ ਕੰਮਕਾਜੀ ਔਰਤਾਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਣ। ਇਸ ਕਾਨੂੰਨ ਨਾਲ ਉਨ੍ਹਾਂ ਨੂੰ ਪੂਰਨ ਸੁਰੱਖਿਆ ਨਾ ਮਿਲਣ 'ਤੇ ਵੀ ਕੁਝ ਰਾਹਤ ਤਾਂ ਜ਼ਰੂਰ ਮਿਲੀ ਹੈ। ਇਸ ਨਾਲ ਉਨ੍ਹਾਂ ਨੂੰ ਆਵਾਜ਼ ਉਠਾਉਣ ਦੀ ਸ਼ਕਤੀ ਮਿਲੀ ਹੈ। ਇਸ ਤੋਂ ਇਲਾਵਾ ਕਈ ਸਮਾਜ ਸੇਵੀ ਸੰਸਥਾਵਾਂ ਇਸ ਦਿਸ਼ਾ ਵਿਚ ਕੰਮ ਕਰ ਰਹੀਆਂ ਹਨ। ਉਨ੍ਹਾਂ ਦਾ ਸਹਾਰਾ ਵੀ ਔਰਤਾਂ ਲੈ ਸਕਦੀਆਂ ਹਨ ਜੋ ਸ਼ੋਸ਼ਣ ਦਾ ਸ਼ਿਕਾਰ ਹਨ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਚੁੱਪ-ਚਾਪ ਆਪਣੇ ਪ੍ਰਤੀ ਅਨਿਆਂ ਨਾ ਸਹਿਣ ਕਰਨ, ਕਿਉਂਕਿ ਉਂਗਲ ਫੜਨ ਵਾਲੇ ਇੱਜ਼ਤ ਨਾਲ ਖਿਲਵਾੜ ਵੀ ਕਰ ਸਕਦੇ ਹਨ, ਇਸ ਲਈ ਉਨ੍ਹਾਂ ਨੂੰ ਸਮਾਂ ਰਹਿੰਦੇ ਰੋਕ ਦਿਓ।

ਧੰਨਵਾਦ ਸਾਹਿਤ ਅਜੀਤ ਜਲੰਧਰ ‘ਚੋਂ 24.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms