Wednesday, February 2, 2011

ਆਦਰਸ਼ ਪਿਤਾ ਨਹੀਂ, ਚੰਗੇ ਪਿਤਾ ਬਣੋ - ਵਿਜੇ ਬਜਾਜ

ਵਰਮਾ ਜੀ ਵਾਕਈ ਇਕ ਆਦਰਸ਼ ਪਿਤਾ ਸਨ। ਉਨ੍ਹਾਂ ਵਿਚ ਆਦਰਸ਼ ਪਿਤਾ ਦੇ ਸਾਰੇ ਗੁਣ ਸਨ। ਉਹ ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤਕ ਦੀ ਬੱਚਿਆਂ ਦੀ ਸਾਰੀ ਰੁਟੀਨ ‘ਤੇ ਨਜ਼ਰ ਰੱਖਦੇ ਸਨ। ਬੱਚਿਆਂ ਦੀ ਪੜ੍ਹਾਈ ‘ਤੇ ਉਨ੍ਹਾਂ ਦਾ ਨਾ ਸਿਰਫ ਕੰਟਰੋਲ ਸੀ ਸਗੋਂ ਉਸ ਵਿਚ ਉਹ ਉਨ੍ਹਾਂ ਦੀ ਜਿੱਥੋਂ ਤਕ ਹੋ ਸਕੇ, ਮਦਦ ਵੀ ਕਰਦੇ ਸਨ। ਬੱਚਿਆਂ ਵਿਚ ਚੰਗੇ ਸੰਸਕਾਰ ਪਾਉਣ ਲਈ ਉਹ ਰਾਤ-ਦਿਨ ਇਕ ਕਰ ਦਿੰਦੇ। ਫਿਰ ਵੀ 17 ਸਾਲ ਦੀ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਬੇਟੀ ਆਪਣੇ ਪ੍ਰੇਮੀ ਨਾਲ ਘਰੋਂ ਭੱਜ ਗਈ ਅਤੇ ਬੇਟਾ ਵੀ ਉਨ੍ਹਾਂ ਨਾਲ ਝਗੜ ਕੇ ਵੱਖ ਰਹਿਣ ਲੱਗਾ।

ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਕਾਰਨ ਹੈ ਇਸਦਾ। ਇਸਦਾ ਕਾਰਨ ਹੈ ਵਰਮਾ ਜੀ ਦਾ ਆਦਰਸ਼ ਪਿਤਾ ਹੋਣਾ ਜਦੋਂਕਿ ਅੱਜ ਆਦਰਸ਼ ਪਿਤਾ ਦਾ ਨਹੀਂ, ਚੰਗੇ ਪਿਤਾ ਦਾ ਜ਼ਮਾਨਾ ਹੈ। ਚੰਗਾ ਪਿਤਾ ਆਦਰਸ਼ ਪਿਤਾ ਤੋਂ ਬਹੁਤ ਹਟ ਕੇ ਹੁੰਦਾ ਹੈ। ਉਹ 60 ਫੀਸਦੀ ਪਿਤਾ ਹੁੰਦਾ ਹੈ ਅਤੇ 40 ਫੀਸਦੀ ਦੋਸਤ।

ਆਓ ਦੇਖੀਏ ਕਿ ਚੰਗਾ ਪਿਤਾ ਬਣਨ ਲਈ ਕੀ-ਕੀ ਜ਼ਰੂਰੀ ਹੈ :

* ਬੱਚਿਆਂ ਨੂੰ ਹਰ ਗੱਲ ‘ਤੇ ਨਾ ਟੋਕੋ। ਉੱਥੇ ਹੀ ਟੋਕੋ ਜਿੱਥੇ ਬਹੁਤ ਜ਼ਰੂਰੀ ਹੋਵੇ। ਬੱਚਿਆਂ ਨੂੰ ਕੁਝ ਛੋਟੀਆਂ-ਮੋਟੀਆਂ ਸ਼ਰਾਰਤਾਂ, ਮਨਮਰਜ਼ੀ ਕਰ ਲੈਣ ਦਿਓ। ਹਰ ਵੇਲੇ ਟੋਕਦੇ ਰਹਿਣ ਨਾਲ ਤੁਹਾਡੇ ਟੋਕਣ ਦਾ ਅਸਰ ਖਤਮ ਹੋ ਜਾਂਦਾ ਹੈ।

* ਬੱਚਿਆਂ ਦੇ ਕਿਸੇ ਵੀ ਮਾਮਲੇ ‘ਚ ਉਨ੍ਹਾਂ ‘ਤੇ ਆਪਣੀ ਮਰਜ਼ੀ ਨਾ ਥੋਪੋ। ਉਨ੍ਹਾਂ ਨੂੰ ਸਲਾਹ ਦਿਓ, ਮਾਰਗਦਰਸ਼ਨ ਕਰੋ ਪਰ ਉਨ੍ਹਾਂ ਦੀ ਵੀ ਸੁਣੋ। ਕਈ ਵਾਰ ਕੁਝ ਮਾਮਲਿਆਂ ਵਿਚ ਠੋਕਰ ਖਾ ਲੈਣੀ ਭਵਿੱਖ ਦੇ ਜੀਵਨ ਵਿਚ ਚੌਕਸ ਰਹਿਣ ਲਈ ਬਹੁਤ ਚੰਗੀ ਰਹਿੰਦੀ ਹੈ।
* ਬੱਚਿਆਂ ਨੂੰ (ਸੀਮਿਤ ਹੀ ਸਹੀ) ਜੇਬ ਖਰਚ ਦਿਓ ਤਾਂਕਿ ਛੋਟੇ-ਮੋਟੇ ਖਰਚਿਆਂ ਲਈ ਉਨ੍ਹਾਂ ਨੂੰ ਤੁਹਾਡੇ ‘ਤੇ ਨਿਰਭਰ ਨਾ ਰਹਿਣਾ ਪਵੇ।

* ਕੁਝ ਗੱਲਾਂ ਜਿਵੇਂ ਟੀ. ਵੀ. ਦੇਖਣਾ, ਫਿਲਮਾਂ ਦੇਖਣੀਆਂ, ਪਾਰਟੀਆਂ ‘ਚ ਜਾਣਾ ਆਦਿ ਤੁਹਾਨੂੰ ਪਸੰਦ ਨਾ ਵੀ ਹੋਵੇ ਤਾਂ ਵੀ ਅਜਿਹੇ ਮਾਮਲਿਆਂ ਵਿਚ ਸਮਝੌਤਾਵਾਦੀ ਨੀਤੀ ਅਪਣਾਓ। ਹਾਂ, ਦੇਰ ਰਾਤ ਦੀਆਂ ਫਿਲਮਾਂ, ਅਸ਼ਲੀਲ ਫਿਲਮਾਂ, ਸਰੀਰ-ਉਘਾੜੂ ਕੱਪੜਿਆਂ ਦੇ ਮਾਮਲੇ ‘ਚ ਕੋਈ ਸਮਝੌਤਾ ਨਾ ਕਰੋ।

* ਬੱਚਿਆਂ ਦੇ ਉਲਟ ਲਿੰਗੀ ਦੋਸਤਾਂ ਦੇ ਆਉਣ-ਜਾਣ ‘ਤੇ ਇਤਰਾਜ਼ ਨਾ ਕਰੋ, ਸਗੋਂ ਉਨ੍ਹਾਂ ਦੇ ਆਉਣ ‘ਤੇ ਤੁਸੀਂ ਵੀ ਜਿੱਥੇ ਜ਼ਰੂਰੀ ਹੋਵੇ, ਉਨ੍ਹਾਂ ਦੇ ਨਾਲ ਰਹੋ।

* ਬੱਚਿਆਂ ਦੀ ਹਰ ਮੰਗ ‘ਤੇ ਸਿੱਧੀ ਨਾਂਹ ਨਾ ਕਰੋ। ਨਾਂਹ ਕਰ ਦੇਣ ਨਾਲ ਬੱਚਿਆਂ ਵਿਚ ਬਗਾਵਤ ਪੈਦਾ ਹੁੰਦੀ ਹੈ ਅਤੇ ਤੁਹਾਡੇ ਵਲੋਂ ਦਿੱਤੀਆਂ ਗਈਆਂ ਦਲੀਲਾਂ ਉਨ੍ਹਾਂ ਦੇ ਦਿਮਾਗ ਵਿਚ ਪੈਂਦੀਆਂ ਹੀ ਨਹੀਂ। ਉਨ੍ਹਾਂ ਦੀ ਮੰਗ ‘ਤੇ ਪਹਿਲਾਂ ਹਾਂ ਕਰਕੇ ਫਿਰ ਉਨ੍ਹਾਂ ਨੂੰ ਆਪਣੀ ਸਮੱਸਿਆ ਦੱਸੋ ਅਤੇ ਹੱਲ ਕੱਢਣ ਲਈ ਕਹੋ। ਇਸ ਨਾਲ ਉਹ ਆਪਣੇ-ਆਪ ਮੰਨ ਜਾਣਗੇ।

* ਘਰ ਦੇ ਪ੍ਰਬੰਧ, ਬਜਟ ਤੇ ਪ੍ਰੋਗਰਾਮਾਂ ਵਿਚ ਬੱਚਿਆਂ ਦੀ ਰਾਇ ਨੂੰ ਵੀ ਸ਼ਾਮਿਲ ਕਰੋ। ਉਨ੍ਹਾਂ ਨੂੰ ਆਰਥਿਕ ਸਥਿਤੀ ਦਾ ਪਤਾ ਰਹੇਗਾ ਤਾਂ ਉਹ ਖੁਦ ਹੀ ਸੋਚ-ਸਮਝ ਕੇ ਮੰਗ ਕਰਨਗੇ।

* ਜੇ ਬੱਚਿਆਂ ਤੋਂ ਕੋਈ ਭੁੱਲ ਹੋ ਜਾਂਦੀ ਹੈ ਅਤੇ ਉਹ ਉਸਦੇ ਲਈ ਸ਼ਰਮਿੰਦੇ ਵੀ ਹਨ ਤਾਂ ਉਨ੍ਹਾਂ ਨੂੰ ਵਾਰ-ਵਾਰ ਉਸ ਭੁੱਲ ਦੀ ਯਾਦ ਦਿਵਾ ਕੇ ਸ਼ਰਮਿੰਦੇ ਨਾ ਕਰੋ।

ਧੰਨਵਾਦ ਸਾਹਿਤ ਜਗ ਬਾਣੀ 'ਚੋਂ 01.02.2011

Twitter Delicious Facebook Digg Stumbleupon Favorites More

 
Design by Free WordPress Themes | Bloggerized by Lasantha - Premium Blogger Themes | Grants For Single Moms