
ਮਿੱਟੀ ਦੇ ਸੰਪਰਕ ਵਿਚ ਰਹਿਣਾ ਹਰੇਕ ਲਈ ਜ਼ਰੂਰੀ ਹੈ। ਇਹ ਸਰੀਰ ਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੀ ਹੈ ਤੇ ਅਨੇਕ ਲੋੜੀਂਦੇ ਤੱਤਾਂ ਨੂੰ ਦਿੰਦੀ ਵੀ ਹੈ। ਛੋਟੇ ਬੱਚਿਆਂ ਨੂੰ ਤਾਂ ਮਿੱਟੀ ਚ ਖੇਡਣਾ ਬਹੁਤ ਪਸੰਦ ਹੈ। ਵੈਸੇ ਮਿੱਟੀ ਬਹੁਤ ਤਰਾਂ ਦੀ ਹੈ। ਸਾਰੇ ਸੰਸਾਰ ਵਿੱਚ ਕਰੀਬ ਇੱਕ ਹਜ਼ਾਰ ਤੋਂ ਵੀ ਵੱਧ ਤਰਾਂ ਦੀ ਮਿੱਟੀ ਹੈ। ਇਹ ਮਿੱਟੀ ਵਿੱਚ ਤੱਤਾਂ ਦੀ ਹੋਂਦ ਤੇ ਉਹਨਾਂ ਦੀ ਮਾਤਰਾ ਤੇ ਆਧਾਰਿਤ ਹੁੰਦੀ ਹੈ। ਭਾਰਤ ਵਿੱਚ ਵੀ ਸਦੀਆਂ ਤੋਂ ਹੀ ਮੱਡ ਥਰੈਪੀ ਰਾਹੀਂ ਅਲੱਗ ਅਲੱਗ ਤਰਾਂ ਦੀਆਂ ਮਿੱਟੀਆਂ ਨਾਲ ਇਲਾਜ ਵੀ ਕੀਤੇ ਜਾਂਦੇ ਹਨ। ਨੈਚਰੋਪੈਥੀ ਵਿੱਚ ਮਿੱਟੀ ਰਾਹੀਂ ਵੱਖ ਵੱਖ ਰੋਗਾਂ ਦਾ ਇਲਾਜ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ।
ਲੇਕਿਨ ਹੁਣ ਆਧੁਨਿਕਤਾ ਦੀ ਦੌੜ ਵਿੱਚ ਮਨੁੱਖ ਮਿੱਟੀ ਤੋਂ ਜ਼ਿਆਦਾ ਹੀ ਬਚਣ ਦੀ ਕੋਸ਼ਿਸ਼ ਕਰਨ ਲੱਗ ਪਿਆ ਹੈ। ਅਸਲ ਵਿੱਚ ਮਨੁੱਖ ਜਿੰਨਾ ਮਿੱਟੀ ਤੋਂ ਪਰੇ ਰਹਿਣ ਦੀ ਕੋਸ਼ਿਸ਼ ਕਰਨ ਲੱਗਾ ਹੈ ਓਨਾ ਹੀ ਮਨੁੱਖ ਅਲੱਰਜੀਜ਼ ਤੇ ਇਨਫੈਕਸ਼ਨਜ਼ ਦਾ ਸ਼ਿਕਾਰ ਹੋਣ ਲੱਗ ਪਿਆ ਹੈ। ਤੁਸੀਂ ਹੈਰਾਨ ਹੋਵੋਗੇ ਕਿ ਅਮੀਰ...